ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਨੌਸੈਨਾ ਅਤੇ ਕੋਚੀਨ ਸ਼ਿਪਯਾਰਡ ਲਿਮਿਟਿਡ ਨੂੰ ‘ਵਿਕ੍ਰਾਂਤ’ ਦੀ ਪਹਿਲੀ ਸਮੁੰਦਰੀ ਯਾਤਰਾ ਦੇ ਲਈ ਵਧਾਈਆਂ ਦਿੱਤੀਆਂ

Posted On: 04 AUG 2021 9:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਦੇਸ਼ੀ ਏਅਰਕ੍ਰਾਫਤ ਕੈਰੀਅਰ ‘ਵਿਕ੍ਰਾਂਤ’ ਦੀ ਪਹਿਲੀ ਸਮੁੰਦਰੀ ਯਾਤਰਾ ਦੇ ਲਈ ਭਾਰਤੀ ਨੌਸੈਨਾ ਅਤੇ ਕੋਚੀਨ ਸ਼ਿਪਯਾਰਡ ਲਿਮਿਟਿਡ ਨੂੰ ਵਧਾਈਆਂ ਦਿੱਤੀਆਂ ਹਨਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੇਕ ਇਨ ਇੰਡੀਆ ਦੀ ਅਦਭੁਤ ਉਦਾਹਰਣ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤੀ ਨੌਸੈਨਾ ਦੀ ਡਿਜ਼ਾਈਨ ਟੀਮ ਦੁਆਰਾ ਡਿਜ਼ਾਈਨ ਕੀਤੇ ਗਏ ਅਤੇ ਕੋਚੀਨ ਸ਼ਿਪਯਾਰਡ ਕੰਪਨੀ (@cslcochin) ਦੁਆਰਾ ਬਣਾਏ ਗਏ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ‘ਵਿਕ੍ਰਾਂਤ’ ਨੇ ਅੱਜ ਆਪਣੀ ਪਹਿਲੀ ਸਮੁੰਦਰੀ ਯਾਤਰਾ ਕੀਤੀ। ਇਹ ਮੇਕ ਇਨ ਇੰਡੀਆ (@makeinindia) ਦੀ ਇੱਕ ਅਦਭੁਤ ਉਦਾਹਰਣ ਹੈ। ਇਸ ਇਤਿਹਾਸਿਕ ਮੀਲ ਪੱਥਰ ਦੇ ਲਈ ਭਾਰਤੀ ਨੌਸੈਨਾ (@indiannavy) ਅਤੇ ਕੋਚੀਨ ਸ਼ਿਪਯਾਰਡ ਕੰਪਨੀ (@cslcochin) ਨੂੰ ਵਧਾਈਆਂ।”

 

***

ਡੀਐੱਸ/ਐੱਸਐੱਚ



(Release ID: 1742667) Visitor Counter : 201