ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਮਾਨਯ ਤਿਲਕ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ
Posted On:
23 JUL 2021 9:54AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਲੋਕਮਾਨਯ ਤਿਲਕ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਮਹਾਨ ਲੋਕਮਾਨਯ ਤਿਲਕ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦਾ ਹਾਂ। ਉਨ੍ਹਾਂ ਦੇ ਵਿਚਾਰ ਅਤੇ ਸਿਧਾਂਤ ਵਰਤਮਾਨ ਪਰਿਸਥਿਤੀਆਂ ਵਿੱਚ ਪਹਿਲਾਂ ਨਾਲੋਂ ਕਿਤੇ ਅਧਿਕ ਪ੍ਰਾਸੰਗਿਕ ਹਨ, ਜਦੋਂ 130 ਕਰੋੜ ਭਾਰਤੀਆਂ ਨੇ ਇੱਕ ਆਤਮਨਿਰਭਰ ਭਾਰਤ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਆਰਥਿਕ ਤੌਰ ‘ਤੇ ਸਮ੍ਰਿੱਧ ਅਤੇ ਸਮਾਜਿਕ ਤੌਰ ‘ਤੇ ਪ੍ਰਗਤੀਸ਼ੀਲ ਹੈ।
ਲੋਕਮਾਨਯ ਤਿਲਕ ਭਾਰਤੀ ਕਦਰਾਂ-ਕੀਮਤਾਂ ਅਤੇ ਲੋਕਾਚਾਰ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਸਨ। ਸਿੱਖਿਆ ਅਤੇ ਮਹਿਲਾ ਸਸ਼ਕਤੀਕਰਣ ਜਿਹੇ ਵਿਸ਼ਿਆਂ ‘ਤੇ ਉਨ੍ਹਾਂ ਦੇ ਵਿਚਾਰ ਕਈ ਲੋਕਾਂ ਨੂੰ ਪ੍ਰੇਰਣਾ ਦੇਣ ਦਾ ਕਾਰਜ ਕਰ ਰਹੇ ਹਨ। ਉਹ ਇੱਕ ਸੰਸਥਾ ਨਿਰਮਾਤਾ ਸਨ, ਜਿਨ੍ਹਾਂ ਨੇ ਕਈ ਉੱਚ-ਗੁਣਵੱਤਾ ਵਾਲੀਆਂ ਸੰਸਥਾਵਾਂ ਨੂੰ ਵਿਕਸਿਤ ਕੀਤਾ, ਜਿਨ੍ਹਾਂ ਨੇ ਵਰ੍ਹਿਆਂ ਤੋਂ ਪਥਪ੍ਰਦਰਸ਼ਕ ਦੇ ਤੌਰ ‘ਤੇ ਕਾਰਜ ਕੀਤਾ ਹੈ।”
***********
ਡੀਐੱਸ/ਐੱਸਐੱਚ
(Release ID: 1738087)
Visitor Counter : 165
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam