ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੇਸਹਾਰਾ ਜਾਨਵਰਾਂ ਦੀ ਮਦਦ ਕਰਨ ਲਈ ਸੇਵਾ–ਮੁਕਤ ਸੈਨਾ ਅਧਿਕਾਰੀ ਦੀ ਸ਼ਲਾਘਾ ਕੀਤੀ


ਮੇਜਰ ਪ੍ਰਮਿਲਾ ਸਿੰਘ (ਸੇਵਾ–ਮੁਕਤ) ਨੇ ਆਪਣੇ ਬੱਚਤ–ਖਾਤੇ ’ਚੋਂ ਜਾਨਵਰਾਂ ਦੇ ਭੋਜਨ ਅਤੇ ਇਲਾਜ ਦਾ ਪ੍ਰਬੰਧ ਕੀਤਾ



ਪ੍ਰਧਾਨ ਮੰਤਰੀ ਨੇ ਲਿਖਿਆ, ਤੁਹਾਡੀ ਪਹਿਲਕਦਮੀ ਸਮਾਜ ਲਈ ਪ੍ਰੇਰਣਾ–ਸਰੋਤ ਹੈ



ਇਹ ਬੇਮਿਸਾਲ ਸੰਕਟ ਜਾਨਵਰਾਂ ਲਈ ਵੀ ਕਠਿਨ ਹੈ ਅਤੇ ਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਦਰਦ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ: ਪ੍ਰਧਾਨ ਮੰਤਰੀ

Posted On: 18 JUL 2021 12:44PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਨਿਵਾਸੀ ਅਤੇ ਭਾਰਤੀ ਸੈਨਾ ਚੋਂ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਪ੍ਰਮਿਲਾ ਸਿੰਘ ਦੀ ਉਨ੍ਹਾਂ ਦੀ ਦਇਆਭਾਵਨਾ ਤੇ ਸੇਵਾਕਾਰਜ ਲਈ ਚਿੱਠੀ ਲਿਖ ਕੇ ਸ਼ਲਾਘਾ ਕੀਤੀ ਹੈ। ਦਰਅਸਲ, ਕੋਰੋਨਾ ਚ ਲੌਕਡਾਊਨ ਦੌਰਾਨ ਜਿੱਥੇ ਲੋਕ ਆਪੋਆਪਣੇ ਘਰਾਂ ਅੰਦਰ ਰਾਸ਼ਨਪਾਣੀ ਦਾ ਇੰਤਜ਼ਾਮ ਕਰਨ ਵਿੱਚ ਲਗੇ ਹੋਏ ਸਨ, ਉਸ ਵੇਲੇ ਮੇਜਰ ਪ੍ਰਮਿਲਾ ਸਿੰਘ ਨੇ ਆਪਣੇ ਪਿਤਾ ਸ਼ਿਆਮਵੀਰ ਸਿੰਘ ਨਾਲ ਮਿਲ ਕੇ ਬੇਜ਼ੁਬਾਨ ਤੇ ਬੇਸਹਾਰਾ ਜਾਨਵਰਾਂ ਦੀ ਸਾਰ ਲਈ; ਉਨ੍ਹਾਂ ਦਾ ਦੁਖਦਰਦ ਸਮਝਿਆ ਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਏ। ਮੇਜਰ ਪ੍ਰਮਿਲਾ ਤੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਜਮ੍ਹਾਂਪੂੰਜੀ ਨਾਲ ਸੜਕਾਂ ਉੱਤੇ ਅਵਾਰਾ ਘੁੰਮ ਰਹੇ ਜਾਨਵਰਾਂ ਦੇ ਖਾਣਪੀਣ ਤੇ ਇਲਾਜ ਦਾ ਇੰਤਜ਼ਾਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮੇਜਰ ਪ੍ਰਮਿਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਸਮਾਜ ਲਈ ਪ੍ਰੇਰਣਾਸਰੋਤ ਦੱਸਿਆ ਹੈ।

 

ਪ੍ਰਧਾਨ ਮੰਤਰੀ ਨੇ ਚਿੱਠੀ ਚ ਅੱਗੇ ਲਿਖਿਆ ਹੈ, ‘ਪਿਛਲੇ ਲਗਭਗ ਡੇਢ ਸਾਲ ਤੋਂ ਅਸੀਂ ਵਿਲੱਖਣ ਕਿਸਮ ਦੇ ਹਾਲਾਤ ਦਾ ਸਾਹਮਣਾ ਮਜ਼ਬੂਤੀ ਨਾਲ ਕੀਤਾ ਹੈ। ਇਹ ਇੱਕ ਅਜਿਹਾ ਇਤਿਹਾਸ ਦੌਰ ਹੈ, ਜਿਸ ਨੂੰ ਲੋਕ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ। ਇਹ ਨਾ ਸਿਰਫ਼ ਇਨਸਾਨਾਂ ਲਈ, ਬਲਕਿ ਮਨੁੱਖ ਦੇ ਪਿਆਰ ਵਿੱਚ ਰਹਿਣ ਵਾਲੇ ਅਨੇਕ ਜੀਵਾਂ ਲਈ ਵੀ ਕਠਿਨ ਦੌਰ ਹੈ। ਅਜਿਹੀ ਹਾਲਤ ਵਿੱਚ ਤੁਹਾਡਾ ਬੇਸਹਾਰਾ ਜਾਨਵਰਾਂ ਦੇ ਦੁਖਦਰਦ ਤੇ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਤੇ ਉਨ੍ਹਾਂ ਦੀ ਭਲਾਈ ਲਈ ਵਿਅਕਤੀਗਤ ਪੱਧਰ ਉੱਤੇ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ਲਾਘਾਯੋਗ ਹੈ।

 

ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚਿੱਠੀ ਵਿੱਚ ਕਿਹਾ ਹੈ ਕਿ ਇਸ ਕਠਿਨ ਸਮੇਂ ਕਈ ਅਜਿਹੀਆਂ ਮਿਸਾਲਾਂ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ਨੇ ਸਾਨੂੰ ਮਾਨਵਤਾ ਉੱਤੇ ਮਾਣ ਕਰਨ ਦਾ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਸ ਪ੍ਰਗਟਾਈ ਕਿ ਮੇਜਰ ਪ੍ਰਮਿਲਾ ਤੇ ਉਨ੍ਹਾਂ ਦੇ ਪਿਤਾ ਜੀ ਇਸੇ ਤਰ੍ਹਾਂ ਆਪਣੀ ਪਹਿਲ ਨਾਲ ਸਮਾਜ ਵਿੱਚ ਜਾਗਰੂਕਤਾ ਫੈਲਾਉਂਦੇ ਹੋਏ ਆਪਣੇ ਕਾਰਜਾਂ ਨਾਲ ਲੋਕਾਂ ਨੂੰ ਨਿਰੰਤਰ ਪ੍ਰੇਰਿਤ ਕਰਦੇ ਰਹਿਣਗੇ।

 

ਇਸ ਤੋਂ ਪਹਿਲਾਂ ਮੇਜਰ ਪ੍ਰਮਿਲਾ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਜਾਨਵਰਾਂ ਦੀ ਦੇਖਭਾਲ਼ ਕਰਨ ਦਾ ਜੋ ਕੰਮ ਉਨ੍ਹਾਂ ਲੌਕਡਾਊਨ ਸਮੇਂ ਸ਼ੁਰੂ ਕੀਤਾ ਸੀ, ਉਹ ਅੱਜ ਤੱਕ ਜਾਰੀ ਹੈ। ਉਨ੍ਹਾਂ ਚਿੱਠੀ ਵਿੱਚ ਬੇਸਹਾਰਾ ਜਾਨਵਰਾਂ ਦੀ ਪੀੜ ਪ੍ਰਗਟ ਕਰਦੇ ਹੋਏ ਸਮਾਜ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

 

****

 

ਡੀਐੱਸ/ਏਕੇ



(Release ID: 1736585) Visitor Counter : 200