ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਣ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
16 JUL 2021 7:39PM by PIB Chandigarh
ਨਮਸਕਾਰ,
ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਤੇ ਗਾਂਧੀਨਗਰ ਦੇ ਸਾਂਸਦ ਸ਼੍ਰੀਮਾਨ ਅਮਿਤ ਸ਼ਾਹ ਜੀ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਜੀ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਜੀ, ਉਪ ਮੁੱਖ ਮੰਤਰੀ ਨਿਤਿਨ ਭਾਈ, ਕੇਂਦਰੀ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਜੀ, ਗੁਜਰਾਤ ਸਰਕਾਰ ਦੇ ਹੋਰ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਅਤੇ ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀਆਰ ਪਾਟਿਲ ਜੀ, ਹੋਰ ਸਾਂਸਦਗਣ, ਵਿਧਾਇਕ ਗਣ, ਅਤੇ ਮੇਰੇ ਪ੍ਰਿਯ ਭਾਈਓ ਅਤੇ ਭੈਣੋਂ, ਆਪ ਸਭ ਨੂੰ ਨਮਸਕਾਰ।
ਅੱਜ ਦਾ ਦਿਨ, 21ਵੀਂ ਸਦੀ ਦੇ ਭਾਰਤ ਦੀਆਂ ਆਕਾਂਖਿਆਵਾਂ ਦਾ, ਯੁਵਾ ਭਾਰਤ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ਦਾ ਬਹੁਤ ਵੱਡਾ ਪ੍ਰਤੀਕ ਹੈ। ਸਾਇੰਸ ਅਤੇ ਟੈਕਨੋਲੋਜੀ ਹੋਵੇ, ਬਿਹਤਰ Urban Landscape ਹੋਵੇ ਜਾਂ ਫਿਰ connectivity ਦਾ ਆਧੁਨਿਕ Infrastructure , ਨਵੇਂ ਭਾਰਤ ਦੀ ਨਵੀਂ ਪਹਿਚਾਣ ਵਿੱਚ ਅੱਜ ਇੱਕ ਹੋਰ ਕੜੀ ਜੁੜ ਰਹੀ ਹੈ। ਮੈਂ ਇੱਥੇ ਦਿੱਲੀ ਤੋਂ ਤਮਾਮ projects ਦਾ ਲੋਕਅਰਪਣ ਤਾਂ ਕੀਤਾ ਹੈ, ਲੇਕਿਨ ਇਨ੍ਹਾਂ ਨੂੰ ਰੁਬਰੂ ਦੇਖਣ ਦੀ ਉਤਸੁਕਤਾ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਮੌਕਾ ਦੇਖਦੇ ਹੀ ਖੁਦ ਵੀ ਇਸ ਨੂੰ ਦੇਖਣ ਲਈ ਆਵਾਂਗਾ।
ਭਾਈਓ ਅਤੇ ਭੈਣੋਂ,
ਅੱਜ ਦੇਸ਼ ਦਾ ਲਕਸ਼ ਸਿਰਫ਼ Concrete ਦੇ Structure ਖੜ੍ਹਾ ਕਰਨਾ ਨਹੀਂ ਹੈ, ਬਲਕਿ ਅੱਜ ਦੇਸ਼ ਵਿੱਚ ਅਜਿਹੇ Infra ਦਾ ਨਿਰਮਾਣ ਹੋ ਰਿਹਾ ਹੈ ਜਿਨ੍ਹਾਂ ਦਾ ਆਪਣਾ ਇੱਕ Character ਹੈ। ਬਿਹਤਰ ਪਬਲਿਕ ਸਪੇਸ ਸਾਡੀ ਜ਼ਰੂਰੀ ਜ਼ਰੂਰਤ ਹੈ, ਇਸ ਪ੍ਰਕਾਰ ਤੋਂ ਕਦੇ ਪਹਿਲਾਂ ਸੋਚਿਆ ਨਹੀਂ ਜਾਂਦਾ ਸੀ। ਸਾਡੀ ਅਤੀਤ ਦੀ Urban planning ਨੂੰ ਵੀ ਇੱਕ ਪ੍ਰਕਾਰ ਨਾਲ ਲਗਜ਼ਰੀ ਦੇ ਨਾਲ ਜੋੜ ਦਿੱਤਾ ਗਿਆ ਸੀ। ਤੁਸੀਂ ਵੀ ਗੌਰ ਕੀਤਾ ਹੋਵੇਗਾ ਕਿ ਰੀਅਲ ਇਸਟੇਟ ਅਤੇ ਹਾਊਸਿੰਗ ਕੰਪਨੀਆਂ ਦੇ ਪ੍ਰਚਾਰ ਦਾ ਫੋਕਸ ਕੀ ਹੁੰਦਾ ਹੈ-ਪਾਰਕ ਫੇਸਿੰਗ ਘਰ ਜਾਂ ਫਿਰ ਸੋਸਾਇਟੀ ਦੇ ਵਿਸ਼ੇਸ਼ ਪਬਲਿਕ ਸਪੇਸ ਦੇ ਇਰਦ-ਗਿਰਦ ਹੁੰਦਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ ਸ਼ਹਿਰਾਂ ਦੀ ਇੱਕ ਵੱਡੀ ਆਬਾਦੀ ਕੁਆਲਿਟੀ ਪਬਲਿਕ ਸਪੇਸ ਅਤੇ ਕੁਆਲਿਟੀ ਪਬਲਿਕ ਲਾਈਫ ਤੋਂ ਵੰਚਿਤ ਰਹੀ ਹੈ। ਹੁਣ Urban Development ਦੀ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਦੇਸ਼ ਆਧੁਨਿਕਤਾ ਵੱਲ ਅੱਗੇ ਵਧ ਰਿਹਾ ਹੈ।
ਸਾਥੀਓ,
ਅਹਿਮਦਾਬਾਦ ਵਿੱਚ ਸਾਬਰਮਤੀ ਦਾ ਕੀ ਹਾਲ ਸੀ, ਇਹ ਕੌਣ ਭੁੱਲ ਸਕਦਾ ਹੈ? ਅੱਜ ਉੱਥੇ ਪਾਣੀ ਦੀ ਧਾਰਾ ਦੇ ਨਾਲ-ਨਾਲ ਰਿਵਰਫ੍ਰੰਟ, ਪਾਰਕ, ਓਪਨ ਜਿਮ, ਸੀ ਪਲੇਨ ਇਹ ਸਭ ਸਾਡੀ ਸੇਵਾ ਵਿੱਚ ਉਪਲਬਧ ਹਨ। ਯਾਨੀ ਇੱਕ ਪ੍ਰਕਾਰ ਨਾਲ ਪੂਰਾ ecosystem ਬਦਲ ਚੁੱਕਿਆ ਹੈ। ਇਹੀ ਬਦਲਾਅ ਕਾਂਕਰੀਆ ਵਿੱਚ ਕੀਤਾ ਗਿਆ ਹੈ। ਪੁਰਾਣੇ ਅਹਿਮਦਾਬਾਦ ਦੀ ਇੱਕ ਝੀਲ ਇਤਨੀ ਚਹਿਲ-ਪਹਿਲ ਦਾ ਕੇਂਦਰ ਬਣ ਜਾਵੇਗੀ, ਇਹ ਪਹਿਲਾਂ ਕਦੇ ਸੋਚਿਆ ਹੀ ਨਹੀਂ ਗਿਆ।
ਸਾਥੀਓ,
ਬੱਚਿਆਂ ਦੇ ਸੁਭਾਵਿਕ ਵਿਕਾਸ ਦੇ ਲਈ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੇ ਸਿੱਖਣ ਅਤੇ ਉਨ੍ਹਾਂ ਦੀ creativity ਨੂੰ ਵੀ ਸਪੇਸ ਮਿਲਣੀ ਚਾਹੀਦੀ ਹੈ। ਸਾਇੰਸ ਸਿਟੀ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਰੀ-ਕ੍ਰਿਏਸ਼ਨ ਅਤੇ creativity ਨੂੰ ਆਪਸ ਵਿੱਚ ਜੋੜਦਾ ਹੈ। ਇਸ ਵਿੱਚ ਅਜਿਹੀਆਂ Re-creational activities ਹਨ ਜੋ ਬੱਚਿਆਂ ਵਿੱਚ creativity ਨੂੰ ਪ੍ਰੋਤਸਾਹਨ ਦਿੰਦੀਆਂ ਹਨ। ਇਸ ਵਿੱਚ ਖੇਡ-ਕੁੱਦ ਹੈ, ਮੌਜ-ਮਸਤੀ ਹੈ ਅਤੇ ਇਸ ਦੇ ਨਾਲ-ਨਾਲ ਇਹ ਬੱਚਿਆਂ ਨੂੰ ਕੁਝ ਨਵਾਂ ਸਿਖਾਉਣ ਦਾ ਪਲੈਟਫਾਰਮ ਵੀ ਹੈ। ਅਸੀਂ ਦੇਖਿਆ ਹੈ, ਬੱਚੇ ਅਕਸਰ ਮਾਂ ਬਾਪ ਤੋਂ ਰੋਬੋਟਸ ਅਤੇ ਜਾਨਵਰਾਂ ਦੇ ਵੱਡੇ ਖਿਡੌਣਿਆਂ ਦੀ ਡਿਮਾਂਡ ਕਰਦੇ ਹਨ। ਕੁਝ ਬੱਚੇ ਕਹਿੰਦੇ ਹਨ ਘਰ ਵਿੱਚ ਡਾਇਨਾਸੋਰ ਲੈ ਆਓ, ਕੋਈ ਸ਼ੇਰ ਪਾਲਣ ਦੀ ਜ਼ਿੱਦ ਕਰਨ ਲਗਦਾ ਹੈ। ਹੁਣ ਮਾਤਾ-ਪਿਤਾ ਇਹ ਸਭ ਕਿੱਥੋਂ ਲਿਆਉਣਗੇ? ਬੱਚਿਆਂ ਨੂੰ ਇਹ ਵਿਕਲਪ ਮਿਲਦਾ ਹੈ ਸਾਇੰਸ ਸਿਟੀ ਵਿੱਚ। ਜੋ ਇਹ ਨਵਾਂ ਨੇਚਰ ਪਾਰਕ ਬਣਿਆ ਹੈ, ਇਹ ਵਿਸ਼ੇਸ਼ ਰੂਪ ਨਾਲ ਮੇਰੇ ਨੰਨ੍ਹੇ ਸਾਥੀਆਂ ਨੂੰ ਬਹੁਤ ਪਸੰਦ ਆਉਣ ਵਾਲਾ ਹੈ। ਇਤਨਾ ਹੀ ਨਹੀਂ ਸਾਇੰਸ ਸਿਟੀ ਵਿੱਚ ਬਣੀ Aquatics Gallery, ਉਹ ਤਾਂ ਹੋਰ ਵੀ ਆਨੰਦਿਤ ਕਰਨ ਵਾਲੀ ਹੈ। ਇਹ ਦੇਸ਼ ਦੇ ਹੀ ਨਹੀਂ ਬਲਕਿ ਏਸ਼ੀਆ ਦੇ ਟੌਪ Aquarium ਵਿੱਚੋਂ ਇੱਕ ਹੈ। ਇੱਕ ਹੀ ਜਗ੍ਹਾ ’ਤੇ ਦੁਨੀਆ ਭਰ ਦੀ ਸਮੁੰਦਰੀ ਜੈਵ ਵਿਵਿਧਤਾ ਦੇ ਦਰਸ਼ਨ ਆਪਣੇ-ਆਪ ਵਿੱਚ ਅਦਭੁਤ ਅਨੁਭਵ ਦੇਣ ਵਾਲੇ ਹਨ।
ਉੱਥੇ ਹੀ Robotics Gallery ਵਿੱਚ ਰੋਬੋਟਸ ਦੇ ਨਾਲ ਗੱਲਬਾਤ ਆਕਰਸ਼ਣ ਦਾ ਕੇਂਦਰ ਤਾਂ ਹੈ ਹੀ ਨਾਲ ਹੀ ਇਹ Robotics ਦੇ ਖੇਤਰ ਵਿੱਚ ਕੰਮ ਕਰਨ ਦੇ ਲਈ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰੇਗਾ, ਬਾਲ ਮਨ ਵਿੱਚ ਜਗਿਆਸਾ ਜਗਾਏਗਾ। ਮੈਡੀਸਿਨ, ਖੇਤੀ, ਸਪੇਸ, ਡਿਫੈਂਸ ਅਜਿਹੇ ਅਨੇਕ ਖੇਤਰਾਂ ਵਿੱਚ ਰੋਬੋਟਸ ਕਿਵੇਂ ਕੰਮ ਆ ਸਕਦੇ ਹਨ, ਇਸ ਦਾ ਅਨੁਭਵ ਇੱਥੇ ਸਾਡੇ ਯੁਵਾ ਸਾਥੀ ਲੈ ਸਕਣਗੇ। ਅਤੇ ਹਾਂ, ਰੋਬੋ ਕੈਫੇ ਵਿੱਚ ਰੋਬੋਟਿਕ ਸ਼ੈੱਫ ਦਾ ਬਣਾਇਆ ਅਤੇ ਰੋਬੋਟ ਵੇਟਰਸ ਦਾ ਪਰੋਸਿਆ ਖਾਣਾ ਖਾਣ ਦਾ ਆਨੰਦ ਸ਼ਾਇਦ ਹੀ ਉੱਥੇ ਗਿਆ ਹੋਈ ਕੋਈ ਵਿਅਕਤੀ ਉੱਥੇ ਜਾਏ ਬਿਨਾ ਰਹੇਗਾ। ਕੱਲ੍ਹ ਜਦੋਂ ਸੋਸ਼ਲ ਮੀਡੀਆ ’ਤੇ ਮੈਂ ਇਨ੍ਹਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ, ਤਾਂ ਅਜਿਹੀਆਂ ਟਿੱਪਣੀਆਂ ਵੀ ਪੜ੍ਹਨ ਨੂੰ ਮਿਲੀਆਂ ਕਿ ਅਜਿਹੀਆਂ ਤਸਵੀਰਾਂ ਤਾਂ ਅਸੀਂ ਵਿਦੇਸ਼ ਵਿੱਚ ਹੀ ਦੇਖਦੇ ਸਾਂ। ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਤਸਵੀਰਾਂ ਭਾਰਤ ਦੀਆਂ ਹਨ, ਗੁਜਰਾਤ ਦੀਆਂ ਹਨ। ਅੱਜ ਇਸ ਪ੍ਰੋਗਰਾਮ ਵਿੱਚ ਮੇਰੀ ਤਾਕੀਦ ਹੈ ਕਿ ਸਾਇੰਸ ਸਿਟੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚੇ ਆਉਣ, ਵਿਦਿਆਰਥੀ ਆਉਣ, ਸਕੂਲਾਂ ਦੇ ਰੈਗੂਲਰ ਟੂਅਰਸ ਹੋਣ, ਸਾਇੰਸ ਸਿਟੀ ਬੱਚਿਆਂ ਨਾਲ ਚਹਿਕਦਾ ਰਹੇ, ਦਮਕਦਾ ਰਹੇ, ਤਾਂ ਇਸ ਦੀ ਸਾਰਥਕਤਾ ਅਤੇ ਸ਼ਾਨ ਹੋਰ ਵਧੇਗੀ।
ਸਾਥੀਓ,
ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਜਰਾਤ ਅਤੇ ਗੁਜਰਾਤ ਦੇ ਲੋਕਾਂ ਦਾ ਗੌਰਵ ਹੋਰ ਵਧਾਉਣ ਵਾਲੇ ਅਜਿਹੇ ਅਨੇਕ ਕਾਰਜਾਂ ਦੀ ਅੱਜ ਸ਼ੁਰੂਆਤ ਹੋਈ ਹੈ। ਅੱਜ ਅਹਿਮਦਾਬਾਦ ਸ਼ਹਿਰ ਦੇ ਨਾਲ-ਨਾਲ ਗੁਜਰਾਤ ਦੀ ਰੇਲ ਕਨੈਕਟੀਵਿਟੀ ਵੀ, ਹੋਰ ਆਧੁਨਿਕ, ਅਤੇ ਜ਼ਿਆਦਾ ਸਸ਼ਕਤ ਹੋਈ ਹੈ। ਗਾਂਧੀਨਗਰ ਅਤੇ ਵਡਨਗਰ ਸਟੇਸ਼ਨ ਦਾ ਨਵੀਨੀਕਰਣ ਹੋਵੇ, ਮਹਿਸਾਣਾ-ਵਰੇਠਾ ਲਾਈਨ ਨੂੰ ਚੌੜੀਕਰਣ ਅਤੇ ਬਿਜਲੀਕਰਣ ਹੋਵੇ, ਸੁਰੇਂਦਰਨਗਰ-ਪੀਪਾਵਾਵ ਸੈਕਸ਼ਨ ਦਾ ਬਿਜਲੀਕਰਣ ਹੋਵੇ, ਗਾਂਧੀਨਗਰ ਕੈਪੀਟਲ-ਵਰੇਠਾ ਮੇਮੂ ਸੇਵਾ ਦੀ ਸ਼ੁਰੂਆਤ ਹੋਵੇ ਜਾਂ ਫਿਰ ਗਾਂਧੀਨਗਰ ਕੈਪੀਟਲ-ਵਾਰਾਣਸੀ ਸੁਪਰਫਾਸਟ ਐਕਸਪ੍ਰੈੱਸ ਦੀ ਸ਼ੁਰੂਆਤ ਹੋਵੇ, ਇਨ੍ਹਾਂ ਸਭ ਸੁਵਿਧਾਵਾਂ ਲਈ ਗੁਜਰਾਤ ਵਾਸੀਆਂ ਨੂੰ ਬਹੁਤ-ਬਹੁਤ ਵਧਾਈ। ਗਾਂਧੀਨਗਰ ਤੋਂ ਬਨਾਰਸ ਦੇ ਦਰਮਿਆਨ ਟ੍ਰੇਨ, ਇੱਕ ਤਰ੍ਹਾਂ ਨਾਲ ਸੋਮਨਾਥ ਦੀ ਧਰਤੀ ਨੂੰ ਵਿਵਸ਼ਨਾਥ ਦੀ ਧਰਤੀ ਨਾਲ ਜੋੜਨ ਦਾ ਬੜਾ ਕੰਮ ਹੈ।
ਭਾਈਓ ਅਤੇ ਭੈਣੋਂ,
21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ 20ਵੀਂ ਸਦੀ ਦੇ ਤੌਰ-ਤਰੀਕਿਆਂ ਨਾਲ ਪੂਰੀ ਨਹੀਂ ਹੋ ਸਕਦੀ ਸੀ। ਇਸ ਲਈ ਰੇਲਵੇ ਵਿੱਚ ਨਵੇਂ ਸਿਰੇ ਤੋਂ Reform ਦੀ ਜ਼ਰੂਰਤ ਸੀ। ਅਸੀਂ ਰੇਲਵੇ ਨੂੰ ਸਿਰਫ਼ ਇੱਕ ਸਰਵਿਸ ਦੇ ਤੌਰ ’ਤੇ ਨਹੀਂ ਬਲਕਿ ਇੱਕ Asset ਦੇ ਤੌਰ ’ਤੇ ਵਿਕਸਿਤ ਕਰਨ ਦੇ ਲਈ ਕੰਮ ਸ਼ੁਰੂ ਕੀਤਾ। ਅੱਜ ਇਸ ਦੇ ਪਰਿਣਾਮ ਦਿਖਣ ਲਗੇ ਹਨ, ਅੱਜ ਭਾਰਤੀ ਰੇਲਵੇ ਦੀ ਪਹਿਚਾਣ, ਉਸ ਦੀ ਸਾਖ ਬਦਲਣ ਲਗੀ ਹੈ। ਅੱਜ ਭਾਰਤੀ ਰੇਲ ਵਿੱਚ ਸੁਵਿਧਾ ਵੀ ਵਧੀ ਹੈ, ਸਵੱਛਤਾ ਵੀ ਵਧੀ ਹੈ, ਸੁਰੱਖਿਆ ਵੀ ਵਧੀ ਹੈ ਅਤੇ ਸਪੀਡ ਵੀ ਵਧੀ ਹੈ। ਚਾਹੇ ਉਹ Infrastructure ਦਾ modernization ਜਾਂ ਨਵੀਂ ਆਧੁਨਿਕ ਟ੍ਰੇਨਾਂ ਹੋਣ, ਇਸ ਤਰ੍ਹਾਂ ਦੇ ਕਿਤਨੇ ਹੀ ਪ੍ਰਯਤਨ ਟ੍ਰੇਨਾਂ ਦੀ ਸਪੀਡ ਨੂੰ ਵਧਾਉਣ ਦੇ ਲਈ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਜਿਵੇਂ ਹੀ dedicated ਫ੍ਰੇਟ corridor ਸ਼ੁਰੂ ਹੋ ਜਾਣਗੇ, ਟ੍ਰੇਨਾਂ ਦੀ ਸਪੀਡ ਹੋਰ ਵਧੇਗੀ। ਤੇਜਸ ਅਤੇ ਵੰਦੇਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਤਾਂ ਸਾਡੇ ਟ੍ਰੈਕ ’ਤੇ ਚਲਣ ਵੀ ਲਗੀਆਂ ਹਨ। ਅੱਜ ਇਹ ਟ੍ਰੇਨਾਂ ਯਾਤਰੀਆਂ ਨੂੰ ਇੱਕ ਨਵਾਂ ਅਤੇ ਅਦਭੁਤ ਅਨੁਭਵ ਦੇ ਰਹੀਆਂ ਹਨ। ਵਿਸਟਾਡੋਮ ਕੋਚੇਜ ਦਾ ਵੀਡੀਓ ਵੀ ਤੁਸੀਂ ਸੋਸ਼ਲ ਮੀਡੀਆ ’ਤੇ ਜ਼ਰੂਰ ਦੇਖਿਆ ਹੋਵੇਗਾ।
ਜੋ ਲੋਕ Statue of Unity ਗਏ ਹੋਣਗੇ ਉਨ੍ਹਾਂ ਨੇ ਇਸ ਦਾ ਲਾਭ ਵੀ ਲਿਆ ਹੋਵੇਗਾ। ਇਹ Coaches ease and feel of journey ਨੂੰ ਇੱਕ ਨਵੇਂ ਆਯਾਮ ਤੱਕ ਪਹੁੰਚਾਉਂਦੇ ਹਨ। ਟ੍ਰੇਨ ਵਿੱਚ ਚਲਣ ਵਾਲੇ ਸਾਰੇ ਲੋਕ ਹੁਣ ਇਹ ਵੀ ਅਨੁਭਵ ਕਰ ਰਹੇ ਹਨ ਕਿ ਸਾਡੀਆਂ ਟ੍ਰੇਨਾਂ, ਸਾਡੇ platforms ਅਤੇ ਸਾਡੇ tracks ਪਹਿਲਾਂ ਤੋਂ ਕਿੰਨੇ ਸਾਫ਼ ਰਹਿਣ ਲਗੇ ਹਨ। ਇਸ ਵਿੱਚ ਬਹੁਤ ਬੜਾ ਯੋਗਦਾਨ ਉਨ੍ਹਾਂ 2 ਲੱਖ ਤੋਂ ਜ਼ਿਆਦਾ bio-toilets ਦਾ ਵੀ ਹੈ ਜੋ ਕੋਚੇਜ ਵਿੱਚ install ਕੀਤੇ ਗਏ ਹਨ।
ਇਸੇ ਤਰ੍ਹਾਂ ਅੱਜ ਦੇਸ਼ ਭਰ ਵਿੱਚ ਪ੍ਰਮੁੱਖ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਰੇਲਵੇ ਸਟੇਸ਼ਨ ਵੀ ਹੁਣ Wi-Fi ਸੁਵਿਧਾ ਨਾਲ ਲੈਸ ਹੋ ਰਹੇ ਹਨ। ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਬ੍ਰੌਡ ਗੇਜ਼ ’ਤੇ unmanned railway crossings ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਹੈ। ਕਦੇ ਭਿਆਨਕ ਹਾਦਸਿਆਂ ਅਤੇ ਅਵਿਵਸਥਾ ਦੀਆਂ ਸ਼ਿਕਾਇਤਾਂਦੇ ਲਈ ਮੀਡੀਆ ਵਿੱਚ ਛਾਈ ਰਹਿਣ ਵਾਲੀ ਭਾਰਤੀ ਰੇਲ ਅੱਜ positivity ਲੈ ਕੇ ਆਉਂਦੀ ਹੈ। ਅੱਜ ਭਾਰਤੀ ਰੇਲ ਨੂੰ ਦੁਨੀਆ ਦੇ ਆਧੁਨਿਕਤਮ ਨੈੱਟਵਰਕ ਅਤੇ ਮੈਗਾ ਪ੍ਰੋਜੈਕਟਸ ਦੇ ਲਈ ਚਰਚਾ ਵਿੱਚ ਸਥਾਨ ਮਿਲਦਾ ਹੈ। ਅੱਜ ਭਾਰਤੀ ਰੇਲ ਨੂੰ ਦੇਖਣ ਦਾ ਅਨੁਭਵ ਅਤੇ ਨਜ਼ਰੀਆ ਦੋਵੇਂ ਬਦਲ ਰਹੇ ਹਨ ਅਤੇ ਮੈਂ ਮਾਣ ਨਾਲ ਕਹਾਂਗਾ ਕਿ ਅੱਜ ਦੇ ਇਹ ਪ੍ਰੋਜੈਕਟ- ਭਾਰਤੀ ਰੇਲ ਦੇ ਇਸੇ ਨਵੇਂ ਅਵਤਾਰ ਦੀ ਝਾਕੀ ਹਨ।
ਸਾਥੀਓ,
ਮੇਰਾ ਇਹ ਸਪਸ਼ਟ ਮਤ ਰਿਹਾ ਹੈ ਕਿ ਰੇਲਵੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇ, ਇਸ ਦੇ ਲਈ ਰੇਲਵੇ ਦਾ Horizontal Expansion ਜ਼ਰੂਰੀ ਹੈ। ਇਸ ਦੇ ਨਾਲ-ਨਾਲ ਰੇਲਵੇ ਵਿੱਚ ਕਪੈਸਿਟੀ ਬਿਲਡਿੰਗ, ਰਿਸੋਰਸ ਬਿਲਡਿੰਗ, ਨਵੀਂ ਟੈਕਨੋਲੋਜੀ ਅਤੇ ਬਿਹਤਰ ਸੇਵਾਵਾਂ ਦੇ ਲਈ Vertical Expansion ਵੀ ਉਤਨਾ ਹੀ ਜ਼ਰੂਰੀ ਹੈ। ਬਿਹਤਰੀਨ ਟ੍ਰੈਕ, ਆਧੁਨਿਕ ਰੇਲਵੇ ਸਟੇਸ਼ਨ ਅਤੇ ਰੇਲ ਟ੍ਰੈਕ ਦੇ ਉੱਪਰ ਆਲੀਸ਼ਾਨ ਹੋਟਲ, ਗਾਂਧੀਨਗਰ ਰੇਲਵੇ ਸਟੇਸ਼ਨ ਦਾ ਇਹ ਪ੍ਰਯੋਗ ਭਾਰਤੀ ਰੇਲਵੇ ਵਿੱਚ ਇੱਕ ਸਾਰਥਕ ਬਦਲਾਅ ਦੀ ਸ਼ੁਰੂਆਤ ਹੈ। ਰੇਲ ਰਾਹੀਂ ਸਫ਼ਰ ਕਰਨ ਵਾਲੇ ਆਮ ਨਾਗਰਿਕ ਨੂੰ ਵੀ ਏਅਰਪੋਰਟ ਜਿਹੀਆਂ ਸੁਵਿਧਾਵਾਂ ਮਿਲਣ, ਔਰਤਾਂ ਅਤੇ ਛੋਟੇ ਬੱਚਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਲਈ ਅੱਛੀ ਵਿਵਸਥਾ ਹੋਵੇ, ਅਜਿਹਾ ਆਧੁਨਿਕ ਅਤੇ ਸੁਵਿਧਾਜਨਕ ਸਟੇਸ਼ਨ ਅੱਜ ਦੇਸ਼ ਨੂੰ, ਗਾਂਧੀਨਗਰ ਨੂੰ ਮਿਲ ਰਿਹਾ ਹੈ।
ਸਾਥੀਓ,
ਗਾਂਧੀਨਗਰ ਦਾ ਨਵਾਂ ਰੇਲਵੇ ਸਟੇਸ਼ਨ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਮਾਈਂਡਸੈੱਟ ਵਿੱਚ ਆ ਰਹੇ ਬਦਲਾਅ ਨੂੰ ਵੀ ਦਰਸਾਉਂਦਾ ਹੈ। ਲੰਬੇ ਸਮੇਂ ਤੱਕ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਵੀ ਇੱਕ ਵਰਗਭੇਦ ਨੂੰ ਪ੍ਰੋਤਸਾਹਿਤ ਕੀਤਾ ਗਿਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਆਪ ਸਭ ਤਾਂ ਗੁਜਰਾਤ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹੋ, ਅਸੀਂ ਲੋਕਾਂ ਨੇ ਇੱਕ ਪ੍ਰਯੋਗ ਕੀਤਾ ਸੀ ਜਦੋਂ ਮੈਂ ਗੁਜਰਾਤ ਮੈਨੂੰ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਸਾਡੇ ਜੋ bus stations ਹਨ, ਉਨ੍ਹਾਂ bus stations ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ। Public-Private Partnership Model ’ਤੇ ਕੰਮ ਕੀਤਾ। ਅਤੇ ਜੋ ਕਦੇ bus stations ਕੈਸੀ ਹਾਲਤ ਰਹਿੰਦੀ ਸੀ, ਅੱਜ ਸਾਡੇ ਗੁਜਰਾਤ ਵਿੱਚ bus stations ਆਧੁਨਿਕ ਬਣ ਚੁੱਕੇ ਹਨ। ਏਅਰਪੋਰਟ ਜਿਹੀਆਂ ਸੁਵਿਧਾਵਾਂ bus stations ’ਤੇ ਨਜ਼ਰ ਆ ਰਹੀਆਂ ਹਨ।
ਅਤੇ ਜਦੋਂ ਮੈਂ ਦਿੱਲੀ ਆਇਆ ਤਾਂ ਮੈਂ ਆਪਣੇ ਅਫ਼ਸਰਾਂ ਨੂੰ ਗੁਜਰਾਤ ਦੇ bus stations ਦੇਖਣ ਦੇ ਲਈ ਭੇਜਿਆ ਸੀ, ਰੇਲਵੇ ਦੇ ਅਧਿਕਾਰੀਆਂ ਨੂੰ। ਅਤੇ ਮੈਂ ਉਨ੍ਹਾਂ ਨੂੰ ਸਮਝਾਇਆ ਸੀ ਕਿ ਸਾਡੇ ਰੇਲਵੇ ਸਟੇਸ਼ਨ ਅਜਿਹੇ ਕਿਉਂ ਨਹੀਂ ਹੋਣੇ ਚਾਹੀਦੇ। Land use ਦਾ Optimum Utilization ਹੋਵੇ, ਰੇਲਵੇ ਸਟੇਸ਼ਨ ’ਤੇ ਬਹੁਤ ਬੜੀ economy activity ਹੋਵੇ, ਅਤੇ ਰੇਲਵੇ ਆਪਣੇ-ਆਪ ਵਿੱਚ ਸਿਰਫ਼ ਟ੍ਰੇਨਾਂ ਦਾ ਆਵਾਗਮਨ ਨਹੀਂ ਇੱਕ ਪ੍ਰਕਾਰ ਨਾਲ ਇਕੌਨਮੀ ਦਾ ਊਰਜਾ ਸੈਂਟਰ ਬਣ ਸਕਦਾ ਹੈ। ਜਿਵੇਂ ਏਅਰਪੋਰਟ ਦਾ ਵਿਕਾਸ ਹੁੰਦਾ ਹੈ, ਜਿਵੇਂ ਗੁਜਰਾਤ ਵਿੱਚ ਬੱਸ ਸਟੇਸ਼ਨਾਂ ਦੇ ਵਿਕਾਸ ਦਾ ਕੰਮ ਹੋਇਆ ਹੈ, ਉਸੇ ਤਰ੍ਹਾਂ ਹੀ ਰੇਲਵੇ ਦੇ ਸਟੇਸ਼ਨਾਂ ਦਾ ਵੀ Public-Private Partnership Model ’ਤੇ ਵਿਕਾਸ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਅੱਜ ਗਾਂਧੀਨਗਰ ਉਸ ਦੀ ਸ਼ੁਰੂਆਤ ਹੈ। ਜਨਸੁਵਿਧਾਵਾਂ ਵਿੱਚ ਅਜਿਹਾ ਵਰਗੀਕਰਨ, ਇਹ ਜੋ ਇਸ ਦੇ ਲਈ, ਉਸ ਦੇ ਲਈ, ਅਮੀਰਾਂ ਦੇ ਲਈ ਹੋ ਰਿਹਾ ਹੈ, ਇਹ ਸਭ ਬੇਕਾਰ ਗੱਲਾਂ ਹਨ। ਸਮਾਜ ਦੇ ਹਰ ਵਰਗ ਨੂੰ ਵਿਵਸਥਾਵਾਂ ਮਿਲਣੀਆਂ ਚਾਹੀਦੀਆਂ ਹਨ।
ਸਾਥੀਓ,
ਗਾਂਧੀਨਗਰ ਦਾ ਆਧੁਨਿਕ ਰੇਲਵੇ ਸਟੇਸ਼ਨ ਇਸ ਗੱਲ ਦਾ ਵੀ ਬਹੁਤ ਬੜਾ ਪ੍ਰਮਾਣ ਹੈ ਕਿ ਰੇਲਵੇ ਦੇ ਸੰਸਾਧਨਾਂ ਦਾ ਸਦਉਪਯੋਗ ਕਰਦੇ ਹੋਏ, ਇਸ ਨੂੰ ਆਰਥਿਕ ਗਤੀਵਿਧੀਆਂ ਦਾ ਸੈਂਟਰ ਵੀ ਬਣਾਇਆ ਜਾ ਸਕਦਾ ਹੈ। ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ, ਟ੍ਰੈਕ ਦੇ ਉੱਪਰ ਅਜਿਹਾ ਹੋਟਲ ਬਣਾ ਦਿੱਤਾ ਹੈ, ਜਿੱਥੋਂ ਰੇਲ ਚਲਦੀ ਹੋਈ ਦਿਖ ਸਕਦੀ ਹੈ, ਲੇਕਿਨ ਮਹਿਸੂਸ ਨਹੀਂ ਹੁੰਦੀ। ਜ਼ਮੀਨ ਉਤਨੀ ਹੀ ਹੈ, ਲੇਕਿਨ ਉਸ ਦਾ ਉਪਯੋਗ ਦੁੱਗਣਾ ਹੋ ਗਿਆ ਹੈ। ਸੁਵਿਧਾ ਵੀ ਬਿਹਤਰੀਨ, ਟੂਰਿਜ਼ਮ ਅਤੇ ਵਪਾਰ- ਕਾਰੋਬਾਰ ਵੀ ਉੱਤਮ। ਜਿੱਥੋਂ ਰੇਲ ਗੁਜ਼ਰਦੀ ਹੈ, ਉਸ ਨਾਲੋਂ ਪ੍ਰਾਈਮ ਲੋਕੇਸ਼ਨ ਭਲਾ ਕੀ ਹੋ ਸਕਦੀ ਹੈ?
ਇਸ ਰੇਲਵੇ ਸਟੇਸ਼ਨ ਤੋਂ ਮਹਾਤਮਾ ਮੰਦਿਰ ਦਾ ਜੋ ਸ਼ਾਨਦਾਰ ਦ੍ਰਿਸ਼ ਦਿਖਦਾ ਹੈ, ਦਾਂਡੀ ਕੁਟੀਰ ਦਿਖਦੀ ਹੈ, ਉਹ ਵੀ ਅਦਭੁੱਤ ਹਨ। ਦਾਂਡੀ ਕੁਟੀਰ ਮਿਊਜ਼ੀਅਮ ਆਉਣ ਵਾਲੇ ਲੋਕ ਜਾਂ ਵਾਇਬ੍ਰੈਂਟ ਗੁਜਰਾਤ ਸਮਿਟ ਵਿੱਚ ਆਉਣ ਵਾਲੇ ਲੋਕ ਜਦੋਂ ਇਸ ਨੂੰ ਦੇਖਣਗੇ ਤਾਂ ਉਨ੍ਹਾਂ ਦੇ ਲਈ ਇਹ ਵੀ ਇੱਕ ਟੂਰਿਸਟ ਸਪੌਟ ਬਣ ਜਾਵੇਗਾ। ਅਤੇ ਅੱਜ ਰੇਲਵੇ ਦਾ ਇਹ ਜੋ ਕਾਇਆਕਲਪ ਹੋਇਆ ਹੈ, ਮਹਾਤਮਾ ਮੰਦਿਰ ਨਾਲ ਜੁੜ ਕੇ ਹੋਇਆ ਹੈ, ਇਸ ਦੇ ਕਾਰਨ ਮਹਾਤਮਾ ਮੰਦਿਰ ਦਾ ਮਹਾਤਮ ਵੀ ਅਨੇਕ ਗੁਣਾ ਵਧ ਗਿਆ ਹੈ। ਹੁਣ ਲੋਕ ਛੋਟੀ-ਮੋਟੀ ਕਾਨਫਰੰਸ ਕਰਨ ਦੇ ਲਈ ਇਸ ਹੋਟਲ ਦਾ ਵੀ ਉਪਯੋਗ ਕਰਨਗੇ, ਮਹਾਤਮਾ ਮੰਦਿਰ ਦਾ ਵੀ ਉਪਯੋਗ ਕਰਨਗੇ। ਯਾਨੀ ਇੱਕ ਪ੍ਰਕਾਰ ਨਾਲ ਸਾਲ ਭਰ ਅਨੇਕ ਈਵੈਂਟਸ ਦੇ ਲਈ ਇੱਥੇ ਇੱਕ ਜਨਤਕ ਰੂਪ ਨਾਲ ਵਿਵਸਥਾ ਮਿਲ ਗਈ ਹੈ। ਅਤੇ ਏਅਰਪੋਰਟ ਤੋਂ ਇੱਧਰ 20 ਮਿੰਟ ਦੇ ਰਸਤੇ ’ਤੇ, ਆਪ ਕਲਪਨਾ ਕਰ ਸਕਦੇ ਹੋ ਕਿ ਦੇਸ਼-ਵਿਦੇਸ਼ ਦੇ ਲੋਕ ਇਸ ਦਾ ਕਿਤਨਾ ਉਪਯੋਗ ਕਰ ਸਕਦੇ ਹਨ।
ਭਾਈਓ ਅਤੇ ਭੈਣੋਂ,
ਕਲਪਨਾ ਕਰੋ, ਪੂਰੇ ਦੇਸ਼ ਵਿੱਚ ਰੇਲਵੇ ਦਾ ਇਤਨਾ ਬੜਾ ਨੈੱਟਵਰਕ ਹੈ, ਇਤਨੇ ਜ਼ਿਆਦਾ ਸੰਸਾਧਨ ਹਨ, ਇਸ ਤਰ੍ਹਾਂ ਦੀਆਂ ਕਿਤਨੀਆਂ ਸੰਭਾਵਨਾਵਾਂ ਉਸ ਵਿੱਚ ਛਿਪੀਆਂ ਹੋਈਆਂ ਹਨ। ਸਾਥੀਓ, ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਰੇਲਵੇ ਦੀ ਭੂਮਿਕਾ ਹਮੇਸ਼ਾ ਤੋਂ ਬਹੁਤ ਬੜੀ ਰਹੀ ਹੈ। ਰੇਲਵੇ ਆਪਣੇ ਨਾਲ-ਨਾਲ ਵਿਕਾਸ ਦੇ ਨਵੇਂ ਆਯਾਮ, ਸੁਵਿਧਾਵਾਂ ਦੇ ਨਵੇਂ ਆਯਾਮ ਲੈ ਕੇ ਵੀ ਪਹੁੰਚਦੀ ਹੈ। ਇਹ ਬੀਤੇ ਕੁਝ ਵਰ੍ਹਿਆਂ ਦਾ ਪ੍ਰਯਤਨ ਹੈ ਕਿ ਅੱਜ ਨੌਰਥ ਈਸਟ ਦੀਆਂ ਰਾਜਧਾਨੀਆਂ ਤੱਕ ਪਹਿਲੀ ਵਾਰ ਰੇਲ ਪਹੁੰਚ ਰਹੀ ਹੈ, ਤਾਂ ਬਹੁਤ ਜਲਦੀ ਸ੍ਰੀਨਗਰ ਵੀ ਕੰਨਿਆਕੁਮਾਰੀ ਨਾਲ ਰੇਲ ਦੇ ਮਾਧਿਅਮ ਨਾਲ ਜੁੜਨ ਵਾਲਾ ਹੈ। ਅੱਜ ਵਡਨਗਰ ਵੀ ਇਸ Expansion ਦਾ ਹਿੱਸਾ ਬਣ ਚੁੱਕਿਆ ਹੈ। ਮੇਰੀਆਂ ਤਾਂ ਵਡਨਗਰ ਸਟੇਸ਼ਨ ਨਾਲ ਕਿਤਨੀਆਂ ਹੀ ਯਾਦਾਂ ਜੁੜੀਆਂ ਹਨ। ਨਵਾਂ ਸਟੇਸ਼ਨ ਵਾਕਈ ਬਹੁਤ ਆਕਰਸ਼ਕ ਲਗ ਰਿਹਾ ਹੈ। ਇਸ ਨਵੀਂ ਬ੍ਰੌਡਗੇਜ਼ ਲਾਈਨ ਦੇ ਬਣਨ ਨਾਲ ਵਡਨਗਰ-ਮੋਢੇਰਾ-ਪਾਟਨ ਹੈਰੀਟੇਜ ਸਰਕਿਟ ਹੁਣ ਬਿਹਤਰ ਰੇਲ ਸੇਵਾ ਨਾਲ ਕਨੈਕਟ ਹੋ ਗਿਆ ਹੈ। ਇਸ ਨਾਲ ਅਹਿਮਦਾਬਾਦ-ਜੈਪੁਰ-ਦਿੱਲੀ ਮੇਨ ਲਾਈਨ ਨਾਲ ਸਿੱਧੀ ਕਨੈਕਟੀਵਿਟੀ ਹੋ ਗਈ ਹੈ। ਇਸ ਲਾਈਨ ਦੇ ਸ਼ੁਰੂ ਹੋਣ ਨਾਲ ਇਸ ਪੂਰੇ ਖੇਤਰ ਵਿੱਚ ਸੁਵਿਧਾ ਦੇ ਨਾਲ-ਨਾਲ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਅਵਸਰ ਵੀ ਖੁੱਲ੍ਹ ਗਏ ਹਨ।
ਸਾਥੀਓ,
ਮਹਿਸਾਣਾ-ਵਰੇਠਾ ਲਾਈਨ ਜਿੱਥੇ ਸਾਡੀ ਧਰੋਹਰ ਨਾਲ ਸਾਨੂੰ ਕਨੈਕਟ ਕਰਦੀ ਹੈ, ਤਾਂ ਸੁਰੇਂਦਰਨਗਰ-ਪੀਪਾਵਾਵ ਲਾਈਨ ਦਾ ਬਿਜਲੀਕਰਣ ਸਾਨੂੰ ਭਾਰਤੀ ਰੇਲ ਦੇ ਭਵਿੱਖ ਨਾਲ ਜੋੜਦਾ ਹੈ। ਇਹ ਭਾਰਤੀ ਰੇਲ ਦੇ ਇਤਿਹਾਸ ਵਿੱਚ ਬਹੁਤ ਘੱਟ ਸਮੇਂ ਵਿੱਚ ਪੂਰਾ ਹੋਣ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਰੇਲ ਲਾਈਨ ਇੱਕ ਮਹੱਤਵਪੂਰਨ ਪੋਰਟ ਕਨੈਕਟੀਵਿਟੀ ਰੂਟ ਹੋਣ ਦੇ ਨਾਲ-ਨਾਲ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ ਲਈ ਫੀਡਰ ਰੂਟ ਵੀ ਹੈ। ਇਹ ਰੇਲ ਮਾਰਗ ਪੀਪਾਵਾਵ ਬੰਦਰਗਾਹ ਤੋਂ ਦੇਸ਼ ਦੇ ਉੱਤਰੀ ਭਾਗਾਂ ਦੇ ਲਈ ਡਬਲ ਸਟੈਕ ਕੰਟੇਨਰਾਂ ਵਾਲੀ ਮਾਲਗੱਡੀ ਦੀ ਨਿਰਵਿਘਨ ਆਵਾਜਾਈ ਸੁਨਿਸ਼ਚਿਤ ਕਰਨ ਵਾਲਾ ਹੈ।
ਸਾਥੀਓ,
ਦੇਸ਼ ਵਿੱਚ ਯਾਤਰਾ ਹੋਵੇ ਜਾਂ ਫਿਰ Goods Transport, ਘੱਟ ਸਮੇਂ, ਘੱਟ ਖਰਚ ਅਤੇ ਬਿਹਤਰ ਸੁਵਿਧਾ ਅੱਜ 21ਵੀਂ ਸਦੀ ਦੇ ਭਾਰਤ ਦੀ ਪ੍ਰਾਥਮਿਕਤਾ ਹੈ। ਇਸ ਲਈ ਅੱਜ ਦੇਸ਼ ਮਲਟੀਮੋਡਲ ਕਨੈਕਟੀਵਿਟੀ ਵੱਲ ਕਦਮ ਵਧਾ ਰਿਹਾ ਹੈ। ਇਸ ਲਈ ਇੱਕ ਵਿਸਤ੍ਰਿਤ ਰੋਡਮੈਪ ’ਤੇ ਕੰਮ ਚਲ ਰਿਹਾ ਹੈ। ਮੈਨੂੰ ਵਿਸ਼ਵਾਸ ਹੈ, ਟਰਾਂਸਪੋਰਟ ਦੇ ਅਲੱਗ-ਅਲੱਗ ਮੋਡ ਨੂੰ ਜੋੜਕੇ , ਲਾਸਟ ਮਾਈਲ ਕਨੈਕਟੀਵਿਟੀ, ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਹੋਰ ਗਤੀ ਦੇਵੇਗੀ।
ਸਾਥੀਓ,
ਨਵੇਂ ਭਾਰਤ ਦੇ ਵਿਕਾਸ ਦੀ ਗੱਡੀ ਦੋ ਪਟੜੀਆਂ ’ਤੇ ਇਕੱਠਿਆਂ ਚਲਦੇ ਹੋਏ ਹੀ ਅੱਗੇ ਵਧੇਗੀ। ਇੱਕ ਪਟੜੀ ਆਧੁਨਿਕਤਾ ਦੀ, ਦੂਸਰੀ ਪਟੜੀ ਗ਼ਰੀਬ, ਕਿਸਾਨ ਅਤੇ ਮੱਧ ਵਰਗ ਦੇ ਕਲਿਆਣ ਦੀ। ਇਸ ਲਈ ਅੱਜ ਭਾਰਤ ਵਿੱਚ ਇੱਕ ਤਰਫ Next Generation Infrastructure ਦੇ ਨਿਰਮਾਣ ’ਤੇ ਇਤਨਾ ਕੰਮ ਹੋ ਰਿਹਾ ਹੈ, ਉੱਥੇ ਹੀ ਦੂਸਰੀ ਤਰਫ ਇਨ੍ਹਾਂ ਦਾ ਲਾਭ ਗ਼ਰੀਬ ਨੂੰ, ਕਿਸਾਨ ਨੂੰ, ਮੱਧ ਵਰਗ ਨੂੰ ਮਿਲੇ, ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਗੁਜਰਾਤ ਅਤੇ ਦੇਸ਼ ਦੇ ਵਿਕਾਸ ਦੇ ਇਨ੍ਹਾਂ ਕਾਰਜਾਂ ਦੇ ਦਰਮਿਆਨ, ਸਾਨੂੰ ਕੋਰੋਨਾ ਜਿਹੀ ਮਹਾਮਾਰੀ ਦਾ ਵੀ ਧਿਆਨ ਰੱਖਣਾ ਹੈ। ਬੀਤੇ ਡੇਢ ਸਾਲ ਵਿੱਚ 100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਨੇ ਅਸੀਂ ਸਭ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਕੋਰੋਨਾ ਸੰਕ੍ਰਮਣ ਨੇ ਅਨੇਕ ਸਾਥੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਸਾਡੇ ਤੋਂ ਖੋਹ ਲਿਆ ਹੈ। ਲੇਕਿਨ ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਪੂਰੀ ਸਮਰੱਥਾ ਨਾਲ ਇਸ ਦਾ ਮੁਕਾਬਲਾ ਕਰ ਰਹੇ ਹਾਂ। ਗੁਜਰਾਤ ਨੇ ਵੀ ਬਹੁਤ ਮਿਹਨਤ ਨਾਲ ਸੰਕ੍ਰਮਣ ਦੀ ਗਤੀ ਨੂੰ ਵਧਣ ਤੋਂ ਰੋਕਿਆ ਹੈ।
ਹੁਣ ਸਾਨੂੰ ਆਪਣੇ ਆਚਰਣ ਨਾਲ ਹੋਰ ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਅਤੇ ਟੀਕੇ ਦੇ ਮੰਤਰ ਨਾਲ ਕੋਰੋਨਾ ਸੰਕ੍ਰਮਣ ਦੀ ਦਰ ਨੂੰ ਨੀਚੇ ਹੀ ਰੱਖਣਾ ਹੈ। ਇਸ ਲਈ ਬਹੁਤ ਸਾਵਧਾਨ ਅਤੇ ਸਤਰਕ ਰਹਿਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸਾਨੂੰ, ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਨਿਰੰਤਰ ਤੇਜ਼ ਕਰਨਾ ਲਾਜ਼ਮੀ ਹੈ। ਮੈਨੂੰ ਖੁਸ਼ੀ ਹੈ ਕਿ ਗੁਜਰਾਤ 3 ਕਰੋੜ ਟੀਕਿਆਂ ਦੇ ਪੜਾਅ ’ਤੇ ਪਹੁੰਚਣ ਵਾਲਾ ਹੈ। ਕੇਂਦਰ ਸਰਕਾਰ ਨੇ ਟੀਕਿਆਂ ਦੀ ਉਪਲਬਧਤਾ ਨਾਲ ਜੁੜੀ ਜੋ ਜਾਣਕਾਰੀ ਪਹਿਲਾਂ ਹੀ ਸਾਂਝੀ ਕਰਨੀ ਸ਼ੁਰੂ ਕੀਤੀ ਹੈ, ਉਸ ਨਾਲ ਗੁਜਰਾਤ ਨੂੰ ਵੈਕਸੀਨੇਸ਼ਨ ਸੈਂਟਰ ਪੱਧਰ ਦੀ ਰਣਨੀਤੀ ਬਣਾਉਣ ਵਿੱਚ ਮਦਦ ਮਿਲੀ ਹੈ। ਸਭ ਦੇ ਪ੍ਰਯਤਨਾਂ ਨਾਲ ਟੀਕਾਕਰਣ ਨਾਲ ਜੁੜੇ ਆਪਣੇ ਲਕਸ਼ਾਂ ਨੂੰ ਅਸੀਂ ਤੇਜ਼ੀ ਨਾਲ ਹਾਸਲ ਕਰ ਸਕਾਂਗੇ, ਇਸੇ ਵਿਸ਼ਵਾਸ ਨਾਲ ਇੱਕ ਵਾਰ ਫਿਰ ਤੋਂ ਨਵੇਂ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।
ਧੰਨਵਾਦ !
***
ਡੀਐੱਸ/ਐੱਸਐੱਚ/ਐੱਨਐੱਸ
(Release ID: 1736443)
Visitor Counter : 231
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam