ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ




ਸਿਰਫ਼ ਠੋਸ ਢਾਂਚਾ ਹੀ ਨਹੀਂ, ਬਲਕਿ ਆਪਣੇ ਖ਼ੁਦ ਦੇ ਚਰਿੱਤਰ ਵਾਲਾ ਬੁਨਿਆਦੀ ਢਾਂਚਾ ਅੱਜ ਸਾਡਾ ਨਿਸ਼ਾਨਾ ਹੈ: ਪ੍ਰਧਾਨ ਮੰਤਰੀ



ਭਾਰਤ ਦੀ 21ਵੀਂ ਸਦੀ ਦੀਆਂ ਜ਼ਰੂਰਤਾਂ 20ਵੀਂ ਸਦੀ ਦੇ ਤਰੀਕਿਆਂ ਨਾਲ ਪੂਰੀਆਂ ਨਹੀਂ ਹੋ ਸਕਦੀਆਂ: ਪ੍ਰਧਾਨ ਮੰਤਰੀ



ਸਾਇੰਸ ਸਿਟੀ ’ਚ ਅਜਿਹੀਆਂ ਮਨੋਰੰਜਕ ਗਤੀਵਿਧੀਆਂ ਹਨ, ਜੋ ਬੱਚਿਆਂ ਵਿੱਚ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਦੀਆਂ ਹਨ: ਪ੍ਰਧਾਨ ਮੰਤਰੀ



ਅਸੀਂ ਰੇਲਵੇਜ਼ ਨੂੰ ਸਿਰਫ਼ ਇੱਕ ਸੇਵਾ ਵਜੋਂ ਹੀ ਨਹੀਂ, ਬਲਕਿ ਇੱਕ ਸੰਪਤੀ ਵਜੋਂ ਵਿਕਸਿਤ ਕੀਤਾ ਹੈ: ਪ੍ਰਧਾਨ ਮੰਤਰੀ



ਟੀਅਰ 2 ਤੇ ਟੀਅਰ 3 ਸ਼ਹਿਰਾਂ ਦੇ ਰੇਲਵੇ ਸਟੇਸ਼ਨ ਵੀ ਅਗਾਂਹਵਧੂ ਸੁਵਿਧਾਵਾਂ ਨਾਲ ਲੈਸ ਹਨ: ਪ੍ਰਧਾਨ ਮੰਤਰੀ

Posted On: 16 JUL 2021 5:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਗੁਜਰਾਤ ਵਿੱਚ ਰੇਲਵੇ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਇਸ ਸਮਾਰੋਹ ਦੌਰਾਨ ਐਕੁਆਟਿਕਸ ਅਤੇ ਰੋਬੋਟਿਕਸ ਗੈਲਰੀ ਅਤੇ ਗੁਜਰਾਤ ਸਾਇੰਸ ਸਿਟੀਵਿੱਚ ਨੇਚਰ ਪਾਰਕਦਾ ਵੀ ਉਦਘਾਟਨ ਕੀਤਾ। ਉਨ੍ਹਾਂ ਦੋ ਨਵੀਂਆਂ ਟ੍ਰੇਨਾਂ ਭਾਵ ਗਾਂਧੀਨਗਰ ਰਾਜਧਾਨੀ ਵਾਰਾਨਸੀ ਸੁਪਰਫਾਸਟ ਐਕਸਪ੍ਰੈੱਸ ਅਤੇ ਗਾਂਧੀਨਗਰ ਰਾਜਧਾਨੀ ਤੇ ਵਰੇਠਾ ਵਿਚਾਲੇ MEMU ਸੇਵਾ ਟ੍ਰੇਨਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦਾ ਨਿਸ਼ਾਨਾ ਨਾ ਸਿਰਫ਼ ਕੰਕ੍ਰੀਟ ਦੇ ਢਾਂਚੇ ਦਾ ਨਿਰਮਾਣ ਕਰਨਾ ਹੈ, ਬਲਕਿ ਇੱਕ ਅਜਿਹਾ ਬੁਨਿਆਦੀ ਢਾਂਚਾ ਸਿਰਜਣਾ ਹੈ, ਜਿਸ ਦਾ ਆਪਣਾ ਖ਼ੁਦ ਦਾ ਚਰਿੱਤਰ ਹੋਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਿੱਖਣ ਤੇ ਸਿਰਜਣਾਤਮਕਤਾ ਵਿੱਚ ਵੀ ਉਨ੍ਹਾਂ ਦੇ ਸਹਿਜ ਸੁਭਾਵਿਕ ਵਿਕਾਸ ਲਈ ਉਨ੍ਹਾਂ ਦੇ ਮਨੋਰੰਜਨ ਦੀ ਗੁੰਜਾਇਸ਼ ਵੀ ਰੱਖਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਇੰਸ ਸਿਟੀ ਇੱਕ ਅਜਿਹਾ ਪ੍ਰੋਜੈਕਟ ਹੈ, ਜੋ ਮਨੋਰੰਜਨ ਤੇ ਪੁਨਰਸਿਰਜਣਾਤਮਕਤਾ ਨੂੰ ਆਪਸ ਵਿੱਚ ਜੋੜਦਾ ਹੈ। ਇਸ ਦੀਆਂ ਅਜਿਹੀਆਂ ਮਨੋਰੰਜਕ ਤੇ ਗਤੀਵਿਧੀਆਂ ਹੀ ਬੱਚਿਆਂ ਵਿੱਚ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਦੀਆਂ ਹਨ।

 

https://twitter.com/PMOIndia/status/1416000206697492481

 

https://twitter.com/PMOIndia/status/1416000666909085704

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਇੰਸ ਸਿਟੀ ਵਿੱਚ ਐਕੁਆਟਿਕਸ ਗੈਲਰੀ ਹੋਰ ਵੀ ਜ਼ਿਆਦਾ ਆਨੰਦਦਾਇਕ ਬਣਨ ਜਾ ਰਹੀ ਹੈ। ਇਹ ਨਾ ਸਿਰਫ਼ ਦੇਸ਼ ਦੇ, ਬਲਕਿ ਏਸ਼ੀਆ ਦੇ ਚੋਟੀ ਦੇ ਐਕੁਆਰੀਅਮਸ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇੱਕੋ ਸਥਾਨ ’ਤੇ ਪੂਰੀ ਦੁਨੀਆ ਦੀ ਸਮੁੰਦਰੀ ਜੈਵਿਕ–ਵਿਭਿੰਨਤਾ ਦਾ ਦ੍ਰਿਸ਼ ਆਪਣੇ–ਆਪ ਵਿੱਚ ਹੀ ਇੱਕ ਅਦਭੁਤ ਅਨੁਭਵ ਹੈ।

 

https://twitter.com/PMOIndia/status/1416001030022524931

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਬੋਟਿਕਸ ਗੈਲਰੀ ਵਿੱਚ ਰੋਬੋਟਸ ਨਾ ਸਿਰਫ਼ ਖਿੱਚ ਦਾ ਕੇਂਦਰ ਹੈ, ਬਲਕਿ ਇਹ ਇਹ ਰੋਬੋਟਿਕਸ ਦੇ ਖੇਤਰ ਵਿੱਚ ਸਾਡੇ ਨੌਜਵਾਨਾਂ ਨੂੰ ਕੰਮ ਕਰਨ ਲਈ ਵੀ ਪ੍ਰੇਰਿਤ ਕਰੇਗੀ ਤੇ ਉਨ੍ਹਾਂ ਦੇ ਮਨਾਂ ਵਿੱਚ ਉਤਸੁਕਤਾ ਜਗਾਏਗੀ।

 

https://twitter.com/PMOIndia/status/1416001467341697031

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੀਆਂ 21ਵੀਂ ਸਦੀ ਦੀਆਂ ਜ਼ਰੂਰਤਾਂ 20ਵੀਂ ਸਦੀ ਦੇ ਤਰੀਕਿਆਂ ਨਾਲ ਪੂਰੀਆਂ ਨਹੀਂ ਹੋ ਸਕਦੀਆਂ। ਇਸੇ ਲਈ, ਰੇਲਵੇਜ਼ ਵਿੱਚ ਤਾਜ਼ਾ ਸੁਧਾਰ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਅੱਜ ਰੇਲਵੇਜ਼ ਨੂੰ ਮਹਿਜ਼ ਇੱਕ ਸੇਵਾ ਵਜੋਂ ਨਹੀਂ, ਬਲਕਿ ਇੱਕ ਸੰਪਤੀ ਵਜੋਂ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਟੀਅਰ 2 ਅਤੇ ਟੀਅਰ 3 ਦੇ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਵੀ ਵਾਈ–ਫ਼ਾਈ (Wi-Fi) ਸੁਵਿਧਾਵਾਂ ਨਾਲ ਲੈਸ ਹਨ। ਲੋਕਾਂ ਦੀ ਸੁਰੱਖਿਆ ਵਿੱਚ ਵਾਧਾ ਕਰਨ ਲਈ ਬ੍ਰੌਡ ਗੇਜ ਉੱਤੇ ਬਿਨਾ ਚੌਕੀਦਾਰ ਦੇ ਰੇਲਵੇ ਕ੍ਰੌਸਿੰਗਸ ਦਾ ਮੁਕੰਮਲ ਤੌਰ ਉੱਤੇ ਖ਼ਾਤਮਾ ਕਰ ਦਿੱਤਾ ਗਿਆ ਹੈ।

 

https://twitter.com/PMOIndia/status/1416001993974325252

 

https://twitter.com/PMOIndia/status/1416002595756285952

 

ਪ੍ਰਧਾਨ ਮੰਤਰੀ ਨੇ ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਰੇਲਵੇਜ਼ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰੇਲਵੇਜ਼ ਵਿਕਾਸ ਦੇ ਨਵੇਂ ਪਸਾਰ, ਸੁਵਿਧਾਵਾਂ ਦੇ ਨਵੇਂ ਪਸਾਰ ਵੀ ਲਿਆਉਂਦੇ ਹਨ। ਪਿਛਲੇ ਕੁਝ ਸਾਲਾਂ ਦੀ ਕੋਸ਼ਿਸ਼ ਸਦਕਾ ਅੱਜ ਟ੍ਰੇਨਾਂ ਪਹਿਲੀ ਵਾਰ ਉੱਤਰ–ਪੂਰਬੀ ਰਾਜਾਂ ਦੀਆਂ ਰਾਜਧਾਨੀਆਂ ਤੱਕ ਪੁੱਜ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ,‘ਅੱਜ ਵਡਨਗਰ ਵੀ ਇਸ ਪਸਾਰ ਦਾ ਹਿੱਸਾ ਬਣ ਗਿਆ ਹੈ। ਵਡਨਗਰ ਸਟੇਸ਼ਨ ਨਾਲ ਜੁੜੀਆਂ ਮੇਰੀਆਂ ਬਹੁਤ ਸਾਰੀਆਂ ਯਾਦਾਂ ਹਨ। ਨਵਾਂ ਸਟੇਸ਼ਨ ਸੱਚਮੁਚ ਆਕਰਸ਼ਕ ਦਿਸਦਾ ਹੈ। ਇਸ ਨਵੀਂ ਬ੍ਰੌਡ ਗੇਜ ਪਟੜੀ ਦੇ ਨਿਰਮਾਣ ਨਾਲ ਵਡਨਗਰ–ਮੋਧੇਰੇ–ਪਟਨ ਵਿਰਾਸਤੀ ਸਰਕਟ ਹੁਣ ਬਿਹਤਰ ਰੇਲ ਸੇਵਾ ਨਾਲ ਜੁੜ ਗਿਆ ਹੈ।’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਭਾਰਤ ਦੇ ਵਿਕਾਸ ਦਾ ਵਾਹਨ ਸਿਰਫ਼ ਤਦ ਹੀ ਅੱਗੇ ਵਧੇਗਾ, ਜਦੋਂ ਦੋ ਪਟੜੀਆਂ ਨਾਲੋ–ਨਾਲ ਵਧਣਗੀਆਂ। ਇੱਕ ਲੀਹ ਆਧੁਨਿਕਤਾ ਦੀ ਹੈ ਤੇ ਦੂਜੀ ਗ਼ਰੀਬਾਂ, ਕਿਸਾਨਾਂ ਤੇ ਮੱਧ ਵਰਗ ਦੀ ਭਲਾਈ ਲਈ ਹੈ।

 

https://twitter.com/PMOIndia/status/1416004322492444677

 

https://twitter.com/PMOIndia/status/1416004483235020800

 

https://youtu.be/4ck1YtB6bFI

 

***

ਡੀਐੱਸ/ਏਕੇ



(Release ID: 1736280) Visitor Counter : 211