ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਓਲੰਪਿਕ ਦਿਵਸ ‘ਤੇ ਸਾਰੇ ਉਲੰਪੀਅਨਾਂ ਦੀ ਸ਼ਲਾਘਾ ਕੀਤੀ


ਟੋਕੀਓ ਓਲੰਪਿਕ ਲਈ ਭਾਰਤੀ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ



ਨੌਜਵਾਨਾਂ ਨੂੰ ਮਾਈਗੌਵ (MyGov) ਓਲੰਪਿਕ ਕੁਇਜ਼ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ

Posted On: 23 JUN 2021 8:45AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਲੰਪਿਕ ਦਿਵਸ ਤੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਖਿਡਾਰੀਆਂ ਤੇ ਮਾਣ ਹੈ, ਜਿਨ੍ਹਾਂ ਨੇ ਕਈ ਵਰ੍ਹਿਆਂ ਦੌਰਾਨ ਵੱਖ-ਵੱਖ ਓਲੰਪਿਕਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਭਾਰਤੀ ਐਥਲੀਟਾਂ ਨੂੰ ਟੋਕੀਓ ਓਲੰਪਿਕ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਅੱਜ, ਓਲੰਪਿਕ ਦਿਵਸ 'ਤੇ, ਮੈਂ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਨੇ ਕਈ ਵਰ੍ਹਿਆਂ ਤੋਂ ਵੱਖ-ਵੱਖ ਓਲੰਪਿਕਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਸਾਡੇ ਰਾਸ਼ਟਰ ਨੂੰ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨਾਂ ਤੇ ਹੋਰ ਐਥਲੀਟਾਂ ਨੂੰ ਪ੍ਰੇਰਿਤ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਉੱਤੇ ਮਾਣ ਹੈ।

 

ਕੁਝ ਹਫ਼ਤਿਆਂ ਚ, ਟੋਕੀਓ ਓਲੰਪਿਕ ਖੇਡਾਂ (@Tokyo2020) ਸ਼ੁਰੂ ਹੋਣ ਜਾ ਰਹੀਆਂ ਹਨ। ਸਾਡੇ ਖਿਡਾਰੀਆਂ ਦੇ ਦਲ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਜਿਨ੍ਹਾਂ ਵਿੱਚ ਬਿਹਤਰੀਨ ਐਥਲੀਟ ਸ਼ਾਮਲ ਹਨ। ਇਨ੍ਹਾਂ ਖੇਡਾਂ ਤੋਂ ਪਹਿਲਾਂ, ਮਾਈਗੌਵ (MyGov) ਉੱਤੇ ਇੱਕ ਦਿਲਚਸਪ ਕੁਇਜ਼ ਚਲ ਰਿਹਾ ਹੈ। ਮੈਂ ਤੁਹਾਨੂੰ ਸਭ ਨੂੰ, ਖ਼ਾਸ ਕਰਕੇ ਮੇਰੇ ਯੁਵਾ ਦੋਸਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।

 

https://quiz.mygov.in/quiz/road-to-tokyo-2020/

 

https://twitter.com/narendramodi/status/1407531153007906817

 

https://twitter.com/narendramodi/status/1407531725966639104

 

********

 

ਡੀਐੱਸ/ਐੱਸਐੱਚ



(Release ID: 1729882) Visitor Counter : 182