ਮੰਤਰੀ ਮੰਡਲ

ਕੈਬਨਿਟ ਸਕੱਤਰ ਨੇ ਉਦਯੋਗ ਸੰਵਰਧਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ ਡਾ. ਗੁਰੂਪ੍ਰਸਾਦ ਮਹਾਪਾਤ੍ਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

प्रविष्टि तिथि: 19 JUN 2021 11:07AM by PIB Chandigarh

ਕੈਬਨਿਟ ਸਕੱਤਰ, ਸ਼੍ਰੀ ਰਾਜੀਵ ਗੌਬਾ ਨੇ ਉਦਯੋਗ ਸੰਵਰਧਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ, ਡਾ. ਗੁਰੂਪ੍ਰਸਾਦ ਮਹਾਪਾਤ੍ਰ ਦੇ ਅਚਾਨਕ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ ਹੈ। ਸ਼੍ਰੀ ਗੌਬਾ ਨੇ ਆਪਣੇ ਸੋਗ ਸੰਦੇਸ਼ ਵਿੱਚ ਕਿਹਾ, “ਡਾ. ਮਹਾਪਾਤ੍ਰ ਇੱਕ ਪ੍ਰਿਅ ਸਹਿਯੋਗੀ ਸਨ ਅਤੇ ਰਣਨੀਤਕ ਸੋਚ ਤੇ ਅਗਵਾਈ ਦੇ ਅਸਾਧਾਰਣ ਗੁਣਾਂ ਵਾਲੇ ਇੱਕ ਸ਼ਾਨਦਾਰ ਪ੍ਰਸ਼ਾਸਨਿਕ ਅਧਿਕਾਰੀ (ਸਿਵਲ ਸਰਵੈਂਟ) ਸਨ।

 

ਅਧਿਕਾਰ ਪ੍ਰਾਪਤ ਸਮੂਹਾਂ ਵਿੱਚੋਂ ਇੱਕ ਦੇ ਪ੍ਰਮੁੱਖ ਦੇ ਤੌਰ ਤੇ, ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਵਰਤਮਾਨ ਲੜਾਈ ਵਿੱਚ ਪੂਰਨ ਸਮਰਪਣ ਦੇ ਨਾਲ ਕੰਮ ਕੀਤਾ।

 

ਜਾਂਚ ਵਿੱਚ ਪਾਜ਼ਿਟਿਵ ਪਾਏ ਜਾਣ ਅਤੇ ਬਿਮਾਰ ਹੋਣ ਦੇ ਬਾਵਜੂਦ, ਉਨ੍ਹਾਂ ਨੇ ਲੰਬੇ ਸਮੇਂ ਤੱਕ ਕੰਮ ਕਰਨਾ ਜਾਰੀ ਰੱਖਿਆ ਅਤੇ ਬਹੁਤ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਦੀ ਨਿਗਰਾਨੀ ਕਰਦੇ ਰਹੇ।

 

ਉਹ ਆਪਣੀ ਪ੍ਰੋਐਕਟਿਵ ਪਹੁੰਚ ਅਤੇ ਪਬਲਿਕ ਸਰਵਿਸ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਲਈ ਯਾਦ ਰੱਖੇ ਜਾਣਗੇ। ਉਨ੍ਹਾਂ ਦਾ ਅਚਾਨਕ ਅਕਾਲ ਚਲਾਣਾ ਸਾਡੇ ਸਾਰਿਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਗਹਿਰੀ ਸੰਵੇਦਨਾਵਾਂ ਵਿਅਕਤ ਕਰਦਾ ਹਾਂ।

 

***

 

ਡੀਐੱਸ/ਏਕੇ


(रिलीज़ आईडी: 1728638) आगंतुक पटल : 181
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Gujarati , Odia , Tamil , Telugu , Kannada , Malayalam