ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਹਾਨ ਐਥਲੀਟ ਸ਼੍ਰੀ ਮਿਲਖਾ ਸਿੰਘ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ

प्रविष्टि तिथि: 19 JUN 2021 8:16AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਐਥਲੀਟ ਸ਼੍ਰੀ ਮਿਲਖਾ ਸਿੰਘ ਜੀ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਇੱਕ ਜ਼ਬਰਦਸਤ ਖਿਡਾਰੀ ਦੱਸਿਆ ਜਿਸ ਨੇ ਰਾਸ਼ਟਰ ਨੂੰ ਸੰਮੋਹਿਤ ਕਰ ਲਿਆ ਸੀ ਅਤੇ ਅਣਗਿਣਤ ਭਾਰਤੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਸੀ।

 

ਪ੍ਰਧਾਨ ਮੰਤਰੀ ਨੇ ਕਈ ਟਵੀਟ ਕਰਦੇ ਹੋਏ ਕਿਹਾ, “ਸ਼੍ਰੀ ਮਿਲਖਾ ਸਿੰਘ ਜੀ ਦੇ ਅਕਾਲ ਚਲਾਣੇ ਦੇ ਨਾਲ, ਅਸੀਂ ਇੱਕ ਅਜਿਹਾ ਜ਼ਬਰਦਸਤ ਖਿਡਾਰੀ ਗੁਆ ਦਿੱਤਾ ਹੈ ਜਿਸ ਨੇ ਰਾਸ਼ਟਰ ਨੂੰ ਸੰਮੋਹਿਤ ਕਰ ਲਿਆ ਸੀ ਅਤੇ ਅਣਗਿਣਤ ਭਾਰਤੀਆਂ ਦੇ ਦਿਲ ਵਿੱਚ ਜਗ੍ਹਾ ਬਣਾਈ ਸੀ। ਉਨ੍ਹਾਂ ਦੀ ਪ੍ਰੇਰਣਾਦਾਇਕ ਸ਼ਖ਼ਸੀਅਤ ਨੇ ਉਨ੍ਹਾਂ ਨੂੰ ਲੱਖਾਂ ਲੋਕਾਂ ਦਾ ਪ੍ਰਿਅ ਬਣਾ ਦਿੱਤਾ ਸੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ।

 

ਮੈਂ ਕੁਝ ਹੀ ਦਿਨ ਪਹਿਲਾਂ ਸ਼੍ਰੀ ਮਿਲਖਾ ਸਿੰਘ ਜੀ ਨਾਲ ਗੱਲ ਕੀਤੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਅੰਤਿਮ ਗੱਲਬਾਤ ਹੋਵੇਗੀ। ਕਈ ਉੱਭਰਦੇ ਐਥਲੀਟ ਉਨ੍ਹਾਂ ਦੀ ਜੀਵਨ ਯਾਤਰਾ ਤੋਂ ਸ਼ਕਤੀ ਲੈਣਗੇ। ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਫੈਲੇ ਉਨ੍ਹਾਂ ਦੇ ਅਨੇਕ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ।

 

 

***

 

ਡੀਐੱਸ/ਐੱਸਐੱਚ


(रिलीज़ आईडी: 1728508) आगंतुक पटल : 200
इस विज्ञप्ति को इन भाषाओं में पढ़ें: English , Urdu , हिन्दी , Marathi , Bengali , Assamese , Manipuri , Gujarati , Odia , Tamil , Telugu , Kannada , Malayalam