ਰਸਾਇਣ ਤੇ ਖਾਦ ਮੰਤਰਾਲਾ

ਭਾਰਤ ਕੋਲ ਮਯੂਕਰੋਮਾਈਕੋਸਿਸ ਦੇ ਇਲਾਜ ਲਈ ਲਿਪੋਸੋਮਲ ਐਮਫੋਟੈਰੇਸਿਨ ਬੀ ਦੀ ਦਵਾਈ ਦਾ ਕਾਫੀ ਤੋਂ ਵੱਧ ਸਟਾਕ ਹੈ : ਸ਼੍ਰੀ ਮਨਸੁਖ ਮਾਂਡਵੀਯਾ


ਸਾਰੇ ਸੂਬਿਆਂ ਤੇ ਕੇਂਦਰੀ ਸੰਸਥਾਵਾਂ ਨੂੰ 17 ਜੂਨ 2021 ਤੱਕ ਕੁੱਲ 728045 ਲਿਪੋਸੋਮਲ ਐਮਫੋਟੈਰੇਸਿਨ ਬੀ ਦੇ ਟੀਕੇ ਭੇਜੇ ਗਏ ਹਨ

Posted On: 18 JUN 2021 2:16PM by PIB Chandigarh

ਕੇਂਦਰੀ ਖਾਦ ਤੇ ਰਸਾਇਣ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਕਿਹਾ ਹੈ , “16 ਜੂਨ 2021 ਨੂੰ 27,142 ਮਯੂਕਰੋਮਾਈਕੋਸਿਸ ਦੇ ਸਰਗਰਮ ਕੇਸ ਹਨ । ਇੱਥੋਂ ਤੱਕ ਕਿ ਜੇ ਭਵਿੱਖ ਵਿੱਚ ਬਲੈਕ ਫੰਗਸ ਦੇ ਕੇਸਾਂ ਵਿੱਚ ਵਾਧਾ ਹੁੰਦਾ ਹੈ ਤਾਂ ਭਾਰਤ ਕੋਲ ਐਮਫੋਟੈਰੇਸਿਨ ਬੀ ਦਵਾਈ ਅਤੇ ਹੋਰ ਦਵਾਈਆਂ , ਮਯੂਕਰੋਮਾਈਕੋਸਿਸ ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਹਨ , ਦੀ ਕਾਫੀ ਤੋਂ ਵੱਧ ਉਪਲਬਧਤਾ ਹੈ । ਭਾਰਤ ਨੇ ਘਰੇਲੂ ਉਤਪਾਦਨ ਵਿੱਚ ਪੰਜ ਗੁਣਾ ਤੋਂ ਵੱਧ  ਵਰਨਣਯੋਗ ਵਾਧਾ ਕੀਤਾ ਹੈ । ਅਪ੍ਰੈਲ 2021 ਵਿੱਚ ਲਿਪੋਸੋਮਲ , ਐਮਫੋਟੈਰੇਸਿਨ ਬੀ ਦਾ ਘਰੇਲੂ ਉਤਪਾਦਨ ਕੇਵਲ 62,000 ਟੀਕੇ ਸੀ ਅਤੇ ਜੂਨ ਵਿੱਚ ਇਸ ਦਾ ਉਤਪਾਦਨ 3.75 ਲੱਖ ਟੀਕਿਆਂ ਤੋਂ ਪਾਰ ਹੋਣ ਦੀ ਸੰਭਾਵਨਾ ਹੈ , ਜਦਕਿ ਘਰੇਲੂ ਉਤਪਾਦਨ ਵੱਧ ਰਿਹਾ ਹੈ । ਭਾਰਤ ਨੇ ਐੱਮ / ਐੱਸ ਮਾਈਲਾਨ ਰਾਹੀਂ 905000 ਲਿਪੋਸੋਮਲ ਐਮਫੋਟੈਰੇਸਿਨ ਬੀ ਟੀਕਿਆਂ ਦੀ ਦਰਾਮਦ ਲਈ ਆਰਡਰ ਦਿੱਤੇ ਹਨ । ਭਾਰਤ ਦੇਸ਼ ਵਿੱਚ ਐਮਫੋਟੈਰੇਸਿਨ ਬੀ ਦਵਾਈਆਂ ਦੀ ਉਪਲਬਧਤਾ ਨੂੰ ਉਤਸ਼ਾਹਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਿਹਾ ਹੈ” ।

ਖਾਦ ਤੇ ਰਸਾਇਣ ਮੰਤਰਾਲਾ ਦੇ ਫਾਰਮਾਸੁਟੀਕਲ ਵਿਭਾਗ ਨੇ 17 ਜੂਨ 2021 ਤੱਕ ਸਾਰੇ ਸੂਬਿਆਂ ਤੇ ਕੇਂਦਰੀ ਸੰਸਥਾਵਾਂ ਨੂੰ ਕੁੱਲ 728045 ਲਿਪੋਸੋਮਲ , ਐਮਫੋਟੈਰੇਸਿਨ ਬੀ ਟੀਕੇ ਵੰਡੇ ਹਨ । ਐਮਫੋਟੈਰੇਸਿਨ ਬੀ ਦਵਾਈ ਮਯੂਕਰੋਮਾਈਕੋਸਿਸ ਦੇ ਇਲਾਜ ਲਈ ਵਰਤੀ ਜਾਂਦੀ ਹੈ , ਜਿਸ ਨੂੰ ਆਮ ਤੌਰ ਤੇ ਬਲੈਕ ਫੰਗਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।

ਸੂਬਾ ਅਨੁਸਾਰ 11 ਮਈ 2021 ਤੋਂ 17 ਜੂਨ 2021 ਤੱਕ ਲਿਪੋਸੋਮਲ ਐਮਫੋਟੈਰੇਸਿਨ ਬੀ ਟੀਕਿਆਂ ਦੀ ਵੰਡ ਹੇਠਾਂ ਦਿੱਤੀ ਗਈ ਹੈ ।

 

Sr. No.

State/UT

Total Vials

1

A&N Islands

0

2

Andhra Pradesh

47510

3

Arunachal Pradesh

0

4

Assam

200

5

Bihar

8540

6

Chandigarh

2800

7

Chhattisgarh

4720

8

D&D & D&N

500

9

Delhi

21610

10

Goa

740

11

Gujarat

148410

12

Haryana

25560

13

Himachal Pradesh

470

14

J&K(UT)

600

15

Jharkhand

2030

16

Karnataka

52620

17

Kerala

2030

18

Ladakh (UT)

0

19

Lakshadweep

0

20

Madhya Pradesh

49770

21

Maharashtra

150265

22

Manipur

150

23

Meghalaya

0

24

Mizoram

0

25

Nagaland

100

26

Odisha

1260

27

Puducherry

460

28

Punjab

8280

29

Rajasthan

63070

30

Sikkim

0

31

Tamil Nadu

25260

32

Telangana

34350

33

Tripura

150

34

Uttar Pradesh

39290

35

Uttarakhand

3380

36

West Bengal

2640

37

Central Institutions

31280

 

Total

728045

 

**************************


ਐੱਸ ਐੱਸ / ਏ ਕੇ


(Release ID: 1728258) Visitor Counter : 196