ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੜਕ ਹਾਦਸੇ ’ਚ ਹੋਏ ਜਾਨੀ ਨੁਕਸਾਨ ’ਤੇ ਸੋਗ ਪ੍ਰਗਟਾਇਆ
ਪੀੜਤਾਂ ਲਈ ਅਨੁਦਾਨ ਰਾਸ਼ੀ ਐਲਾਨੀ
प्रविष्टि तिथि:
16 JUN 2021 2:11PM by PIB Chandigarh
ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਆਣੰਦ ਜ਼ਿਲ੍ਹੇ ’ਚ ਸੜਕ ਹਾਦਸੇ ਦੌਰਾਨ ਹੋਏ ਜਾਨੀ ਨੁਕਸਾਨ ਉੱਤੇ ਦੁਖ ਪ੍ਰਗਟਾਇਆ ਹੈ। ਉਨ੍ਹਾਂ ਪੀੜਤਾਂ ਲਈ ਅਨੁਦਾਨ–ਰਾਸ਼ੀ ਦਾ ਐਲਾਨ ਵੀ ਕੀਤਾ।
ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਟਵੀਟ ਕੀਤਾ, "ਗੁਜਰਾਤ ਦੇ ਆਣੰਦ ਜ਼ਿਲ੍ਹੇ ’ਚ ਇੱਕ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ’ਤੇ ਉਦਾਸ ਹਾਂ। ਉਨ੍ਹਾਂ ਲਈ ਸੰਵੇਦਨਾਵਾਂ, ਜਿਨ੍ਹਾਂ ਨੇ ਆਪਣੇ ਮਿੱਤਰ–ਪਿਆਰੇ ਗੁਆਏ । ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ ਹਰੇਕ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦੋ–ਦੋ ਲੱਖ ਰੁਪਏ ਦਿੱਤੇ ਜਾਣਗੇ: PM @narendramodi"
***
ਡੀਐੱਸ/ਐੱਸਐੱਚ
(रिलीज़ आईडी: 1727769)
आगंतुक पटल : 163
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam