ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੇ ਲੇਖਨ ਕੌਸ਼ਲਾਂ ਦਾ ਲਾਭ ਲੈਣ ਅਤੇ ਭਾਰਤ ਦੇ ਬੌਧਿਕ ਵਿਚਾਰ–ਵਟਾਂਦਰੇ ’ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ

Posted On: 08 JUN 2021 8:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਭਵਿੱਖ ਦੀਆਂ ਲੀਡਰਸ਼ਿਪ ਭੂਮਿਕਾਵਾਂ ਲਈ ਨੌਜਵਾਨ ਸਿਖਿਆਰਥੀਆਂ ਵਾਸਤੇ ਇੱਕ ਰਾਸ਼ਟਰੀ ਯੋਜਨਾ ‘ਯੁਵਾ: ਨੌਜਵਾਨ ਲੇਖਕਾਂ ਦੇ ਮਾਰਗ–ਦਰਸ਼ਨ ਲਈ ਪ੍ਰਧਾਨ ਮੰਤਰੀ ਦੀ ਯੋਜਨਾ’ ਬਾਰੇ ਜਾਣਨ ਦਾ ਸੱਦਾ ਦਿੱਤਾ ਹੈ।

 

ਇੱਕ ਟਵੀਟ ’ਚ ਸ਼੍ਰੀ ਮੋਦੀ ਨੇ ਕਿਹਾ ‘ਇੱਥੇ ਨੌਜਵਾਨਾਂ ਲਈ ਆਪਣੇ ਲੇਖਨ ਕੌਸ਼ਲਾਂ ਦਾ ਲਾਭ ਲੈਣ ਅਤੇ ਭਾਰਤ ਦੇ ਬੌਧਿਕ ਵਿਚਾਰ–ਵਟਾਂਦਰੇ ਵਿੱਚ ਯੋਗਦਾਨ ਪਾਉਣ ਦਾ ਇੱਕ ਦਿਲਚਸਪ ਅਵਸਰ ਹੈ।’ ਹੋਰ ਜਾਣੋ… https://innovateindia.mygov.in/yuva/” 

 

 

‘ਰਾਸ਼ਟਰੀ ਸਿੱਖਿਆ ਨੀਤੀ 2020’ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਸਿੱਖਣ ਦਾ ਇੱਕ ਸੁਖਾਵਾਂ ਮਾਹੌਲ ਸਿਰਜਣ ਉੱਤੇ ਜ਼ੋਰ ਦਿੰਦੀ ਹੈ, ਜਿਸ ਨਾਲ ਭਵਿੱਖ ਦੀਆਂ ਲੀਡਰਸ਼ਿਪ ਭੂਮਿਕਾਵਾਂ ਲਈ ਨੌਜਵਾਨ ਸਿਖਿਆਰਥੀ ਪ੍ਰਫ਼ੁੱਲਤ ਹੋ ਸਕਣ।

 

ਇਸ ਨਿਸ਼ਾਨੇ ਦੀ ਪੂਰਤੀ ਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾ ਜਸ਼ਨ ਮਨਾਉਣ ਲਈ, ਇੱਕ ਰਾਸ਼ਟਰੀ ਯੋਜਨਾ ‘ਯੁਵਾ: ਨੌਜਵਾਨ ਲੇਖਕਾਂ ਦੇ ਮਾਰਗ–ਦਰਸ਼ਨ ਲਈ ਪ੍ਰਧਾਨ ਮੰਤਰੀ ਦੀ ਯੋਜਨਾ’ ਲੰਬਾ ਸਮਾਂ ਆਉਣ ਵਾਲੇ ਕੱਲ੍ਹ ਦੇ ਇਨ੍ਹਾਂ ਆਗੂਆਂ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਰਹੇਗੀ।

 

ਲਾਜ਼ਮੀ ਤੌਰ ’ਤੇ ਇਹ ਯੋਜਨਾ ਭਾਰਤੀ ਸਾਹਿਤ ਦੇ ਆਧੁਨਿਕ ਰਾਜਦੂਤ ਤਿਆਰ ਕਰਨ ਦੀ ਦੂਰ–ਦ੍ਰਿਸ਼ਟੀ ਨਾਲ ਭਰਪੂਰ ਹੈ ਕਿਉਂਕਿ ਦੇਸ਼ ਹੁਣ ਆਜ਼ਾਦੀ–ਪ੍ਰਾਪਤੀ ਦੇ 75 ਸਾਲਾਂ ਵੱਲ ਵਧ ਰਿਹਾ ਹੈ। ਕਿਤਾਬਾਂ ਪ੍ਰਕਾਸ਼ਨ ਦੇ ਮਾਮਲੇ ਵਿੱਚ ਭਾਰਤ ਤੀਜੇ ਸਥਾਨ ਉੱਤੇ ਹੈ ਅਤੇ ਦੇਸੀ ਸਾਹਿਤ ਦੇ ਇਸ ਲੁਕਵੇਂ ਖ਼ਜ਼ਾਨੇ ਵਿੱਚ ਹੋਰ ਵਾਧਾ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਵਿਸ਼ਵ ਮੰਚ ਉੱਤੇ ਉਭਾਰਿਆ ਜਾਵੇ।

 

****

 

ਡੀਐੱਸ


(Release ID: 1725803) Visitor Counter : 146