ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਡਰਾਫਟ ਨੋਟੀਫਿਕੇਸ਼ਨ ਜਾਰੀ ਮੰਤਰਾਲੇ ਦਾ ਪ੍ਰਸਤਾਵ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਜਾਂ ਨਵਿਆਉਣ ਦੇ ਲਈ ਬੈਟਰੀ ਨਾਲ ਚਲਣ ਵਾਲੇ ਵਾਹਨਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ

Posted On: 01 JUN 2021 10:45AM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਜ ਮੰਤਰਾਲੇ ਨੇ 27 ਮਈ, 2021 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਦੇ ਤਹਿਤ ਕੇਂਦਰੀ ਮੋਟਰ ਵਾਹਨ ਐਕਟ, 1989 ਵਿੱਚ ਇੱਕ ਹੋਰ ਸੰਸ਼ੋਧਨ ਕੀਤਾ ਗਿਆ ਹੈ। ਪ੍ਰਸਤਾਵ ਕੀਤਾ ਗਿਆ ਹੈ ਕਿ ਬੈਟਰੀ ਨਾਲ ਚਲਣ ਵਾਲੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਲੈਣ ਜਾਂ ਉਸ ਦੇ ਨਵਿਆਉਣ ਅਤੇ ਨਵੀਂ ਰਜਿਸਟ੍ਰੇਸ਼ਨ ਵਾਲਾ ਚਿੰਨ੍ਹ ਪ੍ਰਾਪਤ ਕਰਨ ਦੇ ਲਈ ਸ਼ੁਲਕ ਭੁਗਤਾਨ ਤੋਂ ਮੁਕਤ ਕਰ ਦਿੱਤਾ ਜਾਵੇ। ਈ-ਮੋਬੀਲਿਟੀ ਨੂੰ ਹੁਲਾਰਾ ਦੇਣ ਦੇ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ‘ਤੇ ਆਮ ਜਨਤਾ ਅਤੇ ਸਾਰੇ ਹਿਤਧਾਰਕਾਂ ਤੋਂ ਵਿਚਾਰ ਮੰਗੇ ਗਏ ਹਨ, ਜੋ ਨੋਟੀਫਿਕੇਸ਼ਨ ਦੇ ਡਰਾਫਟ ਦੇ ਜਾਰੀ ਹੋਣ ਤੋਂ ਤੀਹ ਦਿਨਾਂ ਦੇ ਅੰਦਰ ਦੇ ਦਿੱਤੇ ਜਾਣ।

 

*****

ਬੀਐੱਨ/ਆਰਆਰ(Release ID: 1723429) Visitor Counter : 164