ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 22,28,724 'ਤੇ ਆਈ; ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,14,428 ਦੀ ਕਮੀ ਦਰਜ


ਮਾਮਲਿਆਂ ਦੀ ਗਿਣਤੀ 1.73 ਲੱਖ ਹੋਈ, ਰੋਜ਼ਾਨਾ ਨਵੇਂ ਕੇਸ ਪਿਛਲੇ 45 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ

ਲਗਾਤਾਰ 2 ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਦਰਜ ਹੋ ਰਹੇ ਹਨ

ਰਿਕਵਰੀ ਦੇ ਮਾਮਲੇ ਲਗਾਤਾਰ 16 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ ਹਨ

ਰਿਕਵਰੀ ਦੀ ਦਰ ਵਧ ਕੇ 90.80 ਫ਼ੀਸਦ ਹੋਈ

ਰੋਜ਼ਾਨਾ ਪੌਜ਼ੀਟੀਵਿਟੀ ਦਰ 8.36 ਫ਼ੀਸਦ ਹੋਈ, ਲਗਾਤਾਰ 5 ਦਿਨਾਂ ਤੋਂ 10 ਫੀਸਦ ਤੋਂ ਘੱਟ

ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ,ਹੁਣ ਤੱਕ 34.1 ਕਰੋੜ ਟੈਸਟ ਕੀਤੇ ਗਏ ਹਨ

Posted On: 29 MAY 2021 10:20AM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 22,28,724 ਰਹਿ ਗਈ ਹੈ । ਐਕਟਿਵ ਮਾਮਲੇ 10 ਮਈ 2021 ਨੂੰ ਦਰਜ ਆਖਰੀ ਸਿਖਰ ਤੋਂ ਘਟ ਰਹੇ ਹਨ।

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,14,428 ਮਾਮਲਿਆਂ  ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 8.04 ਫੀਸਦ ਬਣਦਾ ਹੈ । 

 https://static.pib.gov.in/WriteReadData/userfiles/image/image0012N41.jpg

 

 

 

 

ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਹਿੱਸੇ ਵਜੋਂ, ਦੇਸ਼ ਵਿੱਚ ਹੁਣ ਲਗਾਤਾਰ 13 ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਕੇਸ ਦਰਜ ਹੋ ਰਹੇ ਸਨ। ਪਿਛਲੇ ਦੋ ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ । ਪਿਛਲੇ 24 ਘੰਟਿਆਂ ਦੌਰਾਨ 1,73,790 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ ।  

 https://static.pib.gov.in/WriteReadData/userfiles/image/image0022SIH.jpg

 

ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 16 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,84,601 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ। 

 

ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 1,10,811 ਹੋਰ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।  

 https://static.pib.gov.in/WriteReadData/userfiles/image/image0030KT2.jpg

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 2,51,78,011 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 2,84,601 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 90.80 ਫ਼ੀਸਦ ਬਣਦੀ ਹੈ। 

 https://static.pib.gov.in/WriteReadData/userfiles/image/image004S1NJ.jpg

 

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 20,80,048 ਟੈਸਟ ਕੀਤੇ ਗਏ ਹਨ ਅਤੇ ਭਾਰਤ ਨੇ ਹੁਣ ਤੱਕ ਕੁੱਲ ਮਿਲਾਕੇ  34.11 ਕਰੋੜ ਟੈਸਟ ਕੀਤੇ ਹਨ।

 

ਇਕ ਪਾਸੇ ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ ਕੇਸਾ ਦੀ ਪੌਜ਼ੀਟੀਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪੌਜ਼ੀਟੀਵਿਟੀ ਦਰ ਇਸ ਸਮੇਂ 9.84 ਫੀਸਦ 'ਤੇ ਖੜੀ ਹੈ;ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਹੋਰ ਘਟੀ ਹੈ ਅਤੇ ਅੱਜ 8.36 ਫ਼ੀਸਦ ‘ਤੇ ਖੜੀ ਹੈ। ਇਹ ਹੁਣ 5 ਦਿਨਾਂ ਤੋਂ ਲਗਾਤਾਰ 10 ਫੀਸਦ ਤੋਂ ਘੱਟ ਦਰਜ ਹੈ ਰਹੀ ਹੈ।  

 https://static.pib.gov.in/WriteReadData/userfiles/image/image005CYV0.jpg

 

 

ਚਾਲੂ ਕੋਵਿਡ 19 ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਕੁੱਲ ਮਿਲਾ ਕੇ 20.89 ਕਰੋੜ ਟੀਕਾਕਰਨ ਦਾ ਟੀਚਾ ਪਾਰ ਕਰ ਲਿਆ ਹੈ । ਭਾਰਤ, ਅਮਰੀਕਾ ਤੋਂ ਬਾਅਦ ਟੀਕਾਕਰਨ ਮੁਹਿੰਮ ਵਿੱਚ ਇਹ ਇਤਿਹਾਸਕ ਪ੍ਰਾਪਤੀ (20 ਕਰੋੜ ਦੇ ਟੀਚੇ) ਤੱਕ ਪਹੁੰਚਣ  ਵਾਲਾ ਦੂਜਾ ਦੇਸ਼ ਬਣ ਗਿਆ ਹੈ ।

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 29,72,971 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 20,89,02,445 ਖੁਰਾਕਾਂ ਦਿੱਤੀਆਂ ਗਈਆਂ ਹਨ ।

 

ਇਨ੍ਹਾਂ ਵਿੱਚ ਸ਼ਾਮਲ ਹਨ:

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,43,534

 

ਦੂਜੀ ਖੁਰਾਕ

67,60,010

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,54,62,813

 

ਦੂਜੀ ਖੁਰਾਕ

84,63,622

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,67,66,581

 

ਦੂਜੀ ਖੁਰਾਕ

298

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,45,90,833

 

ਦੂਜੀ ਖੁਰਾਕ

1,03,52,228

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,81,15,492

 

ਦੂਜੀ ਖੁਰਾਕ

1,85,47,034

ਕੁੱਲ

20,89,02,445

 

 

****

 

ਐਮ.ਵੀ. 



(Release ID: 1722667) Visitor Counter : 147