ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਧ 21.23 ਲੱਖ ਟੈਸਟਾਂ ਨਾਲ ਭਾਰਤ ਨੇ ਇੱਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ

ਲਗਾਤਾਰ ਪੰਜ ਦਿਨਾਂ ਤੋਂ 20 ਲੱਖ ਤੋਂ ਵੱਧ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ

36 ਦਿਨਾਂ ਤੋਂ ਬਾਅਦ ਸਭ ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2.4 ਲੱਖ ਦਰਜ

ਰੋਜ਼ਾਨਾ ਪੌਜ਼ੀਟੀਵਿਟੀ ਦਰ ਘਟ ਕੇ 11.34 ਫੀਸਦ ਹੋਈ

Posted On: 23 MAY 2021 11:25AM by PIB Chandigarh

ਪਿਛਲੇ 24 ਘੰਟਿਆਂ ਦੌਰਾਨ 21.23 ਲੱਖ ਤੋਂ ਵੱਧ ਟੈਸਟ ਕੀਤੇ ਜਾਣ ਨਾਲ, ਭਾਰਤ ਨੇ ਫਿਰ ਇੱਕ ਦਿਨ ਵਿੱਚ ਕਰਵਾਏ ਗਏ ਸਭ ਤੋਂ ਵੱਧ ਟੈਸਟਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਭਾਰਤ ਵਿੱਚ ਕਰਵਾਏ ਗਏ  20 ਲੱਖ ਤੋਂ ਵੱਧ ਟੈਸਟਾਂ ਦਾ ਲਗਾਤਾਰ ਪੰਜਵਾਂ ਦਿਨ ਹੈ। ਜਨਵਰੀ 2020 ਤੋਂ, ਭਾਰਤ ਨੇ ਆਪਣੀ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦਰਜ ਕਰਦੇ ਹੋਏ ਇਸ ਨੂੰ ਵਧਾ ਕੇ ਲਗਭਗ 25 ਲੱਖ ਟੈਸਟ ਰੋਜ਼ਾਨਾ ਤੱਕ ਕੀਤਾ ਹੈ ।

 

ਸਮੁੱਚੇ ਤੌਰ ਤੇ , ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 21,23,782 ਟੈਸਟ ਕੀਤੇ ਗਏ ਹਨ।

 https://static.pib.gov.in/WriteReadData/userfiles/image/image00159GH.jpg

ਲਗਾਤਾਰ ਗਿਰਾਵਟ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਰੋਜ਼ਾਨਾ ਪੌਜ਼ੀਟੀਵਿਟੀ ਦਰ ਘਟ ਕੇ 11.34 ਫੀਸਦ ਹੋ ਗਈ ਹੈ।

 

ਰੋਜ਼ਾਨਾ ਪੌਜ਼ੀਟੀਵਿਟੀ ਦਰ (7 ਦਿਨ ਦੇ ਅੋਸਤਨ ਰੁਝਾਨ ਅਨੁਸਾਰ ) ਹੇਠਾਂ ਦਰਸਾਈ ਗਈ ਹੈ। 10 ਮਈ ਤੋਂ ਬਾਅਦ ਜਿਸ ਨੂੰ ਸਭ ਤੋਂ ਘੱਟ ਮੰਨਿਆ ਜਾ ਰਿਹਾ ਹੈ ।

 https://static.pib.gov.in/WriteReadData/userfiles/image/image0023I10.jpg

 

ਪੌਜ਼ੀਟਿਵ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਵਿੱਚ ਲਗਾਤਾਰ ਸੱਤ ਦਿਨਾਂ ਦੌਰਾਨ 3 ਲੱਖ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 2,40,842 ਨਵੇਂ ਮਾਮਲੇ ਸਾਹਮਣੇ ਆਏ ਹਨ । ਇਹ 17 ਅਪ੍ਰੈਲ 2021 ਤੋਂ ਬਾਅਦ ਦਾ ਸਭ ਤੋਂ ਘੱਟ ਦਰਜ ਕੀਤਾ ਗਿਆ ਅੰਕੜਾ ਹੈ, ਜਦੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2.34 ਲੱਖ ਸੀ।

ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ ਨੌਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।  ਪਿਛਲੇ 24 ਘੰਟਿਆਂ ਦੌਰਾਨ 3,55,102 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,34,25,467 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 88.30 ਫੀਸਦ ਦਰਜ ਕੀਤੀ ਜਾ ਰਹੀ ਹੈ ।

ਦੂਜੇ ਪਾਸੇ,ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ  28,05,399 ਰਹਿ ਗਈ ਹੈ ।

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,18,001 ਮਾਮਲਿਆਂ  ਦੀ ਸ਼ੁੱਧ ਗਿਰਾਵਟ

ਦਰਜ ਕੀਤੀ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 10.57 ਫੀਸਦ ਬਣਦਾ ਹੈ ।

7 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 66.88 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 

 https://static.pib.gov.in/WriteReadData/userfiles/image/image003B96N.jpg

 

ਕੌਮੀ ਪੱਧਰ ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.13 ਫੀਸਦ ਤੇ ਖੜ੍ਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,741 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 73.88 ਫੀਸਦ  ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (682 ) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚ ਰੋਜ਼ਾਨਾ 451 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 https://static.pib.gov.in/WriteReadData/userfiles/image/image004XDJA.jpg

 

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19

ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 19.50 ਕਰੋੜ ਤੋਂ ਪਾਰ ਹੋ ਗਈ ਹੈ।

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 28,00,808 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ  19,50,04,184  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 97,52,900 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,00,614 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,49,52,345   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 83,26,534 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 99,93,908  ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ

ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,06,90,560 (ਪਹਿਲੀ ਖੁਰਾਕ ) ਅਤੇ

97,87,289   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,65,55,558

(ਪਹਿਲੀ ਖੁਰਾਕ) ਅਤੇ 1,82,44,476   (ਦੂਜੀ ਖੁਰਾਕ) ਸ਼ਾਮਲ ਹਨ ।

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

97,52,900

 

ਦੂਜੀ ਖੁਰਾਕ

67,00,614

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,49,52,345

 

ਦੂਜੀ ਖੁਰਾਕ

83,26,534

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

99,93,908

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,06,90,560

 

ਦੂਜੀ ਖੁਰਾਕ

97,87,289

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,65,55,558

 

ਦੂਜੀ ਖੁਰਾਕ

1,82,44,476

 

ਕੁੱਲ

19,50,04,184

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.27 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 https://static.pib.gov.in/WriteReadData/userfiles/image/image005AEIV.jpg

****

ਐਮ.ਵੀ.(Release ID: 1721138) Visitor Counter : 101