ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਸੁੰਦਰਲਾਲ ਬਹੁਗੁਣਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 21 MAY 2021 1:56PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਵਾਤਾਵਰਣ ਪ੍ਰੇਮੀ, ਸ਼੍ਰੀ ਸੁੰਦਰਲਾਲ ਬਹੁਗੁਣਾ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਸੁੰਦਰਲਾਲ ਬਹੁਗੁਣਾ ਜੀ ਦਾ ਅਕਾਲ ਚਲਾਣਾ ਸਾਡੇ ਰਾਸ਼ਟਰ ਦੇ ਲਈ ਭਾਰੀ ਘਾਟਾ ਹੈ। ਉਨ੍ਹਾਂ ਨੇ ਕੁਦਰਤ ਦੇ ਨਾਲ ਸਦਭਾਵ ਵਿੱਚ ਰਹਿਣ ਦੇ ਸਾਡੇ ਸਦੀਆਂ ਪੁਰਾਣੇ ਲੋਕਾਚਾਰ ਨੂੰ ਸਾਹਮਣੇ ਲਿਆਉਣ ਦਾ ਕੰਮ ਕੀਤਾ। ਉਨ੍ਹਾਂ ਦੀ ਸਾਦਗੀ ਅਤੇ ਦਇਆ ਦੀ ਭਾਵਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਅਨੇਕ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”

https://twitter.com/narendramodi/status/1395650299046543367

***

ਡੀਐੱਸ/ਐੱਸਐੱਚ



(Release ID: 1720658) Visitor Counter : 141