ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 15 ਜੂਨ 2021 ਤੱਕ ਉਪਲਬੱਧ ਟੀਕਾ ਖੁਰਾਕਾਂ ਦੀ ਸਪਲਾਈ ਬਾਰੇ ਅਗਾਂਊਂ ਜਾਣਕਾਰੀ ਮੁਹੱਈਆ ਕੀਤੀ ਹੈ


ਸੂਬਿਆਂ ਨੂੰ ਜਿ਼ਲ੍ਹਾ ਵਾਰ , ਕੋਵਿਡ ਟੀਕਾ ਕੇਂਦਰਾਂ ਅਨੁਸਾਰ ਕੋਵਿਡ ਟੀਕਿਆਂ ਦੇ ਪ੍ਰਬੰਧਨ ਲਈ ਅਗਾਂਊਂ ਯੋਜਨਾ ਬਣਾਉਣ ਅਤੇ ਇਸ ਦੇ ਪ੍ਰਚਾਰ ਦੀ ਸਲਾਹ ਦਿੱਤੀ ਗਈ ਹੈ

ਸੀ ਵੀ ਸੀਜ਼ ਟੀਕਾਕਰਨ ਕੇਂਦਰਾਂ ਵਿੱਚ ਭੀੜ ਭੜੱਕੇ ਦੀ ਰੋਕਥਾਮ ਲਈ ਅਗਾਂਊਂ ਕੋਵਿਨ ਉੱਪਰ ਕਲੰਡਰ ਪ੍ਰਕਾਸਿ਼ਤ ਕਰਨਗੇ

Posted On: 19 MAY 2021 12:13PM by PIB Chandigarh

01 ਮਈ 2021 ਤੋਂ ਉਦਾਰਵਾਦੀ ਕੀਮਤ ਅਤੇ ਐਕਸਲੇਰੇਟੇਡ ਕੌਮੀ ਕੋਵਿਡ 19 ਟੀਕਾਕਰਨ ਨੀਤੀ ਲਾਗੂ ਕੀਤੀ ਗਈ ਹੈ । ਇਸ ਨੀਤੀ ਦੇ ਇੱਕ ਹਿੱਸੇ ਵਜੋਂ ਹਰ ਮਹੀਨੇ ਭਾਰਤ ਸਰਕਾਰ ਦੁਆਰਾ ਸੈਂਟਰਲ ਡਰੱਗ ਲੈਬਾਰਟਰੀ ਵੱਲੋਂ ਜਾਰੀ ਕੀਤੀਆਂ ਗਈਆਂ ਟੀਕਾ ਖੁਰਾਕਾਂ ਦਾ 50% ਖਰੀਦੇਗੀ ਅਤੇ ਭਾਰਤ ਸਰਕਾਰ ਮੁਫ਼ਤ ਸੂਬਾ ਸਰਕਾਰਾਂ ਨੂੰ ਇਹ ਉਪਲਬੱਧ ਕਰਵਾਏਗੀ , ਜਿਵੇਂ ਪਹਿਲਾਂ ਕੀਤਾ ਜਾਂਦਾ ਸੀ । ਇਸ ਤੋਂ ਇਲਾਵਾ ਹਰ ਮਹੀਨੇ ਸੀ ਡੀ ਐੱਲ ਵੱਲੋਂ ਜਾਰੀ ਟੀਕਾ ਖੁਰਾਕਾਂ ਦਾ ਬਾਕੀ 50% ਸੂਬਾ ਸਰਕਾਰਾਂ ਅਤੇ ਨਿਜੀ ਹਸਪਤਾਲਾਂ ਵੱਲੋਂ ਸਿੱਧੀ ਖਰੀਦ ਲਈ ਉਪਲਬੱਧ ਹੋਵੇਗਾ ।
ਕੇਂਦਰੀ ਸਿਹਤ ਮੰਤਰਾਲਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮਹੀਨੇ ਦੇ ਦੋਨੋਂ ਪੰਦਰਵਾੜੇ ਦੌਰਾਨ ਕੋਵਿਡ ਟੀਕਾ ਖੁਰਾਕਾਂ ਦੀ ਸਪਲਾਈ ਬਾਰੇ ਉਪਲਬੱਧਤਾ ਦੀ ਅਗਾਂਊਂ ਜਾਣਕਾਰੀ ਮੁਹੱਈਆ ਕਰਦਾ ਹੈ ਅਤੇ ਉਤਪਾਦਕਾਂ ਤੋਂ ਸੂਬਾ ਅਤੇ ਨਿਜੀ ਹਸਪਤਾਲਾਂ ਦੁਆਰਾ ਸਿੱਧੀ ਖਰੀਦ ਲਈ ਉਪਲਬੱਧ ਰਾਸ਼ੀ ਦੀ ਵੀ ਜਾਣਕਾਰੀ ਦਿੰਦਾ ਹੈ । ਪ੍ਰਧਾਨ ਮੰਤਰੀ ਨੇ ਬੀਤੇ ਦਿਨ ਕੋਵਿਡ 19 ਸਥਿਤੀ ਬਾਰੇ ਸੂਬਾ ਅਤੇ ਜਿ਼ਲ੍ਹਾ ਅਧਿਕਾਰੀਆਂ ਨਾਲ ਆਪਣੇ ਸੰਵਾਦ ਵਿੱਚ ਇਸ ਨੂੰ ਉਜਾਗਰ ਕੀਤਾ ਸੀ ।
ਕੇਂਦਰੀ ਸਿਹਤ ਮੰਤਰਾਲਾ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੋਬਾਰਾ ਮਈ 2021 ਅਤੇ ਜੂਨ 2021 ਦੇ ਪਹਿਲੇ ਪੰਦਰਵਾੜੇ ਦੌਰਾਨ ਭਾਰਤ ਸਰਕਾਰ ਦੇ ਚੈੱਨਲ (ਜੋ ਮੁਫ਼ਤ ਉਪਲਬੱਧ ਹੋਵੇਗਾ) ਅਤੇ ਟੀਕਾ ਖੁਰਾਕਾਂ ਦੀ ਉਪਲਬੱਧਤਾ (ਦੋਨੋਂ ਕੋਵੀਸ਼ੀਲਡ ਅਤੇ ਕੋਵੈਕਸਿਨ ਲਈ) ਜੋ ਮਈ ਅਤੇ ਜੂਨ ਮਹੀਨਿਆਂ ਦੌਰਾਨ ਨਿਜੀ ਹਸਪਤਾਲਾਂ ਅਤੇ ਸੂਬਾ ਸਿੱਧੀ ਖਰੀਦ ਕਰ ਸਕਦੇ ਹਨ , ਬਾਰੇ ਦੋਬਾਰਾ ਲਿਖਿਆ ਹੈ । ਇਹ ਅਗਾਂਊਂ ਦ੍ਰਿਸ਼ਟੀ ਸੂਬਿਆਂ ਦੁਆਰਾ ਵਧੀਆ ਅਤੇ ਵਧੇਰੇ ਪ੍ਰਭਾਵੀ ਯੋਜਨਾ ਬਣਾਉਣ ਵਿੱਚ ਮਦਦ ਕਰੇਗੀ ।
ਭਾਰਤ ਸਰਕਾਰ ਦੁਆਰਾ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਹੱਈਆ ਕੀਤੀ ਗਈ ਅਗਾਂਊਂ ਦੂਰ ਦ੍ਰਿਸ਼ਟੀ ਅਨੁਸਾਰ , ਭਾਰਤ ਸਰਕਾਰ ਵੱਲੋਂ ਸੂਬਿਆਂ ਨੂੰ 01 ਮਈ ਤੋਂ 15 ਜੂਨ 2021 ਤੱਕ ਕੁਲ 5,86,29,000 ਟੀਕਾ ਖੁਰਾਕਾਂ ਮੁਹੱਈਆ ਕੀਤੀਆਂ ਜਾਣਗੀਆਂ ।
ਇਸ ਤੋਂ ਇਲਾਵਾ ਟੀਕਾ ਉਤਪਾਦਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਲ 4,87,55,000 ਖੁਰਾਕਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਿੱਧੀ ਖਰੀਦ ਲਈ ਜੂਨ 2021 ਦੇ ਅੰਤ ਤੱਕ ਉਪਲਬੱਧ ਹੋਣਗੀਆਂ ।
ਜੂਨ 2021 ਤੱਕ ਸਮੇਂ ਸੀਮਾ ਅਨੁਸਾਰ ਸੱਪਸ਼ਟ ਸਪਲਾਈ ਨਾਲ ਉੱਪਰ ਦੱਸੀ ਗਈ ਟੀਕਾ ਦੂਰ ਦ੍ਰਿਸ਼ਟੀ ਦੇ ਮੱਦੇਨਜ਼ਰ ਅਤੇ ਕੋਵਿਡ 19 ਟੀਕਾਕਰਨ ਮੁਹਿੰਮ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਉਪਲਬੱਧ ਖੁਰਾਕਾਂ ਦੀ ਸਿਆਣਪ ਨਾਲ ਵਰਤੋਂ ਅਤੇ ਪ੍ਰਭਾਵੀ ਢੰਗ ਨੂੰ ਯਕੀਨੀ ਬਣਾਉਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੇਠ ਲਿਖੇ ਜ਼ਰੂਰੀ ਨੁਕਤਿਆਂ ਬਾਰੇ ਸਲਾਹ ਦਿੱਤੀ ਗਈ ਹੈ ।
1.   ਕੋਵਿਡ 19 ਟੀਕੇ ਦੇ ਪ੍ਰਬੰਧਨ ਲਈ ਜਿ਼ਲ੍ਹਾਵਾਰ ਕੋਵਿਡ ਟੀਕਾਕਰਨ ਕੇਂਦਰ ਅਨੁਸਾਰ ਯੋਜਨਾ ਤਿਆਰ ਕਰਨ ।
2.   ਲੋਕਾਂ ਵਿੱਚ ਅਜਿਹੀ ਯੋਜਨਾ ਬਾਰੇ ਜਾਗਰੂਕਤਾ ਵਧਾਉਣ ਲਈ ਜਾਣਕਾਰੀ ਮੁਹੱਈਆ ਕਰਨ ਲਈ ਵੱਖ ਵੱਖ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨੀ ।
3.   ਦੋਨੋਂ ਸੂਬਾ ਸਰਕਾਰ ਅਤੇ ਨਿਜੀ ਸੀ ਵੀ ਸੀਜ਼ ਕੋਵਿਡ ਡੀਜੀਟਲ ਪਲੇਟਫਾਰਮ ਤੇ ਅਗਾਂਊਂ ਆਪਣਾ ਟੀਕਾਕਰਨ ਕਲੰਡਰ ਜਾਰੀ ਕਰਨ ।
4.   ਸੂਬਿਆਂ ਅਤੇ ਨਿਜੀ ਸੀ ਵੀ ਸੀਜ਼ ਨੂੰ ਇੱਕ ਦਿਨ ਟੀਕਾਕਰਨ ਕਲੰਡਰ ਜਾਰੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
5.   ਯਕੀਨੀ ਬਣਾਇਆ ਜਾਵੇ ਕਿ ਸੀ ਵੀ ਸੀਜ਼ ਤੇ ਭੀੜ ਭੜੱਕਾ ਨਾ ਹੋਵੇ ।
6.   ਕੋਵਿਨ ਤੇ ਟੀਕਾ ਲਗਵਾਉਣ ਲਈ ਆਪਣੀ ਵਾਰੀ ਲੈਣ ਦੀ ਪ੍ਰਕਿਰਿਆ ਨੂੰ ਸਹਿਜ ਅਤੇ ਨਿਰਵਿਘਨ ਸੁਨਿਸ਼ਚਿਤ ਕੀਤਾ ਜਾਵੇ ।

ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 15 ਜੂਨ 2021 ਤੱਕ ਕੋਵਿਡ ਟੀਕਾਕਰਨ ਪ੍ਰਬੰਧਨ ਲਈ ਅਗਾਂਊਂ ਯੋਜਨਾ ਤਿਆਰ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ।
ਦੇਸ਼ ਵਿੱਚ ਸਭ ਤੋਂ ਕਮਜ਼ੋਰ ਵਸੋਂ ਗਰੁੱਪਾਂ ਨੂੰ ਕੋਵਿਡ 19 ਤੋਂ ਸੁਰੱਖਿਆ ਲਈ ਟੀਕਾਕਰਨ ਅਭਿਆਸ ਨੂੰ ਇੱਕ ਸਾਧਨ ਵਜੋਂ ਵਰਤ ਕੇ ਇਸ ਦੀ ਲਗਾਤਾਰ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾਵੇਗੀ ।

 

***********************


ਐੱਮ ਵੀ / ਐੱਮ
 (Release ID: 1719959) Visitor Counter : 227