ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪ੍ਰਧਾਨ ਮੰਤਰੀ ਸਵਾਸਥਯ ਸੁਰਕ੍ਸ਼ਾ ਯੋਜਨਾ ਅਧੀਨ ਸ਼ੁਰੂ ਕੀਤੇ ਗਏ ਨਵੇਂ ਏਮਜ਼ ਰਾਜਾਂ ਵਿੱਚ ਐਡਵਾਂਸਡ ਕੋਵਿਡ ਦੇਖਭਾਲ ਉਪਲਬਧ ਕਰਵਾ ਰਹੇ ਹਨ


ਕੋਵਿਡ ਸੰਕਟ ਦੌਰਾਨ ਤੀਜੇ ਦਰਜੇ ਦੀ ਸਿਹਤ ਸੰਭਾਲ ਵਿੱਚ ਖੇਤਰੀ ਅਸੰਤੁਲਨ ਨੂੰ ਦੂਰ ਕੀਤਾ

ਗੁੰਝਲਦਾਰ ਮਯੂਕੋਰਮੀਕੋਸਿਸ ਇਨਫੈਕਸ਼ਨ ਦਾ ਇਲਾਜ ਕਰਨ ਲਈ ਸਮਰੱਥ

Posted On: 19 MAY 2021 9:28AM by PIB Chandigarh

ਪ੍ਰਧਾਨ ਮੰਤਰੀ ਸਵਾਸਥਯ ਸੁੱਰਖਿਆ ਸੁਰਕ੍ਸ਼ਾ ਯੋਜਨਾ (ਪੀਐੱਮਐੱਸਐਸ ਵਾਈ), ਕੇਂਦਰੀ ਸੈਕਟਰ ਸਕੀਮ, ਅਗਸਤ 2003 ਵਿਚ ਦੇਸ਼ ਵਿਚ ਤੀਜੇ ਦਰਜੇ ਦੇ ਹਸਪਤਾਲਾਂ ਦੀ ਉਪਲਬਧਤਾ ਵਿਚ ਅਸੰਤੁਲਨ ਨੂੰ ਦੂਰ ਕਰਨ ਅਤੇ ਡਾਕਟਰੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਘੋਸ਼ਿਤ ਕੀਤੀ ਗਈ ਸੀ।

ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਣਗੌਲੇ ਰਾਜਾਂ ਵਿੱਚ ਗੁਣਵੱਤਾ ਵਾਲੀ ਮੈਡੀਕਲ ਸਿਖਿਆ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਤਾਜ਼ਾ ਉਤਸਾਹ ਮਿਲਿਆ, ਅਤੇ ਪ੍ਰਧਾਨ ਮੰਤਰੀ ਸਵਾਸਥਯ ਸੁਰਕ੍ਸ਼ਾ ਯੋਜਨਾ ਦੇ ਤਹਿਤ ਬਹੁਤ ਸਾਰੇ ਨਵੇਂ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸਜ਼ ਸਥਾਪਤ ਕੀਤੇ ਜਾ ਰਹੇ ਹਨ। ਇਸ ਯੋਜਨਾ ਦੇ ਤਹਿਤ ਹੁਣ ਤੱਕ 22 ਨਵੇਂ ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚੋਂ ਭੋਪਾਲ, ਭੁਵਨੇਸ਼ਵਰ, ਜੋਧਪੁਰ, ਪਟਨਾ, ਰਾਏਪੁਰ ਅਤੇ ਰਿਸ਼ੀਕੇਸ਼ ਵਿਖੇ ਛੇ ਏਮਜ਼ ਪਹਿਲਾਂ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਸੱਤ ਹੋਰ ਏਮਜ਼ ਵਿਚ,  ਓਪੀਡੀ ਸਹੂਲਤ ਅਤੇ ਐਮਬੀਬੀਐਸ ਕਲਾਸਾਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ ਪੰਜ ਹੋਰ ਸੰਸਥਾਵਾਂ ਵਿਚ ਸਿਰਫ ਐਮਬੀਬੀਐਸ ਕਲਾਸਾਂ ਸ਼ੁਰੂ ਹੋਈਆਂ ਹਨ।   

ਇਹ ਖੇਤਰੀ ਏਮਜ਼, ਪੀਐਮਐਸਐੱਸਵਾਈ ਦੇ ਅਧੀਨ ਸਥਾਪਤ ਕੀਤੇ ਗਏ ਹਨ ਜਾਂ ਸਥਾਪਤ ਜਾ ਰਹੇ ਹਨ, ਨੇ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਕੋਵਿਡ ਦੇ ਪ੍ਰਬੰਧਨ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਯੋਗਦਾਨ ਉਸ ਵੇਲੇ ਹੋਰ ਮਹੱਤਵਪੂਰਣ ਬਣ ਜਾਂਦਾ ਹੈ ਜਦੋਂ ਇਸ ਤੱਥ ਦੀ ਰੌਸ਼ਨੀ ਵਿੱਚ ਵੇਖਿਆ ਜਾਂਦਾ ਹੈ ਕਿ ਉਹ ਉਨ੍ਹਾਂ ਖੇਤਰਾਂ ਦੀ ਸੇਵਾ ਕਰਦੇ ਹਨ ਜਿੱਥੇ ਸਿਹਤ ਦਾ ਬੁਨਿਆਦੀ ਢਾਂਚਾ ਕਮਜ਼ੋਰ ਸੀ। 

ਆਪਣੇ ਮੈਂਡੇਟ ਤੇ ਖਰਾ ਉਤਰਦਿਆਂ ਇਨ੍ਹਾਂ ਨੇ ਦਰਮਿਆਨੇ ਅਤੇ ਗੰਭੀਰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਬੈੱਡਾਂ ਦੀ ਸਮਰੱਥਾ ਦਾ ਵਿਸਥਾਰ ਕਰਕੇ ਦੂਜੀ ਲਹਿਰ ਦੀ ਚੁਣੌਤੀ ਦਾ ਭਰਪੂਰ ਹੁੰਗਾਰਾ ਦਿੱਤਾ ਹੈ। ਅਪ੍ਰੈਲ 2021 ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਕੇ, ਇਨ੍ਹਾਂ ਸੰਸਥਾਵਾਂ ਵਿਚ ਕੋਵਿਡ ਦੇ ਇਲਾਜ ਲਈ ਸਮਰਪਿਤ 1,300 ਤੋਂ ਵੱਧ ਆਕਸੀਜਨ ਬੈੱਡ ਅਤੇ ਲਗਭਗ 530 ਆਈਸੀਯੂ ਬੈੱਡ ਸ਼ਾਮਲ ਕੀਤੇ ਗਏ ਹਨ ਅਤੇ ਆਕਸੀਜਨ ਅਤੇ ਆਈਸੀਯੂ ਬੈੱਡਾਂ ਦੀ ਮੌਜੂਦਾ ਉਪਲਬਧਤਾ ਕ੍ਰਮਵਾਰ ਲਗਭਗ  1,900 ਅਤੇ 900 ਹੈ। ਵਧਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ, ਅਪ੍ਰੈਲ-ਮਈ, 2021 ਦੇ ਦੌਰਾਨ ਏਮਜ਼ ਰਾਏਬਰੇਲੀ ਅਤੇ ਗੋਰਖਪੁਰ ਵਿਖੇ ਕੋਵਿਡ ਦੇ ਇਲਾਜ ਦੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਉੱਤਰ ਪ੍ਰਦੇਸ਼ ਰਾਜ ਦੇ ਫਤਿਹਪੁਰ,  ਬਾਰਾਬੰਕੀ, ਕੌਸ਼ੰਬੀ, ਪ੍ਰਤਾਪਗੜ, ਸੁਲਤਾਨਪੁਰ, ਅੰਬੇਦਕਰ ਨਗਰ, ਬਸਤੀ, ਸੰਤ ਕਬੀਰ ਨਗਰ, ਮਹਾਰਾਜਗੰਜ, ਕੁਸ਼ੀਨਗਰ, ਦਿਓਰੀਆ, ਬਲੀਆ, ਮਾਉ ਅਤੇ ਆਜ਼ਮਗੜ੍ਹ ਵਰਗੇ ਰਿਮੋਟ ਜਿਲਿਆਂ ਵਿੱਚ ਮਰੀਜ਼ਾਂ ਦੀ ਸਰਗਰਮੀ ਨਾਲ ਸਹਾਇਤਾ ਹੋਈ ਹੈ।  

ਨਵੇਂ ਏਮਜ਼ ਵਿੱਚ ਸਮਰਪਿਤ ਕੋਵਿਡ ਬੈੱਡਾਂ ਦੀ ਮੌਜੂਦਾ ਉਪਲਬਧਤਾ ਇਸ ਤਰਾਂ ਹੈ:

S.No.

INSTITUTE

Current availability of dedicated COVID beds in new AIIMS

   

Non-ICU Oxygen Beds

ICU Beds including Ventilator

1

AIIMS, Bhubaneswar

295

62

2

AIIMS, Bhopal

300

200

3

AIIMS, Jodhpur

120

190

4

AIIMS, Patna

330

60

5

AIIMS, Raipur

406

81

6

AIIMS, Rishikesh

150

250

7

AIIMS, Mangalagiri

90

10

8

AIIMS, Nagpur

125

10

9

AIIMS, Raebareli

30

20

10

AIIMS, Bathinda

45

25

11

AIIMS, Bibinagar

24

0

12

AIIMS, Gorakhpur

10

0

 

TOTAL

1925

908

 

ਕੋਵਿਡ ਦੇ ਮਾਮਲਿਆਂ ਨੂੰ ਹੈਂਡਲ ਕਰਨ ਲਈ ਇਨ੍ਹਾਂ ਨਵੇਂ ਏਮਜ਼ ਦੀ ਸਮਰੱਥਾ ਨੂੰ ਭਾਰਤ ਸਰਕਾਰ ਨੇ, ਵਾਧੂ ਉਪਕਰਣਾਂ ਜਿਵੇਂ ਕਿ ਵੈਂਟੀਲੇਟਰਾਂ, ਆਕਸੀਜਨ ਕੰਸਟ੍ਰੇਟਰਾਂ, ਆਕਸੀਜਨ ਸਿਲੰਡਰਾਂ ਦੀ ਅਲਾਟਮੈਂਟ ਦੇ ਨਾਲ ਨਾਲ ਹੋਰ ਖਪਤਯੋਗ ਵਸਤਾਂ  ਜਿਵੇਂ ਕਿ ਐਨ -95 ਮਾਸਕ, ਪੀਪੀਈ ਕਿੱਟਾਂ ਅਤੇ ਜ਼ਰੂਰੀ ਦਵਾਈਆਂ, ਜਿਨ੍ਹਾਂ ਵਿੱਚ  ਫੈਵੀਪਿਰਾਵੀਰ, ਰੇਮਡੇਸਿਵਿਰ ਅਤੇ ਟੋਸਿਲੀਜ਼ੁਮਾਬ ਸ਼ਾਮਲ ਹਨ, ਮਜ਼ਬੂਤ ਕੀਤਾ ਹੈ। 

ਤੀਜੇ ਦਰਜੇ ਦੀ ਦੇਖਭਾਲ ਦੇ ਕੇਂਦਰ ਹੋਣ ਕਰਕੇ, ਨਵੇਂ ਖੇਤਰੀ ਏਮਜ਼ ਨੇ ਕੋਵਿਡ  ਮਰੀਜ਼ਾਂ ਨੂੰ ਗੰਭੀਰ ਗੈਰ ਕੋਵਿਡ ਸਿਹਤ ਸੇਵਾਵਾਂ, ਜਿਵੇਂ ਕਿ ਡਾਇਲਸਿਸ ਦੀ ਜ਼ਰੂਰਤ ਹੈ ਜਾਂ ਜੋ ਗੰਭੀਰ ਦਿਲ ਦੀਆਂ  ਬਿਮਾਰੀਆਂ, ਗਰਭਵਤੀ ਔਰਤਾਂ, ਬੱਚਿਆਂ ਦੇ ਮਾਮਲਿਆਂ ਆਦਿ ਵਿੱਚ ਵੀ ਸਿਹਤ ਸੇਵਾਵਾਂ ਦੀ ਡਿਲੀਵਰੀ ਕੀਤੀ ਹੈ।  

ਏਮਜ਼ ਰਾਏਪੁਰ ਨੇ ਹੀ ਇਕੱਲਿਆਂ ਮਾਰਚ 2021 ਤੋਂ 17 ਮਈ, 2021 ਤੱਕ ਕੁੱਲ 9664 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ। ਇੰਸਟੀਚਿਉਟ ਨੇ 362 ਕੋਵਿਡ ਪੋਜਿਟਿਵ  ਔਰਤਾਂ ਦੀ ਦੇਖਭਾਲ ਕੀਤੀ ਹੈ, ਜਿਨ੍ਹਾਂ ਵਿੱਚੋਂ 223 ਦੀ  ਸੁਰੱਖਿਅਤ ਜਣੇਪੇ ਕਰਵਾਉਣ ਵਿੱਚ ਸਹਾਇਤਾ ਕੀਤੀ ਹੈ। 402 ਕੋਵਿਡ ਪੀੜਤ ਬੱਚਿਆਂ ਨੂੰ ਬਾਲ ਰੋਗ ਦੇਖਭਾਲ ਮੁਹੱਈਆ ਕਰਵਾਈ ਗਈ। ਦਿਲ ਦੀਆਂ ਗੰਭੀਰ ਬਿਮਾਰੀਆਂ ਵਾਲੇ 898  ਕੋਵਿਡ ਮਰੀਜ਼ਾਂ ਨੇ ਇਲਾਜ ਪ੍ਰਾਪਤ ਕੀਤਾ ਜਦੋਂ ਕਿ 272 ਮਰੀਜ਼ਾਂ ਨੂੰ ਉਨ੍ਹਾਂ ਦੇ ਡਾਇਲੀਸਿਸ ਸੈਸ਼ਨ ਵਿੱਚ ਸਹਾਇਤਾ ਦਿੱਤੀ ਗਈ। 


 

ਦੇਸ਼ ਵਿੱਚ ਇਸ ਸਮੇਂ ਵੱਖ-ਵੱਖ ਰਾਜਾਂ ਤੋਂ ਮਯੂਕੋਰਮੀਕੋਸਿਸ ਦੇ ਕੇਸ ਸਾਹਮਣੇ ਆ ਰਹੇ ਹਨ। ਇਹ ਸਥਿਤੀ ਆਮ ਤੌਰ 'ਤੇ ਕਮਜ਼ੋਰ ਪ੍ਰਤੀਰੋਧੀ ਪ੍ਰਣਾਲੀ ਵਾਲੇ ਅਤੇ ਡਾਇਬਟੀਜ਼ ਵਾਲੇ ਲੋਕਾਂ ਵਿੱਚ ਵੇਖੀ ਜਾਂਦੀ ਹੈ। ਡਾਇਬਟੀਜ਼ ਕੋਵਿਡ ਲਈ ਸਹਿ ਰੋਗ ਹੈ, ਜਿਸਦੇ ਇਲਾਜ ਲਈ ਸਟੀਰਾਇਡ ਦੇ ਇਸਤੇਮਾਲ ਦੀ ਜ਼ਰੂਰਤ ਹੁੰਦੀ ਹੈ ਜੋ ਸਰੀਰ ਦੀ ਪ੍ਰਤੀਰੋਧੀ ਪ੍ਰਤੀਕ੍ਰਿਆ ਨੂੰ ਬਦਲਦੀ ਹੈ, ਇਸ ਦੁਰਲੱਭ ਇਨਫੈਕਸ਼ਨ  ਦਾ ਇਲਾਜ ਬਹੁਤ ਗੁੰਝਲਦਾਰ ਹੁੰਦਾ ਹੈ। ਹਾਲਾਂਕਿ, ਇਸ ਸਥਿਤੀ ਲਈ ਵੀ, ਏਮਜ਼ ਵੱਲੋਂ ਰਾਏਪੁਰ, ਜੋਧਪੁਰ, ਪਟਨਾ, ਰਿਸ਼ੀਕੇਸ਼, ਭੁਵਨੇਸ਼ਵਰ ਅਤੇ ਭੋਪਾਲ ਵਿਖੇ ਪ੍ਰਭਾਵਸ਼ਾਲੀ ਅਤੇ ਉੱਚ-ਗੁਣਵੱਤਾ ਇਲਾਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਕੁਝ ਹੋਰ ਏਮਜ਼ ਵਿੱਚ ਵੀ ਇਹ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜੋ ਅਜੇ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹਨ। 

----------------------------------- 

ਐਮ ਵੀ  


(Release ID: 1719958) Visitor Counter : 306