ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

5ਜੀ ਟੈਕਨੋਲੋਜੀ ਅਤੇ ਕੋਵਿਡ -19 ਦੇ ਫੈਲਣ ਦਰਮਿਆਨ ਕੋਈ ਆਪਸੀ ਸਬੰਧ ਨਹੀਂ ਹੈ

Posted On: 10 MAY 2021 8:16PM by PIB Chandigarh

ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ (ਡੀਓਟੀ) ਦੇ ਧਿਆਨ ਵਿੱਚ ਆਇਆ ਹੈ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਕਈ ਗੁੰਮਰਾਹਕੁਨ ਸੰਦੇਸ਼ ਵੇਖੇ ਜਾ ਰਹੇ ਹਨਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ 5ਜੀ ਮੋਬਾਈਲ ਟਾਵਰਾਂ ਦੇ ਪ੍ਰੀਖਣ ਕਰਕੇ ਹੋਈ ਹੈ। ਦੂਰਸੰਚਾਰ ਵਿਭਾਗ ਦੁਆਰਾ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਸੰਦੇਸ਼ ਗਲਤ ਹਨ ਅਤੇ ਬਿਲਕੁਲ ਵੀ ਸਹੀ ਨਹੀਂ ਹਨ। ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਆਮ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 5ਜੀ ਟੈਕਨਾਲੋਜੀ ਅਤੇ ਕੋਵਿਡ -19 ਦੇ ਫੈਲਣ ਦਾ ਕੋਈ ਆਪਸੀ ਸਬੰਧ ਨਹੀਂ ਹੈ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਵਿੱਚ ਫ਼ੈਲਾਈ ਗਈ ਗਲਤ ਜਾਣਕਾਰੀ ਅਤੇ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ। 5ਜੀ ਟੈਕਨਾਲੋਜੀ ਨੂੰ ਕੋਵਿਡ -19 ਮਹਾਮਾਰੀ ਨਾਲ ਜੋੜਨ ਦੇ ਦਾਅਵੇ ਝੂਠੇ ਹਨ ਅਤੇ ਇਸਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ। ਇਸ ਤੋਂ ਇਲਾਵਾਇਹ ਦੱਸਿਆ ਗਿਆ ਹੈ ਕਿ 5ਜੀ ਨੈੱਟਵਰਕ ਦਾ ਪ੍ਰੀਖਣ ਭਾਰਤ ਵਿੱਚ ਕਿਤੇ ਵੀ ਸ਼ੁਰੂ ਨਹੀਂ ਹੋਇਆ। ਇਸ ਲਈ, 5ਜੀ ਨੈਟਵਰਕ ਦੇ ਟਰਾਇਲ ਭਾਰਤ ਵਿੱਚ ਕੋਵਿਡ ਦਾ ਕਾਰਨ ਹੋਣ ਸਬੰਧੀ ਦਾਅਵੇ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ।

ਮੋਬਾਈਲ ਟਾਵਰ ਨਾਨ-ਆਇਨਾਈਜ਼ਿੰਗ ਰੇਡੀਓ ਫ੍ਰੀਕੁਐਂਸੀ ਦਾ ਨਿਕਾਸ ਕਰਦੇ ਹਨਜਿਨ੍ਹਾਂ ਵਿੱਚ ਬਹੁਤ ਘੱਟ ਸ਼ਕਤੀ ਹੁੰਦੀ ਹੈ ਅਤੇ ਮਨੁੱਖਾਂ ਸਮੇਤ ਜੀਵਿਤ ਸੈੱਲਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣ ਦੇ ਅਯੋਗ ਹਨ। ਦੂਰਸੰਚਾਰ ਵਿਭਾਗ (ਡੀਓਟੀ) ਨੇ ਰੇਡੀਓ ਫ੍ਰੀਕੁਐਂਸੀ ਫੀਲਡ (ਭਾਵ ਬੇਸ ਸਟੇਸ਼ਨ ਨਿਕਾਸ) ਲਈ ਐਕਸਪੋਜਰ ਸੀਮਾ ਲਈ ਨਿਯਮ ਨਿਰਧਾਰਤ ਕੀਤੇ ਹਨਜੋ ਨਾਨ-ਆਇਓਨਾਈਜ਼ਿੰਗ ਰੇਡੀਏਸ਼ਨ ਪ੍ਰੋਟੈਕਸ਼ਨ 'ਤੇ ਅੰਤਰ-ਰਾਸ਼ਟਰੀ ਕਮਿਸ਼ਨ (ਆਈਸੀਐਨਆਈਆਰਪੀ) ਦੁਆਰਾ ਨਿਰਧਾਰਤ ਸੁਰੱਖਿਅਤ ਸੀਮਾਵਾਂ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫਾਰਸ਼ ਕੀਤੇ ਗਏ ਮਿਆਰਾਂ ਨਾਲੋਂ 10 ਗੁਣਾ ਵਧੇਰੇ ਸਖਤ ਹਨ।

ਦੂਰਸੰਚਾਰ ਵਿਭਾਗ ਦੁਆਰਾ ਕੀਤੇ ਗਏ ਉਪਰਾਲੇ:

ਦੂਰਸੰਚਾਰ ਵਿਭਾਗ ਕੋਲ ਇੱਕ ਸੁਚੱਜੀ ਢਾਂਚਾਗਤ ਪ੍ਰਕਿਰਿਆ ਹੈ ਤਾਂ ਜੋ ਟੀਐਸਪੀਜ਼ ਇਨ੍ਹਾਂ ਨਿਰਧਾਰਤ ਨਿਯਮਾਂ ਦੀ ਸਖਤੀ ਨਾਲ ਪਾਲਣ ਕਰ ਸਕਣ। ਹਾਲਾਂਕਿਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਮੋਬਾਈਲ ਟਾਵਰ  ਦੁਆਰਾ ਨਿਰਧਾਰਤ ਸੁਰੱਖਿਅਤ ਸੀਮਾ ਵੱਧ ਰੇਡੀਓ ਤਰੰਗਾਂ ਦੇ ਉਤਸਰਜਣ ਦਾ ਸ਼ੱਕ ਹੈ ਤਾਂ ਉਹ ਈਐੱਮਐੱਫ ਚੈੱਕਿੰਗ ਲਈ ਤਰੰਗ ਸੰਚਾਰ ਪੋਰਟਲ  https://tarangsanchar.gov.in/emfportal ਰਾਹੀਂ ਬੇਨਤੀ ਕਰ ਸਕਦਾ ਹੈ।

ਮੋਬਾਈਲ ਟਾਵਰ ਤੋਂ ਈਐਮਐਫ ਦੇ ਨਿਕਾਸ ਦੇ ਸਿਹਤ ਪ੍ਰਭਾਵਾਂ ਬਾਰੇ ਆਮ ਲੋਕਾਂ ਦੇ ਡਰ ਨੂੰ ਦੂਰ ਕਰਨ ਲਈਦੂਰਸੰਚਾਰ ਵਿਭਾਗ ਈਐੱਮਐੱਫ ਰੇਡੀਏਸ਼ਨ 'ਤੇ ਰਾਸ਼ਟਰ-ਵਿਆਪੀ ਜਾਗਰੂਕਤਾ ਪ੍ਰੋਗਰਾਮਵੱਖ-ਵੱਖ ਵਿਸ਼ਿਆਂ 'ਤੇ ਪੈਂਫਲੈਟਾਂ ਦੀ ਵੰਡ / ਜਾਣਕਾਰੀ ਕਿਤਾਬਚੇਦੂਰਸੰਚਾਰ ਵਿਭਾਗ ਦੀ ਵੈਬਸਾਈਟ 'ਤੇ ਈਐੱਮਐੱਫ ਨਾਲ ਸਬੰਧਤ ਮੁੱਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਕਾਸ਼ਤ ਕਰਨਾਅਖਬਾਰਾਂ ਵਿੱਚ ਇਸ਼ਤਿਹਾਰ, "ਤਰੰਗ ਸੰਚਾਰ" ਪੋਰਟਲ ਲਾਂਚ ਕਰਨਾ ਆਦਿ ਮੋਬਾਈਲ ਟਾਵਰਾਂ ਤੋਂ ਈਐੱਮਐੱਫ ਦੇ ਨਿਕਾਸ ਦੇ ਸਿਹਤ ਪ੍ਰਭਾਵਾਂ 'ਤੇ ਵਿਗਿਆਨਕ ਤੱਥਾਂ ਬਾਰੇ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਕਦਮ ਚੁੱਕ ਰਿਹਾ ਹੈ। ਵਿਭਾਗ ਦੇ ਖੇਤਰੀ ਯੂਨਿਟ ਵੀ ਈਐੱਮਐੱਫ ਸਬੰਧੀ ਵਿਗਿਆਨਕ ਜਾਣਕਾਰੀ ਦੇ ਪ੍ਰਸਾਰ ਲਈ ਜਾਗਰੂਕਤਾ ਪ੍ਰੋਗਰਾਮ ਕਰ ਰਹੇ ਹਨ।

******

ਆਰਕੇਜੇ/ਐਮ



(Release ID: 1717577) Visitor Counter : 216