ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਲਮੀ ਕੋਵਿਡ ਸਹਾਇਤਾ ਜਿਸ ਵਿੱਚ ਆਕਸੀਜਨ ਕੰਸਨਟ੍ਰੇਟਰ, ਸਿਲੰਡਰ, ਆਕਸੀਜਨ ਜਨਰੇਸ਼ਨ ਪਲਾਂਟ ਅਤੇ 3 ਲੱਖ ਤੋਂ ਵੱਧ ਰੇਮੇਡੀਸੀਵਿਰ ਟੀਕੇ ਸ਼ਾਮਲ ਹਨ, ਨੂੰ ਕੋਵਿਡ -19 ਦਾ ਮੁਕਾਬਲਾ ਕਰਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲ ਭੇਜਿਆ ਗਿਆ ਹੈ


ਭਾਰਤ ਦੀ ਕੁੱਲ ਟੀਕਾਕਰਨ ਕਵਰੇਜ ਦਾ ਅੰਕੜਾ 17 ਕਰੋੜ ਖੁਰਾਕਾਂ ਦੇ ਮੀਲ ਪੱਥਰ ਨੂੰ ਪ੍ਰਾਪਤ ਕਰ ਗਿਆ ਹੈ

ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਟੀਕਾਕਰਨ ਦੀਆਂ 17 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣਿਆ

18-44 ਸਾਲ ਦੇ ਉਮਰ ਸਮੂਹ ਤਹਿਤ 20.31 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ

ਪਿਛਲੇ 10 ਦਿਨਾਂ ਦੌਰਾਨ ਰੋਜ਼ਾਨਾ ਅੋਸਤਨ ਰਿਕਵਰੀ ਦੇ 3.28 ਲੱਖ ਤੋਂ ਵੱਧ ਮਾਮਲੇ ਦਰਜ ਹੋ ਰਹੇ ਹਨ

Posted On: 10 MAY 2021 10:49AM by PIB Chandigarh

ਭਾਰਤ ਨੂੰ ਗਲੋਬਲ ਸਹਾਇਤਾ ਦੇ ਹਿੱਸੇ ਵਜੋਂ ਹੁਣ ਤੱਕ 6738 ਆਕਸੀਜਨ ਕੰਸਨਟ੍ਰੇਟਰ; 3856 ਆਕਸੀਜਨ ਸਿਲੰਡਰ; 16 ਆਕਸੀਜਨ ਜਨਰੇਸ਼ਨ ਪਲਾਂਟ; 4668 ਵੈਂਟੀਲੇਟਰ / ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 3 ਲੱਖ ਤੋਂ ਵੱਧ  ਰੇਮੇਡੇਸੀਵਿਰ ਟੀਕੇ  ਪ੍ਰਾਪਤ ਹੋਏ ਹਨ ਅਤੇ ਇਨਾਂ ਨੂੰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੁਤ ਬਣਾਉਣ ਅਤੇ ਇਸ ਨਾਜ਼ੁਕ ਪੜਾਅ ਦੌਰਾਨ ਉਨ੍ਹਾਂ ਦੇ ਯਤਨਾਂ ਦੀ ਪੂਰਤੀ ਕਰਨ ਲਈ ਭੇਜਿਆ ਗਿਆ ਹੈ ।  ਕੇਂਦਰ ਸਰਕਾਰ ਇਹ  ਸੁਨਿਸ਼ਚਿਤ ਕਰ ਰਹੀ ਹੈ ਕਿ ਗਲੋਬਲ ਸਹਾਇਤਾ ਦੀ ਤੇਜ਼ੀ ਨਾਲ ਕਸਟਮ ਕਲੀਅਰੈਂਸ ਨੂੰ ਯਕੀਨੀ ਬਣਾਉਣ ਮਗਰੋਂ ਹਵਾਈ ਅਤੇ ਸੜਕੀ ਰਸਤੇ ਦੀ ਵਰਤੋਂ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਜਾਵੇ ।

ਇਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ,  ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ -19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ  17 ਕਰੋੜ ਦੇ ਮੀਲਪੱਥਰ ਵਾਲੇ ਅੰਕੜੇ ਨੂੰ ਪਾਰ ਕਰ ਗਈ ਹੈ।  ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਨਾਲ ਹੋਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ।

ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਕੋਵਿਡ ਟੀਕਾਕਰਨ ਦੌਰਾਨ   17 ਕਰੋੜ ਟੀਕਾ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣ ਗਿਆ ਹੈ । ਚੀਨ ਨੇ ਅਜਿਹਾ ਅੰਕੜਾ 119 ਦਿਨਾਂ ਅਤੇ ਅਮਰੀਕਾ ਨੇ 115 ਦਿਨਾਂ ਵਿਚ ਹਾਸਲ ਕੀਤਾ ।

 https://static.pib.gov.in/WriteReadData/userfiles/image/image001X3B0.jpg

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 24,70,799 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ  17,01,76,603  ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 95,47,102 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 64,71,385 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,39,72,612   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 77,55,283 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 20,31,854  ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,51,79,217 (ਪਹਿਲੀ ਖੁਰਾਕ ) ਅਤੇ  65,61,851   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,36,74,082 (ਪਹਿਲੀ ਖੁਰਾਕ) ਅਤੇ 1,49,83,217  (ਦੂਜੀ ਖੁਰਾਕ) ਸ਼ਾਮਲ ਹਨ ।

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

95,47,102

ਦੂਜੀ ਖੁਰਾਕ

64,71,385

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,39,72,612

ਦੂਜੀ ਖੁਰਾਕ

77,55,283

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

20,31,854

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,51,79,217

ਦੂਜੀ ਖੁਰਾਕ

65,61,851

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,36,74,082

ਦੂਜੀ ਖੁਰਾਕ

1,49,83,217

 

ਕੁੱਲ

17,01,76,603

 

 

 

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.79 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 https://static.pib.gov.in/WriteReadData/userfiles/image/image002YZRF.jpg

 

 

ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 2,46,269 ਲਾਭਪਾਤਰੀਆਂ ਨੇ ਆਪਣੀ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਪਿਛਲੇ 24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 20,31,854 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ. ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਰਾਜ

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

904

2

ਆਂਧਰਾ ਪ੍ਰਦੇਸ਼

520

3

ਅਸਾਮ

80,796

4

ਬਿਹਾਰ

88,743

5

ਚੰਡੀਗੜ੍ਹ

2

6

ਛੱਤੀਸਗੜ੍ਹ

1,026

7

ਦਿੱਲੀ

3,02,153

8

ਗੋਆ

1,126

9

ਗੁਜਰਾਤ

2,94,785

10

ਹਰਿਆਣਾ

2,54,811

11

ਹਿਮਾਚਲ ਪ੍ਰਦੇਸ਼

14

12

ਜੰਮੂ ਅਤੇ ਕਸ਼ਮੀਰ

28,658

13

ਝਾਰਖੰਡ

82

14

ਕਰਨਾਟਕ

10,782

15

ਕੇਰਲ

209

16

ਲੱਦਾਖ

86

17

ਮੱਧ ਪ੍ਰਦੇਸ਼

29,322

18

ਮਹਾਰਾਸ਼ਟਰ

4,36,302

19

ਮੇਘਾਲਿਆ

2

20

ਨਾਗਾਲੈਂਡ

2

21

ਓਡੀਸ਼ਾ

42,979

22

ਪੁਡੂਚੇਰੀ

1

23

ਪੰਜਾਬ

3,531

24

ਰਾਜਸਥਾਨ

3,16,767

25

ਤਾਮਿਲਨਾਡੂ

14,153

26

ਤੇਲੰਗਾਨਾ

500

27

ਤ੍ਰਿਪੁਰਾ

2

28

ਉੱਤਰ ਪ੍ਰਦੇਸ਼

1,18,008

29

ਉਤਰਾਖੰਡ

21

30

ਪੱਛਮੀ ਬੰਗਾਲ

5,567

ਕੁੱਲ

20,31,854

ਪਿਛਲੇ 24 ਘੰਟਿਆਂ ਦੌਰਾਨ 6.8 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

 

ਟੀਕਾਰਕਨ ਮੁਹਿੰਮ ਦੇ 114 ਵੇਂ ਦਿਨ (9 ਮਈ 2021) ਨੂੰ, 6,89,652 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ

4,05,325 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 5,685 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 2,84,327 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

ਤਾਰੀਖ: 09 ਮਈ 2021 (114 ਵੇਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

4,897

ਦੂਜੀ ਖੁਰਾਕ

7,192

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

26,082

ਦੂਜੀ ਖੁਰਾਕ

21,599

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

2,46,269

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

92,769

ਦੂਜੀ ਖੁਰਾਕ

1,38,198

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

35,308

ਦੂਜੀ ਖੁਰਾਕ

1,17,338

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

4,05,325

ਦੂਜੀ ਖੁਰਾਕ

2,84,327

 

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,86,71,222 ‘ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 82.39 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,53,818 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 74.38 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 https://static.pib.gov.in/WriteReadData/userfiles/image/image0037Y8W.jpg

 

ਹੇਠਾਂ ਦਰਸਾਏ ਗਏ ਗ੍ਰਾਫ ਅਨੁਸਾਰ ਪਿਛਲੇ 10 ਦਿਨਾਂ ਦੌਰਾਨ ਅੋਸਤਨ ਰੋਜ਼ਾਨਾ 3.28 ਲੱਖ ਦੀ ਰਿਕਵਰੀ ਦਰਜ ਕੀਤੀ ਗਈ ਹੈ।

 https://static.pib.gov.in/WriteReadData/userfiles/image/image00435N5.jpg

ਪਿਛਲੇ 24 ਘੰਟਿਆਂ ਦੌਰਾਨ 3,66,161 ਨਵੇਂ ਕੇਸ ਸਾਹਮਣੇ ਆਏ ਹਨ।

 

 ਪਿਛਲੇ 24 ਘੰਟਿਆਂ ਦੌਰਾਨ ,ਦਸ  ਰਾਜਾਂ ਵਿੱਚੋਂ 73.91 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 48,401 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚੋਂ 47,930 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 35,801 ਨਵੇਂ ਮਾਮਲੇ ਦਰਜ ਹੋਏ ਹਨ ।

 https://static.pib.gov.in/WriteReadData/userfiles/image/image005WN6Y.jpg

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 37,45,237 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 16.53 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 8,589 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।

 

                                                                                                                         

 13 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 82.89 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 https://static.pib.gov.in/WriteReadData/userfiles/image/image006MLEU.jpg

 

 

 

ਕੌਮੀ ਪੱਧਰ 'ਤੇ ਕੁੱਲ ਮੌਤ ਦਰ  ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.09 ਫ਼ੀਸਦ 'ਤੇ ਖੜੀ ਹੈ ।

 

ਪਿਛਲੇ 24 ਘੰਟਿਆਂ ਦੌਰਾਨ 3,754 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

 

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 72.86 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (572) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ  ਕਰਨਾਟਕ ਵਿੱਚ ਰੋਜ਼ਾਨਾ 490 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 https://static.pib.gov.in/WriteReadData/userfiles/image/image0075UEX.jpg

 

 

 

3 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ- 19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ  ਨਵਾਂ ਮਾਮਲਾ ਦਰਜ   ਨਹੀਂ ਕੀਤਾ ਗਿਆ ਹੈ ।

ਇਹ ਹਨ - ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਅਰੁਣਾਚਲ ਪ੍ਰਦੇਸ਼, ਅਤੇ ਲਕਸ਼ਦੀਪ

********************

 

ਐਮ.ਵੀ.



(Release ID: 1717470) Visitor Counter : 247