ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸੁਗਾ ਯੋਸ਼ੀਹਿਦੇ ਦਰਮਿਆਨ ਫੋਨ ‘ਤੇ ਗੱਲਬਾਤ ਹੋਈ
Posted On:
26 APR 2021 2:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਗਾ ਯੋਸ਼ੀਹਿਦੇ ਦੇ ਨਾਲ ਫੋਨ ‘ਤੇ ਗੱਲਬਾਤ ਕੀਤੀ ।
ਦੋਵੇਂ ਨੇਤਾਵਾਂ ਨੇ ਇੱਕ-ਦੂਜੇ ਦੇ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ‘ਤੇ ਚਰਚਾ ਕੀਤੀ ਅਤੇ ਇਸ ਮਹਾਮਾਰੀ ਦੇ ਚਲਦੇ ਉਤਪੰਨ ਵਿਭਿੰਨ ਖੇਤਰੀ ਅਤੇ ਆਲਮੀ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ । ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਗੂੜੇ ਭਾਰਤ-ਜਪਾਨ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ । ਜਿਵੇਂ ਕਿ ਸਹਿਯੋਗ ਲਚਕੀਲਾ ਬਣਾਉਣ ਦੇ ਲਈ ਇਕੱਠੇ ਕੰਮ ਕਰਨਾ, ਵਿਵਿਧ ਤੇ ਭਰੋਸੇਯੋਗ ਸਪਲਾਈ ਚੇਨਾਂ, ਮਹੱਤਵਪੂਰਣ ਸਮੱਗਰੀ ਅਤੇ ਤਕਨੀਕਾਂ ਦੀ ਭਰੋਸੇਯੋਗ ਸਪਲਾਈ ਸੁਨਿਸ਼ਚਿਤ ਕਰਨਾ ਅਤੇ ਮੈਨੂਫੈਕਚਰਿੰਗ ਤੇ ਕੌਸ਼ਲ ਵਿਕਾਸ ਵਿੱਚ ਨਵੀਂ ਭਾਗੀਦਾਰੀ ਵਿਕਸਿਤ ਕਰਨਾ। ਇਸ ਸੰਦਰਭ ਵਿੱਚ ਦੋਹਾਂ ਨੇਤਾਵਾਂ ਨੇ ਆਪਣੀ ਸ਼ਕਤੀਆਂ ਦੇ ਤਾਲਮੇਲ ਅਤੇ ਆਪਸੀ ਲਾਭਕਾਰੀ ਪਰਿਣਾਮਾਂ ਨੂੰ ਪ੍ਰਾਪਤ ਕਰਨ ਦੇ ਲਈ ਨਿਰਧਾਰਿਤ ਕੁਸ਼ਲ ਵਰਕਰ (ਐੱਸਐੱਸਡਬਲਿਊ) ਸਮਝੌਤੇ ਦੇ ਛੇਤੀ ਸੰਚਾਲਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੇ ਮੁੰਬਈ - ਅਹਿਮਦਾਬਾਦ ਹਾਈ ਸਪੀਡ ਰੇਲ (ਐੱਮਏਐੱਚਐੱਸਆਰ) ਪ੍ਰੋਜੈਕਟ ਨੂੰ ਉਨ੍ਹਾਂ ਦੇ ਸਹਿਯੋਗ ਦੇ ਇੱਕ ਸ਼ਾਨਦਾਰ ਉਦਾਹਰਣ ਦੇ ਰੂਪ ਵਿੱਚ ਵੀ ਰੇਖਾਂਕਿਤ ਕੀਤਾ ਅਤੇ ਇਸ ਦੇ ਲਾਗੂਕਰਨ ਵਿੱਚ ਨਿਯਮਿਤ ਪ੍ਰਗਤੀ ਦਾ ਸੁਆਗਤ ਕੀਤਾ ।
ਦੋਵੇਂ ਨੇਤਾਵਾਂ ਨੇ ਕੋਵਿਡ -19 ਮਹਾਮਾਰੀ ਦੌਰਾਨ ਇੱਕ - ਦੂਜੇ ਦੇ ਦੇਸ਼ ਵਿੱਚ ਨਿਵਾਸੀ ਨਾਗਰਿਕਾਂ ਨੂੰ ਦਿੱਤੀ ਗਈ ਸਹਾਇਤਾ ਅਤੇ ਸੁਵਿਧਾ ਦੀ ਸਰਾਹਨਾ ਕੀਤੀ ਅਤੇ ਇਸ ਤਰ੍ਹਾਂ ਦੇ ਤਾਲਮੇਲ ਨੂੰ ਅੱਗੇ ਵੀ ਜਾਰੀ ਰੱਖਣ ਨੂੰ ਲੈ ਕੇ ਸਹਿਮਤ ਹੋਏ ।
ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਭਾਰਤ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸੁਗਾ ਦਾ ਵੀ ਧੰਨਵਾਦ ਕੀਤਾ । ਉੱਥੇ ਹੀ ਉਨ੍ਹਾਂ ਨੇ ਇਹ ਉਮੀਦ ਪ੍ਰਗਟਾਈ ਕਿ ਨਿਕਟ ਭਵਿੱਖ ਵਿੱਚ ਕੋਵਿਡ - 19 ਦੀ ਸਥਿਤੀ ਸਥਿਰ ਹੋਣ ਦੇ ਬਾਅਦ ਉਹ ਭਾਰਤ ਵਿੱਚ ਪ੍ਰਧਾਨ ਮੰਤਰੀ ਸੁਗਾ ਦੇ ਭਾਰਤ ਆਗਮਨ ਦਾ ਸੁਆਗਤ ਕਰਨਗੇ ।
*****
ਡੀਐੱਸ/ਏਕੇਜੇ
(Release ID: 1714159)
Visitor Counter : 211
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam