ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ 24 ਘੰਟਿਆਂ ਦੌਰਾਨ ਲਗਭਗ 36 ਲੱਖ ਵੈਕਸੀਨੇਸ਼ਨ ਖੁਰਾਕਾਂ ਨਾਲ ਭਾਰਤ ਦੀ ਕੁੱਲ ਟੀਕਾਕਰਨ ਕਵਰੇਜ 9.43 ਕਰੋੜ ਤੋਂ ਵੱਧ ਹੋਈ


10 ਰਾਜਾਂ ਵਿੱਚ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਤੇਜ਼ੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ

ਸਿਰਫ 5 ਸੂਬੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 73 ਫੀਸਦ ਕੇਸਾਂ ਦਾ ਹਿੱਸਾ ਪਾ ਰਹੇ ਹਨ

Posted On: 09 APR 2021 12:07PM by PIB Chandigarh

ਦੇਸ਼ ਵਿੱਚ ਲਗਾਈਆਂ ਗਈਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 9.43 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 14,28,500 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 9,43,34,262 ਖੁਰਾਕਾਂ ਦਿੱਤੀਆਂ ਗਈਆਂ ਹਨ  ।

ਇਨ੍ਹਾਂ ਵਿੱਚ 89,74,511 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 54,49,151 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 98,10,164 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 45,43,954 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 3,75,68,033 (ਪਹਿਲੀ ਖੁਰਾਕ ) ਅਤੇ 13,61,367 (ਦੂਜੀ ਖੁਰਾਕ), ਅਤੇ 45 ਸਾਲ ਤੋਂ  60 ਸਾਲ ਤਕ ਉਮਰ ਦੇ ਲਾਭਪਾਤਰੀ 2,61,03,814 (ਪਹਿਲੀ ਖੁਰਾਕ) ਅਤੇ 5,23,268 (ਦੂਜੀ ਖੁਰਾਕ) ਸ਼ਾਮਲ ਹਨ ।

  

ਸਿਹਤ ਸੰਭਾਲ  ਵਰਕਰ

ਫਰੰਟ ਲਾਈਨ ਵਰਕਰ

45 ਤੋਂ  60 ਸਾਲ

60 ਸਾਲ ਤੋਂ ਵੱਧ

 

ਕੁੱਲ 

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

89,74,511

54,49,151

98,10,164

45,43,954

2,61,03,814

5,23,268

3,75,68,033

13,61,367

 9,43,34,262

 

 

ਦੇਸ਼ ਵਿੱਚ ਹੁਣ ਤਕ ਦਿੱਤੀਆਂ ਗਈਆਂ ਕੁੱਲ ਟੀਕਾਕਰਨ ਖੁਰਾਕਾਂ ਵਿੱਚ ਅੱਠ ਰਾਜਾਂ ਦਾ ਹਿੱਸਾ 60 ਫੀਸਦ ਬਣ ਰਿਹਾ ਹੈ।

 

 ਪਿਛਲੇ 24 ਘੰਟਿਆਂ ਦੌਰਾਨ 36 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ.ਹੈ ।

ਟੀਕਾਕਰਨ ਅਭਿਆਨ ਦੇ 83 ਵੇਂ ਦਿਨ (8 ਅਪ੍ਰੈਲ 2021) ਨੂੰ 36,91,511 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 32,85,004 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 49,416 ਸੈਸ਼ਨਾਂ ਦੌਰਾਨ ਟੀਕਾ ਲਗਾਇਆ ਗਿਆ ਅਤੇ 4,06,507 ਲਾਭਪਾਤਰੀਆਂ ਨੇ ਆਪਣੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ ।

 

ਤਾਰੀਖ: 8 ਅਪ੍ਰੈਲ, 2021

ਸਿਹਤ ਸੰਭਾਲ 

ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲ 

60 ਸਾਲਾਂ ਤੋਂ ਵੱਧ

ਕੁੱਲ ਪ੍ਰਾਪਤੀ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

5,792

28,897

41,462

1,26,651

21,67,078

51,231

10,70,672

1,99,728

32,85,004

4,06,507

 

ਵਿਸ਼ਵ ਪੱਧਰ 'ਤੇ ਰੋਜ਼ਾਨਾ ਵੈਕਸੀਨੇਸ਼ਨ ਖੁਰਾਕਾਂ ਦੀ ਗਿਣਤੀ ਦੇ ਅਨੁਸਾਰ, ਭਾਰਤ ਰੋਜ਼ਾਨਾ ,ਅੋਸਤਨ 37,94,328 

ਖੁਰਾਕਾਂ ਦੇ ਪ੍ਰਬੰਧਨ ਨਾਲ ਸਿਖਰ' ਤੇ ਖੜ੍ਹਾ ਹੈ।

 

 

ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ । ਪਿਛਲੇ 24 ਘੰਟਿਆਂ 

ਦੌਰਾਨ 1,31,968 ਨਵੇਂ ਕੇਸ ਦਰਜ ਕੀਤੇ ਗਏ ਹਨ।

10 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ,  ਮੱਧ ਪ੍ਰਦੇਸ਼, 

ਤਾਮਿਲਨਾਡੂ, ਗੁਜਰਾਤ, ਅਤੇ ਰਾਜਸਥਾਨ ਸ਼ਾਮਿਲ ਹਨ, ਕੋਵਿਡ ਦੇ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ  

ਭਾਰੀ ਵਾਧੇ ਨੂੰ ਦਰਸਾ ਰਹੇ ਹਨ। ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 83.29 

ਫੀਸਦ ਕੇਸ ਇਨ੍ਹਾਂ 10 ਰਾਜਾਂ ਤੋਂ ਸਾਹਮਣੇ ਆ ਰਹੇ ਹਨ।

 

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸ 56,286 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 10,652 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਉੱਤਰ ਪ੍ਰਦੇਸ਼, ਵਿੱਚ 8,474 ਨਵੇਂ ਕੇਸ ਸਾਹਮਣੇ ਆਏ ਹਨ। 

 

 

 

 

ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ ,12 ਸੂਬਿਆਂ ਵੱਲੋਂ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧੇ ਦਾ ਰੁਝਾਨ ਦੇਖਣ 

ਨੂੰ ਮਿਲ ਰਿਹਾ ਹੈ।

 

 

 

 

ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਦਰਜ ਕੀਤੇ ਜਾ ਰਹੇ ਰੋਜ਼ਾਨਾ ਪੋਜ਼ੀਟੀਵਿਟੀ ਮਾਮਲਿਆਂ ਅਤੇ  ਰੋਜ਼ਾਨਾ ਟੈਸਟਾਂ ਦੇ ਰੁਝਾਨ ਨੂੰ ਦਰਸਾ ਰਿਹਾ ਹੈ।

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 9,79,608 ਤੱਕ ਪੁੱਜ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦਾ 7.50 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 69,289 ਕੇਸਾਂ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ ਹੈ।

 

 

5 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ,  ਛੱਤੀਸਗੜ੍ਹ  ਕਰਨਾਟਕ, ਉੱਤਰ ਪ੍ਰਦੇਸ਼, ਅਤੇ ਕੇਰਲ, ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 73.24 ਫੀਸਦ ਕੇਸਾਂ ਦਾ ਹਿੱਸਾ ਪਾ ਰਹੇ ਹਨ। ਇਕੱਲਾ 

ਮਹਾਰਾਸ਼ਟਰ ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 53.84 ਫੀਸਦ ਦਾ ਹਿੱਸੇਦਾਰ ਬਣ ਰਿਹਾ ਹੈ ।

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,19,13,292 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 91. 22 ਫੀਸਦ ਬਣਦੀ ਹੈ।

ਪਿਛਲੇ 24 ਘੰਟਿਆਂ ਦੌਰਾਨ 61,899 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 780 ਮੌਤਾਂ ਰਿਪੋਰਟ ਹੋਈਆਂ ਹਨ।

10 ਰਾਜਾਂ ਵੱਲੋਂ ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 92.82 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ। 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 376 ਮੌਤਾਂ ਦਰਜ ਹੋਈਆਂ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ ਰੋਜ਼ਾਨਾ 94 ਮੌਤਾਂ 

ਰਿਪੋਰਟ ਕੀਤੀਆਂ ਗਈਆਂ ਹਨ।

 

 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਨਾਲ ਕਿਸੇ ਵੀ ਨਵੀਂ ਮੌਤ ਦੀ 

ਖਬਰ ਨਹੀਂ ਹੈ। 

ਇਹ ਹਨ- ਰਾਜਸਥਾਨ, ਉੜੀਸਾ, ਪੁਡੂਚੇਰੀ, ਲੱਦਾਖ (ਯੂਟੀ), ਦਮਨ ਤੇ ਦਿਊ , ਦਾਦਰਾ ਤੇ ਨਗਰ ਹਵੇਲੀ , ਨਾਗਾਲੈਂਡ, ਤ੍ਰਿਪੁਰਾ,, ਸਿੱਕਮ, ਮਨੀਪੁਰ, ਲਕਸ਼ਦੀਪ, ਮਿਜੋਰਮ, ਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ।

 

 

****

ਐਮ.ਵੀ.


(Release ID: 1710735) Visitor Counter : 249