ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 9 ਅਪ੍ਰੈਲ 2021 ਨੂੰ ਡਾ. ਹਰੇਕ੍ਰਿਸ਼ਣ ਮਹਤਾਬ ਦੁਆਰਾ ਲਿਖੀ ਕਿਤਾਬ ਓਡੀਸ਼ਾ ਇਤਿਹਾਸ ਦੇ ਹਿੰਦੀ ਸੰਸਕਰਨ ਦਾ ਲੋਕਅਰਪਣ ਕਰਨਗੇ

Posted On: 07 APR 2021 1:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉਤਕਲ ਕੇਸ਼ਰੀਡਾ. ਹਰੇਕ੍ਰਿਸ਼ਣ ਮਹਤਾਬ ਦੁਆਰਾ ਲਿਖੀ ਪੁਸਤਕ ਓਡੀਸ਼ਾ ਇਤਿਹਾਸਦਾ ਹਿੰਦੀ ਅਨੁਵਾਦ 9 ਅਪ੍ਰੈਲ 2021 ਨੂੰ ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਨਪਥ, ਨਵੀਂ ਦਿੱਲੀ ਤੋਂ ਦੁਪਹਿਰ 12 ਵਜੇ ਜਾਰੀ ਕਰਨਗੇ। ਹੁਣ ਤੱਕ ਓਡੀਆ ਅਤੇ ਅੰਗਰੇਜ਼ੀ ਵਿੱਚ ਉਪਲਬਧ ਇਸ ਪੁਸਤਕ ਦਾ ਹਿੰਦੀ ਵਿੱਚ ਅਨੁਵਾਦ ਸ਼੍ਰੀ ਸ਼ੰਕਰਲਾਲ ਪੁਰੋਹਿਤ ਦੁਆਰਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕਟਕ ਦੇ ਲੋਕ ਸਭਾ ਸਾਂਸਦ ਸ਼੍ਰੀ ਭਰਤ੍ਰੀਹਰੀ ਮਹਤਾਬ ਵੀ ਇਸ ਅਵਸਰ ਤੇ ਮੌਜੂਦ ਰਹਿਣਗੇ। ਹਿੰਦੀ ਸੰਸਕਰਨ ਦੇ ਜ਼ਾਰੀ ਕਰਨ ਦਾ ਸਮਾਗਮ ਹਰੇਕ੍ਰਿਸ਼ਣ ਮਹਤਾਬ ਫਾਊਂਡੇਸ਼ਨ ਦੁਆਰਾ ਕੀਤਾ ਗਿਆ ਹੈ।

ਲੇਖਕ ਬਾਰੇ

ਡਾ. ਹਰੇਕ੍ਰਿਸ਼ਣ ਮਹਤਾਬ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਸ਼ਖਸੀਅਤ ਸਨ। ਉਨ੍ਹਾਂ ਨੇ 1946 ਤੋਂ 1950 ਤੱਕ ਅਤੇ 1956 ਤੋਂ 1961 ਤੱਕ ਓਡੀਸ਼ਾ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਕਾਰਜ ਕੀਤਾ। ਉਨ੍ਹਾਂ ਨੇ ਅਹਮਦਨਗਰ ਕਿਲਾ ਜੇਲ ਵਿੱਚ ਓਡੀਸ਼ਾ ਇਤਿਹਾਸ’ ਪੁਸਤਕ ਲਿਖੀ, ਜਿੱਥੇ ਉਨ੍ਹਾਂ ਨੂੰ 1942-1945 ਦੇ ਦੌਰਾਨ ਦੋ ਸਾਲ ਤੋਂ ਅਧਿਕ ਸਮੇਂ ਤੱਕ ਜੇਲ ਵਿੱਚ ਰੱਖਿਆ ਗਿਆ ਸੀ।

 

***

ਡੀਐੱਸ/ਵੀਜੇ/ਏਕੇ

 


(Release ID: 1710130) Visitor Counter : 154