ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 7 ਮਾਰਚ ਨੂੰ 'ਜਨਔਸ਼ਧੀ ਦਿਵਸ' ਸਮਾਰੋਹ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ 7500ਵਾਂ ਜਨਔਸ਼ਧੀ ਕੇਂਦਰ ਐੱਨਈਆਈਜੀਆਰਆਈਐੱਚਐੱਮਐੱਸ (NEIGRIHMS), ਸ਼ਿਲਾਂਗ ਵਿਖੇ ਰਾਸ਼ਟਰ ਨੂੰ ਸਮਰਪਿਤ ਕਰਨਗੇ

Posted On: 05 MAR 2021 8:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਮਾਰਚ, 2021 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਜਨਔਸ਼ਧੀ ਦਿਵਸ’ ਸਮਾਗਮਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੌਰਾਨ ਐੱਨਈਆਈਜੀਆਰਆਈਐੱਚਐੱਮਐੱਸ, (NEIGRIHMS) ਸ਼ਿਲਾਂਗ ਵਿਖੇ 7500ਵਾਂ ਜਨਔਸ਼ਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ  ਪਰਿਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਹਿੱਸੇਦਾਰਾਂ ਨੂੰ ਉਨ੍ਹਾਂ ਦੇ ਉੱਤਮ ਕਾਰਜਾਂ ਦੀ ਪਛਾਣ ਕਰਕੇ ਪੁਰਸਕਾਰ ਵੀ ਦੇਣਗੇ। ਇਸ ਮੌਕੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਵੀ ਮੌਜੂਦ ਰਹਿਣਗੇ।

 

ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ  ਪਰਿਯੋਜਨਾ

 

ਇਹ ਪਹਿਲ ਸਸਤੀਆਂ ਕੀਮਤਾਂ 'ਤੇ ਮਿਆਰੀ ਦਵਾਈਆਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਯੋਜਨਾ ਤਹਿਤ ਸਟੋਰਾਂ ਦੀ ਗਿਣਤੀ 7499 ਹੋ ਗਈ ਹੈ, ਦੇਸ਼ ਦੇ ਸਾਰੇ ਜ਼ਿਲ੍ਹੇ ਕਵਰ ਕੀਤੇ ਗਏ ਹਨ। ਵਿੱਤ ਵਰ੍ਹੇ 2020-21 (4 ਮਾਰਚ 2021 ਤੱਕ) ਦੀ ਵਿਕਰੀ ਨੇ ਆਮ ਨਾਗਰਿਕਾਂ ਲਈ ਲਗਭਗ 3600 ਕਰੋੜ ਰੁਪਏ ਦੀ ਕੁੱਲ ਬੱਚਤ ਕੀਤੀ ਕਿਉਂਕਿ ਇਹ ਦਵਾਈਆਂ 50% ਤੋਂ 90% ਮਾਰਕਿਟ ਰੇਟਾਂ ਨਾਲੋਂ ਸਸਤੀਆਂ ਹਨ।

 

ਜਨਔਸ਼ਧੀ  ਦਿਵਸ ਬਾਰੇ

 

ਜਨਔਸ਼ਧੀ  ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ, 1 ਮਾਰਚ ਤੋਂ 7 ਮਾਰਚ ਤੱਕ ਪੂਰਾ ਹਫ਼ਤਾ ਦੇਸ਼ ਭਰ ਵਿੱਚ “ਜਨਔਸ਼ਧੀ ਹਫ਼ਤੇ” ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਦਾ ਵਿਸ਼ਾ “ਜਨਔਸ਼ਧੀ - ਸੇਵਾ ਭੀ, ਰੋਜ਼ਗਾਰ ਭੀ” ਹੈ। ਹਫ਼ਤੇ ਦੇ ਆਖ਼ਰੀ ਦਿਨ ਯਾਨੀ ਕਿ 7 ਮਾਰਚ ਨੂੰ ‘ਜਨਔਸ਼ਧੀ  ਦਿਵਸ’ ਵਜੋਂ ਮਨਾਇਆ ਜਾਵੇਗਾ।

 

*****

 

ਡੀਐੱਸ/ਏਕੇਜੇ



(Release ID: 1702803) Visitor Counter : 139