ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1.46 ਲੱਖ 'ਤੇ ਪਹੁੰਚੀ; ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਕੇਸਾਂ ਨਾਲੋਂ ਵੱਧ ਰਿਕਵਰੀ ਦੇ ਮਾਮਲੇ ਦਰਜ
ਭਾਰਤ ਵਿੱਚ ਕੁੱਲ ਟੀਕਾਕਰਨ ਦੇ ਅੰਕੜੇ ਨੇ 1.21 ਕਰੋੜ ਨੂੰ ਪਾਰ ਕਰ ਲਿਆ ਹੈ
Posted On:
24 FEB 2021 11:13AM by PIB Chandigarh
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1.50 ਲੱਖ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ । ਅੱਜ ਐਕਟਿਵ ਮਾਮਲਿਆਂ ਦੀ ਗਿਣਤੀ 1,46,907 ਲੱਖ ਰਹਿ ਗਈ ਹੈ । ਭਾਰਤ ਦੇ ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 1.33 ਫੀਸਦ ਰਹਿ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ, ਰੋਜ਼ਾਨਾ 13,742 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 14,037 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਵਿੱਚ 399 ਕੇਸਾਂ ਦੀ ਸ਼ੁਧ ਗਿਰਾਵਟ ਨਜ਼ਰ ਆਈ ਹੈ।
ਹੇਠਾਂ ਦਿੱਤੀ ਗਈ ਸਾਰਣੀ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਹੋਈ ਤਬਦੀਲੀ ਨੂੰ ਦਰਸਾਉਂਦੀ ਹੈ। ਮਹਾਰਾਸ਼ਟਰ ਵਿੱਚ 298 ਮਾਮਲਿਆਂ ਦੇ ਹੋਣ ਨਾਲ ਸਭ ਤੋਂ ਵੱਧ ਪੋਜ਼ੀਟਿਵ ਤਬਦੀਲੀਆਂ ਨਜ਼ਰ ਆਈਆਂ ਹਨ, ਜਦੋਂਕਿ ਕੇਰਲ ਵਿੱਚ 803 ਮਾਮਲਿਆਂ ਦੇ ਘਟਣ ਨਾਲ ਸਭ ਤੋਂ ਵੱਧ ਨੇਗੈਟਿਵ ਤਬਦੀਲੀ ਦਰਜ ਕੀਤੀ ਗਈ ਹੈ।
 
ਪਿਛਲੇ ਇੱਕ ਹਫਤੇ ਦੌਰਾਨ, 12 ਰਾਜਾਂ ਵਿੱਚ ਰੋਜ਼ਾਨਾ ਅੋਸਤਨ 100 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਹ ਹਨ - ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਕਰਨਾਟਕ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਤੇਲੰਗਾਨਾ, ਦਿੱਲੀ ਅਤੇ ਹਰਿਆਣਾ । ਦੋ ਰਾਜ- ਕੇਰਲ ਅਤੇ ਮਹਾਰਾਸ਼ਟਰ ਦੋਵੇਂ ਪਿਛਲੇ ਇੱਕ ਹਫਤੇ ਦੌਰਾਨ ਰੋਜ਼ਾਨਾ ਅੋਸਤਨ 4000 ਤੋਂ ਵੱਧ ਨਵੇਂ ਪੁਸ਼ਟੀ ਵਾਲੇ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ।
 
24 ਫਰਵਰੀ, 2021 ਨੂੰ, ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਟੀਕਾਕਰਨ ਦੀ ਕਵਰੇਜ 2,54,356 ਸੈਸ਼ਨਾਂ ਰਾਹੀਂ 1,21,65,598 ਲਾਭਪਾਤਰੀਆਂ ਦੀ ਵੈਕਸੀਨੇਸ਼ਨ ਮੁਕੰਮਲ ਕੀਤੀ ਗਈ ਹੈ । ਇਨ੍ਹਾਂ ਵਿੱਚ 64,98,300 ਐਚਸੀਡਬਲਿਊਡਜ਼ (ਪਹਿਲੀ ਖੁਰਾਕ), 13,98,400 ਐਚਸੀਡਬਲਿਊਡਜ਼ (ਦੂਜੀ ਖੁਰਾਕ) ਅਤੇ 42,68,898 ਐਫਐਲਡਬਲਿਊਡਜ਼ (ਪਹਿਲੀ ਖੁਰਾਕ) ਸ਼ਾਮਲ ਹਨ ।
ਕੋਵਿਡ-19 ਟੀਕਾਕਰਨ ਦੀ ਦੂਜੀ ਖ਼ੁਰਾਕ 13 ਫਰਵਰੀ 2021 ਤੋਂ ਅਜਿਹੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ , ਜਿਨ੍ਹਾਂ ਨੂੰ 28 ਦਿਨ ਪਹਿਲਾਂ ਕੋਵਿਡ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਸੀ । ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਦੀ ਸ਼ੁਰੂਆਤ 2 ਫਰਵਰੀ 2021 ਨੂੰ ਕੀਤੀ ਗਈ ਸੀ ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਵੈਕਸੀਨ ਲਗਵਾ ਚੁੱਕੇ ਲਾਭਪਾਤਰੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕਾਂ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
5,565
|
2,018
|
7,583
|
2
|
ਆਂਧਰ ਪ੍ਰਦੇਸ਼
|
4,45,327
|
1,11,483
|
5,56,810
|
3
|
ਅਰੁਣਾਚਲ ਪ੍ਰਦੇਸ਼
|
22,419
|
5,497
|
27,916
|
4
|
ਅਸਾਮ
|
1,75,185
|
15,189
|
1,90,374
|
5
|
ਬਿਹਾਰ
|
5,32,936
|
59,521
|
5,92,457
|
6
|
ਚੰਡੀਗੜ੍ਹ
|
15,766
|
1,237
|
17,003
|
7
|
ਛੱਤੀਸਗੜ
|
3,58,080
|
30,946
|
3,89,026
|
8
|
ਦਾਦਰਾ ਅਤੇ ਨਗਰ ਹਵੇਲੀ
|
5,028
|
261
|
5,289
|
9
|
ਦਮਨ ਅਤੇ ਦਿਉ
|
1,808
|
254
|
2,062
|
10
|
ਦਿੱਲੀ
|
3,34,333
|
24,762
|
3,59,095
|
11
|
ਗੋਆ
|
15,804
|
1,280
|
17,084
|
12
|
ਗੁਜਰਾਤ
|
8,26,583
|
78,471
|
9,05,054
|
13
|
ਹਰਿਆਣਾ
|
2,15,743
|
53,110
|
2,68,853
|
14
|
ਹਿਮਾਚਲ ਪ੍ਰਦੇਸ਼
|
97,607
|
12,672
|
1,10,279
|
15
|
ਜੰਮੂ ਅਤੇ ਕਸ਼ਮੀਰ
|
2,17,910
|
10,285
|
2,28,195
|
16
|
ਝਾਰਖੰਡ
|
2,67,556
|
14,578
|
2,82,134
|
17
|
ਕਰਨਾਟਕ
|
5,69,416
|
1,57,944
|
7,27,360
|
18
|
ਕੇਰਲ
|
4,14,509
|
62,299
|
4,76,808
|
19
|
ਲੱਦਾਖ
|
7,368
|
611
|
7,979
|
20
|
ਲਕਸ਼ਦੀਪ
|
2,343
|
621
|
2,964
|
21
|
ਮੱਧ ਪ੍ਰਦੇਸ਼
|
6,44,431
|
32,529
|
6,76,960
|
22
|
ਮਹਾਰਾਸ਼ਟਰ
|
9,48,539
|
80,824
|
10,29,363
|
23
|
ਮਨੀਪੁਰ
|
43,507
|
1,894
|
45,401
|
24
|
ਮੇਘਾਲਿਆ
|
28,190
|
1,200
|
29,390
|
25
|
ਮਿਜ਼ੋਰਮ
|
17,315
|
3,490
|
20,805
|
26
|
ਨਾਗਾਲੈਂਡ
|
24,985
|
4,819
|
29,804
|
27
|
ਓਡੀਸ਼ਾ
|
4,47,176
|
1,30,470
|
5,77,646
|
28
|
ਪੁਡੂਚੇਰੀ
|
9,431
|
1,019
|
10,450
|
29
|
ਪੰਜਾਬ
|
1,33,718
|
23,867
|
1,57,585
|
30
|
ਰਾਜਸਥਾਨ
|
7,83,205
|
94,838
|
8,78,043
|
31
|
ਸਿੱਕਮ
|
14,721
|
973
|
15,694
|
32
|
ਤਾਮਿਲਨਾਡੂ
|
3,59,063
|
41,337
|
4,00,400
|
33
|
ਤੇਲੰਗਾਨਾ
|
2,81,382
|
1,06,167
|
3,87,549
|
34
|
ਤ੍ਰਿਪੁਰਾ
|
85,789
|
16,349
|
1,02,138
|
35
|
ਉੱਤਰ ਪ੍ਰਦੇਸ਼
|
11,40,754
|
86,021
|
12,26,775
|
36
|
ਉਤਰਾਖੰਡ
|
1,36,058
|
11,242
|
1,47,300
|
37
|
ਪੱਛਮੀ ਬੰਗਾਲ
|
7,20,569
|
81,108
|
8,01,677
|
38
|
ਫੁਟਕਲ
|
4,17,079
|
37,214
|
4,54,293
|
|
ਕੁੱਲ
|
1,07,67,198
|
13,98,400
|
1,21,65,598
|
ਟੀਕਾਕਰਨ ਮੁਹਿੰਮ ਦੇ 39 ਵੇਂ ਦਿਨ (23 ਫਰਵਰੀ, 2021) ਨੂੰ, 4,20,046 ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਗਈ ਹੈ । ਜਿਨ੍ਹਾਂ ਵਿਚੋਂ 2,79,823 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 9,479 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼) ਲਈ ਟੀਕਾ ਲਗਾਇਆ ਗਿਆ ਅਤੇ 1,40,223 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਕੁੱਲ 1,21,65,598 ਵੈਕਸੀਨ ਖੁਰਾਕਾਂ ਵਿਚੋਂ, 1,07,67,198 (ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਕੁੱਲ 13,98,400 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
 
12 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 75 ਫੀਸਦ ਤੋਂ ਵੱਧ ਰਜਿਸਟਰਡ ਐਚ.ਸੀ. ਡਬਲਿਊਜ਼ ਦਾ ਟੀਕਾਕਰਨ ਮੁਕੰਮਲ ਕੀਤਾ ਗਿਆ ਹੈ । ਇਹ ਹਨ - ਬਿਹਾਰ, ਤ੍ਰਿਪੁਰਾ, ਉੜੀਸਾ, ਗੁਜਰਾਤ, ਛੱਤੀਸਗੜ, ਲਕਸ਼ਦੀਪ, ਮੱਧ ਪ੍ਰਦੇਸ਼, ਉਤਰਾਖੰਡ, ਝਾਰਖੰਡ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ।
 
10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 60 ਫੀਸਦ ਤੋਂ ਵੱਧ ਰਜਿਸਟਰਡ ਐੱਫ.ਐੱਲ. ਡਬਲਿਊਜ਼ ਨੂੰ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਹਨ। ਇਹ ਹਨ- ਦਾਦਰਾ ਅਤੇ ਨਗਰ ਹਵੇਲੀ, ਰਾਜਸਥਾਨ, ਲਕਸ਼ਦੀਪ, ਗੁਜਰਾਤ, ਮੱਧ ਪ੍ਰਦੇਸ਼, ਤ੍ਰਿਪੁਰਾ, ਓਡੀਸ਼ਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਛੱਤੀਸਗੜ ।
 
ਭਾਰਤ ਵਿੱਚ ਕੁੱਲ ਰਿਕਵਰ ਮਾਮਲਿਆਂ ਦੀ ਗਿਣਤੀ ਅੱਜ 1,07,26,702 ਹੋ ਗਈ ਹੈ। ਕੌਮੀ ਰਿਕਵਰੀ ਦਰ ਅੱਜ 97.25 ਫ਼ੀਸਦ ਹੋ ਗਈ ਹੈ । ਕੁੱਲ ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਅੱਜ ਇਹ ਵੱਧ ਕੇ 10,579,795 ਹੋ ਗਿਆ ਹੈ ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 86.26 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਮਹਾਰਾਸ਼ਟਰ ਨੇ ਨਵੇਂ ਰਿਕਵਰ ਕੇਸਾਂ 5,869 ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਰਿਕਵਰੀ ਦੀ ਗਿਣਤੀ ਕੇਰਲ ਵਿੱਚ 4,823 ਅਤੇ ਤਾਮਿਲਨਾਡੂ ਵਿੱਚ 453 ਦਰਜ ਕੀਤੀ ਗਈ ਹੈ।
 
86.15 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਕੇਸ 6,218 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ ਅਤੇ ਤਾਮਿਲਨਾਡੂ ਕ੍ਰਮਵਾਰ 4,034 ਅਤੇ 442 ਨਵੇਂ ਕੇਸ ਦਰਜ ਕੀਤੇ ਗਏ ਹਨ ।


ਪਿਛਲੇ 24 ਘੰਟਿਆਂ ਦੌਰਾਨ 104 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੋਈ ਹੈ।
5 ਰਾਜ ਇਨ੍ਹਾਂ ਵਿੱਚ 81.73 ਫੀਸਦ ਦਾ ਯੋਗਦਾਨ ਪਾ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 51 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 14 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ ਅਤੇ ਪੰਜਾਬ ਵਿੱਚ 10 ਮੌਤਾਂ ਹੋਈਆਂ ਹਨ।
 
19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ – ਗੁਜਰਾਤ, ਹਰਿਆਣਾ, ਰਾਜਸਥਾਨ, ਉੜੀਸਾ, ਝਾਰਖੰਡ, ਚੰਡੀਗੜ੍ਹ, ਅਸਾਮ, ਲਕਸ਼ਦੀਪ, ਹਿਮਾਚਲ ਪ੍ਰਦੇਸ਼, ਲੱਦਾਖ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਸਿੱਕਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਦਮਨ ਤੇ ਦਿਉ, ਅਤੇ ਦਾਦਰਾ ਤੇ ਨਗਰ ਹਵੇਲੀ ।
ਤੇਰ੍ਹਾਂ ਰਾਜਾਂ ਵਿੱਚ 1 ਤੋਂ 5 ਮੌਤਾਂ ਰਿਪੋਰਟ ਹੋਈਆਂ ਹਨ; 2 ਰਾਜਾਂ ਵਿੱਚ 6 ਤੋਂ 10 ਮੌਤਾਂ ਹੋਈਆਂ ਹਨ; 1 ਰਾਜ ਵਿੱਚ 10 ਤੋਂ 20 ਮੌਤਾਂ ਹੋਈਆਂ ਹਨ ਅਤੇ 1 ਰਾਜ ਵਿੱਚ 20 ਤੋਂ ਵੱਧ ਮੌਤਾਂ ਦੀ ਰਿਪੋਰਟ ਕੀਤੀਆਂ ਗਈਆਂ ਹਨ।
 
****
ਐਮਵੀ / ਐਸਜੇ
(Release ID: 1700420)
|