ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1.5 ਲੱਖ ਤੋਂ ਘੱਟ ਦਰਜ ; ਅੱਜ ਮਾਮਲਿਆਂ ਦੀ ਗਿਣਤੀ 1.47 ਲੱਖ ਰਹਿ ਗਈ
ਭਾਰਤ ਵਿੱਚ ਕੁੱਲ ਟੀਕਾਕਰਨ ਦੇ ਅੰਕੜੇ ਨੇ 1.17 ਕਰੋੜ ਨੂੰ ਪਾਰ ਕਰ ਲਿਆ ਹੈ ਰੋਜ਼ਾਨਾ ਮੌਤਾਂ ਦੀ ਗਿਣਤੀ 100 ਤੋਂ ਘੱਟ ਰਹਿ ਗਈ; ਪਿਛਲੇ 24 ਘੰਟਿਆਂ ਵਿੱਚ 21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ ਨਾਲ ਸੰਬੰਧਿਤ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ
Posted On:
23 FEB 2021 11:38AM by PIB Chandigarh
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1.5 ਲੱਖ ਤੋਂ ਘੱਟ ਦਰਜ ; ਅੱਜ ਮਾਮਲਿਆਂ ਦੀ ਗਿਣਤੀ 1.47 ਲੱਖ ਰਹਿ ਗਈ ਹੈ । ਭਾਰਤ ਦੇ ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 1.34 ਫੀਸਦ ਰਹਿ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ, ਰੋਜ਼ਾਨਾ 10,584 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 13,255 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਵਿੱਚ 2,749 ਕੇਸਾਂ ਦੀ ਸ਼ੁਧ ਗਿਰਾਵਟ ਨਜ਼ਰ ਆਈ ਹੈ।
ਭਾਰਤ ਵਿੱਚ ਰੋਜ਼ਮਰ੍ਹਾ ਦੀ ਪੋਜ਼ੀਟੀਵਿਟੀ ਦਰ 3 ਫ਼ੀਸਦ ਤੋਂ ਘੱਟ ਰਹਿ ਗਈ ਹੈ।
ਭਾਰਤ ਵਿੱਚ ਰੋਜ਼ਾਨਾ ਨਵੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਪਿਛਲੇ 24 ਘੰਟਿਆਂ ਦੌਰਾਨ 78 ਮੌਤਾਂ ਰਿਪੋਰਟ ਹੋਈਆਂ ਹਨ।
ਇਸ ਤੋਂ ਇਲਾਵਾ, ਪਿਛਲੇ 24 ਘੰਟਿਆਂ ਦੌਰਾਨ 21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕੋਵਿਡ 19 ਨਾਲ ਮੌਤ ਦੀ ਕੋਈ ਖ਼ਬਰ ਨਹੀਂ ਦਿੱਤੀ ਹੈ । ਇਹ ਹਨ- ਮੱਧ ਪ੍ਰਦੇਸ਼, ਅਸਾਮ, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ, ਉੜੀਸਾ, ਆਂਧਰਾ ਪ੍ਰਦੇਸ਼, ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਲਕਸ਼ਦੀਪ, ਮਨੀਪੁਰ, ਸਿੱਕਮ, ਤ੍ਰਿਪੁਰਾ, ਲੱਦਾਖ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂ , ਦਮਨ ਤੇ ਦਿਉ, ਅਤੇ ਦਾਦਰਾ ਤੇ ਨਗਰ ਹਵੇਲੀ ।
22 ਫਰਵਰੀ, 2021 (ਟੀਕਾਕਰਨ ਮੁਹਿੰਮ ਦੇ 38 ਵੇਂ ਦਿਨ) ਤਕ, ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਟੀਕਾਕਰਨ ਦੀ ਕਵਰੇਜ 2,44,877 ਸੈਸ਼ਨਾਂ ਰਾਹੀਂ 1,17,45,552 ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ । ਇਨ੍ਹਾਂ ਵਿੱਚ 64,51,251 ਐਚਸੀਡਬਲਯੂਜ਼ (ਪਹਿਲੀ ਖੁਰਾਕ), 12,58,177 ਐਚਸੀਡਬਲਯੂਜ਼ (ਦੂਜੀ ਖੁਰਾਕ) ਅਤੇ 40,36,124 ਐਫਐਲਡਬਲਯੂਜ਼ (ਪਹਿਲੀ ਖੁਰਾਕ) ਸ਼ਾਮਲ ਹਨ ।
ਕੋਵਿਡ-19 ਟੀਕਾਕਰਨ ਦੀ ਦੂਜੀ ਖ਼ੁਰਾਕ 13 ਫਰਵਰੀ 2021 ਤੋਂ ਅਜਿਹੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ , ਜਿਨ੍ਹਾਂ ਨੂੰ 28 ਦਿਨ ਪਹਿਲਾਂ ਕੋਵਿਡ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਸੀ । ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਦੀ ਸ਼ੁਰੂਆਤ 2 ਫਰਵਰੀ 2021 ਨੂੰ ਕੀਤੀ ਗਈ ਸੀ ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਵੈਕਸੀਨ ਲਗਵਾ ਚੁੱਕੇ ਲਾਭਪਾਤਰੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕਾਂ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
5,442
|
1,870
|
7,312
|
2
|
ਆਂਧਰ ਪ੍ਰਦੇਸ਼
|
4,27,444
|
1,02,376
|
5,29,820
|
3
|
ਅਰੁਣਾਚਲ ਪ੍ਰਦੇਸ਼
|
21,318
|
5,332
|
26,650
|
4
|
ਅਸਾਮ
|
1,65,110
|
13,992
|
1,79,102
|
5
|
ਬਿਹਾਰ
|
5,26,159
|
56,791
|
5,82,950
|
6
|
ਚੰਡੀਗੜ੍ਹ
|
14,198
|
1,089
|
15,287
|
7
|
ਛੱਤੀਸਗੜ
|
3,50,716
|
28,186
|
3,78,902
|
8
|
ਦਾਦਰਾ ਅਤੇ ਨਗਰ ਹਵੇਲੀ
|
5,019
|
252
|
5,271
|
9
|
ਦਮਨ ਅਤੇ ਦਿਉ
|
1,767
|
254
|
2,021
|
10
|
ਦਿੱਲੀ
|
3,15,841
|
22,788
|
3,38,629
|
11
|
ਗੋਆ
|
15,542
|
1,269
|
16,811
|
12
|
ਗੁਜਰਾਤ
|
8,24,119
|
73,547
|
8,97,666
|
13
|
ਹਰਿਆਣਾ
|
2,13,802
|
41,811
|
2,55,613
|
14
|
ਹਿਮਾਚਲ ਪ੍ਰਦੇਸ਼
|
96,278
|
12,412
|
1,08,690
|
15
|
ਜੰਮੂ ਅਤੇ ਕਸ਼ਮੀਰ
|
2,10,544
|
9,315
|
2,19,859
|
16
|
ਝਾਰਖੰਡ
|
2,61,339
|
13,394
|
2,74,733
|
17
|
ਕਰਨਾਟਕ
|
5,53,888
|
1,40,076
|
6,93,964
|
18
|
ਕੇਰਲ
|
4,05,697
|
56,232
|
4,61,929
|
19
|
ਲੱਦਾਖ
|
6,610
|
610
|
7,220
|
20
|
ਲਕਸ਼ਦੀਪ
|
2,333
|
591
|
2,924
|
21
|
ਮੱਧ ਪ੍ਰਦੇਸ਼
|
6,43,277
|
32,124
|
6,75,401
|
22
|
ਮਹਾਰਾਸ਼ਟਰ
|
9,16,977
|
68,978
|
9,85,955
|
23
|
ਮਨੀਪੁਰ
|
41,799
|
1,798
|
43,597
|
24
|
ਮੇਘਾਲਿਆ
|
25,998
|
960
|
26,958
|
25
|
ਮਿਜ਼ੋਰਮ
|
15,749
|
3,052
|
18,801
|
26
|
ਨਾਗਾਲੈਂਡ
|
23,391
|
4,418
|
27,809
|
27
|
ਓਡੀਸ਼ਾ
|
4,43,401
|
1,22,741
|
5,66,142
|
28
|
ਪੁਡੂਚੇਰੀ
|
9,356
|
981
|
10,337
|
29
|
ਪੰਜਾਬ
|
1,27,528
|
20,538
|
1,48,066
|
30
|
ਰਾਜਸਥਾਨ
|
7,82,710
|
62,183
|
8,44,893
|
31
|
ਸਿੱਕਮ
|
13,384
|
775
|
14,159
|
32
|
ਤਾਮਿਲਨਾਡੂ
|
3,49,527
|
36,073
|
3,85,600
|
33
|
ਤੇਲੰਗਾਨਾ
|
2,81,365
|
1,05,936
|
3,87,301
|
34
|
ਤ੍ਰਿਪੁਰਾ
|
84,254
|
15,066
|
99,320
|
35
|
ਉੱਤਰ ਪ੍ਰਦੇਸ਼
|
11,40,754
|
86,021
|
12,26,775
|
36
|
ਉਤਰਾਖੰਡ
|
1,33,636
|
9,682
|
1,43,318
|
37
|
ਪੱਛਮੀ ਬੰਗਾਲ
|
6,73,939
|
69,651
|
7,43,590
|
38
|
ਫੁਟਕਲ
|
3,57,164
|
35,013
|
3,92,177
|
|
ਕੁੱਲ
|
1,04,87,375
|
12,58,177
|
1,17,45,552
|
ਟੀਕਾਕਰਨ ਮੁਹਿੰਮ ਦੇ 38 ਵੇਂ ਦਿਨ (22 ਫਰਵਰੀ, 2021) ਨੂੰ, 6,28,696 ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਗਈ ਹੈ ।. ਜਿਨ੍ਹਾਂ ਵਿਚੋਂ 3,38,373 ਲਾਭਪਾਤਰੀਆਂ ਨੂੰ ਵੈਕਸਿਨ ਦੇ ਟੀਕੇ 12,560 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ.ਸੀ.ਡਬਲਯੂਜ਼ ਅਤੇ ਐਫ.ਐਲ.ਡਬਲਯੂ) ਲਈ ਟੀਕਾ ਲਗਾਇਆ ਗਿਆ ਅਤੇ 2,90,323 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਕੁੱਲ 1,17,45,552 ਵੈਕਸੀਨ ਖੁਰਾਕਾਂ ਵਿਚੋਂ, 1,04,87,375 (ਐਚ.ਸੀ.ਡਬਲਯੂ ਅਤੇ ਐਫ.ਐਲ.ਡਬਲਯੂ) ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਕੁੱਲ 12,58,177 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਟੀਕਾਕਰਨ ਦੀਆਂ ਕੁੱਲ ਖੁਰਾਕਾਂ ਵਿੱਚੋਂ 51.66 ਫ਼ੀਸਦ 7 ਰਾਜਾਂ ਵਿੱਚ ਕੇਂਦ੍ਰਿਤ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ 10.4 ਫੀਸਦ (12,26,775 ਖੁਰਾਕਾਂ) ਦਿੱਤੀਆਂ ਜਾ ਚੁੱਕਿਆ ਹਨ।
ਟੀਕਾਕਰਨ ਦੀ ਦੂਜੀ ਖੁਰਾਕ ਹਾਸਲ ਕਰਨ ਵਾਲੇ 61.15 ਫ਼ੀਸਦ ਲਾਭਪਾਤਰੀ 8 ਰਾਜਾਂ ਵਿੱਚ ਕੇਂਦਰਿਤ ਹਨ। ਇਕੱਲੇ ਕਰਨਾਟਕ ਵਿੱਚ 11.13 ਫੀਸਦ (1,40,076 ਖੁਰਾਕਾਂ) ਟੀਕੇ ਲਗਾਏ ਜਾ ਚੁੱਕੇ ਹਨ।
ਹੁਣ ਤੱਕ ਰਿਕਵਰ ਕੀਤੇ ਗਏ ਮਾਮਲਿਆਂ ਦੀ ਕੁੱਲ ਗਿਣਤੀ ਅੱਜ 1.07 ਕਰੋੜ (1,07,12,665) ਹੋ ਗਈ ਹੈ । ਭਾਰਤ ਵਿੱਚ ਰਿਕਵਰੀ ਦੀ ਮੌਜੂਦਾ ਦਰ 97.22 ਫੀਸਦ ਹੋ ਗਈ ਹੈ । ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਹ ਪਾੜਾ ਅੱਜ 10,565,359 ‘ਤੇ ਪਹੁੰਚ ਗਿਆ ਹੈ ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 86.56 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਮਹਾਰਾਸ਼ਟਰ ਨੇ ਇੱਕ ਦਿਨ ਵਿੱਚ 5,210 ਨਵੇਂ ਰਿਕਵਰ ਕੀਤੇ ਗਏ ਕੇਸਾਂ ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਕੇਰਲ ਵਿੱਚ 2,212 ਅਤੇ ਤਾਮਿਲਨਾਡੂ ਵਿੱਚ 499 ਰਿਕਵਰੀ ਦਰਜ ਕੀਤੀ ਗਈ ਹੈ।
84 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਸਭ ਤੋਂ ਵੱਧ ਕੇਸ 5,210 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ ਵਿੱਚ 2,212 ਨਵੇਂ ਕੇਸ ਦਰਜ ਕੀਤੇ ਗਏ ਹਨ । ਜਦੋਂਕਿ ਤਾਮਿਲਨਾਡੂ ਵਿੱਚ 449 ਨਵੇਂ ਕੇਸ ਸਾਹਮਣੇ ਆਏ ਹਨ।
ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 84.62 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (18) ਮੌਤਾਂ ਰਿਪੋਰਟ ਹੋਈਆਂ ਹਨ । ਕੇਰਲ ਵਿੱਚ ਰੋਜ਼ਾਨਾ 16 ਮੌਤਾਂ ਹੋਈਆਂ ਅਤੇ ਪੰਜਾਬ ਵਿੱਚ 15 ਮੌਤਾਂ ਦੀ ਖਬਰ ਮਿਲੀ ਹੈ।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 23 ਫਰਵਰੀ 2021/1
(Release ID: 1700258)
|