ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਾਲ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਦੇ ਮਨੋਨੀਤ ਪ੍ਰਧਾਨ ਆਲੋਕ ਸ਼ਰਮਾ ਨੇ ਅੱਜ ਮੁਲਾਕਾਤ ਕੀਤੀ

Posted On: 16 FEB 2021 7:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ 26ਵੇਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀਓਪੀ-26) ਦੇ ਨਵੇਂ ਚੁਣੇ ਪ੍ਰਧਾਨ ਆਲੋਕ ਸ਼ਰਮਾ ਨੇ ਅੱਜ ਮੁਲਾਕਾਤ ਕੀਤੀ। ਇਹ ਸੰਮੇਲਨ ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਂਸ਼ਨ  (ਯੂਐੱਨਐੱਫਸੀਸੀਸੀ) ਦੇ ਫੈਸਲੇ ਲੈਣ ਵਾਲੀ ਸੰਸਥਾ ਦੇ ਸੰਦਰਭ ਵਿੱਚ ਹੈ। ਇਸ ਸੰਮਲੇਨ ਦਾ 26ਵਾਂ ਸੈਸ਼ਨ ਨਵੰਬਰ 2021 ਵਿੱਚ ਗਲਾਸਗੋ ਵਿੱਚ ਬ੍ਰਿਟੇਨ ਦੁਆਰਾ ਆਯੋਜਿਤ ਕੀਤਾ ਜਾਵੇਗਾ। 

 

ਪ੍ਰਧਾਨ ਮੰਤਰੀ ਅਤੇ ਸ਼੍ਰੀ ਆਲੋਕ ਸ਼ਰਮਾ ਨੇ ਸੀਓਪੀ-26 ਤੱਕ ਦੀ ਮਿਆਦ ਵਿੱਚ ਜਲਵਾਯੂ ਪਰਿਵਰਤਨ  ਦੇ ਮੁੱਦਿਆਂ ‘ਤੇ ਭਾਰਤ-ਬ੍ਰਿਟੇਨ ਸਹਿਯੋਗ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪੈਰਿਸ ਸਮਝੌਤੇ ਦੇ ਤਹਿਤ ਅਤੇ ਸੀਓਪੀ-26 ਤੋਂ ਮਿਲਣ ਵਾਲੇ ਨਤੀਜੇ ਲਈ ਰਚਨਾਤਮਕ ਰੂਪ ਨਾਲ ਕੰਮ ਕਰਨ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਸ਼੍ਰੀ ਸ਼ਰਮਾ ਨੇ ਦਸੰਬਰ, 2020 ਵਿੱਚ ਕਲਾਈਮੇਟ ਐਂਬੀਸ਼ਨ ਸਮਿਟ ਵਿੱਚ ਪ੍ਰਧਾਨ ਮੰਤਰੀ  ਦੇ ਸੰਬੋਧਨ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ। 

 

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜੌਨਸਨ  ਦੇ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਵੀ ਪ੍ਰਗਟ ਕੀਤੀ।

 

****

ਡੀਐੱਸ/ਐੱਸਐੱਚ



(Release ID: 1698741) Visitor Counter : 117