ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 16 ਫਰਵਰੀ ਨੂੰ ਬੁਨਿਆਦੀ ਢਾਂਚਾਗਤ ਖੇਤਰ ਵਿੱਚ ਬਜਟ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਰੋਡਮੈਪ ‘ਤੇ ਸਲਾਹ-ਮਸ਼ਵਰਾ ਕਰਨ ਵਾਸਤੇ ਵੈਬੀਨਾਰ ਨੂੰ ਸੰਬੋਧਨ ਕਰਨਗੇ

Posted On: 15 FEB 2021 8:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 16 ਫਰਵਰੀ 2021 ਨੂੰ ਸ਼ਾਮ 4 ਵਜੇ ਕੇਂਦਰੀ ਬਜਟ 2021-22 ਨੂੰ ਬੁਨਿਆਦੀ ਢਾਂਚਾਗਤ ਖੇਤਰ ਵਿੱਚ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਦੇ ਲਈ ਰੋਡਮੈਪ ‘ਤੇ ਸਲਾਹ-ਮਸ਼ਵਰਾ ਕਰਨ ਵਾਸਤੇ ਵੈਬੀਨਾਰ ਨੂੰ ਸੰਬੋਧਨ ਕਰਨਗੇ। 

 

ਵੈਬੀਨਾਰ ਬਾਰੇ 

 

ਇਸ ਵੈਬੀਨਾਰ ਵਿੱਚ ਪ੍ਰਮੁੱਖ ਵਿੱਤੀ ਸੰਸਥਾਨਾਂ ਅਤੇ ਫੰਡਾਂ ਦੇ ਪ੍ਰਤੀਨਿਧ, ਰਿਆਇਤਕਰਤਾ ਅਤੇ ਠੇਕੇਦਾਰ, ਸਲਾਹਕਾਰ ਅਤੇ ਵਿਸ਼ਾ ਮਾਹਿਰਾਂ ਸਮੇਤ 200 ਤੋਂ ਜ਼ਿਆਦਾ ਲੋਕ ਹਿੱਸਾ ਲੈਣਗੇ। ਪੈਨਲਿਸਟ  ਅਡਵਾਂਸਡ ਟੈਕਨੋਲੋਜੀ ‘ਤੇ ਧਿਆਨ ਦੇਣ ਦੇ ਨਾਲ, ਢਾਂਚਾਗਤ ਵਿਕਾਸ ਦੀ ਰਫਤਾਰ ਅਤੇ ਗੁਣਵੱਤਾ ਸੁਧਾਰਨ, ਅਤੇ ਖੇਤਰ ਵਿੱਚ ਜ਼ਿਆਦਾ ਨਿਵੇਸ਼ ਆਕਰਸ਼ਿਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। 

 

ਇਸ ਦੇ ਬਾਅਦ ਬਜਟ ਦੇ ਦ੍ਰਿਸ਼ਟੀਕੋਣ ਦੇ ਤੇਜ਼ ਲਾਗੂਕਰਨ ਲਈ ਲਾਗੂ ਕਰਨ ਯੋਗ ਪ੍ਰੋਜੈਕਟਾਂ ਦੀ ਸੂਚੀ ਅਤੇ ਲਾਗੂ ਕਰਨ ਯੋਗ ਇੱਕ ਰੋਡਮੈਪ ਦਾ ਡਰਾਫਟ ਤਿਆਰ ਕਰਨ ਦੇ ਲਈ ਮੰਤਰਾਲਿਆਂ ਦੇ ਸਮੂਹ ਦੇ ਸੀਨੀਅਰ ਅਧਿਕਾਰੀਆਂ ਅਤੇ ਸਾਰੇ ਖੇਤਰਾਂ ਦੇ ਮਾਹਿਰਾਂ ਦੇ ਦਰਮਿਆਨ ਸਲਾਹ-ਮਸ਼ਵਰੇ ਨੂੰ ਸ਼ਾਮਲ ਕਰਦੇ ਹੋਏ ਦੋ ਸਮਾਨਾਂਤਰ ਛੋਟੇ ਸੈਸ਼ਨ ਵੀ ਹੋਣਗੇ। ਅੰਤਿਮ ਤੌਰ ‘ਤੇ ਤਿਆਰ ਰਣਨੀਤੀ ਨੂੰ ਲਾਗੂ ਕਰਨ ਲਈ ਹਿਤਧਾਰਕਾਂ ਦੇ ਨਾਲ ਵੀ ਮੌਜੂਦਾ ਸਲਾਹ-ਮਸ਼ਵਰੇ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ।

 

*****

ਡੀਐੱਸ/ਐੱਸਐੱਚ


(Release ID: 1698426) Visitor Counter : 146