ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਵੱਲੋਂ ਵਿਰੁਧੂਨਗਰ, ਤਾਮਿਲਨਾਡੂ ’ਚ ਆਤਿਸ਼ਬਾਜ਼ੀ ਫ਼ੈਕਟਰੀ ’ਚ ਅੱਗ ਲੱਗਣ ਦੀ ਘਟਨਾ ਉੱਤੇ ਦੁੱਖ ਪ੍ਰਗਟਾਇਆ; ਪੀੜਤਾਂ ਲਈ ਐਕਸ–ਗ੍ਰੇਸ਼ੀਆ ਰਾਹਤ ਕੀਤੀ ਪ੍ਰਵਾਨ
Posted On:
12 FEB 2021 5:14PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਰੁਧੂਨਗਰ, ਤਾਮਿਲਨਾਡੂ ’ਚ ਆਤਿਸ਼ਬਾਜ਼ੀ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਉੱਤੇ ਦੁੱਖ ਪ੍ਰਗਟਾਇਆ ਹੈ ਅਤੇ ਪੀੜਤਾਂ ਲਈ ਐਕਸ–ਗ੍ਰੇਸ਼ੀਆ ਰਾਹਤ ਪ੍ਰਵਾਨ ਕੀਤੀ ਹੈ।
ਟਵੀਟਸ ਦੀ ਇੱਕ ਲੜੀ ’ਚ ਪ੍ਰਧਾਨ ਮੰਤਰੀ ਨੇ ਕਿਹਾ,‘ਵਿਰੁਧੂਨਗਰ, ਤਾਮਿਲਨਾਡੂ ’ਚ ਆਤਿਸ਼ਬਾਜ਼ੀ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਉਦਾਸ ਕਰ ਦੇਣ ਵਾਲੀ ਹੈ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ। ਮੈਨੂੰ ਆਸ ਹੈ ਕਿ ਜ਼ਖ਼ਮੀ ਛੇਤੀ ਠੀਕ ਹੋ ਜਾਣਗੇ। ਅਥਾਰਟੀਜ਼ ਵੱਲੋਂ ਪੀੜਤਾਂ ਦੀ ਮਦਦ ਲਈ ਮੌਕੇ ਉੱਤੇ ਕੰਮ ਕੀਤਾ ਜਾ ਰਿਹਾ ਹੈ।’
‘ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ (PMNRF) ਵਿਰੁਧੂਨਗਰ, ਤਾਮਿਲਨਾਡੂ ’ਚ ਅੱਗ ਲੱਗਣ ਕਾਰਣ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਦੋ–ਦੋ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਹਤ (ਅਨੁਦਾਨ) ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 50–50 ਹਜ਼ਾਰ ਰੁਪਏ ਦਿੱਤੇ ਜਾਣਗੇ।’
***
ਡੀਐੱਸ/ਐੱਸਐੱਚ
(Release ID: 1697848)
ਵਿਜ਼ੀਟਰ ਕਾਊਂਟਰ : 161
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam