ਪ੍ਰਧਾਨ ਮੰਤਰੀ ਦਫਤਰ

ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 29 JAN 2021 11:12AM by PIB Chandigarh

ਨਮਸਕਾਰ ਸਾਥੀਓ,

 

ਇਸ ਦਹਾਕੇ ਦਾ ਅੱਜ ਇਹ ਪਹਿਲਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਭਾਰਤ ਦੇ ਉੱਜਵਲ ਭਵਿੱਖ ਲਈ  ਇਹ ਦਹਾਕਾ ਬਹੁਤ ਹੀ ਮਹੱਤਵਪੂਰਨ ਹੈ । ਅਤੇ ਇਸ ਲਈ ਸ਼ੁਰੂ ਤੋਂ  ਹੀ ਆਜ਼ਾਦੀ ਦੇ ਦੀਵਾਨਿਆਂ ਨੇ ਜੋ ਸੁਪਨੇ ਦੇਖੇ ਸਨ, ਉਨ੍ਹਾਂ ਸੁਪਨਿਆਂ ਨੂੰ, ਉਨ੍ਹਾਂ ਸੰਕਲਪਾਂ ਨੂੰ ਤੇਜ਼ ਗਤੀ ਨਾਲ ਸਿੱਧ ਕਰਨ ਦਾ ਇਹ ਸੁਨਹਿਰਾ ਅਵਸਰ ਹੁਣ ਦੇਸ਼ ਦੇ ਪਾਸ ਆਇਆ ਹੈ। ਇਸ ਦਹਾਕੇ ਦਾ ਭਰਪੂਰ ਉਪਯੋਗ ਹੋਵੇ ਅਤੇ ਇਸ ਲਈ ਇਸ ਸੈਸ਼ਨ ਵਿੱਚ ਇਸ ਪੂਰੇ ਦਹਾਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਚਰਚਾਵਾਂ ਹੋਣ, ਸਭ ਪ੍ਰਕਾਰ ਦੇ ਵਿਚਾਰਾਂ ਦੀ ਪ੍ਰਸਤੁਤੀ ਹੋਵੇ ਅਤੇ ਉੱਤਮ ਮੰਥਨ ਨਾਲ ਉੱਤਮ ਅੰਮ੍ਰਿਤ ਪ੍ਰਾਪਤ ਹੋਵੇ, ਇਹ ਦੇਸ਼ ਦੀਆਂ ਉਮੀਦਾਂ ਹਨ।

 

 

ਮੈਨੂੰ ਵਿਸ਼ਵਾਸ ਹੈ ਕਿ ਜਿਸ ਆਸ਼ਾ ਅਤੇ ਉਮੀਦ ਨਾਲ ਦੇਸ਼ ਦੇ ਕੋਟਿ-ਕੋਟਿ ਜਨਾਂ ਨੇ ਸਾਨੂੰ ਸਾਰਿਆਂ ਨੂੰ ਸੰਸਦ ਵਿੱਚ ਭੇਜਿਆ ਹੈ, ਅਸੀਂ ਸੰਸਦ ਦੇ ਇਸ ਪਵਿੱਤਰ ਸਥਾਨ ਦਾ ਭਰਪੂਰ ਉਪਯੋਗ ਕਰਦੇ ਹੋਏ, ਲੋਕਤੰਤਰ ਦੀਆਂ ਸਾਰੀਆਂ ਮਰਯਾਦਾਵਾਂ ਦਾ ਪਾਲਣ ਕਰਦੇ ਹੋਏ ਜਨ-ਆਕਾਂਖਿਆਵਾਂ ਦੀ ਪੂਰਤੀ ਲਈ ਆਪਣੇ ਯੋਗਦਾਨ ਵਿੱਚ ਪਿੱਛੇ ਨਹੀਂ ਰਹਾਂਗੇ, ਇਹ ਮੈਨੂੰ ਪੂਰਾ ਵਿਸ਼ਵਾਸ ਹੈ। ਸਾਰੇ ਸਾਂਸਦ  ਇਸ ਸੈਸ਼ਨ ਨੂੰ ਹੋਰ ਜ਼ਿਆਦਾ ਉੱਤਮ ਬਣਾਉਣਗੇ, ਇਹ ਮੇਰਾ ਪੂਰਾ ਵਿਸ਼ਵਾਸ ਹੈ।

 

ਇਹ ਬਜਟ ਦਾ ਵੀ ਸੈਸ਼ਨ ਹੈ। ਵੈਸੇ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ 2020 ਵਿੱਚ ਇੱਕ ਨਹੀਂ ਸਾਨੂੰ ਵਿੱਤ ਮੰਤਰੀ ਜੀ ਨੂੰ ਅਲੱਗ-ਅਲੱਗ ਪੈਕੇਜ ਦੇ ਰੂਪ ਵਿੱਚ ਇੱਕ ਪ੍ਰਕਾਰ ਨਾਲ ਚਾਰ-ਪੰਜ ਮਿਨੀ ਬਜਟ ਦੇਣੇ ਪਏ। ਯਾਨੀ 2020, ਇੱਕ ਪ੍ਰਕਾਰ ਨਾਲ ਲਗਾਤਾਰ ਮਿਨੀ ਬਜਟ ਦਾ ਸਿਲਸਿਲਾ ਚਲਦਾ ਰਿਹਾ। ਅਤੇ ਇਸ ਲਈ ਇਹ ਬਜਟ ਵੀ ਉਨ੍ਹਾਂ ਚਾਰ-ਪੰਜ ਬਜਟ ਦੀ ਸੀਰੀਜ਼ ਵਿੱਚ ਹੀ ਦੇਖਿਆ ਜਾਵੇਗਾ, ਇਹ ਮੈਨੂੰ ਪੂਰਾ ਵਿਸ਼ਵਾਸ ਹੈ।

 

ਮੈਂ ਫਿਰ ਇੱਕ ਵਾਰ ਅੱਜ ਆਦਰਯੋਗ ਰਾਸ਼ਟਰਪਤੀ ਜੀ ਦੇ ਮਾਰਗ-ਦਰਸ਼ਨ ਵਿੱਚ, ਦੋਵੇਂ ਸਦਨਾਂ ਦੇ ਸਾਰੇ ਸਾਂਸਦ  ਮਿਲ ਕੇ ਉਨ੍ਹਾਂ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹਾਂ, ਪ੍ਰਯਤਨਸ਼ੀਲ ਹਾਂ।

 

ਬਹੁਤ-ਬਹੁਤ ਧੰਨਵਾਦ।

 

*****

 

ਡੀਐੱਸ/ਏਕੇਜੇ



(Release ID: 1693187) Visitor Counter : 141