ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਵਿਸ਼ਵ ਪੱਧਰ 'ਤੇ ਇਕ ਨਵੀਂ ਪ੍ਰਾਪਤੀ ਦਰਜ ਹੋਣ ਨਾਲ, ਭਾਰਤ ਦੀ ਰਿਕਵਰੀ ਦਰ ਹੁਣ ਤਕਰੀਬਨ 97 ਫ਼ੀਸਦ ਹੋਈ
31 ਰਾਜ / ਕੇਂਦਰ ਸ਼ਾਸਤ ਪ੍ਰਦੇਸ਼, 5,000 ਤੋਂ ਘੱਟ ਐਕਟਿਵ ਕੇਸ ਦਰਜ ਕਰਵਾ ਰਹੇ ਹਨ
23.5 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਕੋਵਿਡ 19 ਦੇ ਵਿਰੁੱਧ ਟੀਕਾਕਰਨ ਕੀਤਾ ਗਿਆ
प्रविष्टि तिथि:
28 JAN 2021 11:02AM by PIB Chandigarh
ਰਿਕਵਰੀ ਦੇ ਕੁੱਲ ਦਰਜ ਹੋ ਰਹੇ ਨਿਰੰਤਰ ਵਾਧੇ ਦੇ ਮਾਮਲਿਆਂ ਨਾਲ, ਭਾਰਤ ਵਿੱਚ ਰਿਕਵਰੀ ਦਰ ਲਗਭਗ 97 ਫ਼ੀਸਦ ਤੱਕ ਪਹੁੰਚ ਗਈ ਹੈ। ਭਾਰਤ ਦੀ ਰਿਕਵਰੀ ਦਰ ਵਿਸ਼ਵ ਪੱਧਰ 'ਤੇ ਸਭ ਤੋਂ ਉੱਚੀ ਬਣੀ ਹੋਈ ਹੈ।
1,03,73,606 ਲੋਕਾਂ ਨੇ ਰਿਕਵਰੀ ਦਰਜ ਕੀਤੀ ਹੈ । ਪਿਛਲੇ 24 ਘੰਟਿਆਂ ਦੌਰਾਨ 14,301 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 1.75 ਲੱਖ (1,73,740) ਹੋ ਗਈ ਹੈ। ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਚੋਂ ਸਿਰਫ 1.62 ਫ਼ੀਸਦ ਰਹਿ ਗਈ ਹੈ।

ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਕੌਮੀ ਰੁਝਾਨ ਤੋਂ ਬਾਅਦ, 31 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ।

78 % ਐਕਟਿਵ ਮਾਮਲੇ ਪੰਜ ਰਾਜਾਂ ਵਿੱਚ ਕੇਂਦਰਿਤ ਪਾਏ ਜਾ ਰਹੇ ਹਨ ਜਿਹਨਾਂ ਵਿੱਚ. ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਪੱਛਮੀ ਬੰਗਾਲ ਸ਼ਾਮਲ ਹਨ।

28 ਜਨਵਰੀ, 2021 ਨੂੰ, ਸਵੇਰੇ 7:30 ਵਜੇ ਤੱਕ, ਦੇਸ਼ ਭਰ ਵਿੱਚ ਚਲ ਰਹੇ ਕੋਵਿਡ-19 ਟੀਕਾਕਰਨ ਅਭਿਆਸ ਤਹਿਤ 23.5 ਲੱਖ (23,55,979) ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਮੁਕੰਮਲ ਕੀਤਾ ਜਾ ਚੁੱਕਾ ਹੈ।
ਪਿਛਲੇ 24 ਘੰਟਿਆਂ ਦੌਰਾਨ, 6,102 ਸੈਸ਼ਨਾਂ ਰਾਹੀਂ 3,26,499 ਲੋਕਾਂ ਨੂੰ ਕੋਵਿਡ 19 ਦਾ ਟੀਕਾ ਲਗਾਇਆ ਜਾ ਚੁੱਕਾ ਹੈ । ਹੁਣ ਤੱਕ 42,674 ਸੈਸ਼ਨ ਆਯੋਜਿਤ ਕੀਤੇ ਗਏ ਹਨ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 77.84 ਫ਼ੀਸਦ ਮਾਮਲਿਆਂ ਨੂੰ 7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਇੱਕ ਦਿਨ ਦੌਰਾਨ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 5,006 ਨਵੇਂ ਰਿਕਵਰ ਕੀਤੇ ਗਏ ਕੇਸਾਂ ਨਾਲ ਦਰਜ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 2,556 , ਉਸ ਤੋਂ ਬਾਅਦ ਕਰਨਾਟਕ ਵਿੱਚ 944 ਕੇਸ ਰਿਕਵਰ ਹੋਏ ਹਨ ।
ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ 11,666 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਹੋਏ।
81.96 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ 5,659 ਰਿਪੋਰਟ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,171 ਜਦੋਂ ਕਿ ਤਾਮਿਲਨਾਡੂ ਵਿੱਚ 512 ਨਵੇਂ ਮਾਮਲੇ ਦਰਜ ਹੋਏ ਹਨ।

ਪਿਛਲੇ 24 ਘੰਟਿਆਂ ਵਿੱਚ 123 ਮੌਤਾਂ ਦਰਜ ਹੋਈਆਂ ਹਨ।
ਸੱਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨਵੀਂਆਂ ਦਰਜ ਮੌਤਾਂ ਵਿੱਚ 75.61 ਫੀਸਦ ਦਾ ਹਿੱਸਾ ਪਾ ਰਹੇ ਹਨ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (32) ਮੌਤਾਂ ਹੋਈਆਂ ਹਨ। ਕੇਰਲ ਵਿੱਚ ਰੋਜ਼ਾਨਾ 20 ਮੌਤਾਂ ਅਤੇ ਪੰਜਾਬ ਵਿੱਚ ਕੋਰੋਨਾ ਨਾਲ 10 ਮਰੀਜ਼ਾਂ ਦੀ ਮੌਤ ਹੋਈ ਹੈ।

****
ਐਮਵੀ / ਐਸਜੇ
(रिलीज़ आईडी: 1693001)
आगंतुक पटल : 284
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam