ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਲੋਂ ਕੋਵਿਡ 19 ਟ੍ਰੈਕਜੈਕਟਰੀ ਦੌਰਾਨ ਇੱਕ ਹੋਰ ਮਹੱਤਵਪੂਰਣ ਪ੍ਰਾਪਤੀ ਦਰਜ - ਐਕਟਿਵ ਮਾਮਲਿਆਂ ਦੀ ਗਿਣਤੀ 6 ਮਹੀਨਿਆਂ ਅਤੇ 24 ਦਿਨਾਂ ਬਾਅਦ ਖਿਸਕ ਕੇ 2 ਲੱਖ ਤੋਂ ਘੱਟ ਹੋ ਗਈ ਹੈ
ਪਿਛਲੇ 7 ਦਿਨਾਂ ਦੌਰਾਨ, ਭਾਰਤ ਵਿੱਚ ਪ੍ਰਤੀ 10 ਮਿਲੀਅਨ ਦੀ ਆਬਾਦੀ ਮਗਰ ਸਭ ਤੋਂ ਘੱਟ ਕੋਵਿਡ -19 ਦੇ ਮਾਮਲੇ ਦਰਜ ਕੀਤੇ ਗਏ ਹਨ
ਕੁੱਲ 6,74,835 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ
ਪਿਛਲੇ 24 ਘੰਟਿਆਂ ਵਿੱਚ 2,20,786 ਲੋਕਾਂ ਦਾ 3,860 ਸੈਸ਼ਨਾਂ ਦੌਰਾਨ ਟੀਕਾਕਰਣ ਕੀਤਾ ਗਿਆ
Posted On:
20 JAN 2021 12:34PM by PIB Chandigarh
ਭਾਰਤ ਨੇ ਅੱਜ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ । ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2 ਲੱਖ ਤੋਂ ਹੇਠਾਂ ਆ ਕੇ 1,97,201 ਹੋ ਗਈ ਹੈ। ਇਹ ਗਿਣਤੀ ਕੁੱਲ ਪੋਜ਼ੀਟਿਵ ਮਾਮਲਿਆਂ ਦੀ ਸਿਰਫ 1.86 ਫ਼ੀਸਦ ਰਹਿ ਗਈ ਹੈ । ਇਹ 207 ਦਿਨਾਂ ਬਾਅਦ ਸਭ ਤੋਂ ਘੱਟ ਗਿਣਤੀ ਹੈ, 27 ਜੂਨ, 2020 ਨੂੰ ਕੁੱਲ ਐਕਟਿਵ ਕੇਸ 1,97,387 ਦਰਜ ਕੀਤੇ ਗਏ ਸਨ।
ਪਿਛਲੇ 24 ਘੰਟਿਆਂ ਦੌਰਾਨ 16,988 ਕੇਸਾਂ ਵਿੱਚ ਪੀੜਤ ਵਿਅਕਤੀਆਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਇਸ ਨਾਲ ਕੁੱਲ ਸਰਗਰਮ ਕੇਸ ਭਾਰ ਤੋਂ 3327 ਦੀ ਕਮੀ ਆਈ ਹੈ।
ਇਨ੍ਹਾਂ ਐਕਟਿਵ ਮਾਮਲਿਆਂ ਵਿੱਚੋਂ 72 ਫ਼ੀਸਦ ਸਿਰਫ 5 ਰਾਜਾਂ ਵਿੱਚ ਕੇਂਦ੍ਰਿਤ ਹਨ ।
34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 10,000 ਤੋਂ ਘੱਟ ਐਕਟਿਵ ਮਾਮਲੇ ਹਨ।
ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਨਿਰੰਤਰ ਘੱਟਣ ਦਾ ਰੁਝਾਨ ਦਰਸ਼ਾ ਰਹੇ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਕੁਝ ਹੱਦ ਤਕ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ।
ਗਲੋਬਰ ਪੱਧਰ 'ਤੇ, ਭਾਰਤ ਵਿੱਚ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਨਵੇਂ ਪੁਸ਼ਟੀ ਵਾਲੇ ਕੋਵਿਡ-19 ਕੇਸ ਰੋਜ਼ਾਨਾ ਸਭ ਤੋਂ ਘੱਟ ਦਰਜ ਕੀਤੇ ਜਾ ਰਹੇ ਹਨ।
20 ਜਨਵਰੀ, 2021 ਨੂੰ, ਸਵੇਰੇ 7 ਵਜੇ ਤੱਕ, ਕੁੱਲ 6,74,835 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ I ਪਿਛਲੇ 24 ਘੰਟਿਆਂ ਦੌਰਾਨ 2,20,786 ਲੋਕਾਂ ਨੂੰ 3,860 ਸੈਸ਼ਨਾਂ ਵਿੱਚ ਟੀਕਾ ਲਗਾਇਆ ਗਿਆ । ਹੁਣ ਤੱਕ ਟੀਕਾਕਰਣ ਦੇ 11,720 ਸੈਸ਼ਨ ਆਯੋਜਿਤ ਕੀਤੇ ਗਏ ਹਨ।
S. No.
|
State/UT
|
Beneficiaries vaccinated
|
1
|
A & N Islands
|
644
|
2
|
Andhra Pradesh
|
65,597
|
3
|
Arunachal Pradesh
|
2,805
|
4
|
Assam
|
7,585
|
5
|
Bihar
|
47,395
|
6
|
Chandigarh
|
469
|
7
|
Chhattisgarh
|
10,872
|
8
|
Dadra & Nagar Haveli
|
125
|
9
|
Daman & Diu
|
94
|
10
|
Delhi
|
12,902
|
11
|
Goa
|
426
|
12
|
Gujarat
|
21,832
|
13
|
Haryana
|
28,771
|
14
|
Himachal Pradesh
|
5,049
|
15
|
Jammu & Kashmir
|
4,414
|
16
|
Jharkhand
|
8,808
|
17
|
Karnataka
|
82,975
|
18
|
Kerala
|
24,007
|
19
|
Ladakh
|
119
|
20
|
Lakshadweep
|
369
|
21
|
Madhya Pradesh
|
18,174
|
22
|
Maharashtra
|
33,484
|
23
|
Manipur
|
1111
|
24
|
Meghalaya
|
1037
|
25
|
Mizoram
|
1091
|
26
|
Nagaland
|
2,360
|
27
|
Odisha
|
60,797
|
28
|
Puducherry
|
759
|
29
|
Punjab
|
5,567
|
30
|
Rajasthan
|
32,379
|
31
|
Sikkim
|
358
|
32
|
Tamil Nadu
|
25,908
|
33
|
Telangana
|
69,405
|
34
|
Tripura
|
3,734
|
35
|
Uttar Pradesh
|
22,644
|
36
|
Uttarakhand
|
6,119
|
37
|
West Bengal
|
43,559
|
38
|
Miscellaneous
|
21,091
|
|
Total
|
6,74,835
|
ਕੁੱਲ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ 1.02 ਕਰੋੜ (10,245,741) ਤੱਕ ਪਹੁੰਚ ਗਈ ਹੈ ।
ਕੁਝ ਦਿਨ ਪਹਿਲਾਂ ਕੁੱਲ ਰਿਕਵਰ ਹੋਏ ਕੇਸਾਂ ਦੀ ਗਿਣਤੀ ਨੇ ਹੁਣ ਤੱਕ ਦੇ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਇਕ ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਦੋਵਾਂ ਵਿੱਚਾਲੇ ਇਸ ਵੇਲੇ ਪਾੜਾ 10,048,540 'ਤੇ ਪਹੁੰਚ ਗਿਆ ਹੈ। ਰਿਕਵਰੀ ਦਰ ਅੱਜ ਹੋਰ ਸੁਧਾਰ ਦੇ ਨਾਲ 96.70 ਫੀਸਦ ਹੋ ਗਈ ਹੈ। ਇਹ ਫ਼ਰਕ ਨਿਰੰਤਰ ਵਧ ਰਿਹਾ ਹੈ ਕਿਉਂਕਿ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਲਗਾਤਾਰ ਪਛਾੜ ਰਹੇ ਹਨ ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 80.43 ਫ਼ੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਜਾ ਰਹੇ ਹਨ।
ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,516 ਰਿਕਵਰੀ ਦੇ ਕੇਸ ਦਰਜ ਕੀਤੇ ਗਏ ਹਨ । ਕੇਰਲ ਵਿੱਚ, 4296 ਵਿਅਕਤੀ ਰਿਕਵਰ ਹੋਏ ਹਨ। ਇਸ ਤੋਂ ਬਾਅਦ ਕਰਨਾਟਕ' ਚ 807 ਲੋਕ ਸਿਹਤਯਾਬ ਹੋਏ ਹਨ।
ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਦਾ 79.2 ਫ਼ੀਸਦ ਮਾਮਲੇ ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।
ਕੇਰਲ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ 6,186 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 2,294 ਨਵੇਂ ਮਾਮਲੇ ਸਾਹਮਣੇ ਆਏ ਹਨ।
ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ ; ਜਿਨ੍ਹਾਂ ਦੀ ਗਿਣਤੀ ਅੱਜ 162 ਦਰਜ ਹੋਈ ਹੈ।
ਛੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨਵੀਂਆਂ ਮੌਤਾਂ ਵਿੱਚ 71.6 ਫ਼ੀਸਦ ਦਾ ਹਿੱਸਾ ਪਾ ਰਹੇ ਹਨ।
ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਮਹਾਰਾਸ਼ਟਰ ਵਿੱਚ 50 ਰਿਪੋਰਟ ਹੋਈ ਹੈ, ਜਦੋਂਕਿ ਕੇਰਲ ਅਤੇ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਕ੍ਰਮਵਾਰ 26 ਅਤੇ 11 ਮੌਤਾਂ ਹੋਈਆਂ ਹਨ ।
**
ਐਮਵੀ / ਐਸਜੇ
(Release ID: 1690547)
Visitor Counter : 244
Read this release in:
English
,
Urdu
,
Marathi
,
Hindi
,
Assamese
,
Manipuri
,
Gujarati
,
Odia
,
Tamil
,
Telugu
,
Malayalam