ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦਾ 7 ਮਹੀਨਿਆਂ ਵਿੱਚ ਰੋਜ਼ਾਨਾ ਸਭ ਤੋਂ ਘੱਟ ਨਵੇਂ ਕੇਸ ਦਰਜ ਕਰਨ ਦਾ ਰਿਕਾਰਡ; ਪਿਛਲੇ 24 ਘੰਟਿਆਂ ਵਿੱਚ 10,064 ਐਕਟਿਵ ਕੇਸ ਪਾਏ ਗਏ
ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ ਐਕਟਿਵ ਮਾਮਲਿਆਂ ਦੀ ਗਿਣਤੀ ਦੇ ਦੁਗਣੇ ਤੋਂ ਵੀ ਵੱਧ
Posted On:
19 JAN 2021 11:29AM by PIB Chandigarh
ਭਾਰਤ ਨੇ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਕ ਮਹੱਤਵਪੂਰਨ ਮੀਲਪੱਥਰ ਨੂੰ ਪਾਰ ਕੀਤਾ ਹੈ । ਨਿੱਤ ਨਵੇਂ ਕੇਸਾਂ ਨੇ ਅੱਜ ਇੱਕ ਨਵੇਂ ਹੇਠਲੇ ਪੱਧਰ ਨੂੰ ਛੂਹ ਲਿਆ ਹੈ ।
ਸੱਤ ਮਹੀਨਿਆਂ ਬਾਅਦ ਪਿਛਲੇ 24 ਘੰਟਿਆਂ ਵਿੱਚ 10,064 ਰੋਜ਼ਾਨਾ ਨਵੇਂ ਕੇਸ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। 12 ਜੂਨ, 2021 ਨੂੰ ਰੋਜ਼ਾਨਾ ਨਵੇਂ ਕੇਸ 10,956 ਸਨ ।
ਭਾਰਤ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਅੱਜ ਘਟ ਕੇ 2 ਲੱਖ (2,00,528) ਰਹਿ ਗਈ ਹੈ।
ਭਾਰਤ ਦੇ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ ਸਿਰਫ 1.90 ਫੀਸਦ ਰਹਿ ਗਈ ਹੈ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਦੇ ਨਾਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ 19 ਦੇ ਟੀਕੇ ਲਗਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਟੀਕਾਕਰਣ ਕਰਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਮੌਜੂਦਾ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਦੋਗੁਣੀ ਵੱਧ ਰਿਪੋਰਟ ਹੋ ਰਹੀ ਹੈ।
ਪਿਛਲੇ 24 ਘੰਟਿਆਂ ਦੌਰਾਨ, 2,23,669 ਵਿਅਕਤੀਆਂ ਦਾ 3,930 ਸੈਸ਼ਨਾਂ ਵਿੱਚ ਟੀਕਾਕਰਣ ਕੀਤਾ ਗਿਆ ਹੈ। ਕੁੱਲ ਮਿਲਾ ਕੇ ਹੁਣ ਤਕ 4,54,049 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ (ਹੁਣ ਤੱਕ ਟੀਕਾਕਰਣ ਦੇ ਹੋਏ 7,860 ਸੈਸ਼ਨਾਂ ਦੌਰਾਨ )।
ਲਾਭਪਾਤਰੀਆਂ ਦਾ ਰਾਜਾਂ/ ਕੇਂਦਰ ਸ਼ਾਸਤ ਪ੍ਦੇਸ਼ਾ ਅਨੁਸਾਰ ਵੇਰਵਾ ਇਸ ਤਰ੍ਹਾਂ ਹੈ:-
S. No.
ਲੜੀ ਨੰਬਰ
|
State/UT
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
Beneficiaries vaccinated
ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ
|
1
|
A & N Islands ਅੰਡੇਮਾਨ ਅਤੇ ਨਿਕੋਬਾਰ ਟਾਪੂ
|
442
|
2
|
Andhra Pradesh ਆਂਧਰ- ਪ੍ਰਦੇਸ਼
|
46,680
|
3
|
Arunachal Pradesh ਅਰੁਣਾਚਲ ਪ੍ਰਦੇਸ਼
|
2,805
|
4
|
Assam ਅਸਾਮ
|
5,542
|
5
|
Bihar ਬਿਹਾਰ
|
33,389
|
6
|
Chandigarh ਚੰਡੀਗੜ੍ਹ
|
265
|
7
|
Chhattisgarh ਛੱਤੀਸਗੜ੍ਹ
|
10,872
|
8
|
Dadra & Nagar Haveli ਦਾਦਰਾ ਅਤੇ ਨਗਰ ਹਵੇਲੀ
|
80
|
9
|
Daman & Diu ਦਮਨ ਅਤੇ ਦਿਉ
|
43
|
10
|
Delhi ਦਿੱਲੀ
|
7,968
|
11
|
Goa ਗੋਆ
|
426
|
12
|
Gujarat ਗੁਜਰਾਤ
|
10,787
|
13
|
Haryana ਹਰਿਆਣਾ
|
17,642
|
14
|
Himachal Pradesh ਹਿਮਾਚਲ ਪ੍ਰਦੇਸ਼
|
4,817
|
15
|
Jammu & Kashmir ਜੰਮੂ ਅਤੇ ਕਸ਼ਮੀਰ
|
3,375
|
16
|
Jharkhand ਝਾਰਖੰਡ
|
6,059
|
17
|
Karnataka ਕਰਨਾਟਕ
|
66,392
|
18
|
Kerala ਕੇਰਲ
|
15,477
|
19
|
Ladakh ਲੱਦਾਖ
|
119
|
20
|
Lakshadweep ਲਕਸ਼ਦਵੀਪ
|
201
|
21
|
Madhya Pradesh ਮੱਧ ਪ੍ਰਦੇਸ਼
|
18,174
|
22
|
Maharashtra ਮਹਾਰਾਸ਼ਟਰ
|
18,582
|
23
|
Manipur ਮਨੀਪੁਰ
|
978
|
24
|
Meghalaya ਮੇਘਾਲਿਆ
|
530
|
25
|
Mizoram ਮਿਜ਼ੋਰਮ
|
554
|
26
|
Nagaland ਨਾਗਾਲੈਂਡ
|
1,436
|
27
|
Odisha ਓਡੀਸ਼ਾ
|
46,506
|
28
|
Puducherry ਪੁਡੂਚੇਰੀ
|
554
|
29
|
Punjab ਪੰਜਾਬ
|
3,318
|
30
|
Rajasthan ਰਾਜਸਥਾਨ
|
23,546
|
31
|
Sikkim ਸਿੱਕਮ
|
120
|
32
|
Tamil Nadu ਤਾਮਿਲਨਾਡੂ
|
16,462
|
33
|
Telangana ਤੇਲੰਗਾਨਾ
|
17,408
|
34
|
Tripura ਤ੍ਰਿਪੁਰਾ
|
1,736
|
35
|
Uttar Pradesh ਉੱਤਰ ਪ੍ਰਦੇਸ਼
|
22,644
|
36
|
Uttarakhand ਉਤਰਾਖੰਡ
|
4,237
|
37
|
West Bengal ਪੱਛਮੀ ਬੰਗਾਲ
|
29,866
|
38
|
Miscellaneous ਫੁਟਕਲ
|
14,017
|
ਟੈਸਟਿੰਗ ਢਾਂਚੇ ਦੀ ਗਿਣਤੀ ਵਿੱਚ ਵਾਧੇ ਦੇ ਨਾਲ ਪੋਜ਼ੀਟੀਵਿਟੀ ਦਰ ਵਿੱਚ ਇੱਕ ਡੂੰਘੀ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ।
ਭਾਰਤ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਘੱਟ ਕੇ 1.97 ਫੀਸਦ ਦਰਜ ਹੋ ਰਹੀ ਹੈ।
22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਦਰਜ ਹੋ ਰਹੀ ਹੈ।
13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਵੱਧ ਦਰਜ ਹੋ ਰਹੀ ਹੈ।
ਦੇਸ਼ ਵਿੱਚ ਪਿਛਲੇ 8 ਮਹੀਨਿਆਂ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ 140 ਤੋਂ ਘੱਟ ਮੌਤਾਂ (137 ਮੌਤਾਂ) ਦਰਜ ਕੀਤੀਆਂ ਗਈਆਂ ਹਨ।
ਭਾਰਤ ਦੀ ਰਿਕਵਰੀ ਦਰ ਅੱਜ 96.66 ਫ਼ੀਸਦ ਤੱਕ ਪਹੁੰਚ ਗਈ ਹੈ। ਰਿਕਵਰੀ ਦੀ ਕੁੱਲ ਗਿਣਤੀ ਵੱਧ ਕੇ 1,02,28,753 ਨੂੰ ਛੂਹ ਗਈ ਹੈ ਜਦਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਅੱਜ 2,08,012 ਰਹਿ ਗਈ ਹੈ।
.
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 17,411 ਰਿਕਵਰੀਆਂ ਦਰਜ ਕੀਤੀ ਗਈਆਂ ਹਨ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 80.41 ਫੀਸਦ ਮਾਮਲੇ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰਿਪੋਰਟ ਕੀਤੇ ਗਏ ਹਨ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 3,921 ਨਵੇਂ ਰਿਕਵਰੀ ਦੇ ਮਾਮਲੇ ਰਿਪੋਰਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 3,854 ਵਿਅਕਤੀ ਰਿਕਵਰ ਹੋਏ ਹਨ, ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 1,301 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।
ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 71.76 ਫੀਸਦ ਮਾਮਲੇ ਛੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਸਭ ਤੋਂ ਵੱਧ ਗਿਣਤੀ 3,466 ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਕ੍ਰਮਵਾਰ 1,924 ਅਤੇ 551 ਨਵੇਂ ਪੁਸ਼ਟੀ ਵਾਲੇ ਮਾਮਲੇ ਰਿਪੋਰਟ ਕੀਤੇ ਗਏ ਹਨ।
ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਕੁੱਲ ਮੌਤਾਂ ਦੀ ਹਿੱਸੇਦਾਰੀ 72.99 ਫ਼ੀਸਦ ਦਸੀ ਹੈ।
ਮਹਾਰਾਸ਼ਟਰ ਵਿੱਚ 35 ਮੌਤਾਂ ਰਿਪੋਰਟ ਹੋਈਆਂ ਹਨ। ਕੇਰਲ ਵਿੱਚ ਵੀ 17 ਵਿਅਕਤੀਆਂ ਦੀ ਮੌਤ ਦਰਜ ਕੀਤੀ ਗਈ ਹੈ ਜਦੋਂ ਕਿ ਪੱਛਮੀ ਬੰਗਾਲ ਵਿੱਚ 10 ਨਵੀਆਂ ਮੌਤਾਂ ਰਿਪੋਰਟ ਹੋਈਆਂ ਹਨ ।
****
ਐਮ ਵੀ
(Release ID: 1690132)
Visitor Counter : 235
Read this release in:
Assamese
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada