ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ-ਫਸਲ ਬੀਮਾ ਯੋਜਨਾ (ਪੀਐੱਮ-ਐੱਫਬੀਵਾਈ) ਦੇ 5 ਸਾਲ ਪੂਰੇ ਹੋਣ 'ਤੇ ਲਾਭਾਰਥੀਆਂ ਨੂੰ ਵਧਾਈਆਂ ਦਿੱਤੀਆਂ

Posted On: 13 JAN 2021 11:37AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ-ਫਸਲ ਬੀਮਾ ਯੋਜਨਾ (ਪੀਐੱਮ-ਐੱਫਬੀਵਾਈ) ਦੇ 5 ਸਾਲ ਪੂਰੇ ਹੋਣ ਤੇ ਸਾਰੇ ਲਾਭਾਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ।

 

ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਦੇਸ਼ ਦੇ ਅੰਨਦਾਤਿਆਂ ਨੂੰ ਕੁਦਰਤ ਦੇ ਪ੍ਰਕੋਪ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅੱਜ 5 ਸਾਲ ਪੂਰੇ ਹੋ ਗਏ ਹਨ। ਇਸ ਸਕੀਮ ਦੇ ਤਹਿਤ ਨੁਕਸਾਨ ਦੀ ਕਵਰੇਜ ਵਧਾਉਣ ਅਤੇ ਜੋਖਮ ਘੱਟ ਹੋਣ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਇਆ ਹੈ। ਇਸ ਦੇ ਸਾਰੇ ਲਾਭਾਰਥੀਆਂ ਨੂੰ ਬਹੁਤ-ਬਹੁਤ ਵਧਾਈਆਂ।

 

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਕਿਵੇਂ ਕਿਸਾਨਾਂ ਨੂੰ ਅਧਿਕ ਤੋਂ ਅਧਿਕ ਲਾਭ ਸੁਨਿਸ਼ਚਿਤ ਕੀਤਾ ਹੈ?

ਦਾਅਵਿਆਂ ਦੇ ਨਿਪਟਾਰੇ ਵਿੱਚ ਕਿਵੇਂ ਪੂਰੀ ਪਾਰਦਰਸ਼ਤਾ ਵਰਤੀ ਗਈ ਹੈ?

ਪੀਐੱਮ-ਐੱਫਬੀਵਾਈ ਨਾਲ ਸਬੰਧਿਤ ਅਜਿਹੀ ਸਾਰੀ ਜਾਣਕਾਰੀ ਨਮੋ ਐਪ ਦੇ Your Voice ਸੈਕਸ਼ਨ ਵਿੱਚ ਰੱਖੀ ਗਈ ਹੈ। ਜਾਣੋ ਅਤੇ ਸ਼ੇਅਰ ਕਰੋ।"

 

 

 

 

 

***

 

ਡੀਐੱਸ/ਐੱਸਐੱਚ



(Release ID: 1688209) Visitor Counter : 136