ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ 18 ਕਰੋੜ ਤੋਂ ਵੀ ਜ਼ਿਆਦਾ ਟੈਸਟਾਂ ਦੇ ਨਾਲ ਟੈਸਟਿੰਗ ਅੰਕੜੇ ਵਿੱਚ ਬੇਮਿਸਾਲ ਵਾਧਾ ਦਰਜ ਕੀਤਾ


15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੌਜ਼ੀਟੀਵਿਟੀ ਦਰ ਕੌਮੀ ਅੋਸਤ ਨਾਲੋਂ ਘੱਟ ਹੈ
ਤੀਜੀ ਦੇਸ਼ ਵਿਆਪੀ ਡ੍ਰਾਈ ਰਨ ਵਿੱਚ 33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 615 ਜ਼ਿਲ੍ਹਿਆਂ ਦੇ 4895 ਸੈਸ਼ਨ ਸਾਈਟਾਂ ਨੂੰ ਕਵਰ ਕੀਤਾ ਗਿਆ ਹੈ

Posted On: 09 JAN 2021 12:20PM by PIB Chandigarh

ਭਾਰਤ ਨੇ ਕੋਵਿਡ-19 ਦੇ ਕੁੱਲ ਟੈਸਟਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਹੈ। ਇਹ ਗਿਣਤੀ ਅੱਜ 18 ਕਰੋੜ (18,02,53,315) ਕੁੱਲ ਟੈਸਟਾਂ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ 9,16,951 ਕੋਵਿਡ ਸੰਬੰਧਿਤ ਟੈਸਟ ਕੀਤੇ ਗਏ ਸਨ।

 

http://static.pib.gov.in/WriteReadData/userfiles/image/image001HEV7.jpg

ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਵਿੱਚ ਚਲਾਏ ਗਏ ਅਹਿਮ ਪ੍ਰੋਗਰਾਮਾਂ ਨੇ ਟੈਸਟਿੰਗ ਦੀ ਗਿਣਤੀ ਦੇ ਵਾਧੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੇਸ਼ ਵਿੱਚ ਅੱਜ 2316 ਟੈਸਟਿੰਗ ਲੈਬਾਂ ਮੌਜੂਦ ਹਨ ।  1201 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 1115 ਨਿਜੀ ਪ੍ਰਯੋਗਸ਼ਾਲਾਵਾਂ ਦੀ ਮਦਦ ਨਾਲ ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਦਰਜ ਹੋਇਆ ਹੈ।

ਨਿਰਧਾਰਤ ਨੇਮਾਂ ਦੇ ਅਧਾਰ 'ਤੇ ਵਿਆਪਕ ਟੈਸਟਿੰਗ ਦੇ ਉੱਚ ਪੱਧਰੀ ਨਤੀਜੇ ਵਜੋਂ ਕੌਮੀ ਪੌਜ਼ੀਟੀਵਿਟੀ ਦਰ ਵਿਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ।

 

http://static.pib.gov.in/WriteReadData/userfiles/image/image002RJKN.jpg

 ਟੈਸਟਿੰਗ ਦੇ ਕੁੱਲ ਅੰਕੜੇ ਵੱਲੋਂ 18 ਕਰੋੜ ਦੀ ਗਿਣਤੀ ਨੂੰ ਪਾਰ ਕਰਨ ਦੇ ਨਾਲ- ਨਾਲ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ ਵਿੱਚ ਲਗਾਤਾਰ ਗਿਰਾਵਟ ਵੀ ਜਾਰੀ ਹੈ। ਕੌਮੀ ਕੁੱਲ ਪੌਜ਼ੀਟੀਵਿਟੀ ਦਰ ਅੱਜ 5.79 ਫੀਸਦ ਰਹਿ ਗਈ ਹੈ। ਇਹ ਪੰਜ ਮਹੀਨਿਆਂ ਦੇ ਅਰਸੇ ਵਿੱਚ 8.93 ਫੀਸਦ ਤੋਂ ਘਟ ਕੇ 5.79 ਫੀਸਦ ਹੋ ਗਈ ਹੈ।

http://static.pib.gov.in/WriteReadData/userfiles/image/image003HVZB.jpg

15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੌਜ਼ੀਟੀਵਿਟੀ ਦਰ  ਰਾਸ਼ਟਰੀ ਔਸਤ ਨਾਲੋਂ  ਘੱਟ ਦਰਜ ਹੋ ਰਹਿ ਹੈ। 1.44 ਫੀਸਦ ਦੇ ਨਾਲ ਬਿਹਾਰ ਵਿੱਚ ਸਭ ਤੋਂ ਘੱਟ ਪੌਜ਼ੀਟੀਵਿਟੀ ਦਰ ਰਿਪੋਰਟ ਕੀਤੀ ਜਾ ਰਹੀ ਹੈ।

 

http://static.pib.gov.in/WriteReadData/userfiles/image/image004D7F3.jpg

ਭਾਰਤ ਵਿੱਚ ਪ੍ਰਤੀ ਮਿਲੀਅਨ ਟੈਸਟ (ਟੀਪੀਐਮ) ਗਿਣਤੀ ਅੱਜ 130618.3 ਹੋ ਗਈ ਹੈ । ਟੈਸਟਿੰਗ ਢਾੰਚੇ ਦੇ ਵਿੱਚ ਵਾਧੇ ਦੇ ਨਾਲ -ਨਾਲ, ਟੀਪੀਐਮ ਵੀ ਤੇਜ਼ੀ ਨਾਲ ਵੱਧ ਰਹੇ ਹਨ।

http://static.pib.gov.in/WriteReadData/userfiles/image/image00524U5.jpg

22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਔਸਤ ਨਾਲੋਂ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ ਬਿਹਤਰ ਟੈਸਟ ਹੋ ਰਹੇ ਹਨ।

http://static.pib.gov.in/WriteReadData/userfiles/image/image00633S2.jpg

ਕੌਮੀ ਅੰਕੜੇ ਦੇ ਮੁਕਾਬਲੇ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀ ਮਿਲੀਅਨ ਆਬਾਦੀ ਮਗਰ ਘੱਟ ਟੈਸਟ ਹੋ ਰਹੇ ਹਨ, ਜੋ ਇਨ੍ਹਾਂ ਖੇਤਰਾਂ ਵਿੱਚ ਉੱਚ ਟੈਸਟਿੰਗ ਦੀ ਲੋੜ ਨੂੰ ਦਰਸਾਉਂਦੀਆਂ ਹਨ।

 

http://static.pib.gov.in/WriteReadData/userfiles/image/image007H308.jpg

 

ਭਾਰਤ ਨੇ ਇਸੇ ਸਮੇਂ ਦੌਰਾਨ 19,253 ਨਵੀਆਂ ਰਿਕਵਰੀਆਂ ਵੀ ਦਰਜ ਕੀਤੀਆਂ ਗਈਆਂ ਸਨ ਜਿਸ ਕਾਰਨ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ ਹੋਰ ਕਮੀ ਦਰਜ ਹੋ ਰਹੀ ਹੈ। ਭਾਰਤ ਦੇ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ 2,24,190 ਰਹਿ ਗਈ ਹੈ। ਹੁਣ ਭਾਰਤ ਦੇ ਕੁਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਪੌਜ਼ੀਟੀਵਿਟੀ ਮਾਮਲਿਆਂ ਦਾ ਮੌਜੂਦਾ ਅੰਕੜਾ ਸਿਰਫ 2.15 ਫੀਸਦ ਰਹਿ ਗਿਆ ਹੈ। 

ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਗਿਣਤੀ ਅੱਜ 10,056,651 ਹੋ ਗਈ ਹੈ। ਰਿਕਵਰੀ ਦਰ ਵਿੱਚ 96.41ਫੀਸਦ ਤੱਕ ਸੁਧਾਰ ਦਰਜ ਹੋਇਆ ਹੈ। ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਇਹ ਪਾੜਾ ਵੱਧ ਕੇ 9,832,461 ਹੋ ਗਿਆ ਹੈ।

ਕੇਰਲ ਵਿੱਚ 5,324 ਵਿਅਕਤੀ ਕੋਵਿਡ  ਤੋਂ ਰਿਕਵਰ ਹੁੰਦੇ ਦੇਖੇ ਗਏ ਹਨ। ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 2,890 ਅਤੇ 1,136 ਨਵੀਂਆਂ ਰਿਕਵਰੀਆਂ ਦਰਜ ਹੋਈਆਂ ਹਨ।

 

http://static.pib.gov.in/WriteReadData/userfiles/image/image0084JQ7.jpg

ਪਿਛਲੇ 24 ਘੰਟਿਆਂ ਦੌਰਾਨ 18,222 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 79.83 ਫੀਸਦ ਦਾ ਯੋਗਦਾਨ ਪਾਇਆ ਹੈ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,142 ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 3,693 ਨਵੇਂ ਕੇਸ ਦਰਜ ਕੀਤੇ ਗਏ ਜਦੋਂਕਿ ਕਰਨਾਟਕ ਵਿੱਚ ਕੱਲ੍ਹ ਰੋਜ਼ਾਨਾ 970 ਕੇਸ ਦਰਜ ਕੀਤੇ ਗਏ ਹਨ।

 

http://static.pib.gov.in/WriteReadData/userfiles/image/image009FF24.jpg

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ  228 ਮਾਮਲਿਆਂ ਵਿੱਚ 76.32 ਫੀਸਦ ਮਾਮਲੇ ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

ਮਹਾਰਾਸ਼ਟਰ ਵਿੱਚ 73 ਮੌਤਾਂ ਰਿਪੋਰਟ ਹੋਈਆਂ ਹਨ। ਕੇਰਲ ਵਿੱਚ 23 ਵਿਅਕਤੀਆਂ ਦੀ ਮੌਤ ਤੋਂ ਬਾਅਦ ਪੱਛਮੀ ਬੰਗਾਲ ਵਿੱਚ  21 ਲੋਕਾਂ ਦੀ ਮੌਤ ਹੋਈ ਹੈ।

 

 

http://static.pib.gov.in/WriteReadData/userfiles/image/image010Y7KE.jpg

ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਕੱਲ ਤੀਜੀ ਵੱਡੀ ਪੱਧਰ 'ਤੇ ਮੌਕ ਡਰਿੱਲ ਕੀਤੀ ਗਈ ਇਸ ਦੇਸ਼ ਵਿਆਪੀ ਡ੍ਰਾਈ ਰਨ ਵਿੱਚ 33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 615 ਜ਼ਿਲ੍ਹਿਆਂ ਦੇ 4895 ਸੈਸ਼ਨ ਸਾਈਟਾਂ ਨੂੰ ਕਵਰ ਕੀਤਾ ਗਿਆ ਹੈ ਜਿਸ ਨਾਲ ਨਿਰਵਿਘਨ ਅਤੇ ਗੜਬੜੀ ਮੁਕਤ ਟੀਕਾਕਰਨ ਸਬੰਧੀ ਪ੍ਸ਼ਾਸਕੀ ਪ੍ਰਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ ।

 

****

ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 9 ਜਨਵਰੀ 2021/1



(Release ID: 1687346) Visitor Counter : 288