ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਇਕ ਬੇਮਿਸਾਲ ਚੋਟੀ ਪਾਰ ਕੀਤੀ, ਕੁੱਲ ਕੋਵਿਡ ਰਿਕਵਰੀਜ਼ ਨੇ 1 ਕਰੋੜ ਦਾ ਅੰਕੜਾ ਪਾਰ ਕੀਤਾ
ਰਿਕਵਰ ਮਾਮਲੇ ਐਕਟਿਵ ਕੇਸਾਂ ਨਾਲੋਂ 44 ਗੁਣਾ ਹੋਏ
ਪੰਜ ਰਾਜਾਂ ਤੋਂ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ 51 ਫੀਸਦ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ
Posted On:
07 JAN 2021 12:11PM by PIB Chandigarh
ਭਾਰਤ ਨੇ ਅੱਜ ਕੋਵਿਡ ਖ਼ਿਲਾਫ਼ ਆਪਣੀ ਲੜਾਈ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ।
ਰਿਕਵਰੀ ਦੇ ਮਾਮਲਿਆਂ ਦੀ ਕੁੱਲ ਗਿਣਤੀ 1 ਕਰੋੜ ਦੇ ਅੰਕੜੇ (10,016,859) ਨੂੰ ਪਾਰ ਕਰ ਗਈ ਹੈ। ਭਾਰਤ ਵੱਲੋਂ ਦਰਜ ਰਿਕਵਰੀ ਵਿਸ਼ਵ ਵਿੱਚ ਸਭ ਤੋਂ ਵੱਧ ਹੈ ।
ਪਿਛਲੇ 24 ਘੰਟਿਆਂ ਵਿੱਚ 19,587 ਹੋਰ ਵਿਅਕਤੀ ਠੀਕ ਹੋਏ ਹਨ ਅਤੇ ਪੁਸ਼ਟੀ ਵਾਲੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ ਅੱਗੇ ਹੋਰ ਵਧ ਕੇ 96.36 ਫੀਸਦ ਹੋ ਗਈ ਹੈ। ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਰਿਕਵਰੀ ਦੇ ਮਾਮਲਿਆਂ ਵਿਚਲਾ ਪਾੜਾ( 97,88,776) ਲਗਾਤਾਰ ਵਧ ਰਿਹਾ ਹੈ।
ਰਿਕਵਰ ਕੇਸ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ 44 ਗੁਣਾ ਵਧ ਹੋ ਗਏ ਹਨ।
ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਾਮਲੇ ਅੱਜ 2,28,083 ਹੋ ਗਏ ਹਨ ਅਤੇ ਕੁਲ ਪੁਸ਼ਟੀ ਵਾਲੇ ਪੋਜੀਟਿਵ ਮਾਮਲਿਆਂ ਵਿਚੋਂ ਸਿਰਫ 2.19 ਫੀਸਦ ਰਹਿ ਗਏ ਹਨ।
ਕੁੱਲ ਰਿਕਵਰ ਕੇਸਾਂ ਵਿਚੋਂ 51ਫੀਸਦ ਕੇਸ ਪੰਜ ਰਾਜਾਂ - ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਕੇਂਦਰਿਤ ਹਨ।
ਰਾਸ਼ਟਰੀ ਰਿਕਵਰੀ ਦੀ ਦਰ 96.36 ਫੀਸਦ ਪਹੁੰਚ ਗਈ ਹੈ। ਰਾਸ਼ਟਰੀ ਅੋਸਤ ਦੇ ਬਾਅਦ, ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚਲੀ ਰਿਕਵਰੀ ਦਰ 90 ਫ਼ੀਸਦ ਤੋਂ ਵੱਧ ਹੋ ਗਈ ਹੈ।
ਭਾਰਤ ਦੀ ਰਿਕਵਰੀ ਦਰ ਵਿਸ਼ਵ ਵਿੱਚ ਸਭ ਤੋਂ ਉੱਚ ਦਰਜ ਕੀਤੀ ਜਾ ਰਹੀ ਹੈ। ਜ਼ਿਆਦਾ ਪੁਸ਼ਟੀ ਵਾਲੇ ਮਾਮਲਿਆਂ ਵਾਲੇ ਦੇਸ਼ ਭਾਰਤ ਨਾਲੋਂ ਘੱਟ ਰਿਕਵਰੀ ਰੇਟ ਦਰਜ ਕਰਵਾ ਰਹੇ ਹਨ।
ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿਸਥਾਰ ਦੇ ਨਾਲ, ਭਾਰਤ ਦੀ ਕੁੱਲ ਪੋਜੀਟਿਵ ਦਰ ਵੀ ਕਾਫ਼ੀ ਹੇਠਾਂ ਆ ਗਈ ਹੈ। ਰੋਜ਼ਾਨਾ ਪੋਜੀਟੀਵਿਟੀ ਦਰ 3 ਫ਼ੀਸਦ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ।
17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜੀਟੀਵਿਟੀ ਦਰ ਕੌਮੀ ਅੋਸਤ ਨਾਲੋਂ ਵਧੇਰੇ ਹੈ।
ਨਵੇਂ ਰਿਕਵਰ ਕੇਸਾਂ ਵਿੱਚੋਂ 79.08 ਫ਼ੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।
ਕੇਰਲ ਵਿੱਚ 5,110 ਕੇਸਾਂ ਨਾਲ ਇੱਕ ਦਿਨ ਦੀ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,570 ਨਵੇਂ ਰਿਕਵਰੀ ਦੇ ਮਾਮਲੇ ਹਨ।
ਨਵੇਂ ਪੁਸ਼ਟੀ ਕੀਤੇ ਕੇਸਾਂ ਵਿਚੋਂ 83.88 ਫੀਸਦ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 6,394 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 4,382 ਨਵੇਂ ਕੇਸ ਜਦੋਂਕਿ ਛੱਤੀਸਗੜ੍ਹ ਵਿੱਚ ਕੱਲ੍ਹ 1,050 ਨਵੇਂ ਕੇਸ ਦਰਜ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ 222 ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ 67.57 ਫੀਸਦ ਮੌਤਾਂ ਛੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੀ ਕੇਂਦਰਿਤ ਹਨ।
ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ (66 ਮੌਤਾਂ) ਦੀ ਰਿਪੋਰਟ ਕੀਤੀਆਂ ਗਈਆਂ ਹਨ। ਕੇਰਲ ਵਿੱਚ ਵੀ ਦੀ ਮੌਤਾਂ ਦੀ ਸੰਖਿਆ 25 ਦਰਜ ਹੋਈ ਹੈ ਜਦੋਂ ਕਿ ਪੱਛਮੀ ਬੰਗਾਲ ਵਿੱਚ 22 ਨਵੀਆਂ ਮੌਤਾਂ ਹੋਈਆਂ ਹਨ।
****
ਐਮਵੀ / ਐਸਜੇ
(Release ID: 1686861)
Visitor Counter : 238
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam