ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ; ਪਿਛਲੇ 12 ਦਿਨਾਂ ਤੋਂ ਦੇਸ਼ ਵਿੱਚ ਲਗਾਤਾਰ 300 ਤੋਂ ਘੱਟ ਮੌਤਾਂ
ਭਾਰਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ 2.27 ਲੱਖ ਹੋ ਗਈ ਹੈ, ਕੁਲ ਸੰਕਰਮਿਤ ਹੁਣ ਸੁੰਗੜ ਕੇ 2.19 ਫੀਸਦ ਹੋਏ
ਬ੍ਰਿਟੇਨ ਵਿੱਚ ਪਾਏ ਗਏ ਨੋਵਲ ਕੋਰੋਨਾ ਵਾਇਰਸ ਦੇ ਨਵੇਂ ਵਾਇਰਸ ਨਾਲ ਸੰਕਰਮਿਤ ਕੁੱਲ ਵਿਅਕਤੀਆਂ ਗਿਣਤੀ 71 ਹੋਈ
Posted On:
06 JAN 2021 11:09AM by PIB Chandigarh
ਦੇਸ਼ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ । ਪਿਛਲੇ 12 ਦਿਨਾਂ ਤੋਂ ਦੇਸ਼ ਵਿੱਚ 300 ਤੋਂ ਘੱਟ ਨਵੀਆਂ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।
ਨਿਯੰਤਰਣ ਦੀ ਪ੍ਰਭਾਵਸ਼ਾਲੀ ਰਣਨੀਤੀ, ਜਿਸ ਵਿੱਚ ਤੁਰੰਤ ਟਰੇਸਿੰਗ , ਟਰੈਕਿੰਗ, ਅਤੇ ਵਿਆਪਕ ਟੈਸਟਿੰਗ ਨੀਤੀ ਨੂੰ ਮਾਨਕੀਕ੍ਰਿਤ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਦੇ ਨਾਲ ਜੋੜ ਕੇ ਮੌਤ ਦੀ ਦਰ ਨੂੰ ਘੱਟ ਕੀਤਾ ਗਿਆ ਹੈ ।
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਤੀਜੇ ਵਜੋਂ ਹਸਪਤਾਲਾਂ,
ਵਿੱਚ ਦਾਖਲ ਹੋਣ ਵਾਲੇ ਮਾਮਲਿਆਂ ਦੀ ਛੇਤੀ ਪਛਾਣ, ਤੁਰੰਤ ਇਕਾਂਤਵਾਸ ਅਤੇ ਸਮੇਂ ਸਿਰ ਕਲੀਨਿਕਲ ਪ੍ਰਬੰਧਨ ਸੰਭਵ ਹੋਇਆ ਹੈ ।
ਪਿਛਲੇ 7 ਦਿਨਾਂ ਵਿੱਚ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਸਿਰਫ ਇਕ ਨਵੀਂ ਮੌਤ ਹੋਣ ਦੀ ਖ਼ਬਰ ਹੈ। ਇਹ ਨਵੀਂ ਪ੍ਰਾਪਤੀ ਕੇਂਦਰ ਸਰਕਾਰ ਦੀ ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਅਤੇ ਪ੍ਰਤੀਕ੍ਰਿਆ ਨੀਤੀ ਦਾ ਇਕ ਪੁਖਤਾ ਪ੍ਰਮਾਣ ਹੈ।
ਇਕ ਹੋਰ ਪ੍ਰਾਪਤੀ ਤਹਿਤ, ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਘੱਟ ਹੋਣ ਦੀ ਰਫ਼ਤਾਰ ਬੇਰੋਕ-ਟੋਕ ਜਾਰੀ ਹੈ। ਦੇਸ਼ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2,27,546 ਹੋ ਗਈ ਹੈ। ਕੁੱਲ ਪੋਜੀਟਿਵ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੁਣ 2.2 ਫੀਸਦ (2.19 ਫੀਸਦ ) ਤੋਂ ਹੇਠਾਂ ਸੁੰਗੜ ਗਿਆ ਹੈ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਵੱਧ ਦਰਜ ਹੋਣ ਵਾਲਿਆਂ ਰੋਜ਼ਾਨਾ ਰਿਕਵਰੀਆਂ ਨੇ ਐਕਟਿਵ ਮਾਮਲਿਆਂ ਦੀ ਕੁੱਲ ਕਮੀ ਨੂੰ ਯਕੀਨੀ ਬਣਾਇਆ ਹੈ। ਪਿਛਲੇ 24 ਘੰਟਿਆਂ ਦੌਰਾਨ 21,314 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ 3,490 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।
ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਮਾਮਲੇ ਪਿਛਲੇ ਕਈ ਦਿਨਾਂ ਵਿੱਚ 20,000 ਤੋਂ ਘੱਟ ਦਰਜ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 18,088 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ ।
ਭਾਰਤ ਵਿੱਚ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ 96 ਨਵੇਂ ਕੇਸ ਦਰਜ ਕੀਤੇ ਗਏ ਹਨ। ਬ੍ਰਾਜ਼ੀਲ, ਰੂਸ, ਫਰਾਂਸ, ਇਟਲੀ, ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਕੁੱਲ ਪੁਸ਼ਟੀ ਵਾਲੇ ਦਰਜ ਹੋ ਰਹੇ ਮਾਮਲਿਆਂ ਦੀ ਕੁੱਲ ਗਿਣਤੀ ਬਹੁਤ ਜ਼ਿਆਦਾ ਹੈ।
ਭਾਰਤ ਵਿੱਚ ਦਰਜ ਹੋ ਰਹੇ ਰਿਕਵਰੀ ਦੇ ਕੁੱਲ ਮਾਮਲੇ ਇਕ ਕਰੋੜ ਦੇ ਨੇੜੇ ਪਹੁੰਚ ਗਏ ਹਨ ਅਤੇ ਅੱਜ ਰਿਕਵਰੀ ਦੀ ਗਿਣਤੀ 99,97,272 ਹੋ ਗਈ ਹੈ। ਰੋਜ਼ਾਨਾ ਨਵੇਂ ਕੇਸਾਂ ਨਾਲੋਂ ਕਿਤੇ ਵੱਧ ਨਵੇਂ ਰਿਕਵਰੀ ਦੇ ਮਾਮਲਿਆਂ ਨਾਲ ਰਿਕਵਰੀ ਦਰ ਵੀ ਸੁਧਰ ਕਰਕੇ 96.36 ਫ਼ੀਸਦ ਹੋ ਗਈ ਹੈ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 76.48 ਫੀਸਦ ਮਾਮਲਿਆਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਯੋਗਦਾਨ ਦਿੱਤਾ ਜਾ ਰਿਹਾ ਹੈ ।
ਕੋਵਿਡ ਤੋਂ 4,922 ਵਿਅਕਤੀਆਂ ਦੇ ਸਿਹਤਯਾਬ ਹੋਣ ਨਾਲ ਕੇਰਲ ਵਿੱਚ ਰੋਜ਼ਾਨਾ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ ਰੋਜ਼ਾਨਾ 2,828 ਹੋਰ ਰਿਕਵਰੀ ਦਰਜ ਕੀਤੀ ਗਈ ਹੈ ਜਦਕਿ ਛੱਤੀਸਗੜ ਵਿੱਚ ਪਿਛਲੇ 24 ਘੰਟਿਆਂ ਵਿੱਚ 1,651 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ।
.
ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 79.05 ਫ਼ੀਸਦ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਸਮਝੇ ਜਾ ਰਹੇ ਹਨ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,615 ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 3,160 ਨਵੇਂ ਮਾਮਲੇ ਦਰਜ ਕੀਤੇ ਗਏ ਜਦੋਂਕਿ ਛੱਤੀਸਗੜ੍ਹ ਵਿੱਚ ਕੱਲ੍ਹ 1,021 ਨਵੇਂ ਕੇਸ ਦਰਜ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 264 ਨਵੇਂ ਕੇਸਾਂ ਵਿਚੋਂ 73.48 ਫੀਸਦ ਮਾਮਲੇ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ ਹਨ।
ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿੱਚੋਂ 24.24 ਫ਼ੀਸਦ ਮਹਾਰਾਸ਼ਟਰ ਤੋਂ ਹਨ ਜਿਥੇਂ 64 ਮੌਤਾਂ ਹੋਈਆਂ ਹਨ। ਛੱਤੀਸਗੜ ਵਿੱਚ 25 ਜਦੋਂ ਕਿ ਕੇਰਲ ਵਿੱਚ 24 ਨਵੀਆਂ ਮੌਤਾਂ ਹੋਈਆਂ ਹਨ।
.
ਯੂਕੇ ਵਿੱਚ ਪਹਿਲਾਂ ਰਿਪੋਰਟ ਕੀਤੇ ਗਏ ਕੋਰੋਨਾ ਦੇ ਨਵੇਂ ਸਟ੍ਰੈਨ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 71 ਹੋ ਗਈ ਹੈ ।
****
ਐਮਵੀ / ਐਸਜੇ
(Release ID: 1686527)
Visitor Counter : 263
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Tamil
,
Telugu
,
Malayalam