ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਰੋਜ਼ਾਨਾ ਨਵੇਂ ਐਕਟਿਵ ਮਾਮਲਿਆਂ ਦੀ ਨਿਰੰਤਰ ਗਿਰਾਵਟ ਜਾਰੀ ਹੈ, ਪਿਛਲੇ 24 ਘੰਟਿਆਂ ਵਿੱਚ 16,504 ਐਕਟਿਵ ਕੇਸ ਆਏ ਹਨ,
99.5 ਲੱਖ ਵਿਅਕਤੀਆਂ ਦੀ ਸਿਹਤਯਾਬੀ ਨਾਲ ਭਾਰਤ ਵੱਲੋਂ ਸਭ ਤੋਂ ਉੱਚੀ ਗਲੋਬਲ ਰਿਕਵਰੀ ਦਰਜ ਕੀਤੀ ਜਾ ਰਹੀ ਹੈ
ਪਿਛਲੇ 11 ਦਿਨਾਂ ਦੌਰਾਨ ਲਗਾਤਾਰ ਇੱਕ ਕਰੋੜ ਵਿਅਕਤੀਆਂ ਦੇ ਟੈਸਟ ਕੀਤੇ ਗਏ
प्रविष्टि तिथि:
04 JAN 2021 10:50AM by PIB Chandigarh
ਇੱਕ ਨਿਰੰਤਰ, ਪ੍ਰੋ-ਐਕਟਿਵ ਅਤੇ ਕੈਲੀਬਰੇਟਿਡ ਪਹੁੰਚ ਨਾਲ, ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਨਿਰੰਤਰ ਗਿਰਾਵਟ ਦਰਜ ਕਰਵਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 16,504 ਨਵੇਂ ਐਕਟਿਵ ਕੇਸ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਹੋਏ ਹਨ ।

ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਆ ਰਹੀ ਲਗਾਤਾਰ ਗਿਰਾਵਟ ਨੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 2,43,953 ਰਹਿ ਗਈ ਹੈ। ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਮਾਮਲਿਆਂ ਦੀ ਘੱਟ ਰਹਿ ਹਿੱਸੇਦਾਰੀ ਨੇ ਪੋਜੀਟਿਵ ਮਾਮਲਿਆਂ ਦੀ ਦਰ ਨੂੰ ਘੱਟ ਕਰਕੇ ਸਿਰਫ 2.36 ਫੀਸਦ ਤੱਕ ਸੀਮਿਤ ਕਰ ਦਿੱਤਾ ਹੈ।
ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 3,267 ਕੇਸਾਂ ਦੀ ਸ਼ੁੱਧ ਗਿਰਾਵਟ ਰਿਪੋਰਟ ਕੀਤੀ ਗਈ ਹੈ।

ਭਾਰਤ ਵਿੱਚ ਹੁਣ ਤੱਕ ਕੀਤੇ ਗਏ ਕੋਵਿਡ ਸੰਬੰਧਿਤ ਕੁਲ ਟੈਸਟਾਂ ਦੀ ਗਿਣਤੀ 17.5 ਕਰੋੜ (17,56,35,761) ਨੂੰ ਪਾਰ ਕਰ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ 7,35,978 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਭਾਰਤ ਦੇ ਟੈਸਟਿੰਗ ਸੰਬੰਧਿਤ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਦੀਆਂ 2,299 ਲੈਬਾਂ ਨਾਲ ਮਹੱਤਵਪੂਰਣ ਵਾਧਾ ਦਰਜ ਹੋਇਆ ਹੈ।
ਪਿਛਲੇ 11 ਦਿਨਾਂ ਦੌਰਾਨ ਇਕ ਕਰੋੜ ਵਿਅਕਤੀਆਂ ਦੇ ਕੋਵਿਡ ਸੰਬੰਧੀ ਟੈਸਟ ਕੀਤੇ ਗਏ ਹਨ। ਵਧੇਰੇ ਟੈਸਟਿੰਗ ਦੇ ਕਾਰਨ ਕੁੱਲ ਪੋਜੀਟਿਵ ਦਰ (5.89 ਫ਼ੀਸਦ) ਵਿੱਚ ਹੋਰ ਗਿਰਾਵਟ ਨਜਰ ਆਈ ਹੈ।

ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਰਹੀ ਰਿਕਵਰੀ ਅਤੇ ਨਵੇਂ ਕੇਸਾਂ ਵਿੱਚ ਗਿਰਾਵਟ ਦੇ ਨਾਲ, ਭਾਰਤ ਦੀ ਕੁੱਲ ਰਿਕਵਰੀ ਹੁਣ 1 ਕਰੋੜ ਦੇ ਨੇੜੇ ਜਾ ਪਹੁੰਚੀ ਹੈ। ਰਿਕਵਰੀ ਦੇ ਕੁੱਲ ਮਾਮਲੇ ਅੱਜ 99.5 ਲੱਖ (99,46,867) ਦੇ ਨੇੜੇ ਪਹੁੰਚ ਗਏ ਹਨ, ਜਿਸ ਨਾਲ ਰਿਕਵਰੀ ਦਰ ਹੋਰ ਸੁਧਾਰ ਦੇ ਨਾਲ 96.19 ਫ਼ੀਸਦ ਹੋ ਗਈ ਹੈ ।
ਪਿਛਲੇ 24 ਘੰਟਿਆਂ ਵਿੱਚ 19,557 ਵਿਅਕਤੀਆਂ ਨੂੰ ਸਿਹਤਯਾਬ ਰਿਪੋਰਟ ਕੀਤਾ ਗਿਆ ਹੈ ।
ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 76.76 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,668 ਦੀ ਰਿਕਵਰੀ ਦੱਸੀ ਗਈ ਹੈ। ਮਹਾਰਾਸ਼ਟਰ ਵਿੱਚ 2,064 ਨਵੀਆਂ ਰਿਕਵਰੀਆਂ ਦੀ ਰਿਪੋਰਟ ਹੋਈ ਹੈ। ਪੱਛਮੀ ਬੰਗਾਲ ਵਿੱਚ ਰੋਜ਼ਾਨਾ ਰਿਕਵਰੀ 1,432 ਦਰਜ ਕੀਤੀ ਗਈ ਹੈ ।

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 83.90 ਫ਼ੀਸਦ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਸਮਝੇ ਜਾ ਰਹੇ ਹਨ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 4,600 ਹੈ। ਮਹਾਰਾਸ਼ਟਰ ਵਿੱਚ 3,282 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦਕਿ ਪੱਛਮੀ ਬੰਗਾਲ ਵਿੱਚ ਕੱਲ 896 ਨਵੇਂ ਕੇਸ ਦਰਜ ਹੋਏ ਹਨ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 214 ਮਾਮਲਿਆਂ ਵਿਚੋਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 77.57 ਫੀਸਦ ਬਣਦਾ ਹੈ।
ਰਿਪੋਰਟ ਕੀਤੀਆਂ ਨਵੀਂਆਂ ਮੌਤਾਂ ਵਿੱਚੋਂ 16.35 ਫ਼ੀਸਦ ਮਾਮਲੇ ਮਹਾਰਾਸ਼ਟਰ ਨਾਲ ਸੰਬੰਧਿਤ ਹਨ, ਜਿਥੇ 35 ਮੌਤਾਂ ਰਿਪੋਰਟ ਹੋਈਆਂ ਹਨ। ਪੱਛਮੀ ਬੰਗਾਲ ਅਤੇ ਕੇਰਲ ਵਿਚ ਕ੍ਰਮਵਾਰ 26 ਅਤੇ 25 ਨਵੀਂਆਂ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

**
ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 4 ਜਨਵਰੀ 2021/1
(रिलीज़ आईडी: 1685959)
आगंतुक पटल : 237
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam