ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਰਿਕਾਰਡ ਰਿਕਵਰੀ ਦਰ 96 ਫੀਸਦ ਨਾਲ ਨਵਾਂ ਮੀਲ ਪੱਥਰ ਹਾਸਲ ਕੀਤਾ, ਜਿਹੜੀ ਦੁਨੀਆ ਵਿੱਚ ਸਭ ਤੋਂ ਵੱਧ ਹੈ

ਕੁੱਲ ਪੁਸ਼ਟੀ ਵਾਲੇ ਮਾਮਲੇ ਹੋਰ ਘੱਟ ਕੇ 2.57 ਲੱਖ ਰਹਿ ਗਏ

ਕੁੱਲ ਰਿਕਵਰੀਆਂ ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਨਾਲੋ 96 ਲੱਖ ਤੋਂ ਵੱਧ ਦਰਜ

ਯੂਕੇ ਦੇ ਮਿਯੁਟੈਂਟ ਵਾਇਰਸ ਨਾਲ ਸੰਬੰਧਿਤ ਕੁੱਲ 25 ਮਾਮਲਿਆਂ ਦਾ ਪਤਾ ਲਗਾ ਹੈ

Posted On: 31 DEC 2020 10:54AM by PIB Chandigarh

ਭਾਰਤ ਨੇ ਕੋਵਿਡ ਦੇ ਖਿਲਾਫ ਲੜਾਈ ਵਿੱਚ ਨਵਾਂ ਮੀਲ - ਪੱਥਰ ਹਾਸਲ ਕੀਤਾ ਹੈ ।

 

ਕੌਮੀ ਰਿਕਵਰੀ ਦਰ ਨੇ ਅੱਜ 96 (96.04 ਫੀਸਦ) ਫੀਸਦ ਨੂੰ ਪਾਰ ਕੀਤਾ, ਜਿਹੜੀ ਕੌਮਾਂਤਰੀ ਪੱਧਰ 'ਤੇ ਸਭ ਤੋਂ ਵੱਧ ਹੈ । ਰਿਕਵਰੀ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਨੇ, ਰਿਕਵਰੀ ਦਰ ਵਿੱਚ ਸੁਧਾਰ ਲਿਆਇਆ ਹੈ। 

 

C:\Documents and Settings\intel\Desktop\a.jpg

 

ਕੁਲ ਰਿਕਵਰ ਹੋਏ ਮਾਮਲੇ 98.6 ਲੱਖ (98,60,280) ਨੂੰ ਪਾਰ ਕਰ ਗਏ ਹਨ, ਜੋ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਹਨ। ਕੁੱਲ ਪੁਸ਼ਟੀ ਵਾਲੇ ਮਾਮਲਿਆਂ  ਅਤੇ ਰਿਕਵਰ ਹੋਣ ਵਾਲੇ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਪਾੜਾ ਹੁਣ 96,02,624 'ਤੇ ਖੜ੍ਹਾ ਹੈ।

 

C:\Documents and Settings\intel\Desktop\s.jpg

 

ਇਕ ਹੋਰ ਪ੍ਰਾਪਤੀ ਤਹਿਤ, ਕੁੱਲ ਪੁਸ਼ਟੀ ਵਾਲੇ ਮਾਮਲੇ ਬਹੁਤ ਘੱਟ ਕੇ ਸਿਰਫ 2.57 ਲੱਖ ਰਹਿ ਗਏ ਹਨ। ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਾਮਲੇ  2,57,656 ਰਹਿ ਗਏ ਹਨ ਅਤੇ ਹੁਣ ਕੁੱਲ ਪੁਸ਼ਟੀ ਵਾਲੇ ਕੇਸਾਂ ਵਿਚੋਂ ਮੋਜੂਦਾ ਮਾਮਲਿਆਂ ਦੀ ਦਰ ਸਿਰਫ 2.51 ਫ਼ੀਸਦ ਰਹਿ ਗਈ ਹੈ । 

 

ਕੋਵਿਡ ਮਰੀਜ਼ ਵੱਡੀ ਗਿਣਤੀ ਵਿੱਚ ਹਰ ਦਿਨ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲੇ ਘੱਟ ਹੋਣ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 21,822 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸੇ ਸਮੇਂ ਦੌਰਾਨ 26,139 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਨਾਲ ਕੁੱਲ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਵਿੱਚ  4,616 ਕੇਸਾਂ ਦੀ ਕੁੱਲ ਗਿਰਾਵਟ ਸਾਹਮਣੇ ਆਈ ਹੈ। 

C:\Documents and Settings\intel\Desktop\d.jpg

 

ਨਵੇਂ ਰਿਕਵਰ ਕੀਤੇ ਗਏ ਮਾਮਲਿਆਂ ਵਿਚੋਂ 77.99 ਫੀਸਦ ਕੇਸਾਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

 

ਕੇਰਲ ਵਿੱਚ ਨਵੇਂ ਰਿਕਵਰ ਕੀਤੇ ਗਏ 5,707 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਇਕ ਦਿਨ ਦੀ ਰਿਕਵਰੀ ਰਿਪੋਰਟ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 4,913 ਵਿਅਕਤੀ ਰਿਕਵਰ ਹੋਏ ਹਨ, ਇਸ ਤੋਂ ਬਾਅਦ ਛੱਤੀਸਗੜ ਵਿੱਚ 1,588 ਲੋਕ ਰਿਕਵਰ ਰਿਪੋਰਟ ਹੋਏ ਹਨ। 

 

C:\Documents and Settings\intel\Desktop\f.jpg

 

ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 79.87 ਫੀਸਦ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

 

ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ  6,268 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,537 ਨਵੇਂ ਕੇਸ ਸਾਹਮਣੇ ਆਏ ਹਨ। 

 

C:\Documents and Settings\intel\Desktop\g.jpg

 

ਪਿਛਲੇ 24 ਘੰਟਿਆਂ ਦੌਰਾਨ 299 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।

 

ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ  ਇਨ੍ਹਾਂ ਵਿਚੋਂ ਹਿੱਸਾ 80.60 ਫੀਸਦ ਬਣਦਾ ਹੈ । 

 

ਮਹਾਰਾਸ਼ਟਰ ਵਿੱਚ 90 ਨਵੀਂਆਂ ਮੌਤਾਂ ਨਾਲ ਸਭ ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕੇਰਲ ਅਤੇ ਪੱਛਮੀ ਬੰਗਾਲ ਦੋਵਾਂ ਵਿੱਚ ਰੋਜ਼ਾਨਾ 28 ਮੌਤਾਂ ਦਰਜ ਹੋਈਆਂ ਹਨ।        

C:\Documents and Settings\intel\Desktop\h.jpg

 

 10 ਸਰਕਾਰੀ ਲੈਬਾਂ ਦੇ ਸਮੂਹਾਂ ਯਾਨੀ ਇਨਸੌਕੌਗ ਨੂੰ ਸੈੰਪਲਾ ਦੀ ਜਾਂਚ ਤੋਂ ਬਾਅਦ ਨਾਲ  ਹੁਣ ਤੱਕ ਯੂ.ਕੇ. ਨਾਲ ਸੰਬੰਧਿਤ ਮਿਯੁਟੈਂਟ ਵਾਈਰਸ (ਵਿਸ਼ਾਣੂ ) ਦੇ ਕੁਲ 25 ਮਾਮਲੇ ਸਾਹਮਣੇ ਆਏ ਹਨ। ਐਨ.ਆਈ.ਵੀ., ਪੁਣੇ ਵਲੋਂ ਚਾਰ ਨਵੇਂ ਕੇਸ ਪਾਏ ਗਏ ਹਨ ਅਤੇ ਇੱਕ ਨਵਾਂ ਕੇਸ ਆਈਜੀਆਈਬੀ, ਦਿੱਲੀ ਵਿੱਚ ਦਰਜ ਕੀਤਾ ਗਿਆ ਹੈ। ਸਾਰੇ 25 ਵਿਅਕਤੀ ਸਿਹਤ ਸਹੂਲਤਾਂ ਨਾਲ ਸਰੀਰਕ ਪੱਖੋਂ ਇਕਾਂਤਵਾਸ ਵਿੱਚ ਹਨ। 

****

ਐਮਵੀ / ਐਸਜੇ



(Release ID: 1685115) Visitor Counter : 188