ਸੂਚਨਾ ਤੇ ਪ੍ਰਸਾਰਣ ਮੰਤਰਾਲਾ
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਲਈ ਮੀਡੀਆ ਰਜਿਸਟ੍ਰੇਸ਼ਨ ਸ਼ੁਰੂ
ਭਾਗੀਦਾਰੀ ਦੇ ਲਈ ਔਨਲਾਈਨ ਚੈਨਲਾਂ ਨੂੰ ਪ੍ਰੋਤਸਾਹਨ
Posted On:
30 DEC 2020 11:13AM by PIB Chandigarh
ਗੋਆ ਵਿੱਚ 16 ਤੋਂ 24 ਜਨਵਰੀ 2021 ਦੇ ਦੌਰਾਨ ਆਯੋਜਿਤ ਹੋਣ ਵਾਲੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਵਿੱਚ ਹਿੱਸਾ ਲੈਣ ਦੇ ਇੱਛੁਕ ਮੀਡੀਆ ਪ੍ਰਤੀਨਿਧੀਆਂ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।
ਵਰਤਮਾਨ ਕੋਵਿਡ-19 ਮਹਾਮਾਰੀ ਦੇ ਕਾਰਨ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੂੰ ਹਾਈਬ੍ਰਿਡ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ।
ਕੋਵਿਡ-19 ਮਹਾਮਾਰੀ ਨਾਲ ਸਬੰਧਿਤ ਪ੍ਰੋਟੋਕਾਲ ਦਾ ਪਾਲਣ ਕਰਨ ਦੇ ਲਈ ਗੋਆ ਵਿੱਚ ਇਸ ਫਿਲਮ ਫੈਸਟੀਵਲ ਨੂੰ ਉੱਥੇ ਮੌਜੂਦ ਰਹਿ ਕੇ ਕਵਰ ਕਰਨ ਦੇ ਲਈ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਦੀ ਸੰਖਿਆ ਆਮ ਨਾਲੋਂ ਬਹੁਤ ਘੱਟ ਹੋਵੇਗੀ।
ਇੱਛੁਕ ਮੀਡੀਆ ਕਰਮੀ ਜਿਨ੍ਹਾਂ ਨੇ ਇਸ ਸਮਾਰੋਹ ਵਿੱਚ ਹਾਜ਼ਰ ਹੋਣਾ ਹੈ, ਉਹ ਇਸ ਲਿੰਕ: https://my.iffigoa.org/extranet/media/ ਦੇ ਮਾਧਿਅਮ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
1 ਜਨਵਰੀ 2020 ਤੱਕ ਬਿਨੈਕਾਰ ਦੀ ਉਮਰ 21 ਸਾਲ ਤੋਂ ਅਧਿਕ ਹੋਣੀ ਚਾਹੀਦੀ ਹੈ ਅਤੇ ਘੱਟ ਤੋਂ ਘੱਟ ਤਿੰਨ ਸਾਲਾਂ ਦੇ ਲਈ ਇੱਫੀ ਜਿਹੇ ਪ੍ਰਮੁੱਖ ਇੰਟਰਨੈਸ਼ਨਲ ਫਿਲਮ ਸਮਾਰੋਹਾਂ ਨੂੰ ਕਵਰ ਕਰਨ ਦਾ ਪੇਸ਼ੇਵਰ ਅਨੁਭਵ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਡਾਇਰੈਕਟਰ ਜਨਰਲ, ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਦੁਆਰਾ ਪ੍ਰਵਾਨ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੀ ਮੀਡੀਆ ਮਾਨਤਾ ਪ੍ਰਦਾਨ ਕੀਤੀ ਜਾਵੇਗੀ।
10 ਜਨਵਰੀ 2021 ਦੀ ਅੱਧੀ ਰਾਤ ਨੂੰ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ।
<><><>
ਫਿਲਮ ਫੈਸਟੀਵਲ ਵਿੱਚ ਔਨਲਾਈਨ ਭਾਗੀਦਾਰੀ ਦੇ ਲਈ ਵੀ ਅਵਸਰ ਮਿਲਣਗੇ
ਫਿਲਮ ਫੈਸਟੀਵਲ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਔਨਲਾਈਨ ਅਵਸਰ ਉਪਲੱਬਧ ਕਰਵਾਏ ਜਾਣਗੇ। ਕਈ ਫਿਲਮਾਂ ਦੀ ਸਕ੍ਰੀਨਿੰਗ ਔਨਲਾਈਨ ਹੋਵੇਗੀ।
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੀਆਂ ਸਾਰੀਆਂ ਪ੍ਰੈੱਸ ਕਾਨਫਰੰਸਾਂ ਪੀਆਈਬੀ ਦੁਆਰਾ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਪੀਆਈਬੀ ਦੇ ਯੂਟਿਊਬ ਚੈਨਲ youtube.com/pibindia ‘ਤੇ ਲਾਈਵ-ਸਟ੍ਰੀਮ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਵਿੱਚ ਪੱਤਰਕਾਰਾਂ ਲਈ ਔਨਲਾਈਨ ਪ੍ਰਸ਼ਨ ਪੁੱਛਣ ਦਾ ਪ੍ਰਾਵਧਾਨ ਵੀ ਹੋਵੇਗਾ।
ਔਨਲਾਈਨ ਭਾਗੀਦਾਰੀ ਦਾ ਪੂਰਾ ਬਿਓਰਾ ਤੈਅ ਸਮੇਂ ਵਿੱਚ ਐਲਾਨ ਕਰ ਦਿੱਤਾ ਜਾਵੇਗਾ।
****
ਡੀਜੇਐੱਮ/ਡੀਆਰ
(Release ID: 1684879)
Visitor Counter : 177
Read this release in:
Marathi
,
Hindi
,
Gujarati
,
Odia
,
Tamil
,
Telugu
,
Kannada
,
Bengali
,
Manipuri
,
English
,
Urdu
,
Malayalam