ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਡੀਐੱਲ,ਆਰਸੀ,ਪਰਮਿਟ ਆਦਿ ਵਰਗੇ ਵਾਹਨ ਸੰਬੰਧੀ ਦਸਤਾਵੇਜ਼ਾਂ ਦੀ ਵੈਧਤਾ 31 ਮਾਰਚ,2021 ਤੱਕ ਵਧਾਈ
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕੀਤੀ; ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਡਵਾਈਜ਼ਰੀ ਨੂੰ ਮੂਲ ਭਾਵਨਾ ਦੇ ਨਾਲ ਲਾਗੂ ਕਰਨ ਲਈ ਕਿਹਾ
Posted On:
27 DEC 2020 2:55PM by PIB Chandigarh
ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੀ ਜ਼ਰੂਰਤ ਨੂੰ ਦੇਖਦੇ ਹੋਏ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਡੀਐੱਲ,ਆਰਸੀ,ਪਰਮਿਟ ਆਦਿ ਵਰਗੇ ਵਾਹਨ ਸੰਬੰਧੀ ਦਸਤਾਵੇਜ਼ਾਂ ਦੀ ਵੈਧਤਾ 31 ਮਾਰਚ,2021 ਤੱਕ ਵਧਾ ਦਿੱਤੀ ਹੈ।ਮੰਤਰਾਲੇ ਨੇ ਅੱਜ ਇਸ ਸੰਬੰਧ ਵਿੱਚ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਤੋਂ ਪਹਿਲਾ ਮੋਟਰ ਵਹੀਕਲ ਐਕਟ,1988 ਅਤੇ ਕੇਂਦਰੀ ਮੋਟਰ ਵਹੀਕਲ ਨਿਯਮਾਂ, 1989 ਨਾਲ ਸਬੰਧਿਤ ਦਸਤਾਵੇਜ਼ਾਂ ਦੀ ਵੈਧਤਾ ਦੇ ਵਿਸਤਾਰ ਦੇ ਸੰਬੰਧ ਵਿੱਚ 30 ਮਾਰਚ,2020,9 ਜੂਨ,2020 ਅਤੇ 24 ਅਗਸਤ, 2020 ਨੂੰ ਐਡਵਾਈਜ਼ਰੀ ਕੀਤੀ ਸੀ। ਸੁਝਾਅ ਦਿੱਤਾ ਗਿਆ ਸੀ ਕਿ ਫਿੱਟਨੈੱਸ,ਪਰਮਿਟ (ਸਾਰੇ ਪ੍ਰਕਾਰ ਦੇ),ਲਾਇਸੈਂਸ,ਰਜਿਸਟਰੇਸ਼ਨ ਜਾਂ ਕਿਸੇ ਹੋਰ ਸਬੰਧਿਤ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ 31 ਦਸੰਬਰ,2020 ਤੱਕ ਵੈਧ ਸਮਝੀ ਜਾਵੇ।
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ," ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਲਾਹ ਦਿੱਤੀ ਜਾਂਦੀ ਹੈ ਕਿ ਉਪਰੋਕਤ ਦੱਸੇ ਗਏ ਸਾਰੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ 31 ਮਾਰਚ,2021 ਤੱਕ ਵੈਧ ਸਮਝੀ ਜਾਵੇ ।ਇਸ ਵਿੱਚ ਉਹ ਸਾਰੇ ਦਸਤਾਵੇਜ਼ ਸ਼ਾਮਲ ਹਨ ਜਿਨ੍ਹਾਂ ਦੀ ਵੈਧਤਾ 1 ਫਰਵਰੀ,2020 ਨੂੰ ਸਮਾਪਤ ਹੋ ਗਈ ਹੈ ਜਾਂ 31 ਮਾਰਚ,2021 ਤੱਕ ਸਮਾਪਤ ਹੋ ਜਾਵੇਗੀ।"
ਇਸ ਵਿੱਚ ਇਹ ਵੀ ਕਿਹਾ ਹੈ, "ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਅਜਿਹੇ ਦਸਤਾਵੇਜ਼ਾਂ ਨੂੰ 31 ਮਾਰਚ,2021 ਤੱਕ ਵੈਧ ਮੰਨਣ ਦੀ ਸਲਾਹ ਦਿੱਤੀ ਗਈ ਹੈ। ਇਹ ਨਾਗਰਿਕਾਂ ਦੀ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਟਰਾਂਸਪੋਰਟ ਸਬੰਧਿਤ ਸੇਵਾਵਾਂ ਦਾ ਲਾਭ ਉਠਾਉਣ ਵਿੱਚ ਸਹਾਇਤਾ ਕਰੇਗਾ।"
ਕੇਂਦਰੀ ਮੰਤਰਾਲੇ ਨੇ ਕਿਹਾ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਐਡਵਾਈਜ਼ਰੀ ਨੂੰ ਮੂਲ ਭਾਵਨਾ ਦੇ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ ਗਈ ਹੈ ਜਿਸ ਨਾਲ ਕਿ ਨਾਗਰਿਕ,ਟਰਾਂਸਪੋਰਟਰ ਅਤੇ ਵਿਭਿੰਨ ਹੋਰ ਸੰਗਠਨ,ਜੋ ਕੋਵਿਡ ਮਹਾਮਾਰੀ ਦੇ ਦੌਰਾਨ ਇਸ ਕਠਿਨ ਸਮੇਂ ਵਿੱਚ ਓਪਰੇਸ਼ਨ ਕਰ ਰਹੇ ਹਨ, ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
*******
ਆਰਸੀਜੇ.ਐੱਮਐੱਸ/ ਜਤੇਂਦਰ
(Release ID: 1684269)
Visitor Counter : 179
Read this release in:
Malayalam
,
English
,
Urdu
,
Hindi
,
Marathi
,
Manipuri
,
Bengali
,
Assamese
,
Odia
,
Tamil
,
Telugu
,
Kannada