ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦੇ ਸਮੇਕਨ ਦੇ ਮਾਧਿਅਮ ਨਾਲ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ


‘ਨਿਊਨਤਮ ਸਰਕਾਰ-ਅਧਿਕਤਮ ਸ਼ਾਸਨ’ ਦਾ ਰਾਸ਼ਟਰਵਿਆਪੀ ਏਕੀਕ੍ਰਿਤ ਸੇਵਾਵਾਂ ਵਿੱਚ ਵਿਸਤਾਰ ਹੋ ਰਿਹਾ ਹੈ

Posted On: 28 DEC 2020 1:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਡਰਾਇਵਰਲੈੱਸ ਮੈਟਰੋ ਟ੍ਰੇਨ ਅਪਰੇਸ਼ਨਸ ਦਾ ਉਦਘਾਟਨ ਕਰਦੇ ਹੋਏ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ਵਿੱਚ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵੀ ਲਾਂਚ ਕੀਤਾ। ਇਹ ਕਾਰਡ ਪਿਛਲੇ ਸਾਲ ਅਹਿਮਦਾਬਾਦ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਆਪਣੇ ‘ਨਿਊਨਤਮ ਸਰਕਾਰ-ਅਧਿਕਤਮ ਸ਼ਾਸਨ’ ਮੰਤਰ ਦੇ ਇੱਕ ਮਹੱਤਵਪੂਰਨ ਪਹਿਲੂ ਅਰਥਾਤ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਵਿਜ਼ਨ ਨੂੰ ਮਜ਼ਬੂਤ ਬਣਾਉਣ ਦੀਆਂ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦੇ ਸਮੇਕਨ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕੀਕਰਨ ਦੇ ਲਈ ਸਮਾਨ ਮਿਆਰ ਅਤੇ ਸੁਵਿਧਾਵਾਂ ਉਪਲਬਧ ਕਰਵਾਉਣਾ ਬਹੁਤ ਮਹੱਤਵਪੂਰਨ ਹੈ। ਰਾਸ਼ਟਰੀ ਪੱਧਰ ‘ਤੇ ਕਾਮਨ ਮੋਬਿਲਿਟੀ ਕਾਰਡ ਇਸ ਦਿਸ਼ਾ ਵਿੱਚ ਇੱਕ ਪ੍ਰਮੁੱਖ ਕਦਮ ਹੈ। ਇਹ ਕਾਰਡ ਯਾਤਰੀਆਂ ਨੂੰ ਜਦ ਵੀ ਉਹ ਯਾਤਰਾ ਕਰਦੇ ਹਨ, ਜਿਸ ਵੀ ਪਬਲਿਕ ਟ੍ਰਾਂਸਪੋਰਟ ਦਾ ਉਪਯੋਗ ਕਰਦੇ ਹਨ, ਉੱਥੇ ਏਕੀਕ੍ਰਿਤ ਪਹੁੰਚ ਪ੍ਰਦਾਨ ਕਰੇਗਾ।

 

ਕਾਮਨ ਮੋਬਿਲਿਟੀ ਕਾਰਡ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜੀਵਨ ਨੂੰ ਸੁਗਮ ਬਣਾਉਣ ਵਿੱਚ ਬਿਹਤਰੀ ਦੇ ਲਈ ਸਾਰੀਆਂ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਸਮੇਕਿਤ ਕਰਨ ਦੀ ਪ੍ਰਕਿਰਿਆ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਣਾਲੀਆਂ ਦੇ ਅਜਿਹੇ ਸਮੇਕਨ ਨਾਲ ਦੇਸ਼ ਦੀ ਸ਼ਕਤੀ ਦਾ ਅਧਿਕ ਤਾਲਮੇਲੀ ਅਤੇ ਕੁਸ਼ਲ ਤਰੀਕੇ ਨਾਲ ਉਪਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਵੰਨ ਨੇਸ਼ਨ, ਵੰਨ ਮੋਬਿਲਿਟੀ ਕਾਰਡ ਦੀ ਤਰ੍ਹਾਂ ਸਾਡੀ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਦੇਸ਼ ਦੀਆਂ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਵੀ ਕਈ ਕੰਮ ਕੀਤੇ ਹਨ।”

ਵੰਨ ਨੇਸ਼ਨ, ਵੰਨ ਫਾਸਟੈਗ ਨੇ ਦੇਸ਼ ਭਰ ਵਿੱਚ ਰਾਜਮਾਰਗਾਂ ‘ਤੇ ਯਾਤਰਾ ਨੂੰ ਸਹਿਜ ਬਣਾ ਦਿੱਤਾ ਹੈ। ਇਸ ਨਾਲ ਯਾਤਰੀਆਂ ਨੂੰ ਜਾਮ ਅਤੇ ਦੇਰੀ ਤੋਂ ਰਾਹਤ ਮਿਲੀ ਹੈ। ਵੰਨ ਨੇਸ਼ਨ, ਵੰਨ ਟੈਕਸ ਅਰਥਾਤ ਜੀਐੱਸਟੀ ਨੇ ਟੈਕਸ ਪ੍ਰਣਾਲੀ ਦੀਆਂ ਜਟਿਲਤਾਵਾਂ ਨੂੰ ਸਮਾਪਤ ਕਰ ਕੇ ਅਪ੍ਰਤੱਖ ਟੈਕਸ ਪ੍ਰਣਾਲੀ ਵਿੱਚ ਇੱਕਰੂਪਤਾ ਲਿਆ ਦਿੱਤੀ ਹੈ। ਵੰਨ ਨੇਸ਼ਨ, ਵੰਨ ਪਾਵਰ ਗ੍ਰਿੱਡ, ਦੇਸ਼ ਦੇ ਹਰ ਹਿੱਸੇ ਵਿੱਚ ਲੋੜੀਂਦੀ ਅਤੇ ਲਗਾਤਾਰ ਊਰਜਾ ਉਪਲਬਧਤਾ ਸੁਨਿਸ਼ਚਿਤ ਕਰ ਰਿਹਾ ਹੈ। ਊਰਜਾ ਨੁਕਸਾਨ ਵਿੱਚ ਵੀ ਕਮੀ ਆਈ ਹੈ।

ਵੰਨ ਨੇਸ਼ਨ, ਵੰਨ ਗੈਸ ਗ੍ਰਿੱਡ, ਸਹਿਜ ਗੈਸ ਕਨੈਕਟੀਵਿਟੀ ਨਾਲ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ ਗੈਸ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ, ਜਿੱਥੇ ਗੈਸ ਅਧਾਰਿਤ ਜੀਵਨ ਅਤੇ ਅਰਥਵਿਵਸਥਾ ਸੁਪਨਾ ਹੋਇਆ ਕਰਦੀ ਸੀ। ਵੰਨ ਨੇਸ਼ਨ, ਵੰਨ ਹੈਲਥ ਇੰਸ਼ੋਰੈਂਸ ਸਕੀਮ ਯਾਨੀ ਆਯੁਸ਼ਮਾਨ ਭਾਰਤ ਦੇ ਮਾਧਿਅਮ ਨਾਲ ਲੋਕ ਦੇਸ਼ ਵਿੱਚ ਕਿਤੇ ਵੀ ਇਸ ਯੋਜਨਾ ਦਾ ਲਾਭ ਉਠਾ ਰਹੇ ਹਨ। ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਨਾਲ ਇੱਕ ਸਥਾਨ ਤੋਂ ਦੂਸਰੇ ਸਥਾਨ ਜਾਣ ਵਾਲੇ ਨਾਗਿਰਕਾਂ ਨੂੰ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਪਰੇਸ਼ਾਨੀ ਤੋਂ ਮੁਕਤੀ ਮਿਲੀ ਹੈ। ਇਸੇ ਪ੍ਰਕਾਰ, ਦੇਸ਼ ਨਵੇਂ ਖੇਤੀਬਾੜੀ ਸੁਧਾਰਾਂ ਅਤੇ ਈ-ਨਾਮ ਜਿਹੀਆਂ ਵਿਵਸਥਾਵਾਂ ਦੇ ਕਾਰਨ ਵੰਨ ਨੇਸ਼ਨ, ਵੰਨ ਐਗ੍ਰੀਕਲਚਰ ਮਾਰਕਿਟ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

 

****


ਡੀਐੱਸ


(Release ID: 1684172)