ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਸਰਕਾਰ ਨੇ ਕੋਵਿਡ-19 ਟੀਕਾ ਸ਼ੁਰੂ ਕਰਨ ਦੀ ਤਿਆਰੀ ਕੀਤੀ


ਸਿਖਿਆਰਥੀਆਂ ਦੇ 2360 ਸਿਖਲਾਈ ਸੈਸ਼ਨ ਆਯੋਜਤ ਕੀਤੇ ਗਏ; 7000 ਤੋਂ ਵੱਧ ਜ਼ਿਲ੍ਹਾ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ


ਅਗਲੇ ਹਫਤੇ 4 ਰਾਜਾਂ ਵਿੱਚ ਟੀਕਾ ਪ੍ਰਸ਼ਾਸ਼ਨ ਲਈ ਖੁਸ਼ਕ ਦੌਰ ਹੋਵੇਗਾ

Posted On: 25 DEC 2020 11:41AM by PIB Chandigarh

ਕੇਂਦਰ ਸਰਕਾਰ ਦੇਸ਼ ਭਰ ਵਿਚ ਕੋਵਿਡ-19 ਟੀਕਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਕਿਉਂ ਜੋ ਟੀਕਾ ਲਗਾਉਣ ਵਾਲੇ ਟੀਕਾਕਰਨ ਪ੍ਰਕਿਰਿਆ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ , ਸਿਖਿਆਰਥੀਆਂ ਦੀ ਸਿਖਲਾਈ ਅਤੇ  ਜੋ ਟੀਕਾ ਲਗਾਉਣਗੇ, ਦੀ ਸਿਖਲਾਈ ਵੱਖ-ਵੱਖ ਰਾਜਾਂ ਵਿਚ ਸ਼ੁਰੂ ਕਰ ਦਿੱਤੀ ਗਈ  ਹੈ। 

ਕੋਵਿਡ-19  ਟੀਕੇ ਦੀ ਪ੍ਰਸਤੁਤੀ ਅਤੇ ਸ਼ੁਰੂਆਤ ਲਈ ਸਾਡੇ ਮਨੁੱਖੀ ਸਰੋਤ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈਵੈਕਸੀਨ ਹੈਂਡਲਰਾਂ ਅਤੇ ਪ੍ਰਬੰਧਕਾਂ ਦੀਆਂ ਵੱਖ ਵੱਖ ਸ਼੍ਰੇਣੀਆਂ,ਜਿਨ੍ਹਾਂ ਵਿੱਚ ਮੈਡੀਕਲ ਅਧਿਕਾਰੀ, ਵੇਕਸੀਨੇਟਰ,ਵਿਕਲਪਿਕ ਵੇਕਸੀਨੇਟਰਕੋਲਡ ਚੇਨ ਹੈਂਡਲਰਸੁਪਰਵਾਈਜ਼ਰਡਾਟਾ ਮੈਨੇਜਰ ਆਸ਼ਾ ਕੋਆਰਡੀਨੇਟਰ ਅਤੇ ਹੋਰ ਸਾਰੇ ਜੋ ਵੱਖ-ਵੱਖ ਪੱਧਰਾਂ 'ਤੇ ਲਾਗੂ ਕਰਨ ਦੀ ਪ੍ਰਕਿਰਿਆ ਵਿਚ  ਸ਼ਾਮਲ ਹਨ ਲਈ ਵਿਸਥਾਰਤ ਸਿਖਲਾਈ ਮਾਡਿਉਲ ਵਿਕਸਿਤ ਕੀਤੇ ਗਏ ਹਨ। ਸਿਖਲਾਈ ਵਿਚ ਸਿਖਲਾਈ ਦੇ ਸਾਰੇ ਕਾਰਜਸ਼ੀਲ ਪਹਿਲੂ ਸ਼ਾਮਲ ਹਨ ਜਿਵੇਂ ਕਿ ਟੀਕਾਕਰਣ ਸੈਸ਼ਨਾਂ ਦਾ ਆਯੋਜਨ, ਸਮੁੱਚੀ ਟੀਕਾਕਰਣ  ਪ੍ਰਕਿਰਿਆ ਦੇ ਪ੍ਰਬੰਧਨ ਲਈ ਕੋ-ਵਿਨ ਆਈਟੀ ਪਲੇਟਫਾਰਮ ਦੀ ਵਰਤੋਂਐਚਆਰ ਕੋਲਡ ਚੇਨ ਤਿਆਰੀ ਦੀ ਤਾਇਨਾਤੀ ,ਮਾੜੀਆਂ ਘਟਨਾਵਾਂ ਦਾ ਪ੍ਰਬੰਧਨਸੰਚਾਰ ਅਤੇ ਅੰਤਰ-ਖੇਤਰੀ ਤਾਲਮੇਲਬਾਇਓ ਮੈਡੀਕਲ ਵੇਸਟ ਪ੍ਰਬੰਧਨਇਨਫੈਕਸ਼ਨ ਦੀ ਰੋਕਥਾਮ ਪ੍ਰੋਟੋਕੋਲ ਆਦਿ। 

ਰਾਸ਼ਟਰੀ ਪੱਧਰ ਦੀ ਸਿਖਲਾਈ ਵਿੱਚ 2360ਭਾਗੀਦਾਰਾਂ ਨੂੰ ਸਿਖਲਾਈ  ਦਿੱਤੀ ਗਈ ਸੀ ਜਿਨ੍ਹਾਂ ਵਿੱਚ ਰਾਜ ਟੀਕਾਕਰਨ ਅਧਿਕਾਰੀਕੋਲਡ ਚੇਨ ਅਧਿਕਾਰੀਆਈ.ਈ.ਸੀ. ਕਰਮਚਾਰੀ,  ਵਿਕਾਸ ਭਾਈਵਾਲ ਆਦਿ ਸ਼ਾਮਲ ਸਨ। ਅੱਜ ਦੀ ਤਾਰੀਖ ਤੱਕਰਾਜ ਪੱਧਰੀ ਸਿਖਲਾਈ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 7000 ਤੋਂ ਵੱਧ ਜਿਲਾ ਪੱਧਰ ਦੇ ਸਿਖਿਆਰਥੀਆਂ ਦੀ ਭਾਗੀਦਾਰੀ ਨਾਲ,ਲਕਸ਼ਦੀਪ ਨੂੰ ਛੱਡ ਕੇ ਜਿੱਥੇ ਇਹ ਜਲਦੀ ਹੀ (29 ਦਸੰਬਰ) ਨੂੰ ਸੰਚਾਲਤ ਕੀਤੀ ਜਾਵੇਗੀ, ਪੂਰੀ ਕੀਤੀ ਜਾ ਚੁੱਕੀ ਹੈ।ਹੇਠਲੇ ਪੱਧਰ ਤੇ  681 ਜ਼ਿਲ੍ਹਿਆਂ (49,604 ਸਿਖਿਆਰਥੀਆਂ) ਨੇ ਕਾਰਜਸ਼ੀਲ ਦਿਸ਼ਾ ਨਿਰਦੇਸ਼ਾਂ 'ਤੇ ਮੈਡੀਕਲ ਅਧਿਕਾਰੀਆਂ ਦੀ ਸਿਖਲਾਈ ਪੂਰੀ ਕਰ ਲਈ ਹੈ। ਟੀਕਾਕਰਣ ਟੀਮ ਦੀ ਸਿਖਲਾਈ 17831 ਬਲਾਕਾਂ / ਯੋਜਨਾ ਯੂਨਿਟਾਂ ਵਿਚੋਂ 1399 ਵਿਚ ਪੂਰੀ ਕੀਤੀ ਗਈ ਹੈ। ਦੂਜੇ ਬਲਾਕਾਂ ਵਿਚ ਚਾਲ ਰਹੀ ਹੈ।

ਕੋਵਿਡ -19 ਟੀਕਾਕਰਣ ਅਤੇ ਕੋ-ਵਿਨ ਪੋਰਟਲ ਨਾਲ ਜੁੜੇ ਸਵਾਲਾਂ ਦੇ ਪ੍ਰਸ਼ਨਾਂ ਦੇ ਨਿਪਟਾਰੇ ਲਈਰਾਸ਼ਟਰੀ 1075 ਅਤੇ ਰਾਜ 104 ਹੈਲਪਲਾਈਨ ਦੀ ਸਮਰੱਥਾ ਨੂੰ ਵੀ ਉਨ੍ਹਾਂ ਦੀ ਰੁਟੀਨ ਸਹਾਇਤਾ ਤੋਂ ਪਰੇ ਸਵਾਲਾਂ ਦਾ ਹੱਲ ਕਰਨ ਲਈ ਮਜ਼ਬੂਤ ਕੀਤਾ ਗਿਆ ਹੈ.

ਕੋਵਿਡ -19 ਟੀਕੇ ਦੇ ਪ੍ਰਬੰਧਨ ਲਈ ਤਿਆਰੀਅਤੇ ਯੋਜਨਾਬੱਧ ਗਤੀਵਿਧੀਆਂ ਦੀ ਤਿਆਰੀ ਦਾ ਮੁਲਾਂਕਣ ਕਰਨ ਲਈ ਇੱਕ ਕਦਮ ਦੇ ਤੌਰ ਤੇ ਭੂਗੋਲਿਕ ਸਥਾਨਾਂ ਤੇ ਵਿਚਾਰ ਕਰਦਿਆਂ ਚਾਰ ਰਾਜਾਂ ਆਂਧਰਾ ਪ੍ਰਦੇਸ਼, ਅਸਾਮ ,ਗੁਜਰਾਤ ਅਤੇ ਪੰਜਾਬ ਵਿੱਚ ਇੱਕ ਖੁਸ਼ਕ ਦੌਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਹਰ ਰਾਜ ਇਸਦੀ ਯੋਜਨਾ ਦੋ ਜ਼ਿਲ੍ਹਿਆਂ ਵਿੱਚ ਅਤੇ ਤਰਜੀਹੀ ਤੌਰ ਤੇ ਵੱਖ ਵੱਖ (ਪੰਜ) ਸ਼ੈਸ਼ਨ ਕਿਸਮ ਦੀਆਂ ਸੈਟਿੰਗਾਂ ਵਿੱਚ ਕਰੇਗਾ ਜਿਵੇਂ ਕਿ ਜ਼ਿਲ੍ਹਾ ਹਸਪਤਾਲਸੀ.ਐੱਚ.ਸੀ. / ਪੀ.ਐੱਚ.ਸੀ.ਸ਼ਹਿਰੀ ਥਾਂ, ਨਿੱਜੀ ਸਿਹਤ ਕੇਂਦਰਾਂ ਅਤੇ ਪੇਂਡੂ ਖੇਤਰਾਂ ਆਦਿ ਵਿੱਚ ਕਰੇਗਾ।  ਇਹ ਕੋਵਿਡ -19 ਟੀਕਾਕਰਣ ਪ੍ਰਕਿਰਿਆ (ਟੀਕੇ ਨੂੰ ਛੱਡ ਕੇ) ਦੀ ਅੰਤ-ਤੋਂ-ਅੰਤ ਲਾਮਬੰਦੀ ਅਤੇ ਟੈਸਟਿੰਗ ਨੂੰ ਸਮਰੱਥ ਕਰੇਗੀ ਅਤੇ ਫੀਲਡ ਵਾਤਾਵਰਨ ਵਿੱਚ ਕੋ -ਵਿਨ ਦੀ ਵਰਤੋਂ, ਯੋਜਨਾਬੰਦੀਲਾਗੂ ਕਰਨ ਅਤੇ ਰਿਪੋਰਟਿੰਗ ਵਿਧੀਆਂ ਵਿਚਾਲੇ ਸੰਪਰਕਾਂ ਦੀ ਜਾਂਚ  ਅਤੇ ਚੁਣੌਤੀਆਂ ਦੀ ਪਛਾਣ ਕਰੇਗੀ  ਅਤੇ ਵਾਸਤਵਿਕ ਤੌਰ ਤੇ ਲਾਗੂ ਕਰਨ ਤੋਂ ਪਹਿਲਾਂ ਇਸਨੂੰ ਅੱਗੇ ਲਿਜਾਣ ਦੇ ਰਸਤੇ ਦਾ ਮਾਰਗਦਰਸ਼ਨ ਕਰੇਗੀ  ਜਿਸ ਦੀ ਪ੍ਰਕ੍ਰਿਆ ਵਿੱਚ ਲੋੜੀਂਦੇ ਸੁਧਾਰਾਂ ਦੀ ਕਲਪਨਾ ਕੀਤੀ ਗਈ ਹੈ। ਇਹ ਵੱਖ-ਵੱਖ ਪੱਧਰਾਂ 'ਤੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਹੱਥੀਂ ਤਜ਼ੁਰਬਾ ਵੀ ਪ੍ਰਦਾਨ ਕਰੇਗਾ। ਦੋ ਰੋਜ਼ਾ ਗਤੀਵਿਧੀ 28 ਅਤੇ 29 ਦਸੰਬਰ 2020 ਨੂੰ ਯੋਜਨਾਬੱਧ ਕੀਤੀ ਗਈ ਹੈਅਤੇ ਇਸ ਵਿਚ ਕੋ-ਵਿਨ ਵਿਚ ਟੀਕਾ ਪ੍ਰਾਪਤੀ ਵਿੱਚ ਜਰੂਰੀ ਡਾਟਾ ਐਂਟਰੀਆਂ ਅਤੇ ਟੀਮ ਦੇ ਮੈਂਬਰਾਂ ਦੀ ਤਾਇਨਾਤੀ ਦੀ ਐਲੋਕੇਸ਼ਨ ਟੈਸਟ ਲਾਭਪਾਤਰੀਆਂ ਦੇ ਨਾਲ ਸੈਸ਼ਨ ਸਾਈਟਾਂ ਦੀ ਮੋਕ ਡਰਿਲ ਅਤੇ ਰਿਪੋਰਟਿੰਗ ਅਤੇ ਸ਼ਾਮ  ਦੀਆਂ ਮੀਟਿੰਗਾਂ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਸ ਵਿਚ ਕੋਲਡ ਸਟੋਰੇਜ ਦੀ ਜਾਂਚ ਅਤੇ ਕੋਵਿਡ -19 ਟੀਕੇ ਦੀ ਆਵਾਜਾਈ ਦੇ ਪ੍ਰਬੰਧ ਅਤੇ ਸਹੀ ਸਰੀਰਕ ਦੂਰੀ ਦੇ ਨਾਲ ਸੈਸ਼ਨ ਸਥਾਨਾਂ 'ਤੇ ਭੀੜ ਦਾ ਪ੍ਰਬੰਧਨ ਵੀ ਸ਼ਾਮਲ ਹੋਵੇਗਾ। 

ਖੁਸ਼ਕ ਦੌਰ ਦਾ ਇਕ ਮਹੱਤਵਪੂਰਨ ਧਿਆਨ ਟੀਕਾਕਰਣ (ਏਈਐਫਆਈ) ਤੋਂ ਬਾਅਦ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਸੰਭਾਵਿਤ ਮਾੜੀਆਂ  ਘਟਨਾਵਾਂ  ਦੇ ਪ੍ਰਬੰਧਨ 'ਤੇ ਕੇਂਦਰਿਤ ਰਹੇਗਾ। ਇਸ ਤੋਂ ਇਲਾਵਾਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੈਸ਼ਨ ਸਾਈਟ 'ਤੇ ਇਨਫੈਕਸ਼ਨ ਕੰਟਰੋਲ ਅਭਿਆਸਾਂ ਦੀ ਪਾਲਣਾ ਅਤੇ ਪ੍ਰਬੰਧਨ ਲਾਗੂ ਕਰਨਾ ਹੋਵੇਗਾ। ਮੌਕ ਡਰਿੱਲ ਵਿਚ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਇਕੋ ਸਮੇਂ ਨਿਗਰਾਨੀ ਅਤੇ ਸਮੀਖਿਆ ਅਤੇ ਰਾਜ ਅਤੇ ਕੇਂਦਰੀ ਸਿਹਤ ਮੰਤਰਾਲੇ ਨਾਲ ਸਾਂਝੇ ਕੀਤੇ ਜਾਣ ਵਾਲੇ ਫੀਡਬੈਕ ਦੀ ਤਿਆਰੀ ਸ਼ਾਮਲ ਹੋਵੇਗੀ। 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵਿਸਥਾਰਤ ਚੈਕਲਿਸਟ ਤਿਆਰ ਕੀਤੀ ਗਈ ਹੈ ਅਤੇ ਖੁਸ਼ਕ ਦੌਰ ਵਿੱਚ ਉਨ੍ਹਾਂ ਦੇ ਮਾਰਗ ਦਰਸ਼ਨ  ਲਈ ਚਾਰ ਰਾਜਾਂ ਨਾਲ ਸਾਂਝੀ ਕੀਤੀ ਗਈ ਹੈ। 

ਕੋਵਿਡ -19 (ਐਨਈਜੀਵੀਏਸੀ) ਦੇ ਟੀਕਾ ਪ੍ਰਸ਼ਾਸਨ 'ਤੇ ਰਾਸ਼ਟਰੀ ਮਾਹਰ ਸਮੂਹ ਨੇ ਤਿੰਨ ਤਰਜੀਹੀ ਆਬਾਦੀ ਸਮੂਹਾਂ ਦੀ ਸਿਫਾਰਸ਼ ਕੀਤੀ ਹੈ ਜਿਨ੍ਹਾਂ ਵਿਚ ਹੈਲਥਕੇਅਰ ਵਰਕਰਜ਼ (ਐਚਸੀਡਬਲਯੂਜ ) (ਲਗਭਗ 1 ਕਰੋੜ)ਫਰੰਟਲਾਈਨ ਵਰਕਰਜ਼ (ਐਫਐਲਡਬਲਯੂਜ਼) (ਲਗਭਗ 2 ਕਰੋੜ)ਅਤੇ ਤਰਜੀਹੀ ਉਮਰ ਸਮੂਹ (ਲਗਭਗ 27) ਕਰੋੜ) ਹਨ। ਕਿਉਂ ਜੋ ਟੀਕੇ ਤਾਪਮਾਨ ਸੰਵੇਦੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਸ ਤਾਪਮਾਨ ਵਿਚ ਸਟੋਰ ਕਰਨ ਦੀ ਜ਼ਰੂਰਤ ਹੁੰਦੀ ਹੈਮੌਜੂਦਾ ਕੋਲਡ ਚੇਨ ਪ੍ਰਣਾਲੀ ਦੇਸ਼ ਭਰ ਵਿਚ ਲਗਭਗ 28,947 ਕੋਲਡ ਚੇਨ ਪੁਆਇੰਟਾਂ 'ਤੇ ਟੀਕੇ ਦੇ  ਭੰਡਾਰਨ ਲਈ 85,634 ਉਪਕਰਣਾਂ ਵਾਲੀ ਹੈ ਅਤੇ ਕੋਲ੍ਡ ਚੇਨ ਪ੍ਰਸ਼ਾਸਨ ਲਈ ਇਸਤੇਮਾਲ ਕੀਤੀ ਜਾਵੇਗੀ। ਮੌਜੂਦਾ ਕੋਲਡ ਚੇਨ ਪਹਿਲੀ 3 ਕਰੋੜ ਦੇ ਤਰਜੀਹੀ ਆਬਾਦੀ ਅਰਥਾਤ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਲਈ ਲੋੜੀਂਦੀ ਕੋਵਿਡ -19 ਟੀਕੇ ਦੀ ਵਾਧੂ ਮਾਤਰਾ ਨੂੰ ਸਟੋਰ ਕਰਨ ਦੇ ਸਮਰੱਥ ਹੈ। 

------------------------------------  

 

MV/SJ

ਐਮ ਵੀ/ਐਸ ਜੇ (Release ID: 1683713) Visitor Counter : 140