ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੇ ਐਕਟਿਵ ਕੇਸਾਂ ਦੀ ਗਿਣਤੀ ਹੁਣ 2.81 ਰਹਿ ਗਈ ਹੈ, ਜੋ ਕਿ ਕੁਲ ਪੁਸ਼ਟੀ ਵਾਲੇ ਮਾਮਲਿਆਂ ਦਾ ਸਿਰਫ 2.78 ਫੀਸਦ ਹੈ

0.97 ਕਰੋੜ ਤੋਂ ਵੱਧ ਦੀ ਕੁੱਲ ਰਿਕਵਰੀ ਰਜਿਸਟਰ ਕੀਤੀ ਗਈ ਹੈ

Posted On: 25 DEC 2020 11:35AM by PIB Chandigarh

ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਦੀ ਦਰ ਅੱਜ 3 ਫੀਸਦ ਤੋਂ ਹੇਠਾਂ ਆ ਗਈ ਹੈ, ਜੋ ਕਿ ਕੁਲ ਪੁਸ਼ਟੀ ਵਾਲੇ ਮਾਮਲਿਆਂ ਦੀ ਸਿਰਫ 2.78 ਰਹਿ ਗਈ ਹੈ ।

ਨਵੇਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਦੇ ਅਧਾਰ ਤੇ ਨਵੇਂ ਰਜਿਸਟਰਡ ਹੋਣ ਵਾਲੇ ਐਕਟਿਵ ਮਾਮਲਿਆਂ ਦੀ ਗਿਣਤੀ ਨਾਲੋਂ ਵੀ ਵੱਧ ਦਰਜ ਹੋ ਰਹੀ ਹੈ, ਜਿਸ ਨਾਲ ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆਈ ਹੈ, ਜੋ ਅੱਜ ਘੱਟ ਕੇ 2,81,919 ਹੋ ਗਈ ਹੈ।

ਪਿਛਲੇ 28 ਦਿਨਾਂ ਦੇ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਹੈ ।

ਜਦੋਂ ਕਿ ਭਾਰਤ ਵਿਚ 23,067 ਵਿਅਕਤੀਆਂ ਨੂੰ ਕੋਵਿਡ ਪੋਜੀਟਿਵ ਪਾਇਆ ਗਿਆ ਹੈ, ਇਸੇ ਅਰਸੇ ਦੌਰਾਨ 24,661 ਨਵੀਆਂ ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 1,930 ਕੇਸਾਂ ਦੀ ਕੁੱਲ ਗਿਰਾਵਟ ਆਈ ਹੈ ।

 

.

 

http://static.pib.gov.in/WriteReadData/userfiles/image/image001OTXL.jpg

ਵਿਸ਼ਵ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਸਭ ਤੋਂ ਘੱਟ ਕੇਸ (7,352 ਮਾਮਲੇ) ਭਾਰਤ ਵਿੱਚ ਦਰਜ ਹੋ ਰਹੇ ਹਨ,  ਜੋ ਕਿ ਹੋਰਨਾਂ ਪੱਛਮੀ ਦੇਸ਼ਾਂ (ਪੱਛਮੀ ਹੈਮੀਸਫੇਅਰ )ਦੇ ਮੁਕਾਬਲੇ ਬਹੁਤ ਘੱਟ ਅੰਕੜਾ ਹੈ। ਪ੍ਰਤੀ 10 ਲੱਖ ਆਬਾਦੀ ਵਿੱਚ ਵਿਸ਼ਵਵਿਆਪੀ ਅੋਸਤਨ ਕੇਸਾਂ ਦੀ ਗਿਣਤੀ 9,931 ਹੈ ।

http://static.pib.gov.in/WriteReadData/userfiles/image/image002ZZR2.jpg

ਅੱਜ ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.77 ਫੀਸਦ  ਹੋ ਗਈ ਹੈ । ਰਿਕਵਰ ਮਰੀਜ਼ਾਂ ਦੀ ਕੁੱਲ ਗਿਣਤੀ 0.97 ਕਰੋੜ (97,17,834) ਤੱਕ ਪਹੁੰਚ ਗਈ ਹੈ । ਰਿਕਵਰ ਮਰੀਜ਼ਾਂ ਅਤੇ ਐਕਟਿਵ ਮਰੀਜ਼ਾਂ ਵਿਚਲਾ ਪਾੜਾ ਵੀ ਵਧਦਾ ਜਾ ਰਿਹਾ ਹੈ ਅਤੇ ਅੱਜ ਇਹ ਅੰਕੜਾ 94,35,915 ਹੋ ਗਿਆ ਹੈ । 

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 75.86 ਫੀਸਦ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ ।.

ਕੇਰਲ ਵਿੱਚ ਇਕੋ ਦਿਨ ਵਿੱਚ ਸਭ ਤੋਂ ਵੱਧ 4,801 ਮਰੀਜ਼ ਕੋਵਿਡ ਤੋਂ ਠੀਕ ਹੋਏ ਹਨ। ਉਸ ਤੋਂ ਬਾਅਦ, ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 3,171 ਮਰੀਜ਼ ਅਤੇ ਪੱਛਮੀ ਬੰਗਾਲ ਵਿੱਚ 2,054 ਮਰੀਜ਼ ਇੱਕ ਹੀ ਦਿਨ ਵਿੱਚ ਠੀਕ ਹੋਏ ਹਨ।

http://static.pib.gov.in/WriteReadData/userfiles/image/image00399QR.jpg

 

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 77.38 ਫੀਸਦ ਕੇਸ  10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਹਨ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 5,177 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ। ਕੱਲ੍ਹ ਮਹਾਰਾਸ਼ਟਰ ਵਿੱਚ 3,580 ਅਤੇ ਪੱਛਮੀ ਬੰਗਾਲ ਵਿੱਚ 1,590 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।

 

http://static.pib.gov.in/WriteReadData/userfiles/image/image004CXLT.jpg

 

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲੇ 336 ਮਰੀਜ਼ਾਂ ਵਿਚੋਂ 81.55 ਫੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਹਨ। 

ਨਵੀਆਂ ਰਜਿਸਟਰ ਹੋਈਆਂ ਮੌਤਾਂ ਵਿਚੋਂ 26.48 ਫੀਸਦ ਮਹਾਰਾਸ਼ਟਰ ਵਿੱਚ ਹੋਈਆਂ ਹਨ, ਜਿੱਥੇ ਹੋਰ 89 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਕ ਹੋਰ ਦਿਨ ਵਿੱਚ ਦਿੱਲੀ ‘ਚ 37 ਮੌਤਾਂ ਹੋ ਗਈਆਂ ਹਨ ਜਦਕਿ ਪੱਛਮੀ ਬੰਗਾਲ ਵਿੱਚ 32 ਮਰੀਜ਼ਾਂ ਦੀ ਮੌਤ ਹੋ ਗਈ ਹੈ । 

 

http://static.pib.gov.in/WriteReadData/userfiles/image/image005MB0W.jpg

ਗਲੋਬਲ ਅੰਕੜਿਆਂ ਦੇ ਮੁਕਾਬਲੇ, ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਸਭ ਤੋਂ ਘੱਟ ਮੌਤਾਂ (106) ਹੋਈਆਂ ਹਨ,.ਭਾਰਤ ਵਿੱਚ ਇਸ ਸਮੇਂ ਕੇਸਾਂ ਦੀ ਮੌਤ ਦਰ 1.45 ਫੀਸਦ  ਹੈ ।

http://static.pib.gov.in/WriteReadData/userfiles/image/image0060UK1.jpg

****

ਐਮਵੀ / ਐਸਜੇ



(Release ID: 1683637) Visitor Counter : 133