ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 24 ਦਸੰਬਰ ਨੂੰ ਵਿਸ਼ਵ-ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਨਗੇ

Posted On: 22 DEC 2020 2:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਦਸੰਬਰ,  2020 ਨੂੰ ਸਵੇਰੇ 11 ਵਜੇ ਵਿਸ਼ਵ-ਭਾਰਤੀ ਯੂਨੀਵਰਸਿਟੀ,  ਸ਼ਾਂਤੀਨਿਕੇਤਨ  ਦੇ ਸ਼ਤਾਬਦੀ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ। ਇਸ ਅਵਸਰ ਤੇ ਪੱਛਮ ਬੰਗਾਲ ਦੇ ਰਾਜਪਾਲ ਅਤੇ ਕੇਂਦਰੀ ਸਿੱਖਿਆ ਮੰਤਰੀ  ਵੀ ਹਾਜ਼ਰ ਰਹਿਣਗੇ।

 

ਵਿਸ਼ਵ-ਭਾਰਤੀ ਬਾਰੇ

 

ਗੁਰੂਦੇਵ ਰਬਿੰਦਰਨਾਥ ਟੈਗੋਰ ਦੁਆਰਾ 1921 ਵਿੱਚ ਸਥਾਪਿਤ ਵਿਸ਼ਵ-ਭਾਰਤੀ ਦੇਸ਼ ਦੀ ਸਭ ਤੋਂ ਪੁਰਾਣੀ ਕੇਂਦਰੀ ਯੂਨੀਵਰਸਿਟੀ ਵੀ ਹੈ।  ਮਈ 1951 ਵਿੱਚ ਸੰਸਦ ਦੇ ਇੱਕ ਐਕਟ ਦੁਆਰਾ ਵਿਸ਼ਵ-ਭਾਰਤੀ ਨੂੰ ਇੱਕ ਕੇਂਦਰੀ ਯੂਨੀਵਰਸਿਟੀ ਅਤੇ ਰਾਸ਼ਟਰੀ ਮਹੱਤਵ ਦਾ ਸੰਸਥਾਨ’ ਐਲਾਨਿਆ ਗਿਆ ਸੀ। ਇਸ ਯੂਨੀਵਰਸਿਟੀ ਨੇ ਗੁਰੂਦੇਵ ਟੈਗੋਰ  ਦੁਆਰਾ ਵਿਕਸਿਤ ਸਿੱਖਿਆ-ਸ਼ਾਸਤਰ ਦਾ ਅਨੁਸਰਨ  ਕੀਤਾ ਲੇਕਿਨ ਹੌਲ਼ੀ-ਹੌਲ਼ੀ ਇਸ ਨੇ ਉਸ ਪ੍ਰਾਰੂਪ ਨੂੰ ਅਪਣਾਇਆ ਜਿਸ ਵਿੱਚ ਕੋਈ ਆਧੁਨਿਕ ਯੂਨੀਵਰਸਿਟੀ ਵਿਕਸਿਤ ਹੁੰਦੀ ਹੈ।  ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ  ਦੇ ਚਾਂਸਲਰ ਹਨ।

 

*******

 

ਡੀਐੱਸ/ਐੱਸਐੱਚ



(Release ID: 1682951) Visitor Counter : 162