ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਐਕਟਿਵ ਕੇਸ ਗਿਣਤੀ 3 ਲੱਖ ਤੋਂ ਘੱਟ ਹੈ; ਜੋ ਕਿ 163 ਦਿਨਾਂ ਵਿੱਚ ਸਭ ਤੋਂ ਘੱਟ ਹੈ ਐਕਟਿਵ ਮਾਮਲਿਆਂ ਦੀ ਗਿਣਤੀ ਪੁਸ਼ਟੀ ਵਾਲੇ ਕੁੱਲ ਕੇਸਾਂ ਵਿੱਚੋਂ 3 ਫੀਸਦ ਤੋਂ ਘੱਟ ਰਹਿ ਗਈ ਹੈ

20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ 173 ਦਿਨਾਂ ਵਿੱਚ ਸਭ ਤੋਂ ਘੱਟ ਹਨ

Posted On: 22 DEC 2020 11:54AM by PIB Chandigarh

ਭਾਰਤ ਨੇ ਅੱਜ ਵਿਸ਼ਵਵਿਆਪੀ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਦਰਜ ਕੀਤੀਆਂ ਹਨ।

ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਅੱਜ 3 ਲੱਖ (2,92,518) ਤੋਂ ਹੇਠਾਂ ਆ ਗਈ ਹੈ। ਕੁਲ ਪੋਜੀਟਿਵ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ 3 ਫੀਸਦ ਤੋਂ ਹੇਠਾਂ ਆ ਕੇ 2.90 ਫੀਸਦ ਰਹਿ ਗਿਆ ਹੈ। ਕੇਸਾਂ ਦੀ ਇਹ ਗਿਣਤੀ 163 ਦਿਨਾਂ ਬਾਅਦ ਸਭ ਤੋਂ ਘੱਟ ਹੈ । 12 ਜੁਲਾਈ, 2020 ਨੂੰ ਕੁੱਲ ਐਕਟਿਵ ਕੇਸ 2,92,258 ਸਨ ।

ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 11,121 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।

https://static.pib.gov.in/WriteReadData/userfiles/image/image001YVAM.jpg

ਭਾਰਤ ਨੇ ਰੋਜ਼ਾਨਾ ਮਾਮਲਿਆਂ ਵਿੱਚ ਇੱਕ ਨਵੀਂ ਗਿਰਾਵਟ ਦਰਜ ਕੀਤੀ ਗਈ ਹੈ।173 ਦਿਨਾਂ ਬਾਅਦ ਪਿਛਲੇ 24 ਘੰਟਿਆਂ ਵਿੱਚ 20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ (19,556) ਰਾਸ਼ਟਰੀ ਗਿਣਤੀ ਵਿੱਚ ਦਰਜ ਕੀਤੇ ਗਏ ਹਨ। ਨਵੇਂ ਪੁਸ਼ਟੀ ਵਾਲੇ ਮਾਮਲੇ 2 ਜੁਲਾਈ 2020 ਨੂੰ 19,148 ਰਿਪੋਰਟ ਹੋਏ ਸਨ ।

https://static.pib.gov.in/WriteReadData/userfiles/image/image0024GMJ.jpg

ਭਾਰਤ ਵਿੱਚ  ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਐਕਟਿਵ ਮਾਮਲੇ ਵਿਸ਼ਵ ਵਿੱਚ  ਸਭ ਤੋਂ ਘੱਟ ਹਨ (219) । ਇਹ ਅੰਕੜਾ ਅਮਰੀਕਾ, ਇਟਲੀ, ਬ੍ਰਾਜ਼ੀਲ, ਤੁਰਕੀ ਅਤੇ ਰੂਸ ਵਰਗੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ।

https://static.pib.gov.in/WriteReadData/userfiles/image/image003GHSZ.jpg

ਕੁੱਲ ਰਿਕਵਰ ਹੋਏ ਕੇਸਾਂ ਨੇ 96 ਲੱਖ (96,36,487) ਨੂੰ ਪਾਰ ਕਰ ਲਿਆ ਹੈ, ਜੋ 95.65 ਫੀਸਦ ਦਰ ਦੀ ਪੁਸ਼ਟੀ ਕਰਦਾ ਹੈ । ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿੱਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਵੇਲੇ 93,43,969 ਦੇ ਪੱਧਰ 'ਤੇ ਖੜ੍ਹਾ ਹੈ ।

ਪਿਛਲੇ 24 ਘੰਟਿਆਂ ਦੌਰਾਨ 30,376 ਰਿਕਵਰੀ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੀਂ ਰਿਕਵਰੀ ਪਿਛਲੇ 25 ਦਿਨਾਂ ਤੋਂ ਪੁਸ਼ਟੀ ਵਾਲੇ ਨਵੇਂ ਕੇਸਾਂ ਤੋਂ ਲਗਾਤਾਰ ਵੱਧ ਰਹੀ ਹੈ ।

https://static.pib.gov.in/WriteReadData/userfiles/image/image0046X46.jpg

 

ਰੋਜ਼ਾਨਾ ਦੇ ਅਧਾਰ 'ਤੇ ਉੱਚ ਪੱਧਰੀ ਟੈਸਟਿੰਗ ਦੇ ਨਾਲ-ਨਾਲ ਰਿਕਵਰੀ ਦੇ ਉੱਚ ਪੱਧਰਾਂ ਦੇ ਨਾਲ ਅਤੇ ਲਗਾਤਾਰ ਘਟ ਰਹੇ ਨਵੇਂ ਮਾਮਲਿਆਂ ਨਾਲ ਮੌਤ ਦਰ ਵਿੱਚ  ਕਮੀ ਆਈ ਹੈ ।

Image

 

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 75.31 ਫੀਸਦ ਕੇਸ  10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

ਮਹਾਰਾਸ਼ਟਰ ਵਿੱਚ 6,053 ਦੀ ਰਿਕਵਰੀ ਦੇ ਨਾਲ ਇੱਕ ਦਿਨ ਦੀ ਸਭ ਤੋਂ ਵੱਧ ਰਿਕਵਰੀ ਦੀ ਰਿਪੋਰਟ ਕੀਤੀ ਗਈ ਹੈ । ਕੇਰਲ ਵਿੱਚ 4,494 ਦੀ ਨਵੀਂ ਰਿਕਵਰੀ ਦਰਜ ਕੀਤੀ ਗਈ ਹੈ । ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਹੋਰ 2,342 ਨਵੀਂ ਰਿਕਵਰੀ ਦਰਜ ਕੀਤੀ ਗਈ ਹੈ ।

https://static.pib.gov.in/WriteReadData/userfiles/image/image006SJX7.jpg

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 75.69 ਫੀਸਦ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ , ਜਿਨ੍ਹਾਂ ਦੀ ਗਿਣਤੀ 3,423 ਹੈ। ਮਹਾਰਾਸ਼ਟਰ ਵਿੱਚ 2,834 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ, ਜਦਕਿ ਪੱਛਮੀ ਬੰਗਾਲ ਵਿੱਚ ਕੱਲ੍ਹ 1,515 ਨਵੇਂ ਕੇਸ ਦਰਜ ਕੀਤੇ ਗਏ ਹਨ ।

https://static.pib.gov.in/WriteReadData/userfiles/image/image007J4O1.jpg

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੀਆਂ ਗਈਆਂ 301 ਕੇਸਾਂ ਵਿੱਚ ਦਰਜ ਹੋਣੀਆਂ ਮੌਤਾਂ ਵਿਚੋਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 76.74 ਫੀਸਦ ਬਣਦਾ ਹੈ।

ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿਚੋਂ 18.27 ਫੀਸਦ ਮਹਾਰਾਸ਼ਟਰ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ  55 ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਅਤੇ ਕੇਰਲ ਵਿੱਚ  ਕ੍ਰਮਵਾਰ 41 ਅਤੇ 27 ਨਵੀਂਆਂ ਮੌਤਾਂ ਰਿਪੋਰਟ ਹੋਈਆਂ ਹਨ।.

https://static.pib.gov.in/WriteReadData/userfiles/image/image008XI3N.jpg

                                                                                                                                               

****

ਐਮਵੀ / ਐਸਜੇ
 (Release ID: 1682712) Visitor Counter : 101