ਪ੍ਰਧਾਨ ਮੰਤਰੀ ਦਫਤਰ

ਭਾਰਤ-ਜਪਾਨ ਸੰਵਾਦ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦਾ ਸੰਦੇਸ਼

Posted On: 21 DEC 2020 10:01AM by PIB Chandigarh

ਪਿਆਰੇ ਦੋਸਤੋ,

 

ਛੇਵੇਂ ਭਾਰਤ-ਜਪਾਨ ਸੰਵਾਦ ਸੰਮੇਲਨ ਨੂੰ ਸੰਬੋਧਨ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।

 

ਪੰਜ ਸਾਲ ਪਹਿਲਾਂਅਸੀਂ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਕਾਨਫਰੰਸਾਂ ਦੀ ਇਹ ਲੜੀ ਆਰੰਭ ਕੀਤੀ ਸੀ। ਉਸ ਸਮੇਂ ਤੋਂ ਸੰਵਾਦ ਨਵੀਂ ਦਿੱਲੀ ਤੋਂ ਟੋਕਿਓਯਾਂਗੂਨ ਤੋਂ ਉਲਾਨਬਟਾਰ ਤੱਕ ਯਾਤਰਾ ਕਰ ਰਿਹਾ ਹੈ। ਇਸ ਯਾਤਰਾ ਵਿੱਚ ਇਹ ਆਪਣੇ ਬੁਨਿਆਦੀ ਉਦੇਸ਼ਾਂ ਸੰਵਾਦ ਅਤੇ ਬਹਿਸ ਨੂੰ ਉਤਸ਼ਾਹਿਤ ਕਰਨ ਲਈ ਲੋਕਤੰਤਰਮਨੁੱਖਤਾਵਾਦਅਹਿੰਸਾਆਜ਼ਾਦੀ ਅਤੇ ਸਹਿਣਸ਼ੀਲਤਾ ਦੇ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਲਈ ਅਤੇ ਸਾਡੀ ਰੂਹਾਨੀ ਅਤੇ ਵਿਦਵਤਾਪੂਰਨ ਅਦਾਨ-ਪ੍ਰਦਾਨ ਦੀ ਸਾਡੀ ਪੁਰਾਣੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਹੀ ਰਿਹਾ ਹੈ। ਮੈਂ ਸੰਵਾਦ ਦਾ ਨਿਰੰਤਰ ਸਮਰਥਨ ਕਰਨ ਲਈ ਜਪਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ।

 

ਦੋਸਤੋ,

 

ਇਸ ਫੋਰਮ ਨੇ ਭਗਵਾਨ ਬੁੱਧ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਖਾਸ ਤੌਰ ਤੇ ਨੌਜਵਾਨਾਂ ਵਿੱਚ ਵਧੀਆ ਭੂਮਿਕਾ ਨਿਭਾਈ ਹੈ। ਇਤਿਹਾਸਿਕ ਤੌਰ ਤੇ ਬੁੱਧ ਦੇ ਸੰਦੇਸ਼ ਦੀ ਰੋਸ਼ਨੀ ਭਾਰਤ ਤੋਂ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਫੈਲ ਗਈ। ਹਾਲਾਂਕਿਇਹ ਰੋਸ਼ਨੀ ਸਥਿਰ ਨਹੀਂ ਰਹੀ। ਹਰ ਨਵੀਂ ਥਾਂ ਤੇ ਪਹੁੰਚਣ ਤੇ ਇਹ ਬੋਧੀ ਵਿਚਾਰ ਸਦੀਆਂ ਦੌਰਾਨ ਹੋਰ ਵਿਕਸਿਤ ਹੁੰਦੇ ਰਹੇ ਹਨ। ਇਸ ਕਰਕੇ ਬੋਧੀ ਸਾਹਿਤ ਅਤੇ ਦਰਸ਼ਨ ਦੇ ਮਹਾਨ ਖਜ਼ਾਨੇ ਅੱਜ ਬਹੁਤ ਸਾਰੇ ਵਿਭਿੰਨ ਮੱਠਾਂ ਵਿੱਚਵਿਭਿੰਨ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਮਿਲ ਸਕਦੇ ਹਨ।

 

ਲੇਖਣ ਸਮੁੱਚੇ ਰੂਪ ਨਾਲ ਮਨੁੱਖ ਜਾਤੀ ਦਾ ਖ਼ਜ਼ਾਨਾ ਹੁੰਦਾ ਹੈ। ਅੱਜਮੈਂ ਅਜਿਹੇ ਸਾਰੇ ਰਵਾਇਤੀ ਬੋਧੀ ਸਾਹਿਤ ਅਤੇ ਸ਼ਾਸਤਰਾਂ ਦੀ ਲਾਇਬ੍ਰੇਰੀ ਬਣਾਉਣ ਦਾ ਪ੍ਰਸਤਾਵ ਦੇਣਾ ਚਾਹੁੰਦਾ ਹਾਂ। ਅਸੀਂ ਭਾਰਤ ਵਿੱਚ ਅਜਿਹੀ ਸਵਿਧਾ ਮੁਹੱਈਆ ਕਰਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਅਤੇ ਇਸ ਲਈ ਢੁਕਵੇਂ ਸਰੋਤ ਪ੍ਰਦਾਨ ਕਰਾਂਗੇ। ਲਾਇਬ੍ਰੇਰੀ ਵਿਭਿੰਨ ਦੇਸ਼ਾਂ ਦੇ ਅਜਿਹੇ ਸਾਰੇ ਬੋਧੀ ਸਾਹਿਤ ਦੀਆਂ ਡਿਜੀਟਲ ਕਾਪੀਆਂ ਇਕੱਤਰ ਕਰੇਗੀ। ਇਸ ਦਾ ਉਦੇਸ਼ ਉਨ੍ਹਾਂ ਦਾ ਅਨੁਵਾਦ ਕਰਨਾ ਅਤੇ ਉਨ੍ਹਾਂ ਨੂੰ ਬੁੱਧ ਧਰਮ ਦੇ ਸਾਰੇ ਭਿਕਸ਼ੂਆਂ ਅਤੇ ਵਿਦਵਾਨਾਂ ਲਈ ਮੁਫ਼ਤ ਵਿੱਚ ਉਪਲਬਧ ਕਰਵਾਉਣਾ ਹੈ। ਲਾਇਬ੍ਰੇਰੀ ਸਿਰਫ਼ ਸਾਹਿਤ ਦਾ ਭੰਡਾਰ ਨਹੀਂ ਹੋਵੇਗੀ।

 

ਇਹ ਖੋਜ ਅਤੇ ਸੰਵਾਦ ਦਾ ਮੰਚ ਵੀ ਹੋਵੇਗਾ - ਮਨੁੱਖਾਂਸਮਾਜਾਂ ਅਤੇ ਮਨੁੱਖ ਅਤੇ ਕੁਦਰਤ ਦਰਮਿਆਨ ਇੱਕ ਸੱਚਾ ਸੰਵਾਦ। ਇਸ ਦੇ ਖੋਜ ਆਦੇਸ਼ ਵਿੱਚ ਇਹ ਵੀ ਸ਼ਾਮਲ ਕੀਤਾ ਜਾਵੇਗਾ ਕਿ ਬੁੱਧ ਦਾ ਸੰਦੇਸ਼ ਅਜੋਕੀਆਂ ਚੁਣੌਤੀਆਂ ਖ਼ਿਲਾਫ਼ ਸਾਡੀ ਆਧੁਨਿਕ ਦੁਨੀਆ ਨੂੰ ਕਿਵੇਂ ਸੇਧ ਦੇ ਸਕਦਾ ਹੈ ਜਿਵੇਂ ਕਿ ਗ਼ਰੀਬੀਨਸਲਵਾਦਦਹਿਸ਼ਤਗਰਦੀਲਿੰਗ ਭੇਦਭਾਵਜਲਵਾਯੂ ਪਰਿਵਰਤਨ ਅਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ।

 

ਦੋਸਤੋ,

 

ਲਗਭਗ ਤਿੰਨ ਹਫ਼ਤੇ ਪਹਿਲਾਂ ਮੈਂ ਸਾਰਨਾਥ ਵਿਖੇ ਸੀ। ਉਹ ਥਾਂ ਹੈ ਜਿੱਥੇ ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਸਾਰਨਾਥ ਤੋਂ ਪ੍ਰਗਟ ਹੋਇਆ ਇਹ ਜਯੋਤੀ ਪੁੰਜ ਪੂਰੀ ਦੁਨੀਆ ਵਿੱਚ ਫੈਲ ਗਿਆ ਅਤੇ ਇਸ ਨੇ ਦਇਆ, ਮਹਾਨਤਾ ਅਤੇ ਸਭ ਤੋਂ ਵਧ ਕੇ ਪੂਰੀ ਮਾਨਵਤਾ ਦੀ ਭਲਾਈ ਦੇ ਲਈ ਮਾਨਵ ਕਲਿਆਣ ਨੂੰ ਗਲੇ ਲਗਾਇਆ। ਇਸ ਨੇ ਹੋਲ਼ੀ-ਹੋਲ਼ੀ ਸ਼ਾਂਤੀਪੂਰਵਕ ਵਿਸ਼ਵ ਇਤਿਹਾਸ ਦੇ ਮਾਰਗ ਨੂੰ ਹੀ ਪਰਿਵਰਤਿਤ ਕਰ ਦਿੱਤਾ। ਇਹ ਸਾਰਨਾਥ ਵਿੱਚ ਹੀ ਸੀ ਕਿ ਭਗਵਾਨ ਬੁੱਧ ਨੇ ਆਪਣੇ ਧਾਮ ਦੇ ਆਦਰਸ਼ ਬਾਰੇ ਵਿਸਤਾਰ ਨਾਲ ਗੱਲ ਕੀਤੀ। ਉਨ੍ਹਾਂ ਲਈ ਧਾਮ ਪ੍ਰਾਰਥਨਾ ਅਤੇ ਰਸਮਾਂ ਨਾਲੋਂ ਜ਼ਿਆਦਾ ਸੀ। ਧਾਮਾਂ ਦੇ ਕੇਂਦਰ ਵਿੱਚ ਇਨਸਾਨ ਹਨ ਅਤੇ ਉਨ੍ਹਾਂ ਦਾ ਸਬੰਧ ਸਾਥੀ ਮਨੁੱਖਾਂ ਨਾਲ ਹੈ। ਇਸ ਤਰ੍ਹਾਂ ਦੂਜਿਆਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਸ਼ਕਤੀ ਹੋਣਾ ਸਭ ਤੋਂ ਜ਼ਰੂਰੀ ਹੈ। ਸੰਵਾਦ ਅਜਿਹਾ ਹੋਣਾ ਚਾਹੀਦਾ ਹੈ ਜੋ ਸਾਡੇ ਗ੍ਰਹਿ ਵਿੱਚ ਸਕਾਰਾਤਮਕਤਾਏਕਤਾ ਅਤੇ ਹਮਦਰਦੀ ਦੀ ਭਾਵਨਾ ਨੂੰ ਫੈਲਾਏ। ਉਹ ਵੀ ਇੱਕ ਅਜਿਹੇ ਸਮੇਂ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ।

 

ਦੋਸਤੋ,

 

ਇਹ ਇੱਕ ਨਵੇਂ ਦਹਾਕੇ ਦਾ ਪਹਿਲਾ ਸੰਵਾਦ ਹੈ। ਇਹ ਮਨੁੱਖੀ ਇਤਿਹਾਸ ਦੇ ਇੱਕ ਨਾਜ਼ੁਕ ਪਲ ਤੇ ਵਾਪਰ ਰਿਹਾ ਹੈ। ਸਾਡੀਆਂ ਅੱਜ ਦੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਗੱਲਬਾਤ ਨੂੰ ਰੂਪ ਦੇਣਗੀਆਂ। ਇਹ ਦਹਾਕੇ ਅਤੇ ਇਸਤੋਂ ਅੱਗੇ ਉਨ੍ਹਾਂ ਸਮਾਜਾਂ ਨਾਲ ਸਬੰਧਿਤ ਹੋਣਗੇ ਜੋ ਸਿਖਲਾਈ ਅਤੇ ਨਵੀਨਤਾ ਨੂੰ ਇਕੱਠੇ ਕਰਨ ਲਈ ਇੱਕ ਪ੍ਰੀਮੀਅਮ ਰੱਖਦੀਆਂ ਹਨ। ਇਹ ਉਨ੍ਹਾਂ ਸੁਨਹਿਰੇ ਨੌਜਵਾਨ ਮਨਾਂ ਨੂੰ ਪਾਲਣ ਪੋਸ਼ਣ ਬਾਰੇ ਹੋਵੇਗਾ ਜੋ ਆਉਣ ਵਾਲੇ ਸਮੇਂ ਵਿੱਚ ਮਾਨਵਤਾ ਨੂੰ ਮਹੱਤਵ ਦੇਣਗੇ। ਸਿਖਿਆਵਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਨਵੀਨਤਾ ਨੂੰ ਅੱਗੇ ਵਧਾਏ। ਆਖ਼ਰਕਾਰਨਵੀਨਤਾ ਮਨੁੱਖੀ ਸਸ਼ਕਤੀਕਰਣ ਲਈ ਇੱਕ ਬੁਨਿਆਦ ਹੈ।

 

ਸਮਾਜ ਜੋ ਖੁੱਲ੍ਹੇ ਵਿਚਾਰਾਂ ਵਾਲਾ ਲੋਕਤੰਤਰੀ ਅਤੇ ਪਾਰਦਰਸ਼ੀ ਹੈਉਹੀ ਨਵੀਨਤਾ ਲਈ ਬਿਹਤਰ ਰੂਪ ਨਾਲ ਢੁਕਵਾਂ ਹੈ। ਇਸ ਲਈ ਪ੍ਰਗਤੀਰੂਪੀ ਪ੍ਰਤੀਮਾਨ ਨੂੰ ਬਦਲਣ ਦਾ ਹੁਣ ਪਹਿਲਾਂ ਦੀ ਬਜਾਏ ਬਿਹਤਰ ਸਮਾਂ ਹੈ। ਆਲਮੀ ਵਿਕਾਸ ਦੀ ਚਰਚਾ ਕੁੱਝ ਲੋਕਾਂ ਦਰਮਿਆਨ ਹੀ ਨਹੀਂ ਕੀਤੀ ਜਾ ਸਕਦੀਇਸ ਲਈ ਦਾਇਰੇ ਦਾ ਵੱਡਾ ਹੋਣਾ ਜ਼ਰੂਰੀ ਹੈ। ਇਸ ਲਈ ਕਾਰਜ ਸੂਚੀ ਵੀ ਵਿਆਪਕ ਹੋਣੀ ਚਾਹੀਦੀ ਹੈ। ਪ੍ਰਗਤੀ ਦੇ ਸਰੂਪ ਨੂੰ ਮਨੁੱਖ ਕੇਂਦ੍ਰਿਤ ਦ੍ਰਿਸ਼ਟੀਕੋਣ ਦਾ ਅਨੁਸਰਨ ਕਰਨਾ ਚਾਹੀਦਾ ਹੈ ਅਤੇ ਉਹ ਸਾਡੇ ਪਰਿਵੇਸ਼ ਦੇ ਅਨੁਰੂਪ ਹੋਣਾ ਚਾਹੀਦਾ ਹੈ।

 

ਦੋਸਤੋ,

 

ਇਸ ਵਿੱਚ ਸਹੀ ਤਰ੍ਹਾਂ ਵਰਣਨ ਕੀਤਾ ਗਿਆ ਹੈ:

 

ਯਮਕ ਵੱਗੋ ਧੱਮਪਦ:

ਨ ਹਿ ਵੇਰੇਨ ਵੇਰਾਨਿਸੰਮੰਤੀਧ ਕੁਦਾਚੰ।

ਅਵੇਰੇਨ ਚ ਸੰਮੰਤਿੲਸ ਧੰਮੋ ਸਨੰਤਨੋ।।

 

(यमक वग्गो धम्मपद:

 हि वेरेन वेरानिसम्मन्तीध कुदाचं।

अवेरेन  सम्मन्तिएस धम्मो सनन्तनो॥)

 

ਦੁਸ਼ਮਣੀ ਨਾਲ ਕਦੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਪਿਛਲੇ ਸਮੇਂ ਵਿੱਚ ਮਨੁੱਖਤਾ ਨੇ ਸਹਿਯੋਗ ਦੀ ਬਜਾਏ ਟਕਰਾਅ ਦਾ ਰਸਤਾ ਅਪਣਾ ਲਿਆ ਸੀ। ਸਾਮਰਾਜਵਾਦ ਤੋਂ ਲੈ ਕੇ ਵਿਸ਼ਵ ਯੁੱਧਾਂ ਤੱਕਹਥਿਆਰਾਂ ਦੀ ਦੌੜ ਤੋਂ ਲੈ ਕੇ ਪੁਲਾੜ ਦੌੜ ਤੱਕਸਾਡੇ ਕੋਲ ਸੰਵਾਦ ਸਨ ਪਰ ਉਨ੍ਹਾਂ ਦਾ ਉਦੇਸ਼ ਦੂਸਰਿਆਂ ਨੂੰ ਹੇਠਾਂ ਖਿੱਚਣਾ ਸੀ। ਚਲੋ ਹੁਣ ਇਕੱਠੇ ਹੋ ਕੇ ਚਲੋਭਗਵਾਨ ਬੁੱਧ ਦੀਆਂ ਸਿੱਖਿਆਵਾਂ ਗੱਲਬਾਤ ਨੂੰ ਦੁਸ਼ਮਣੀ ਤੋਂ ਸ਼ਕਤੀਕਰਨ ਵੱਲ ਬਦਲਣ ਦੀ ਤਾਕਤ ਦਿੰਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਵੱਡੇ ਦਿਲ ਵਾਲੇ ਬਣਾਉਂਦੀਆਂ ਹਨ। ਉਹ ਸਾਨੂੰ ਦੱਸਦੀਆਂ ਹਨ: ਅਤੀਤ ਤੋਂ ਸਿੱਖੋ ਅਤੇ ਵਧੀਆ ਭਵਿੱਖ ਲਈ ਕੰਮ ਕਰੋ। ਇਹ ਉੱਤਮ ਸੇਵਾ ਹੈ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਰ ਸਕਦੇ ਹਾਂ।

 

ਦੋਸਤੋ,

 

ਸੰਵਾਦ ਦਾ ਤੱਤ ਸਾਰ ਇਕੱਠੇ ਰਹਿਣਾ ਹੈ। ਆਓ ਅਸੀਂ ਆਪਣੇ ਵਿਚੋਂ ਸੰਵਾਦ ਨੂੰ ਸਭ ਤੋਂ ਵਧੀਆ ਢੰਗ ਨਾਲ ਕਰੀਏ। ਇਹ ਉਹ ਸਮਾਂ ਹੈ ਜੋ ਸਾਡੀਆਂ ਪ੍ਰਾਚੀਨ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਾ ਹੈ ਅਤੇ ਆਉਣ ਵਾਲੇ ਸਮੇਂ ਦੀ ਤਿਆਰੀ ਕਰਦਾ ਹੈ। ਸਾਨੂੰ ਮਾਨਵਵਾਦ ਨੂੰ ਆਪਣੀਆਂ ਨੀਤੀਆਂ ਦੇ ਅਧਾਰ ਤੇ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਹੋਂਦ ਦੇ ਕੇਂਦਰੀ ਥੰਮ੍ਹ ਵਜੋਂ ਕੁਦਰਤ ਦੇ ਨਾਲ ਇਕਸੁਰਤਾ ਪੂਰਵਕ ਸਹਿ-ਮੌਜੂਦਗੀ ਕਰਨੀ ਚਾਹੀਦੀ ਹੈ। ਸੰਵਾਦ ਆਪਣੇ ਆਪ ਨਾਲਸੰਗਤ ਮਨੁੱਖਾਂ ਨਾਲ ਅਤੇ ਕੁਦਰਤ ਨਾਲ ਇੱਕ ਸੰਵਾਦ ਇਸ ਰਸਤੇ ਤੇ ਸਾਡਾ ਰਸਤਾ ਰੋਸ਼ਨ ਕਰ ਸਕਦਾ ਹੈ। ਮੈਂ ਇਸ ਮਹੱਤਵਪੂਰਨ ਸਮਾਗਮ ਦੇ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਉਨ੍ਹਾਂ ਦੇ ਵਿਚਾਰ-ਵਟਾਂਦਰੇ ਵਿੱਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਣ ਦੀ ਕਾਮਨਾ ਕਰਦਾ ਹਾਂ।

 

ਤੁਹਾਡਾ ਧੰਨਵਾਦ।

 

*****

 

 

ਡੀਐੱਸ/ਐੱਸਐੱਚ



(Release ID: 1682430) Visitor Counter : 228