ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਨਿਰੰਤਰ ਗਿਰਾਵਟ ਦੇ ਚਲਦਿਆਂ, ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘੱਟ ਕੇ 3.08 ਲੱਖ' ਤੇ ਆ ਗਿਆ ਹੈ
ਭਾਰਤ ਦੀ ਟੈਸਟਿੰਗ ਗਿਣਤੀ ਵਿੱਚ ਮਹੱਤਵਪੂਰਨ ਵਾਧਾ; ਕੁਲ ਮਿਲਾ ਕੇ ਟੈਸਟ 16 ਕਰੋੜ ਨੂੰ ਪਾਰ ਕਰ ਗਏ
ਰਾਸ਼ਟਰੀ ਪੋਜ਼ੀਟਿਵਟੀ ਦਰ ਘਟ ਕੇ 6.25 ਫੀਸਦੀ ਰਹਿ ਗਈ ਹੈ
15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੋਜ਼ੀਟਿਵਟੀ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਦਰਜ ਕੀਤੀ ਜਾ ਰਹੀ ਹੈ
Posted On:
19 DEC 2020 11:17AM by PIB Chandigarh
ਪਿਛਲੇ ਕੁਝ ਹਫ਼ਤਿਆਂ ਤੋਂ ਜਾਰੀ ਰੁਝਾਨ ਦੀ ਸਥਿਰਤਾ ਤੋਂ ਬਾਅਦ, ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲਿਆਂ ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦਾ ਸਿਰਫ 3.09 ਫੀਸਦੀ ਰਹਿ ਗਈ ਹੈ ।
ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਜਾ ਰਹਿ ਹੈ। ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਨਾਲ , ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਨਿਰੰਤਰ ਘੱਟ ਰਹਿ ਹੈ । ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 3,08,751 ਰਹਿ ਗਈ ਹੈ।
ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 25,152 ਵਿਅਕਤੀਆਂ ਨੂੰ ਦੇਸ਼ ਵਿੱਚ ਕੋਵਿਡ ਪੋਜ਼ੀਟਿਵ ਪਾਇਆ ਗਿਆ ਹੈ। ਇਸੇ ਸਮੇਂ ਦੌਰਾਨ 29,885 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ । ਰੋਜ਼ਾਨਾ ਐਕਟਿਵ ਮਾਮਲੇ ਨਿਰੰਤਰ ਗਿਰਾਵਟ ਦੇ ਰੁਝਾਨ ਦੀ ਪਾਲਣਾ ਕਰ ਰਹੇ ਹਨ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 5,080 ਮਾਮਲਿਆਂ ਦੀ ਕਮੀ ਦਰਜ ਕੀਤੀ ਜਾ ਰਹੀ ਹੈ ।
ਘਟ ਰਹੇ ਐਕਟਿਵ ਮਾਮਲਿਆਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਐਕਟਿਵ ਮਾਮਲੇ (223) ਦੁਨੀਆ ਵਿੱਚ ਸਭ ਤੋਂ ਘੱਟ ਹਨ ।.
ਭਾਰਤ ਨੇ ਗਲੋਬਲ ਮਹਾਂਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਕ ਹੋਰ ਮਹੱਤਵਪੂਰਣ ਮੀਲ ਪੱਥਰ ਦੀ ਪ੍ਰਾਪਤੀ ਕੀਤੀ ਹੈ । ਕੁਲ ਮਿਲਾ ਕੇ ਟੈਸਟ 16 ਕਰੋੜ ਨੂੰ ਪਾਰ ਕਰ ਗਏ ਹਨ ।
ਪਿਛਲੇ 24 ਘੰਟਿਆਂ ਵਿੱਚ 11,71,868 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਸ ਨਾਲ ਭਾਰਤ ਦੇ ਕੁਲ ਮਿਲਾ ਕੇ ਟੈਸਟ 16,00,90,514 ਹੋ ਗਏ ਹਨ। ਭਾਰਤ ਦੀ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ ਨੂੰ ਵਧਾ ਕੇ 15 ਲੱਖ ਕਰ ਦਿੱਤਾ ਗਿਆ ਹੈ ।
ਨਿਰੰਤਰ ਅਧਾਰ ਤੇ ਇੱਕ ਵਿਆਪਕ ਟੈਸਟਿੰਗ ਦੇ ਨਤੀਜੇ ਵਜੋਂ ਲਾਗ ਦੀ ਦਰ (ਪੋਜ਼ੀਟਿਵਟੀ ਦਰ) ਨੂੰ ਹੇਠਾਂ ਲਿਆਇਆ ਗਿਆ ਹੈ , ਕੁਲ ਪੋਜ਼ੀਟਿਵਟੀ ਦਰ ਅੱਜ ਤੱਕ 6.25 ਫੀਸਦ ਤੇ ਖੜ੍ਹੀ ਹੈ ।
15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੋਜ਼ੀਟਿਵਟੀ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਦਰਜ ਕੀਤੀ ਜਾ ਰਹੀ ਹੈ ।
ਕੁਲ ਰਿਕਵਰ ਹੋਏ ਕੇਸ ਅੱਜ 95.5 ਲੱਖ (95,50,712) ਨੂੰ ਪਾਰ ਕਰ ਗਏ ਹਨ। ਰਿਕਵਰੀ ਰੇਟ ਵਿੱਚ ਸੁਧਾਰ 95.46 ਫੀਸਦ ਤੱਕ ਪਹੁੰਚ ਗਿਆ ਹੈ , ਜੋ ਕਿ ਵਿਸ਼ਵ ਪੱਧਰ 'ਤੇ ਸਭ ਤੋਂ ਉੱਚਾ ਹੈ । ਸਿਹਤਯਾਬੀ ਦੇ ਮਾਮਲਿਆਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਇਹ 92,41,961 ਹੋ ਗਿਆ ਹੈ ।
34 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਰੇਟ 90 ਫੀਸਦ ਤੋਂ ਵੱਧ ਹੋ ਗਈ ਹੈ ।.
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚ 74.97 ਫੀਸਦ ਦਾ ਯੋਗਦਾਨ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਪਾਇਆ ਜਾ ਰਿਹਾ ਹੈ ।
ਕੇਰਲ ਵਿੱਚ 4,701 ਵਿਅਕਤੀ ਕੋਵਿਡ ਤੋਂ ਠੀਕ ਹੁੰਦੇ ਦੇਖੇ ਗਏ ਹਨ। ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿਚ ਕ੍ਰਮਵਾਰ 4,467 ਅਤੇ 2,729 ਨਵੀਂ ਰਿਕਵਰੀ ਦਰਜ ਹੋਈ ਹੈ ।
ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਕੇਸਾਂ ਵਿੱਚ 73.58 ਫੀਸਦ ਦਾ ਯੋਗਦਾਨ ਪਾਇਆ ਹੈ.
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,456 ਨਵੇਂ ਕੇਸ ਦਰਜ ਕੀਤੇ ਗਏ ਹਨ। ਪੱਛਮੀ ਬੰਗਾਲ 'ਚ 2,239 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ ਮਹਾਰਾਸ਼ਟਰ' ਚ ਕੱਲ੍ਹ 1,960 ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤਾਂ ਦੇ 347 ਮਾਮਲਿਆਂ ਵਿਚੋਂ 78.96 ਫੀਸਦ ਮਾਮਲੇ ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਮੌਤਾਂ (127) ਦਰਜ ਕੀਤੀਆਂ ਗਈਆਂ ਹਨ । ਪੱਛਮੀ ਬੰਗਾਲ ਵਿੱਚ ਵੀ 42 ਮੌਤਾਂ ਰਿਪੋਰਟ ਹੋਈਆਂ ਹਨ।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 19 ਦਸੰਬਰ2020 / 1
(Release ID: 1682018)
Visitor Counter : 220
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam