ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਤ ਨੇ ਇਕ ਹੋਰ ਮਹੱਤਵਪੂਰਣ ਪ੍ਰਾਪਤੀ ਦਰਜ ਕੀਤੀ: ਰਾਸ਼ਟਰੀ ਰਿਕਵਰੀ ਦੀ ਦਰ 95% ਨੂੰ ਪਾਰ ਕਰ ਗਈ, ਜੋ ਵਿਸ਼ਵ ਵਿੱਚ ਸਭ ਤੋਂ ਉੱਚੀ ਹੈ
ਐਕਟਿਵ ਕੇਸਾਂ ਦੀ ਗਿਣਤੀ ਅੱਜ ਹੋਰ ਘੱਟ ਕੇ 3.4 ਲੱਖ ਤੋਂ ਹੇਠਾਂ ਰਹਿ ਗਈ ਹੈ
161 ਦਿਨਾਂ ਬਾਅਦ 22,065 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ
Posted On:
15 DEC 2020 10:42AM by PIB Chandigarh
ਭਾਰਤ ਨੇ ਕੋਵਿਡ ਵਿਰੁੱਧ ਆਪਣੀ ਲੜਾਈ ਵਿੱਚ ਕਈ ਮਹੱਤਵਪੂਰਨ ਮੀਲ ਪੱਥਰ ਹਾਸਿਲ ਕੀਤੇ ਹਨ।
ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸ 22,100 ਤੋਂ ਹੇਠਾਂ ਆ ਗਏ ਹਨ । ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ 161 ਦਿਨਾਂ ਬਾਅਦ 22,065 ਤੇ ਪਹੁੰਚੇ ਹਨ। ਨਵੇਂ ਜੁੜੇ ਐਕਟਿਵ ਮਾਮਲੇ 7 ਜੁਲਾਈ 2020 ਨੂੰ 22,252 ਸਨ ।

ਕੋਵਿਡ ਮਰੀਜ਼ਾਂ ਦੀ ਵੱਡੀ ਗਿਣਤੀ, ਹਰ ਦਿਨ ਠੀਕ ਹੋ ਰਹੀ ਹੈ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਹੋਣ ਦਾ ਲਗਾਤਾਰ ਰੁਝਾਨ ਜਾਰੀ ਹੈ ।
ਇਕ ਹੋਰ ਪ੍ਰਾਪਤੀ ਤਹਿਤ , ਐਕਟਿਵ ਕੇਸਾਂ ਦੀ ਕੁੱਲ ਗਿਣਤੀ ਵਿੱਚ ਵੱਡੀ ਗਿਰਾਵਟ ਸਦਕਾ ਐਕਟਿਵ ਕੇਸ ਘੱਟ ਕੇ 3.4 ਲੱਖ ਤੋਂ ਹੇਠਾਂ ਆ ਗਏ ਹਨ। ਦੇਸ਼ ਦੇ ਕੁੱਲ ਐਕਟਿਵ ਮਾਮਲੇ 3,39,820 ਹਨ ਅਤੇ ਹੁਣ ਇਹ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੇ ਸਿਰਫ 3.43 ਫੀਸਦ ਰਹਿ ਗਏ ਹਨ।

ਐਕਟਿਵ ਮਾਮਲਿਆਂ ਵਿੱਚਲੇ ਲਗਾਤਾਰ ਗਿਰਾਵਟ ਦੇ ਰੁਝਾਨ ਨਾਲ ਰਿਕਵਰੀ ਵਿੱਚ ਬੜੀ ਤੇਜ਼ੀ ਨਾਲ ਵਾਧਾ ਦਰਜ ਹੋਇਆ ਹੈ। ਕੁੱਲ ਰਿਕਵਰ ਹੋਏ ਕੇਸਾਂ ਦੇ ਅੰਕੜੇ ਨੇ 94 ਲੱਖ (94,22,636) ਦੀ ਗਿਣਤੀ ਨੂੰ ਪਾਰ ਕਰ ਲਿਆ ਹੈ । ਐਕਟਿਵ ਕੇਸਾਂ ਅਤੇ ਰਿਕਵਰ ਹੋਏ ਮਾਮਲਿਆਂ ਵਿੱਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ 90,82,816 ਤਕ ਪਹੁੰਚ ਗਿਆ ਹੈ।
ਰਾਸ਼ਟਰੀ ਰਿਕਵਰੀ ਦੀ ਦਰ ਹੋਰ ਅੱਗੇ ਵਧ ਕੇ 95.12 ਫੀਸਦ ਹੋ ਗਈ ਹੈ।

ਭਾਰਤ ਦੀ ਰਿਕਵਰੀ ਦਰ ਦੁਨੀਆ ਦੇ ਅਜਿਹੇ ਦੇਸ਼ਾ ਵਿੱਚ ਸਭ ਤੋਂ ਉੱਚੀ ਹੈ, ਜਿਥੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਹੋਰਨਾਂ ਨਾਲੋਂ ਬਹੁਤ ਜਿਆਦਾ ਦਰਜ ਕੀਤੀ ਗਈ ਹੈ ।

ਪਿਛਲੇ 24 ਘੰਟਿਆਂ ਵਿੱਚ 34,477 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 74.24 ਫੀਸਦ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।
ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਕੀਤੇ ਗਏ 4,610 ਕੇਸਾਂ ਦੇ ਨਾਲ ਇੱਕ ਦਿਨ ਦੀ ਵਸੂਲੀ ਦੀ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਕੇਰਲਾ ਵਿੱਚ 4,481 ਲੋਕ ਰਿਕਵਰ ਹੋਏ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,980 ਲੋਕ ਰਿਕਵਰ ਹੋਏ।

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 73.52 ਫੀਸਦ 10 ਰਾਜਾਂ ਅਤੇ ਕੇਂਦਰ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 2,949 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ 'ਚ 2,707 ਨਵੇਂ ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ 354 ਮਾਮਲਿਆਂ ਵਿੱਚ ਮੌਤਾਂ ਹੋਈਆਂ ਹਨ।
ਦਸ ਰਾਜ / ਕੇਂਦਰ ਸ਼ਾਸਤ ਕੇਂਦਰ ਪ੍ਰਦੇਸ਼ਾਂ ਵਿੱਚ ਇਨ੍ਹਾਂ ਵਿਚੋਂ 79.66 ਫੀਸਦ ਮਾਮਲੇ ਕੇਂਦਰਿਤ ਪਾਏ ਗਏ ਹਨ।
ਮਹਾਰਾਸ਼ਟਰ ਅਤੇ ਦਿੱਲੀ ਦੋਵਾਂ ਵਿੱਚ 60 ਮੌਤਾਂ ਨਾਲ ਨਵੀਆਂ ਮੌਤਾਂ ਦੇ ਸਭ ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਬਾਅਦ, ਪੱਛਮੀ ਬੰਗਾਲ ਵਿੱਚ ਰੋਜ਼ਾਨਾ 43 ਮੌਤਾਂ ਦਰਜ ਹੋਈਆਂ ਹਨ।

****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 15 ਦਸੰਬਰ 2020/1
(Release ID: 1680886)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam