ਪ੍ਰਧਾਨ ਮੰਤਰੀ ਦਫਤਰ

ਫਿੱਕੀ ਦੀ 93ਵੀਂ ਸਲਾਨਾ ਜਰਨਲ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 12 DEC 2020 2:12PM by PIB Chandigarh

 

ਨਮਸਕਾਰ!

 

FICCI President ਸੰਗੀਤਾ ਰੈੱਡੀ ਜੀ, Secretary General ਦਿਲੀਪ ਚਿਨੌਯ ਜੀ, ਭਾਰਤ ਦੇ ਉਦਯੋਗ ਜਗਤ ਦੇ ਸਾਥੀ, ਦੇਵੀਓ ਅਤੇ ਸੱਜਣੋਂ !!

 

ਅਸੀਂ ਲੋਕਾਂ ਨੇ 20-20 ਦੇ ਮੈਚ ਵਿੱਚ ਤੇਜ਼ੀ ਨਾਲ ਬਹੁਤ ਕੁਝ ਬਦਲਦੇ ਦੇਖਿਆ ਹੈ, ਲੇਕਿਨ 20-20 ਦੇ ਇਸ ਸਾਲ ਨੇ ਸਾਰਿਆਂ ਨੂੰ ਮਾਤ ਦੇ ਦਿੱਤੀ ਹੈ। ਇਤਨੇ ਉਤਰਾਅ-ਚੜ੍ਹਾਅ ਤੋਂ ਦੇਸ਼ ਗੁਜਰਿਆ ਹੈ, ਪੂਰੀ ਦੁਨੀਆ ਗੁਜਰੀ ਹੈ ਕਿ ਕੁਝ ਵਰ੍ਹਿਆਂ ਬਾਅਦ ਜਦੋਂ ਅਸੀਂ ਕੋਰੋਨਾ ਕਾਲ ਨੂੰ ਯਾਦ ਕਰਾਂਗੇ, ਤਾਂ ਸ਼ਾਇਦ ਯਕੀਨ ਹੀ ਨਹੀਂ ਆਵੇਗਾ। ਲੇਕਿਨ ਇਸ ਤੋਂ ਵੀ ਸਭ ਤੋਂ ਚੰਗੀ ਗੱਲ ਰਹੀ ਹੈ ਜਿਤਨੀ ਤੇਜ਼ੀ ਨਾਲ ਹਾਲਾਤ ਵਿਗੜੇ, ਓਤਨੀ ਹੀ ਤੇਜ਼ੀ ਨਾਲ ਸੁਧਰ ਵੀ ਰਹੇ ਹਨ। ਫਰਵਰੀ-ਮਾਰਚ ਵਿੱਚ ਜਦੋਂ pandemic ਦਾ ਇਹ ਦੌਰ ਸ਼ੁਰੂ ਹੋਇਆ ਸੀ ਤਾਂ ਅਸੀਂ ਇੱਕ Unknown ਦੁਸ਼ਮਣ ਨਾਲ ਲੜ ਰਹੇ ਸੀ। ਬਹੁਤ ਸਾਰੀਆਂ ਅਨਿਸ਼ਚਿਤਾਵਾਂ ਸਨ। Production ਹੋਵੇ, Logistics ਹੋਵੇ, Economy ਦਾ revival ਹੋਵੇ, ਅਣਗਿਣਤ ਵਿਸ਼ੇ ਸਨ, ਕਦੋਂ ਤੱਕ ਅਜਿਹਾ ਚਲੇਗਾ, ਹਰ ਇੱਕ ਦੇ ਮਨ ਵਿੱਚ ਇਹੀ ਸਵਾਲ ਸੀ ਕਿਵੇਂ ਸਭ ਠੀਕ ਹੋਵੇਗਾ, ਇਨ੍ਹਾਂ ਹੀ ਸਵਾਲਾਂ, ਚੁਣੌਤੀਆਂ, ਚਿੰਤਾਵਾਂ ਉਸ ਤੋਂ ਦੁਨੀਆ ਦਾ ਹਰ ਮਾਨਵ ਉਸੇ ਵਿੱਚ ਫਸਿਆ ਪਿਆ ਸੀ। ਲੇਕਿਨ ਅੱਜ, ਦਸੰਬਰ ਆਉਂਦੇ-ਆਉਂਦੇ ਸਥਿਤੀ ਬਹੁਤ ਬਦਲੀ ਹੋਈ ਨਜ਼ਰ ਆ ਰਹੀ ਹੈ। ਸਾਡੇ ਪਾਸ ਜਵਾਬ ਵੀ ਹੈ ਅਤੇ ਰੋਡਮੈਪ ਵੀ ਹੈ। ਅੱਜ ਜੋ Economy ਦੇ indicators ਹਨ ਉਹ ਉਤਸ਼ਾਹ ਵਧਾਉਣ ਵਾਲੇ ਹਨ, ਹੌਸਲਾ ਵਧਾਉਣ ਵਾਲੇ ਹਨ। ਸੰਕਟ ਦੇ ਸਮੇਂ ਵਿੱਚ ਦੇਸ਼ ਨੇ ਜੋ ਸਿੱਖਿਆ ਹੈ, ਉਸ ਨੇ ਭਵਿੱਖ ਦੇ ਸੰਕਲਪਾਂ ਨੂੰ ਹੋਰ ਦ੍ਰਿੜ੍ਹ ਕੀਤਾ ਹੈ। ਅਤੇ ਨਿਸ਼ਚਿਤ ਤੌਰ ਤੇ ਇਸ ਦਾ ਬਹੁਤ ਵੱਡਾ ਕ੍ਰੈਡਿਟ ਭਾਰਤ ਦੇ entrepreneurs ਨੂੰ ਜਾਂਦਾ ਹੈ, ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਜਾਂਦਾ ਹੈ, ਭਾਰਤ ਦੇ ਕਿਸਾਨਾਂ ਨੂੰ ਜਾਂਦਾ ਹੈ, ਤੁਹਾਨੂੰ ਸਾਰੇ ਉੱਦਮੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਜਾਂਦਾ ਹੈ।

 

ਸਾਥੀਓ,

 

ਹਮੇਸ਼ਾ ਤੋਂ Global Pandemic ਦੇ ਨਾਲ ਇੱਕ ਇਤਿਹਾਸ, ਇੱਕ ਸਬਕ ਜੁੜਿਆ ਰਿਹਾ ਹੈ। ਜੋ ਦੇਸ਼ ਅਜਿਹੀ ਮਹਾਮਾਰੀ ਦੇ ਸਮੇਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਨੂੰ ਬਚਾ ਲੈ ਜਾਂਦਾ ਹੈ, ਉਸ ਦੇਸ਼ ਦੀਆਂ ਬਾਕੀ ਸਾਰੀਆਂ ਵਿਵਸਥਾਵਾਂ, ਉਤਨੀ ਹੀ ਤੇਜ਼ੀ ਨਾਲ Rebound ਕਰਨ ਦੀ ਤਾਕਤ ਰੱਖਦੀਆਂ ਹਨ। ਇਸ ਮਹਾਮਾਰੀ ਦੇ ਸਮੇਂ, ਭਾਰਤ ਨੇ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਬਚਾਇਆ ਅਤੇ ਅੱਜ ਇਸ ਦਾ ਨਤੀਜਾ ਦੇਸ਼ ਵੀ ਦੇਖ ਰਿਹਾ ਹੈ, ਦੁਨੀਆ ਵੀ ਦੇਖ ਰਹੀ ਹੈ। ਭਾਰਤ ਨੇ ਜਿਸ ਤਰ੍ਹਾਂ ਬੀਤੇ ਕੁਝ ਮਹੀਨਿਆਂ ਵਿੱਚ ਇਕਜੁੱਟ ਹੋ ਕੇ ਕੰਮ ਕੀਤਾ ਹੈ, ਨੀਤੀਆਂ ਬਣਾਈਆਂ ਹਨ, ਫ਼ੈਸਲੇ ਲਏ ਹਨ, ਸਥਿਤੀਆਂ ਨੂੰ ਸੰਭਾਲ਼ਿਆ ਹੈ, ਉਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਬੀਤੇ 6 ਵਰ੍ਹਿਆਂ ਵਿੱਚ ਦੁਨੀਆ ਦਾ ਜੋ ਵਿਸ਼ਵਾਸ ਭਾਰਤ ਤੇ ਬਣਿਆ ਸੀ, ਉਹ ਬੀਤੇ ਮਹੀਨਿਆਂ ਵਿੱਚ ਹੋਰ ਮਜ਼ਬੂਤ ਹੋਇਆ ਹੈ। FDI ਹੋਵੇ ਜਾਂ FPI, ਵਿਦੇਸ਼ੀ ਨਿਵੇਸ਼ਕਾਂ ਨੇ ਰਿਕਾਰਡ ਇਨਵੈਸਟਮੈਂਟ ਭਾਰਤ ਵਿੱਚ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹਨ।

 

ਸਾਥੀਓ,

 

ਅੱਜ ਦੇਸ਼ ਦਾ ਹਰੇਕ ਨਾਗਰਿਕ, ਆਤਮਨਿਰਭਰ ਭਾਰਤ ਅਭਿਯਾਨ ਨੂੰ ਸਫ਼ਲ ਬਣਾਉਣ ਲਈ ਪ੍ਰਤੀਬੱਧ ਹੈ, ਲੋਕਲ ਦੇ ਲਈ ਵੋਕਲ ਹੋ ਕੇ ਕੰਮ ਕਰ ਰਿਹਾ ਹੈ ਇਹ ਇੱਕ ਜੀਵੰਤ ਉਦਾਹਰਣ ਹੈ ਕਿ ਦੇਸ਼ ਨੂੰ ਆਪਣੇ ਪ੍ਰਾਇਵੇਟ ਸੈਕਟਰ ਦੀ ਤਾਕਤ ਤੇ ਕਿਤਨਾ ਵਿਸ਼ਵਾਸ ਹੈ। ਭਾਰਤ ਦਾ ਪ੍ਰਾਇਵੇਟ ਸੈਕਟਰ ਨਾ ਸਿਰਫ ਸਾਡੀਆਂ domestic needs ਨੂੰ ਪੂਰਾ ਕਰ ਸਕਦਾ ਹੈ, ਲੇਕਿਨ globally ਵੀ ਆਪਣੀ ਪਹਿਚਾਣ ਉਸ ਨੂੰ ਹੋਰ ਮਜ਼ਬੂਤੀ ਨਾਲ ਸਥਾਪਿਤ ਕਰ ਸਕਦਾ ਹੈ

 

ਸਾਥੀਓ,

 

ਆਤਮਨਿਰਭਰ ਭਾਰਤ ਅਭਿਯਾਨ, ਭਾਰਤ ਵਿੱਚ Quality products ਬਣਾਉਣ ਅਤੇ ਭਾਰਤੀ ਇੰਡਸਟਰੀ ਨੂੰ ਹੋਰ ਜ਼ਿਆਦਾ Competitive ਬਣਾਉਣ ਦਾ ਵੀ ਮਾਧਿਅਮ ਹੈ ਅਤੇ 2014 ਵਿੱਚ ਪਹਿਲੀ ਵਾਰ, ਜਦੋਂ ਲਾਲ ਕਿਲੇ ਤੋਂ ਬੋਲਣ ਦਾ ਮੈਨੂੰ ਮੌਕਾ ਮਿਲਿਆ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਕਿ ਸਾਡਾ ਟੀਚਾ ਰਹਿਣਾ ਚਾਹੀਦਾ ਹੈ ਜੀਰੋ ਡਿਫੈਕਟ, ਜੀਰੋ ਇਫੈਕਟ

 

ਸਾਥੀਓ,

 

ਅਨੁਭਵ ਰਿਹਾ ਹੈ ਕਿ ਪਹਿਲਾਂ ਦੇ ਸਮੇਂ ਦੀਆਂ ਨੀਤੀਆਂ ਨੇ ਕਈ ਖੇਤਰਾਂ ਵਿੱਚ inefficiency ਦੀ ਸੰਭਾਲ਼ ਕੀਤੀ ਹੈ, ਨਵੇਂ ਪ੍ਰਯੋਗ ਕਰਨ ਤੋਂ ਰੋਕਿਆ ਹੈ। ਜਦੋਂ ਕਿ ਆਤਮਨਿਰਭਰ ਭਾਰਤ ਅਭਿਯਾਨ ਹਰ ਖੇਤਰ ਵਿੱਚ efficiency ਨੂੰ ਹੁਲਾਰਾ ਦਿੰਦਾ ਹੈ। ਅਜਿਹੇ ਸੈਕਟਰਸ ਜਿਨ੍ਹਾਂ ਵਿੱਚ ਭਾਰਤ ਦੇ ਪਾਸ long term comparative advantage ਹੈ, ਉਨ੍ਹਾਂ ਵਿੱਚ Sunrise ਅਤੇ Technology based industries ਨੂੰ ਨਵੀਂ ਊਰਜਾ ਦੇਣ ਤੇ ਜ਼ਿਆਦਾ ਬਲ ਦਿੱਤਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਇਹ infant industries ਵੀ ਭਵਿੱਖ ਵਿੱਚ ਹੋਰ ਅਧਿਕ strong ਅਤੇ independent ਬਣੇ। ਇਸ ਲਈ ਤੁਸੀਂ ਦੇਖਿਆ ਹੋਵੇਗਾ, ਇੱਕ ਹੋਰ ਅਹਿਮ ਕਦਮ ਉਠਾਇਆ ਗਿਆ ਹੈ। ਦੇਸ਼ ਵਿੱਚ Production Linked Incentive scheme ਸ਼ੁਰੂ ਕੀਤੀ ਗਈ ਹੈ। ਇਹ ਸਕੀਮ ਉਨ੍ਹਾਂ ਉਦਯੋਗਾਂ ਲਈ ਹੈ ਜਿਨ੍ਹਾਂ ਵਿੱਚ ਭਾਰਤ Global Champion ਬਣਨ ਦੀ ਸਮਰੱਥਾ ਰੱਖਦਾ ਹੈ ਜੋ Perform ਕਰੇਗਾ, ਜੋ efficiency ਨਾਲ ਕੰਮ ਕਰੇਗਾ, ਜੋ ਆਪਣੇ ਸੈਕਟਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਵੇਗਾ, ਉਹ Incentive ਦਾ ਵੀ ਹਕਦਾਰ ਹੋਵੇਗਾ। ਸਾਥੀਓ ਜੀਵਨ ਹੋਵੇ ਜਾਂ ਗਵਰਨੈਂਸ, ਅਸੀਂ ਇੱਕ ਪੈਰਾਡਾਕਸ ਅਕਸਰ ਦੇਖਦੇ ਹਾਂ। ਜੋ confident ਹੁੰਦਾ ਹੈ ਉਹ ਦੂਸਰਿਆਂ ਨੂੰ ਜਗ੍ਹਾ ਦੇਣ ਵਿੱਚ ਹਿਚਕਿਚਾਉਂਦਾ ਨਹੀਂ ਹੈ ਲੇਕਿਨ ਜੋ ਦੁਰਬਲ ਮਨ ਦਾ ਹੁੰਦਾ ਹੈ, insecure ਹੁੰਦਾ ਹੈ, ਉਹ ਆਪਣੇ ਆਸਪਾਸ ਦੇ ਲੋਕਾਂ ਨੂੰ ਵੀ ਅਵਸਰ ਦੇਣ ਤੋਂ ਡਰਦਾ ਹੈ ਅਕਸਰ ਸਰਕਾਰਾਂ ਨੂੰ ਲੈ ਕੇ ਵੀ ਅਜਿਹਾ ਹੀ ਹੁੰਦਾ ਹੈ

 

ਜਨਤਾ ਜਨਾਰਦਨ ਦੇ ਭਾਰੀ ਸਮਰਥਨ ਅਤੇ ਵਿਸ਼ਵਾਸ ਨਾਲ ਬਣੀ ਸਰਕਾਰ ਦਾ ਆਪਣਾ ਹੀ Confidence ਹੁੰਦਾ ਹੈ ਅਤੇ ਉਤਨਾ ਹੀ Dedication ਵੀ ਹੁੰਦਾ ਹੈ ਅਤੇ ਤਾਂ ਹੀ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਇਸ ਮੰਤਰ ਨੂੰ ਚਰਿਤਾਰਥ ਕਰਨ ਦੇ ਲਈ ਜੀ ਜਾਨ ਨਾਲ ਸਰਕਾਰ ਜੁਟੀ ਰਹਿੰਦੀ ਹੈ। ਸਰਕਾਰ ਜਿਤਨੀ ਨਿਰਣਾਇਕ ਹੁੰਦੀ ਹੈ ਉਹ ਦੂਸਰਿਆਂ ਦੇ ਲਈ ਰੁਕਾਵਟਾਂ ਨੂੰ ਉਤਨਾ ਹੀ ਘੱਟ ਕਰਦੀ ਹੈ ਇੱਕ ਨਿਰਣਾਇਕ ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹ ਸਮਾਜ ਲਈ, ਰਾਸ਼ਟਰ ਲਈ ਜ਼ਿਆਦਾ ਤੋਂ ਜ਼ਿਆਦਾ ਕੰਟ੍ਰੀਬਿਊਟ ਕਰੇ। ਇੱਕ ਨਿਰਣਾਇਕ ਅਤੇ ‍ਆਤਮਵਿਸ਼ਵਾਸ ਨਾਲ ਭਰੀ ਸਰਕਾਰ, ਇਹ ਵੀ ਨਹੀਂ ਚਾਹੁੰਦੀ ਕਿ ਸਾਰਾ ਕੰਟਰੋਲ ਆਪਣੇ ਪਾਸ ਰੱਖੇ, ਦੂਸਰਿਆਂ ਨੂੰ ਕੁਝ ਕਰਨ ਹੀ ਨਾ ਦੇਵੇ। ਪਹਿਲਾਂ ਦੇ ਦੌਰ ਵਿੱਚ ਸਰਕਾਰਾਂ ਦੀ ਇਸ ਸੋਚ ਦੇ ਤੁਸੀਂ ਸਾਰੇ ਗਵਾਹ ਵੀ ਹੋ ਅਤੇ ਦੇਸ਼ ਉਸ ਦਾ ਸ਼ਿਕਾਰ ਵੀ ਰਿਹਾ ਹੈ। ਸੋਚ ਕੀ ਸੀ, ਸਭ ਕੁਝ ਸਰਕਾਰ ਕਰੇਗੀ ਘੜੀ ਬਣਾਉਣੀ ਹੋਵੇ- ਤਾਂ ਸਰਕਾਰ ਬਣਾਉਂਦੀ ਸੀ ਸਕੂਟਰ ਬਣਾਉਣਾ ਹੋਵੇ- ਸਰਕਾਰ ਬਣਾਉਂਦੀ ਸੀ, ਟੀਵੀ ਬਣਾਉਣਾ ਹੋਵੇ- ਤਾਂ ਸਰਕਾਰ ਬਣਾਉਂਦੀ ਸੀ ਇੱਥੋਂ ਤੱਕ ਦੀ ਬ੍ਰੈੱਡ ਅਤੇ ਕੇਕ ਵੀ ਸਰਕਾਰ ਹੀ ਬਣਾਉਂਦੀ ਸੀ ਅਸੀਂ ਦੇਖਿਆ ਹੈ ਇਸ ਅਪ੍ਰੋਚ ਨੇ ਕਿਤਨੀ ਦੁਰਦਸ਼ਾ ਕੀਤੀ ਹੈ ਇਸ ਤੋਂ ਅਲੱਗ, ਇੱਕ ਦੂਰਦਰਸ਼ੀ ਅਤੇ ਨਿਰਣਾਇਕ ਸਰਕਾਰ ਹਰ ਸਟੇਕਹੋਲਡਰ ਨੂੰ ਪ੍ਰੋਤਸਾਹਿਤ ਕਰਦੀ ਹੈ ਤਾਕਿ ਉਹ ਆਪਣੀਆਂ ਸਮਰੱਥਾਵਾਂ ਦਾ ਪੂਰਾ ਉਪਯੋਗ ਕਰ ਸਕਣ

 

ਸਾਥੀਓ,

 

ਪਿਛਲੇ 6 ਵਰ੍ਹਿਆਂ ਵਿੱਚ ਭਾਰਤ ਨੇ ਵੀ ਅਜਿਹੀ ਹੀ ਸਰਕਾਰ ਦੇਖੀ ਹੈ ਜੋ ਸਿਰਫ ਅਤੇ ਸਿਰਫ 130 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਸਮਰਪਿਤ ਹੈ ਜੋ ਹਰ ਪੱਧਰ ਤੇ ਦੇਸ਼ਵਾਸੀਆਂ ਨੂੰ ਅੱਗੇ ਲਿਆਉਣ ਦੇ ਲਈ ਕੰਮ ਕਰ ਰਹੀ ਹੈ। ਭਾਰਤ ਵਿੱਚ ਅੱਜ ਹਰ ਖੇਤਰ ਵਿੱਚ, ਹਰ ਸਟੇਕਹੋਲਡਰ ਦੀ ਭਾਗੀਦਾਰੀ ਵਧਾਉਣ ਦੇ ਲਈ ਕੰਮ ਹੋ ਰਿਹਾ ਹੈ। ਇਸ ਸੋਚ ਦੇ ਨਾਲ Manufacturing ਤੋਂ MSMEs ਤੱਕ, Agriculture ਤੋਂ ਲੈ ਕੇ Infrastructure ਤੱਕ, tech industry ਤੋਂ taxation ਤੱਕ, real estate ਤੋਂ regulatory easing ਤੱਕ ਚੌਤਰਫਾ ਰਿਫਾਰਮਸ ਕੀਤੇ ਗਏ ਹਨ। ਅੱਜ ਭਾਰਤ ਵਿੱਚ Corporate Tax ਦੁਨੀਆ ਵਿੱਚ ਸਭ ਤੋਂ Competitive ਹੈ।

 

ਅੱਜ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ Faceless Assessment ਅਤੇ ਫੇਸਲੈੱਸ ਅਪੀਲ ਦੀ ਸੁਵਿਧਾ ਹੈ। ਇੰਸਪੈਕਟਰ ਰਾਜ ਅਤੇ ਟੈਕਸ ਟੈਰੇਰਿਜ਼ਮ ਦੇ ਦੌਰ ਨੂੰ ਪਿੱਛੇ ਛੱਡ ਕੇ ਭਾਰਤ, ਆਪਣੇ ਦੇਸ਼ ਦੇ ਉੱਦਮੀਆਂ ਦੀ ਤਾਕਤ 'ਤੇ ਭਰੋਸਾ ਕਰਦੇ ਹੋਏ ਅੱਗੇ ਵਧ ਰਿਹਾ ਹੈ। ਮਾਈਨਿੰਗ ਹੋਵੇ, ਡਿਫੈਂਸ ਹੋਵੇ, ਸਪੇਸ ਹੋਵੇ, ਜ਼ਿਆਦਾਤਰ ਸੈਕਟਰ ਨੂੰ ਇਨਵੈਸਟ ਦੇ ਲਈ, ਭਾਰਤੀ ਟੈਲੇਂਟ ਦੇ ਲਈ, ਕੰਪੀਟਸ਼ਨ ਦੇ ਲਈ ਅੱਜ ਅਵਸਰਾਂ ਦੀ, ਇੱਕ ਪ੍ਰਕਾਰ ਨਾਲ ਅਣਗਿਣਤ ਅਵਸਰਾਂ ਦੀ ਇੱਕ ਪਰੰਪਰਾ ਖੜ੍ਹੀ ਕਰ ਦਿੱਤੀ ਹੈ। ਦੇਸ਼ ਵਿੱਚ Logistics ਨੂੰ Competitive ਬਣਾਉਣ ਦੇ ਲਈ Multimodal Connectivity 'ਤੇ ਫੋਕਸ ਕੀਤਾ ਜਾ ਰਿਹਾ ਹੈ।

 

ਸਾਥੀਓ,

 

ਇੱਕ vibrant economy ਵਿੱਚ ਜਦ ਇੱਕ sector grow ਕਰਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਦੂਸਰੇ ਖੇਤਰਾਂ 'ਤੇ ਵੀ ਹੁੰਦਾ ਹੈ। ਲੇਕਿਨ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਗਰ ਇੱਕ ਇੰਡਸਟ੍ਰੀ ਤੋਂ ਦੂਸਰੀ ਦੇ ਦਰਮਿਆਨ ਵਿੱਚ ਬੇਵਜ੍ਹਾ ਦੀ ਦੀਵਾਰ ਖੜ੍ਹੀ ਕਰ ਦਿੱਤੀ ਜਾਵੇ, ਤੋਂ ਕੀ ਹੋਵੇਗਾ। ਤਦ ਕੋਈ ਇੰਡਸਟ੍ਰੀ ਉਤਨੀ ਤੇਜ਼ੀ ਨਾਲ Grow ਨਹੀਂ ਕਰ ਪਾਵੇਗੀ, ਜਿਤਨੀ ਕੀ ਉਸ ਵਿੱਚ ਤਾਕਤ ਹੈ, ਜਿਤਨਾ ਉਸ ਨੂੰ ਕਰਨਾ ਚਾਹੀਦਾ ਹੈ। ਇੱਕ ਇੰਡਸਟ੍ਰੀ ਕਿਸੇ ਤਰ੍ਹਾਂ Grow ਵੀ ਕਰੇਗੀ ਤਾਂ ਉਸ ਦਾ ਪ੍ਰਭਾਵ ਦੂਸਰੇ ਸੈਕਟਰਾਂ 'ਤੇ ਵੀ ਕਦੇ ਨਹੀਂ ਪਵੇਗਾ। ਅਲੱਗ-ਅਲੱਗ ਸੈਕਟਰਸ ਵਿੱਚ ਇਸ ਦੀਵਾਰ ਨੇ ਦੇਸ਼ ਦੀ ਅਰਥਵਿਵਸਥਾ ਦਾ ਬਹੁਤ ਨੁਕਸਾਨ ਕੀਤਾ ਹੈ, ਆਮ ਮਾਨਵ ਦਾ ਨੁਕਸਾਨ ਕੀਤਾ ਹੈ। ਹੁਣ ਦੇਸ਼ ਵਿੱਚ ਜੋ Reform ਹੋ ਰਹੇ ਹਨ, ਉਹ ਇਨ੍ਹਾਂ ਦੀਵਾਰਾਂ ਨੂੰ ਹਟਾਉਣ ਦਾ ਕੰਮ ਕਰ ਰਹੇ ਹਨ। ਹੁਣੇ ਹਾਲ ਹੀ ਵਿੱਚ ਜੋ Agriculture Reforms ਹੋਏ ਹਨ, ਉਹ ਇਸੇ ਦੀ ਇੱਕ ਕੜੀ ਹਨ।

 

Agriculture ਸੈਕਟਰ ਅਤੇ ਉਸ ਨਾਲ ਜੁੜੇ ਹੋਰ ਖੇਤਰਾਂ ਵਿੱਚ ਚਾਹੇ ਉਹ Agriculture Infrastructure ਹੋਵੇ, food processing ਹੋਵੇ, storage ਹੋਵੇ, Cold chains ਹੋਵੇ, ਇਨ੍ਹਾਂ ਦਰਮਿਆਨ ਪਹਿਲਾਂ ਅਸੀਂ ਵੀ ਅਜਿਹੀਆਂ ਹੀ ਦੀਵਾਰਾਂ ਦੇਖੀਆਂ ਹਨ। ਹੁਣ ਇਹ ਸਭ ਦੀਵਾਰਾਂ ਹਟਾਈਆਂ ਜਾ ਰਹੀਆਂ ਹਨ, ਸਭ ਅੜਚਨਾਂ ਹਟਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀਵਾਰਾਂ ਦੇ ਹਟਨ ਦੇ ਬਾਅਦ, ਇਨ੍ਹਾਂ Reforms ਦੇ ਬਾਅਦ ਕਿਸਾਨਾਂ ਨੂੰ ਨਵੇਂ ਬਜ਼ਾਰ ਮਿਲਣਗੇ, ਨਵੇਂ ਵਿਕਲਪ ਮਿਲਣਗੇ, ਉਨ੍ਹਾਂ ਨੂੰ ਟੈਕਨੋਲੋਜੀ ਦਾ ਜ਼ਿਆਦਾ ਲਾਭ ਮਿਲੇਗਾ, ਦੇਸ਼ ਦਾ cold storage infrastructure ਆਧੁਨਿਕ ਹੋਵੇਗਾ, ਇਨ੍ਹਾਂ ਸਭ ਨਾਲ ਖੇਤੀਬਾੜੀ ਖੇਤਰ ਵਿੱਚ ਜ਼ਿਆਦਾ ਨਿਵੇਸ਼ ਹੋਵੇਗਾ, ਅਤੇ ਇਨ੍ਹਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਅਗਰ ਕਿਸੇ ਨੂੰ ਹੋਣ ਵਾਲਾ ਹੈ ਤਾਂ ਇਹ ਮੇਰੇ ਦੇਸ਼ ਦੇ ਉਸ ਕਿਸਾਨ ਨੂੰ ਹੋਣ ਵਾਲਾ ਹੈ, ਜੋ ਛੋਟੇ-ਛੋਟੇ ਜ਼ਮੀਨ ਦੇ ਟੁਕੜਿਆਂ ਤੇ ਜ਼ਿੰਦਗੀ ਪਾਲਦਾ ਹੈ, ਉਸ ਕਿਸਾਨ ਦਾ ਭਲਾ ਹੋਣੇ ਵਾਲਾ ਹੈ। ਸਾਡੇ ਦੇਸ਼ ਦੀ ਅਰਥਵਿਵਸਥਾ ਨੂੰ ਅਲੱਗ-ਅਲੱਗ ਸੈਕਟਰਸ ਵਿੱਚ ਦੀਵਾਰਾਂ ਨਹੀਂ, ਜ਼ਿਆਦਾ ਤੋਂ ਜ਼ਿਆਦਾ bridges ਚਾਹੀਦੇ ਹਨ ਤਾਕਿ ਉਹ ਇੱਕ ਦੂਸਰੇ ਦਾ ਸਪੋਰਟ ਕਰ ਸਕਣ।

 

ਸਾਥੀਓ,

 

ਬੀਤੇ ਵਰ੍ਹਿਆਂ ਵਿੱਚ ਇਨ੍ਹਾਂ ਦੀਵਾਰਾਂ ਨੂੰ ਤੋੜਨ ਦੇ ਲਈ, ਕਿਵੇਂ ਇੱਕ Planned और Integrated ਅਪ੍ਰੋਚ ਦੇ ਨਾਲ ਰਿਫਾਰਮ ਕੀਤੇ ਗਏ ਹਨ ਇਸ ਦਾ ਇੱਕ ਬਿਹਤਰੀਣ ਉਦਾਹਰਣ ਹੈ- ਦੇਸ਼ ਦੇ ਕਰੋੜਾਂ ਲੋਕਾਂ ਦਾ Financial inclusion, ਹੁਣ ਅਸੀਂ Banking Exclusion ਤੇਂ Most inclusive ਦੇਸ਼ਾਂ ਵਿੱਚ ਸ਼ਾਮਲ ਹੋ ਗਏ ਹਾਂ। ਤੁਸੀਂ ਵੀ ਇਸ ਗੱਲ ਦੇ ਗਵਾਹ ਰਹੇ ਕਿ ਤਮਾਮ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਭਾਰਤ ਵਿੱਚ ਕਿਸ ਤਰ੍ਹਾਂ ਆਧਾਰ ਨੂੰ ਸੰਵਿਧਾਨਿਕ ਸੁਰੱਖਿਆ ਦਿੱਤੀ ਗਈ ਅਸੀਂ Unbanked ਨੂੰ ਬੈਂਕਾਂ ਨਾਲ ਜੋੜਿਆ। ਸਸਤਾ ਮੋਬਾਈਲ ਡੇਟਾ, ਸਸਤੇ ਫੋਨ ਉਪਲਬਧ ਕਰਵਾ ਕੇ ਗ਼ਰੀਬਾਂ ਨਾਲ ਗ਼ਰੀਬਾਂ ਨੂੰ ਕਨੈਕਟ ਕੀਤਾ। ਤਦ ਜਾ ਕੇ ਜਨਧਨ ਖਾਤੇ, ਆਧਾਰ ਅਤੇ ਮੋਬਾਈਲ- JAM की Trinity ਦੇਸ਼ ਨੂੰ ਮਿਲੀ।

 

ਸਾਥੀਓ,

 

ਅੱਜ ਦੁਨੀਆ ਦਾ ਸਭ ਤੋਂ ਵੱਡਾ ਡਾਇਰੈਕਟ ਟ੍ਰਾਂਸਫਰ ਸਿਸਟਮ ਦੇਸ਼ ਵਿੱਚ ਕੰਮ ਕਰ ਰਿਹਾ ਹੈ, DBT ਦੇਸ਼ ਵਿੱਚ ਕੰਮ ਕਰ ਰਿਹਾ ਹੈ। ਹੁਣ ਤੁਸੀਂ ਵੀ ਇੱਕ ਇੰਟਰਨੈਸ਼ਨਲ ਜਨਰਲ ਦੀ ਉਹ ਰਿਪੋਰਟ ਪੜ੍ਹੀ ਹੋਵੇਗੀ ਜਿਸ ਵਿੱਚ ਭਾਰਤ ਵਿੱਚ ਬਣਾਈ ਗਈ ਇਸ ਵਿਵਸਥਾ ਦੀ ਪੂਰੀ-ਪੂਰੀ ਪ੍ਰਸ਼ੰਸਾ ਕੀਤੀ ਗਈ ਹੈ। ਕੋਰੋਨਾ ਦੇ ਸਮੇਂ ਵਿੱਚ ਜਦ ਅਨੇਕ ਦੇਸ਼ਾਂ ਦੇ ਆਪਣੇ ਨਾਗਰਿਕਾਂ ਤੱਕ ਸਿੱਧੇ ਪੈਸੇ ਭੇਜਣ ਵਿੱਚ ਦਿੱਕਤ ਆ ਰਹੀ ਸੀ, ਉਹ Cheque ਅਤੇ ਡਾਕ ਵਿਭਾਗ 'ਤੇ ਨਿਰਭਰ ਸਨ, ਭਾਰਤ ਸਿਰਫ ਇੱਕ ਕਲਿੱਕ ਨਾਲ ਹਜ਼ਾਰਾਂ ਕਰੋੜ ਰੁਪਏ ਕੋਟਿ-ਕੋਟਿ ਨਾਗਰਿਕਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰ ਰਿਹਾ ਸੀ, ਪਲ ਭਰ ਵਿੱਚ ਉਹ ਵੀ ਤਦ ਜਦ ਬੈਂਕ ਬੰਦ ਸਨ, ਦੇਸ਼ ਵਿੱਚ ਲੌਕਡਾਊਨ ਸੀ। ਅੰਤਰਰਾਸ਼ਟਰੀ ਜਗਤ ਦੇ ਵੱਡੇ-ਵੱਡੇ ਜਾਣਕਾਰ, ਹੁਣ ਇਹ ਕਹਿ ਰਹੇ ਹਨ ਕਿ ਭਾਰਤ ਦੇ ਇਸ ਮਾਡਲ ਨਾਲ ਦੂਸਰੇ ਦੇਸ਼ਾਂ ਨੂੰ ਵੀ ਸਿੱਖਣਾ ਚਾਹੀਦਾ ਹੈ। ਇਹ ਪੜ੍ਹ ਕੇ, ਇਹ ਸੁਣ ਕੇ, ਕਿਸ ਨੂੰ ਮਾਣ ਨਹੀਂ ਹੋਵੇਗਾ।

 

ਸਾਥੀਓ,

 

ਇੱਕ ਸਮਾਂ ਸੀ ਜਦੋਂ ਕੁਝ ਲੋਕ ਇਹ ਸਵਾਲ ਉਠਾਉਂਦੇ ਸਨ ਕਿ ਅਨਪੜ੍ਹਤਾ ਅਤੇ ਗ਼ਰੀਬੀ ਭਰੇ ਮਾਹੌਲ ਵਿੱਚ ਭਾਰਤ ਕਿਵੇਂ ਟੈਕਨੋਲੋਜੀ ਨੂੰ ਆਪਣੇ ਆਮ ਨਾਗਰਿਕਾਂ ਤੱਕ ਪਹੁੰਚਾ ਪਾਵੇਗਾ। ਲੇਕਿਨ ਭਾਰਤ ਨੇ ਇਹ ਕਰਕੇ ਦਿਖਾਇਆ ਹੈ ਅਤੇ ਬਹੁਤ ਸਫਲਤਾ ਦੇ ਨਾਲ ਕਰਕੇ ਦਿਖਾਇਆ ਹੈ, ਦਿਖਾਉਂਦਾ ਰਹੇਗਾ। ਅੱਜ ਇਕੱਲੇ UPI ਪਲੈਟਫਾਰਮ 'ਤੇ ਹੀ ਹਰ ਮਹੀਨੇ ਕਰੀਬ-ਕਰੀਬ ਚਾਰ ਲੱਖ ਕਰੋੜ ਰੁਪਏ ਦਾ ਟ੍ਰਾਂਜੈਕਸ਼ਨ ਹੋ ਰਿਹਾ ਹੈ, ਚਾਰ ਲੱਖ ਕਰੋੜ ਰੁਪਏ ਦਾ ਟ੍ਰਾਂਜੈਕਸ਼ਨ ਅਤੇ ਹਰ ਮਹੀਨੇ ਨਵੇਂ ਰਿਕਾਰਡ ਬਣ ਰਹੇ ਹਨ। ਅੱਜ ਪਿੰਡ-ਦੇਹਾਤ ਵਿੱਚ ਵੀ, ਛੋਟੇ- ਛੋਟੇ ਰੇਹੜੀ-ਠੇਲਿਆਂ ਤੇ ਵੀ ਅੱਜ ਡਿਜੀਟਲ ਪੇਮੈਂਟ ਸੰਭਵ ਹੋ ਰਿਹਾ ਹੈ। ਭਾਰਤ ਦੇ ਉਦਯੋਗ ਜਗਤ ਦੇਸ਼ ਦੀ ਇਸ ਤਾਕਤ ਨੂੰ ਸਮਝਾਉਂਦੇ ਹੋਏ ਅੱਗੇ ਵਧਣਾ ਹੈ।

 

ਸਾਥੀਓ,

 

ਅਸੀਂ ਜਿਵੇਂ ਦਾ ਪਿੰਡ ਅਤੇ ਛੋਟੇ ਸ਼ਹਿਰਾਂ ਦਾ ਮਾਹੌਲ ਟੀਵੀ ਜਾਂ ਫਿਲਮਾਂ ਵਿੱਚ ਦੇਖਦੇ ਹੋਏ ਵੱਡੇ ਹੋਏ ਹਾਂ, ਉਸ ਨਾਲ ਇਨ੍ਹਾਂ ਦੇ ਬਾਰੇ ਇੱਕ ਅਲੱਗ ਧਾਰਨਾ ਬਣਨਾ ਸੁਭਾਵਿਕ ਹੈ। ਸ਼ਹਿਰਾਂ ਅਤੇ ਪਿੰਡਾਂ ਦਰਮਿਆਨ Physical ਦੂਰੀ ਕਦੇ ਉਤਨੀ ਨਹੀਂ ਰਹੀ ਜਿਤਨੀ ਦੂਰੀ Perspective ਨੂੰ ਲੈ ਕੇ ਰਹੀ ਹੈ। ਕੁਝ ਲੋਕਾਂ ਦੇ ਲਈ ਪਿੰਡ ਦਾ ਮਤਲਬ ਅਜਿਹੀ ਜਗ੍ਹਾ ਰਿਹਾ ਹੈ, ਜਿੱਥੇ ਆਉਣਾ-ਜਾਣਾ ਮੁਸ਼ਕਿਲ ਹੋਵੇ, ਜਿੱਥੇ ਬਹੁਤ ਘੱਟ ਸੁਵਿਧਾਵਾਂ ਹੋਣ, ਬਹੁਤ ਘੱਟ ਵਿਕਾਸ ਹੋਇਆ ਹੋਵੇ, ਪਿਛੜਾਪਨ ਹੀ ਪਿਛੜਾਪਨ ਪਇਆ ਹੋਇਆ ਹੈ। ਲੇਕਿਨ ਅਗਰ ਤੁਸੀਂ ਅੱਜ rural ਜਾਂ semi-rural ਇਲਾਕਿਆਂ ਵਿੱਚ ਜਾਉਗੇ ਤਾਂ ਤੁਹਾਨੂੰ ਇੱਕਦਮ ਅਲੱਗ ਨਜ਼ਰੀਆ ਮਿਲੇਗਾ, ਇੱਕ ਨਵੀਂ ਆਸ਼ਾ, ਨਵਾਂ ਵਿਸ਼ਵਾਸ ਤੁਹਾਨੂੰ ਨਜ਼ਰ ਆਵੇਗਾ। ਅੱਜ ਦਾ ਗ੍ਰਾਮੀਣ ਭਾਰਤ ਬਹੁਤ ਵੱਡੇ ਬਦਲਾਅ ਦੇ ਦੌਰ ਨਾਲ ਗੁਜਰ ਰਿਹਾ ਹੈ।

 

ਕੀ ਤੁਸੀਂ ਜਾਣਦੇ ਹੋ ਕਿ rural India ਵਿੱਚ active internet users ਦੀ ਸੰਖਿਆ ਸ਼ਹਿਰਾਂ ਨਾਲੋਂ ਜ਼ਿਆਦਾ ਹੋ ਚੁੱਕੀ ਹੈ? ਕੀ ਤੁਸੀਂ ਜਾਣਦੇ ਹੋ ਕਿ ਅੱਧੇ ਤੋਂ ਜ਼ਿਆਦਾ start-ups ਸਾਡੇ Tier-2, Tier-3 ਸ਼ਹਿਰਾਂ ਵਿੱਚ ਹਨ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਨਾਲ ਦੇਸ਼ ਦੀਆਂ ਲਗਭਗ 98 ਪ੍ਰਤੀਸ਼ਤ ਬਸਤੀਆਂ ਸੜਕਾਂ ਨਾਲ ਜੁੜ ਚੁੱਕੀਆਂ ਹਨ। ਕਹਿਣ ਦਾ ਮਤਲਬ ਇਹ ਹੈ ਕਿ ਪਿੰਡ ਦੇ ਲੋਕ ਹੁਣ ਬਜ਼ਾਰ, ਸਕੂਲ, ਹਸਪਤਾਲ ਅਤੇ ਦੂਸਰੀਆਂ ਸੁਵਿਧਾਵਾਂ ਨਾਲ ਤੇਜ਼ੀ ਨਾਲ ਜੁੜ ਰਹੇ ਹਨ। ਪਿੰਡ ਵਿੱਚ ਰਹਿਣ ਵਾਲਿਆਂ ਦੀਆਂ ਅਕਾਂਖਿਆਵਾਂ ਵਧ ਰਹੀ ਹਨ, ਉਹ socio-economic mobility ਚਾਹੁੰਦੇ ਹਨ। ਸਰਕਾਰ ਆਪਣੀ ਤਰਫ ਤੋਂ ਇਨ੍ਹਾਂ ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਜੁਟੀ ਹੈ। ਹੁਣ ਜਿਹੋ-ਜਿਹੇ ਹਾਲ ਵਿੱਚ ਲਾਂਚ ਕੀਤੀ ਗਈ PM-WANI ਯੋਜਨਾ, ਉਸ PM-WANI ਨੂੰ ਹੀ ਲੈ ਲਵੋ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਜਨਤਕ Wi-Fi hotspots ਦਾ ਨੈੱਟਵਰਕ ਤਿਆਰ ਕੀਤਾ ਜਾਵੇਗਾ।

 

ਇਸ ਨਾਲ ਪਿੰਡ-ਪਿੰਡ ਵਿੱਚ ਕਨੈਕਟੀਵਿਟੀ ਦਾ ਵਿਆਪਕ ਵਿਸਤਾਰ ਹੋਵੇਗਾ। ਮੇਰੀ ਤਮਾਮ ਉੱਦਮੀਆਂ ਨੂੰ ਤਾਕੀਦ ਰਹੇਗੀ ਕਿ ਇਸ ਅਵਸਰ ਦਾ ਉਪਯੋਗ ਕਰਦੇ ਹੋਏ rural ਅਤੇ semi-rural ਖੇਤਰਾਂ ਵਿੱਚ ਬਿਹਤਰ ਕਨੈਕਟੀਵਿਟੀ ਦੇ ਪ੍ਰਯਤਨਾਂ ਵਿੱਚ ਭਾਗੀਦਾਰ ਬਣੋ। ਇਹ ਨਿਸ਼ਚਿਤ ਹੈ ਕਿ 21ਵੀਂ ਸਦੀ ਦੇ ਭਾਰਤ ਦੀ ਗ੍ਰੋਥ ਨੂੰ ਪਿੰਡ ਅਤੇ ਛੋਟੇ ਸ਼ਹਿਰ ਹੀ ਸਪੋਰਟ ਕਰਨ ਵਾਲੇ ਹਨ। ਇਸ ਲਈ, ਤੁਹਾਡੇ ਜਿਹੇ entrepreneurs ਨੂੰ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ investment ਦਾ ਮੌਕਾ ਬਿਲਕੁਲ ਨਹੀਂ ਗੁਆਉਣਾ ਚਾਹੀਦਾ। ਤੁਹਾਡੇ ਦੁਆਰਾ ਕੀਤਾ ਗਿਆ Investment, ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਭਾਈ-ਭੈਣਾਂ ਦੇ ਲਈ, ਸਾਡੇ ਐਗ੍ਰੀਕਲਚਰ ਸੈਕਟਰ ਦੇ ਲਈ ਸੰਭਾਵਨਾਵਾਂ ਦੇ ਨਵੇਂ ਦੁਆਰ ਖੋਲ੍ਹੇਗਾ।

 

ਸਾਥੀਓ,

 

ਦੇਸ਼ ਦੇ ਐਗ੍ਰੀਕਲਚਰ ਸੈਕਟਰ ਨੂੰ ਮਜ਼ਬੂਤ ਕਰਨ ਲਈ ਬੀਤੇ ਵਰ੍ਹਿਆਂ ਵਿੱਚ ਭਾਰਤ ਵਿੱਚ ਤੇਜ਼ੀ ਨਾਲ ਕੰਮ ਕੀਤੇ ਗਏ ਹਨ। ਅੱਜ ਭਾਰਤ ਦਾ Agricultural ਸੈਕਟਰ, ਪਹਿਲਾਂ ਤੋਂ ਕੀਤੇ ਜ਼ਿਆਦਾ Vibrant ਹੋਇਆ ਹੈ। ਅੱਜ ਭਾਰਤ ਦੇ ਕਿਸਾਨਾਂ ਦਾ ਪਾਸ ਆਪਣੀ ਫਸਲ ਮੰਡੀਆਂ ਦੇ ਨਾਲ ਹੀ ਬਾਹਰ ਵੀ ਵੇਚਣ ਦਾ ਵਿਕਲਪ ਹੈ। ਅੱਜ ਭਾਰਤ ਵਿੱਚ ਮੰਡੀਆਂ ਦਾ ਆਧੁਨਿਕੀਕਰਣ ਤਾਂ ਹੋ ਹੀ ਰਿਹਾ ਹੈ, ਕਿਸਾਨਾਂ ਨੂੰ ਡਿਜੀਟਲ ਪਲੈਟਫਾਰਮ ਤੇ ਫਸਲ ਖਰੀਦਣ-ਵੇਚਣ ਦਾ ਵੀ ਵਿਕਲਪ ਦਿੱਤਾ ਹੈ। ਇਨ੍ਹਾਂ ਸਾਰਿਆ ਕੋਸ਼ਿਸ਼ਾਂ ਦਾ ਟੀਚਾ ਇਹੀ ਹੈ ਕਿ ਕਿਸਾਨਾਂ ਦੀ ਕਮਾਈ ਵਧੇ, ਦੇਸ਼ ਦਾ ਕਿਸਾਨ ਸਮ੍ਰਿੱਧ ਹੋਵੇ। ਜਦੋਂ ਦੇਸ਼ ਦਾ ਕਿਸਾਨ ਸਮ੍ਰਿੱਧ ਹੋਵੇਗਾ, ਤਾਂ ਦੇਸ਼ ਵੀ ਸਮ੍ਰਿੱਧ ਹੋਵੇਗਾ। ਤੁਹਾਨੂੰ ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ ਕਿ ਖੇਤੀਬਾੜੀ ਖੇਤਰ ਨੂੰ ਪਹਿਲਾਂ ਕਿਵੇਂ ਹੈਂਡਲ ਕੀਤਾ ਜਾ ਰਿਹਾ ਸੀ।

 

ਸਾਥੀਓ,

 

ਸਾਡੇ ਦੇਸ਼ ਵਿੱਚ ਪਹਿਲਾਂ ਇਥੇਨੌਲ ਤੱਕ ਨੂੰ ਪ੍ਰਾਥਮਿਕਤਾ ਦੇਕੇ Import ਕੀਤਾ ਜਾਂਦਾ ਸੀ। ਜਦਕਿ ਖੇਤਾਂ ਵਿੱਚ ਗੰਨਾ ਕਿਸਾਨ ਪਰੇਸ਼ਾਨ ਰਹਿੰਦਾ ਸੀ ਕਿ ਉਸ ਦਾ ਗੰਨਾ ਵਿਕ ਨਹੀਂ ਰਿਹਾ ਜਾਂ ਉਸ ਦੇ ਗੰਨਾ ਕਿਸਾਨਾਂ ਦੇ ਹਜ਼ਾਰਾਂ ਕਰੋੜ ਰੁਪਏ ਦਾ ਬਕਾਇਆ ਵੀ ਸਮੇਂ ਤੇ ਮਿਲਦਾ ਨਹੀਂ ਸੀ। ਅਸੀਂ ਇਸ ਸਥਿਤੀ ਨੂੰ ਬਦਲਿਆ ਅਸੀਂ ਦੇਸ਼ ਵਿੱਚ ਹੀ ਇਥੇਨੌਲ ਦੇ ਉਤਪਾਦਨ ਨੂੰ ਹੁਲਾਰਾ ਦਿੱਤਾ। ਪਹਿਲਾਂ ਚੀਨੀ ਬਣਦੀ ਸੀ, ਗੁੜ ਬਣਦਾ ਸੀ, ਕਦੇ ਚੀਨੀ ਦੇ ਭਾਅ ਗਿਰ ਜਾਂਦੇ ਸਨ, ਤਾਂ ਕਿਸਾਨ ਨੂੰ ਪੈਸੇ ਨਹੀਂ ਮਿਲਦੇ ਸਨ, ਕਦੇ ਚੀਨੀ ਦੇ ਭਾਅ ਵੱਧ ਜਾਂਦੇ ਸਨ ਤਾਂ consumer ਨੂੰ ਤਕਲੀਫ ਹੁੰਦੀ ਸੀ ਯਾਨੀ ਕੋਈ ਵਿਵਸਥਾ ਐਵੇਂ ਚਲ ਹੀ ਨਹੀਂ ਸਕਦੀ ਸੀ ਅਤੇ ਦੂਸਰੇ ਪਾਸੇ ਅਸੀਂ ਆਪਣੇ ਕਾਰ-ਸਕੂਟਰ ਚਲਾਉਣ ਲਈ ਵਿਦੇਸ਼ਾਂ ਤੋਂ ਪੈਟਰੋਲ ਲਿਆਂਉਦੇ ਸੀ, ਹੁਣ ਇਹ ਕੰਮ ਇਥੇਨੌਲ ਵੀ ਕਰ ਸਕਦਾ ਸੀ। ਹੁਣ ਦੇਸ਼ ਵਿੱਚ, ਪੈਟਰੋਲ ਵਿੱਚ 10% ਤੱਕ ਇਥੇਨੋਲ ਦੀ ਬਲੈਂਡਿੰਗ ਕਰਨ ਦੀ ਤਰਫ ਵਧ ਰਿਹਾ ਹੈ। ਸੋਚੋ, ਇਸ ਤੋਂ ਕਿੰਨਾ ਵੱਡਾ ਬਦਲਾਅ ਆਉਣ ਵਾਲਾ ਹੈ। ਇਸ ਤੋਂ ਗੰਨਾ ਕਿਸਾਨਾਂ ਦੀ ਆਮਦਨੀ ਤਾਂ ਵਧੇਗੀ ਹੀ, ਰੋਜਗਾਰ ਦੇ ਵੀ ਨਵੇਂ ਅਵਸਰ ਮਿਲਣਗੇ।

 

ਸਾਥੀਓ,

 

ਅੱਜ ਜਦੋਂ ਮੈਂ ਉਦਯੋਗ ਜਗਤ ਦੇ ਸੀਨੀਅਰ ਲੋਕਾਂ ਦੇ ਦਰਮਿਆਨ ਹਾਂ ਤਾਂ ਇਸ ਗੱਲ ਨੂੰ ਵੀ ਖੁੱਲ੍ਹਕੇ ਕਹਾਂਗਾ ਕਿ ਜਿਤਨਾ ਸਾਡੇ ਦੇਸ਼ ਵਿੱਚ ਐਗ੍ਰੀਕਲਚਰ ਤੇ ਪ੍ਰਾਇਵੇਟ ਸੈਕਟਰ ਦੁਆਰਾ ਨਿਵੇਸ਼ ਕੀਤਾ ਜਾਣਾ ਚਾਹੀਦਾ ਸੀ, ਬਦਕਿਸਮਤੀ ਨਾਲ ਉਤਨਾ ਨਹੀਂ ਹੋਇਆ। ਇਸ ਸੈਕਟਰ ਨੂੰ ਪ੍ਰਾਇਵੇਟ ਸੈਕਟਰ ਦੁਆਰਾ ਉਤਨਾ Explore ਹੀ ਨਹੀਂ ਕੀਤਾ ਗਿਆ। ਸਾਡੇ ਇੱਥੇ ਕੋਲਡ ਸਟੋਰੇਜ ਦੀਆਂ ਸਮੱਸਿਆਵਾਂ ਰਹੀਆਂ ਹਨ, ਬਿਨਾ ਪ੍ਰਾਇਵੇਟ ਸੈਕਟਰ ਦੇ ਸਪੋਰਟ ਸਪਲਾਈ ਚੇਨ ਬਹੁਤ ਸੀਮਿਤ ਦਾਇਰੇ ਵਿੱਚ ਕੰਮ ਕਰਦੀ ਰਹੀ ਹੈ। ਫਰਟੀਲਾਈਜ਼ਰ ਦੀ ਕਿੱਲਤ ਹੁੰਦੀ ਹੈ, ਤੁਸੀਂ ਵੀ ਦੇਖੀ ਹੈ, ਇਸ ਦਾ ਕਿੰਨਾ Import ਭਾਰਤ ਕਰਦਾ ਹੈ, ਤੁਸੀਂ ਵੀ ਜਾਣਦੇ ਹੋ ਐਗ੍ਰੀਕਲਚਰ ਸੈਕਟਰ ਦੀਆਂ ਅਜਿਹੀਆਂ ਕਿੰਨੀਆਂ ਹੀ ਚੁਣੌਤੀਆਂ ਦੇ ਸਮਾਧਾਨ ਲਈ ਕੇਂਦਰ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਲੇਕਿਨ ਇਸ ਵਿੱਚ ਤੁਹਾਡੇ Interest ਅਤੇ ਤੁਹਾਡੇ Investment, ਦੋਨਾਂ ਦੀ ਲੋੜ ਹੈ। ਮੈਂ ਮੰਨਤਾ ਹਾਂ ਕਿ ਐਗ੍ਰੀਕਲਚਰ ਨਾਲ ਜੁੜੀਆਂ ਕਈ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਹਨ ਲੇਕਿਨ ਸਿਰਫ ਉਤਨਾ ਹੀ ਕਾਫ਼ੀ ਨਹੀਂ ਹੈ। ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ, ਫਲ-ਸਬਜ਼ੀਆਂ ਉਗਾਉਣੇ ਵਾਲੇ ਕਿਸਾਨਾਂ ਨੂੰ ਜਿਤਨਾ ਆਧੁਨਿਕ technology ਦਾ, ਆਧੁਨਿਕ ਵਪਾਰ ਅਤੇ ਉਦਯੋਗ ਦੇ ਤੌਰ-ਤਰੀਕੇ ਦਾ ਜਿਤਨਾ ਸਪੋਰਟ ਮਿਲੇਗਾ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਜਿਨ੍ਹਾਂ ਅਸੀਂ Invest ਕਰਾਂਗੇ, ਉਤਨਾ ਹੀ ਸਾਡੇ ਦੇਸ਼ ਦੇ ਕਿਸਾਨਾਂ ਦਾ, ਫਸਲਾਂ ਦਾ ਨੁਕਸਾਨ ਘੱਟ ਹੋਵੇਗਾ, ਉਤਨੀ ਹੀ ਉਨ੍ਹਾਂ ਦੀ ਆਮਦਨ ਵਧੇਗੀ ਅੱਜ ਗ੍ਰਾਮੀਣ ਖੇਤਰ ਵਿੱਚ agro based industry ਦੇ ਲਈ ਬਹੁਤ ਵੱਡਾ ਸਕੋਪ ਹੈ ਪਹਿਲਾਂ ਦੀਆਂ ਨੀਤੀਆਂ ਜੋ ਵੀ ਰਹੀਆਂ ਹੋਣ, ਲੇਕਿਨ ਅੱਜ ਦੀਆਂ Policies ਗ੍ਰਾਮੀਣ ਖੇਤੀਬਾੜੀ ਆਧਾਰਿਤ ਅਰਥਵਿਵਸਥਾ ਵਿਕਸਿਤ ਕਰਨ ਲਈ ਬਹੁਤ ਅਨੁਕੂਲ ਹਨ ਨੀਤੀ ਤੋਂ ਅਤੇ ਨੀਅਤ ਤੋਂ, ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦਾ ਹਿਤ ਕਰਨ ਲਈ ਪ੍ਰਤੀਬੱਧ ਹੈ।

 

ਸਾਥੀਓ,

 

ਐਗ੍ਰੀਕਲਚਰ ਦੇ ਨਾਲ ਹੀ ਸਰਵਿਸ ਸੈਕਟਰ ਹੋਵੇ, ਮੈਨੂਫੈਕਚਰਿੰਗ ਹੋਵੇ, ਸੋਸ਼ਲ ਸੈਕਟਰ ਹੋਵੇ, ਇਸ ਵਿੱਚ ਅਸੀਂ ਇੱਕ ਦੂਜੇ ਨੂੰ Complement ਕਿਵੇਂ ਕਰੀਏ, ਇਸ ਤੇ ਸਾਨੂੰ ਪੂਰੀ energy ਲਗਾਉਣੀ ਹੈ। FICCI ਜਿਵੇਂ ਸੰਗਠਨਾਂ ਨੂੰ ਇਸ ਵਿੱਚ bridge ਵੀ ਬਣਾਉਣਾ ਹੈ ਅਤੇ inspiration ਵੀ ਬਣਾਉਣਾ ਹੈ MSMEs ਨੂੰ ਸਰਕਾਰ ਨੇ ਤਾਕਤ ਦਿੱਤੀ ਹੈ, ਤੁਸੀਂ ਇਸ ਤਾਕਤ ਨੂੰ multiply ਕਰ ਸਕਦੇ ਹੋ। ਲੋਕਲ ਵੈਲਿਊ ਅਤੇ ਸਪਲਾਈ ਚੇਨ ਨੂੰ ਕਿਵੇਂ ਸਸ਼ਕਤ ਕਰੀਏ, ਗਲੋਬਲ ਸਪਲਾਈ ਚੇਨ ਵਿੱਚ ਕਿਵੇਂ ਭਾਰਤ ਦੀ ਭੂਮਿਕਾ ਵਿਆਪਕ ਹੋਵੇ, ਇਸ ਸਪਸ਼ਟ ਟੀਚੇ ਦੇ ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੈ। ਭਾਰਤ ਦੇ ਪਾਸ Market ਵੀ ਹੈ, Manpower ਵੀ ਹੈ ਅਤੇ Mission Mode ‘ਤੇ ਕੰਮ ਕਰਨ ਦੀ Capability ਵੀ ਹੈ। Pandemic ਦੇ ਇਸ ਦੌਰ ਵਿੱਚ ਵੀ ਅਸੀਂ ਦੇਖਿਆ ਹੈ ਕਿ ਆਤਮਨਿਰਭਰਤਾ ਦੀ ਤਰਫ ਵਧਦਾ ਭਾਰਤ ਦਾ ਹਰ ਕਦਮ ਕਿਵੇਂ ਪੂਰੀ ਦੁਨੀਆ ਨੂੰ ਲਾਭ ਦਿੰਦਾ ਹੈ ਸਾਡੇ Pharma ਸੈਕਟਰ ਨੇ ਮੁਸ਼ਕਿਲ ਸਮੇਂ ਵਿੱਚ ਵੀ ਗਲੋਬਲ ਸਪਲਾਈ ਚੇਨ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ। ਹੁਣ ਜਦੋਂ ਭਾਰਤ ਵੈਕਸੀਨ ਮੈਨੂਫੈਕਚਰਿੰਗ ਦੇ ਮਾਮਲੇ ਵਿੱਚ ਅੱਗੇ ਵਧ ਰਿਹਾ ਹੈ ਤਾਂ ਇਸ ਤੋਂ ਭਾਰਤ ਦੇ ਕਰੋੜਾਂ ਜੀਵਨ ਨੂੰ ਤਾਂ ਸੁਰੱਖਿਆ ਕਵਚ ਮਿਲੇਗਾ ਹੀ, ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਵੀ ਨਵੀਂ ਉਮੀਦ ਜਾਗੀ ਹੈ।

 

ਸਾਥੀਓ,

 

ਅਸੀਂ ਲੋਕ ਇੱਕ ਮੰਤਰ ਤੋਂ ਸਾਰੇ ਵਾਕਫ਼ ਹਾਂ ਅਤੇ ਉਹ ਸਾਡੇ ਜੀਵਨ ਦੇ ਲਈ ਜ਼ਰੂਰੀ ਵੀ ਹੈ, ਸਾਡੇ ਇੱਥੇ ਕਿਹਾ ਗਿਆ ਹੈ- ਤਨਮੇ ਮਨ: ਸ਼ਿਵਸੰਕਲਪ ਮਸਤੁ (तन्मे मन: शिवसंकल्प मस्तु) ਯਾਨੀ ਮੇਰਾ ਮਨ ਉੱਤਮ ਸੰਕਲਪਾਂ ਵਾਲਾ ਹੋਵੇ, ਇਸੇ ਭਾਵ ਨਾਲ ਸਾਨੂੰ ਅੱਗੇ ਵਧਣਾ ਹੈ। ਦੇਸ਼ ਦੇ ਟੀਚੇ, ਦੇਸ਼ ਦੇ ਸੰਕਲਪ, ਦੇਸ਼ ਦੀਆਂ ਨੀਤੀਆਂ ਸਪਸ਼ਟ ਹਨ। ਇੰਫ੍ਰਾਸਟ੍ਰਕਚਰ ਹੋਵੇ ਜਾਂ ਪਾਲਿਸੀ, ਰਿਫਾਰਮਸ ਨੂੰ ਲੈ ਕੇ ਭਾਰਤ ਦੇ ਇਰਾਦੇ ਪੱਕੇ ਹਨ। ਮਹਾਮਾਰੀ ਦੇ ਰੂਪ ਵਿੱਚ ਜੋ ਵੀ ਸਪੀਡਬ੍ਰੇਕਰ ਆਇਆ ਸੀ, ਹੁਣ ਅਸੀਂ ਉਸ ਤੋਂ ਅੱਗੇ ਨਿਕਲ ਰਹੇ ਹਾਂ ਹੁਣ ਨਵੇਂ ਵਿਸ਼ਵਾਸ ਦੇ ਨਾਲ ਸਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਨੀ ਹੈ। ਵਿਸ਼ਵਾਸ ਅਤੇ ‍ਆਤਮਵਿਸ਼ਵਾਸ ਭਰੇ ਇਸ ਮਾਹੌਲ ਦੇ ਨਾਲ ਹੀ ਸਾਨੂੰ ਹੁਣ ਨਵੇਂ ਦਸ਼ਕ ਵਿੱਚ ਅੱਗੇ ਚਲਣਾ ਹੈ। ਸਾਲ 2022 ਵਿੱਚ ਦੇਸ਼ ਆਪਣੀ ਸੁਤੰਤਰਤਾ ਦੇ 75 ਸਾਲ ਦਾ ਪਰਵ ਮਨਾਵੇਗਾ। ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਅੱਜ ਤੱਕ ਫਿੱਕੀ ਦੀ ਵੀ ਦੇਸ਼ ਦੀ ਵਿਕਾਸ ਯਾਤਰਾ ਵਿੱਚ ਵੱਡੀ ਭੂਮਿਕਾ ਰਹੀ ਹੈ। ਫਿੱਕੀ ਦੇ ਵੀ 100 ਸਾਲ ਬਹੁਤ ਦੂਰ ਨਹੀਂ ਹਨ ਇਸ ਮਹੱਤਵਪੂਰਨ ਪੜਾਅ ਤੇ ਤੁਹਾਨੂੰ ਰਾਸ਼ਟਰ ਨਿਰਮਾਣ ਦੀ ਆਪਣੀ ਭੂਮਿਕਾ ਨੂੰ ਹੋਰ ਵਿਸਤਾਰ ਦੇਣਾ ਹੈ, ਅਤੇ ਵਿਆਪਕ ਬਣਾਉਣਾ ਹੈ। ਤੁਹਾਡੇ ਪ੍ਰਯਤਨ ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਹੋਰ ਗਤੀ ਦੇਣਗੇ। ਤੁਹਾਡੇ ਯਤਨ ਲੋਕਲ ਦੇ ਲਈ ਵੋਕਲ ਦੇ ਮੰਤਰ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਗੇ। ਅਖੀਰ ਵਿੱਚ, ਮੈਂ ਡਾਕਟਰ ਸੰਗੀਤਾ ਰੈੱਡੀ ਜੀ ਨੂੰ President ਦੇ ਰੂਪ ਵਿੱਚ ਇੱਕ ਬਿਹਤਰੀਨ ਕਾਰਜਕਾਲ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨਾਲ ਹੀ, ਭਾਈ ਉਦੈ ਸ਼ੰਕਰ ਜੀ ਨੂੰ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਤੁਸੀਂ ਸਭ ਦੇ ਦਰਮਿਆਨ ਆਉਣ ਦਾ ਮੌਕਾ ਮਿਲਿਆ, ਮੈਂ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

 

ਧੰਨਵਾਦ!

 

***

 

ਡੀਐੱਸ/ਵੀਜੇ/ਏਕੇ/ਏਵੀ



(Release ID: 1680356) Visitor Counter : 121