ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ: ਐਕਟਿਵ ਕੇਸਲੋਡ 146 ਦਿਨਾਂ ਬਾਅਦ 3.63 ਲੱਖ 'ਤੇ ਆਇਆ
ਰੋਜ਼ਾਨਾ ਦਰਜ ਕੀਤੇ ਨਵੇਂ ਕੇਸਾਂ ਦੀ ਗਿਣਤੀ 30,000 ਤੋਂ ਘਟੀ
Posted On:
11 DEC 2020 11:47AM by PIB Chandigarh
ਅੱਜ ਭਾਰਤ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਮਹੱਤਵਪੂਰਨ ਤੌਰ 'ਤੇ ਘਟ ਕੇ 3.63 ਲੱਖ (3,63,749) ਰਹਿ ਗਈ ਹੈ । ਇਹ ਗਿਣਤੀ 146 ਦਿਨਾਂ ਬਾਅਦ ਸਭ ਤੋਂ ਘੱਟ ਹੈ 18 ਜੁਲਾਈ 2020 ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 358,692 ਸੀ ।
ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਦੱਸਿਆ ਗਿਆ ਹੈ । ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਵਿੱਚ ਇਲਾਜ ਅਧੀਨ ਸੰਕਰਮਿਤ ਮਰੀਜ਼ਾਂ ਦੇ ਮਾਮਲਿਆਂ ਦੀ ਕੁਲ ਗਿਣਤੀ ਵਿਚੋਂ ਸਿਰਫ 3.71 ਫੀਸਦ ਬਣਦਾ ਹੈ ।
ਪਿਛਲੇ 24 ਘੰਟਿਆਂ ਦੌਰਾਨ 37,528 ਲੋਕਾਂ ਨੂੰ ਸਿਹਤਯਾਬੀ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ । ਜਿਸ ਨਾਲ ਪ੍ਰਭਾਵਿਤ ਮਾਮਲਿਆਂ ਦੀ ਕੁੱਲ ਗਿਣਤੀ 8,554 ਘਟੀ ਹੈ।
ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ ਰੋਜ਼ਾਨਾ 30,000 ਤੋਂ ਘੱਟ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਨਵੇਂ ਕੇਸਾਂ ਦੀ ਗਿਣਤੀ 29,398 ਹੈ।
ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਲਗਭਗ 93 ਲੱਖ ਦੇ ਨੇੜੇ (9290834) ਹੈ। ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਅੱਜ 89 ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਸਮੇਂ 89,27,085 ਤੱਕ ਪਹੁੰਚ ਗਿਆ ਹੈ।
ਅੱਜ, ਨਵੇਂ ਕੇਸਾਂ ਨਾਲੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਰਿਕਵਰੀ ਰੇਟ ਸੁਧਰ ਕਰਕੇ 94.84 ਫੀਸਦ ਹੋ ਗਿਆ ਹੈ ।
ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 79.90 ਫੀਸਦ ਮਾਮਲੇ ਸਾਹਮਣੇ ਆਏ ਹਨ।
ਕਰਨਾਟਕ ਵਿਚ 5,076 ਨਵੇਂ ਰਿਕਵਰ ਹੋਏ ਕੇਸਾਂ ਨਾਲ ਇਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਮਹਾਰਾਸ਼ਟਰ ਵਿਚ 5,068 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਨਵੇਂ ਸਿਹਤਮੰਦ ਲੋਕਾਂ ਦੀ ਗਿਣਤੀ ਕੇਰਲ ਵਿਚ 4,847 ਰਹੀ ।
ਇਹ ਅੰਕੜਾ ਪਿਛਲੇ ਇੱਕ ਹਫਤੇ ਵਿੱਚ ਅੋਸਤਨ ਰੋਜ਼ਾਨਾ ਰਿਕਵਰ ਹੋਏ ਕੇਸਾਂ ਨੂੰ ਦਰਸਾਉਂਦਾ ਹੈ । ਮਹਾਰਾਸ਼ਟਰ ਵਿੱਚ ਰੋਜ਼ਾਨਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 6703 ਹੈ , ਜਦੋਂ ਕਿ ਕੇਰਲ ਅਤੇ ਦਿੱਲੀ ਵਿੱਚ ਇਹ ਕ੍ਰਮਵਾਰ 5173 ਅਤੇ 4362 ਦਰਜ ਕੀਤੀ ਗਈ ਹੈ ।
ਨਵੇਂ ਕੇਸਾਂ ਵਿਚੋਂ 72.39 ਫੀਸਦ ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸਾਹਮਣੇ ਆਏ ਹਨ।
ਕੇਰਲ ਵਿੱਚ ਹਰ ਰੋਜ਼ 4470 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 3,824 ਨਵੇਂ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਵਿੱਚ 414 ਜਾਨਾਂ ਗਈਆਂ ਹਨ।
ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 79.95 ਫੀਸਦ ਨਵੀਆਂ ਮੌਤਾਂ ਦਰਜ ਕੀਤੀਆਂ ਗਈਆ ਹਨ।
ਮਹਾਰਾਸ਼ਟਰ ਵਿੱਚ ਮੌਤਾਂ ਦੇ ਸਭ ਤੋਂ ਵੱਧ 70 ਕੇਸ ਦਰਜ ਹੋਏ ਹਨ । ਦਿੱਲੀ ਅਤੇ ਪੱਛਮੀ ਬੰਗਾਲ ਵਿਚ ਕ੍ਰਮਵਾਰ 61 ਅਤੇ 49 ਰੋਜ਼ਾਨਾ ਮੌਤਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
****
ਐਮਵੀ / ਐਸਜੇ
(Release ID: 1680073)
Visitor Counter : 238
Read this release in:
Tamil
,
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Telugu
,
Malayalam